ਕਚਿਹਰੀ ਵਿੱਚ ਰੋਜ਼ ਵਾਂਗ਼ ਕੰਮ ਚੱਲ ਰਿਹਾ ਸੀ।ਅਦਾਲਤ ਵਿੱਚ ਮੁਲਜਮ,ਮੁਲਾਜਮਾਂ,ਵਕੀਲਾਂ ਵਗੈਰਾ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ।ਐਸ ਡੀ ਐਮ ਦੀ ਅਦਾਲ਼ਤ ਵਿੱਚ ਇੱਕ ਪੁਲਿਸ ਪਾਰਟੀ ਇੱਕ ਔਰਤ ਤੇ ਕੁਝ ਵਿਅਕਤੀਆਂ ਨੂੰ ਲੈ ਕੇ ਪੇਸ਼ ਹੋਈ।ਜਦ ਐਸ ਡੀ ਐਮ ਨੇ ਹੋਲਦਾਰ ਬਿਸ਼ਨ ਸਿੰਘ ਨੂਂ ਪੁੱਛਿਆ ਕਿ ਇਸ ਔਰਤ ਨੇ ਕੀ ਗੁਨਾਹ ਕੀਤਾ ਹੈ,ਕਿਉ ਫੜਿਆ ਹੈ।ਤਾਂ ਹੋਲਦਾਰ ਨੇ ਕਿਹਾ ਕਿ ਜਨਾਬ ਇਹ ਔਰਤ ਰਾਤ ਸਾਢੇ ਦਸ ਵਜੇ ਬਜ਼ਾਰ ਚ ਇਹਨਾ ਵਿਅਕਤੀਆਂ ਨਾਲ ਘੁੰਮਦੀ ਫੜੀ ਗ ਈ ਹੈ। ਇਹ ਔਰਤ ਕਿਸ ਕਿਸਮ ਦੀ ਹੈ,ਜਨਾਬ ਆਪ ਨੂੰ ਕੋਈ ਇਲਮ ਨਾ ਹੈ।ਸਾਰੇ ਲੋਕ ਇਸਦੇ ਕਰੈਕਟਰ ਬਾਰੇ ਜਾਣਦੇ ਹਨ।ਇਸ ਲ ਈ ਅਵਾਰਾਗਰਦੀ ਦੇ ਦੋਸ਼ ਵਿੱਚ ਫੜ ਕੇ ਅੰਡਰ ਸ਼ੈਕਸ਼ਨ 109 ਆਈ ਪੀ ਸੀ ਅਧੀਨ ਕੇਸ ਦਰਜ ਕਰਕੇ ਅਦਾਲਤ ਜਨਾਬ ਵਾਲਾ ਵਿੱਚ ਪੇਸ਼ ਕੀਤਾ ਹੈ। ਇਸ ਲ ਈ ਹੁਣ ਇਸਦੇ ਵਿਰੁੱਧ ਬਣਦੀ ਕਾਰਵਾਦੀ ਕੀਤੀ ਜਾਵੇ।
ਐਸ ਡੀ ਐਮ ਨੇ ਉਸ ਔਰਤ ਨੂੰ ਪੁੱਛਿਆ ਕਿ ਜੋ ਇਹ ਹੋਲਦਾਰ ਕਹਿ ਰਿਹਾ ਹੈ,ਸਹੀ ਕਹਿ ਰਿਹਾ ਹੈ।ਤੂੰ ਕੀ ਸਫ਼ਾਈ ਪੇਸ਼ ਕਰਨਾ ਚਾਹੁੰਦੀ ਏ।ਤਾਂ ਉਹ ਔਰਤ ਕਹਿਣ ਲ਼ੱਗੀ ਕਿ ਜਨਾਬ ਇਹ ਸਹੀ ਹੈ।ਮੈ ਇਹਨਾਂ ਨਾਲ ਫਿਰ ਰਹੀ ਸੀ। ਪਰ ਇਹ ਮੇਰੇ ਰਿਸ਼ਤੇਦਾਰ ਹਨ।ਅਸੀ ਬਜ਼ਾਰ ਘੁੰਮਣ ਗ ਏ ਸੀ।ਜਨਾਬ ਬਜ਼ਾਰ ਘੁੰਮਣਾ ਗ਼ੈਰ ਕਾਨੂੰਨੀ ਤੇ ਨਹੀਂ।ਐਸ ਡੀ ਐਮ ਨੇ ਹੋਲਦਾਰ ਨੂੰ ਕਿਹਾ ਕਿ ਇਹ ਔਰਤ ਤਾਂ ਇਹਨਾਂ ਨੂੰ ਆਪਣੇ ਰਿਸ਼ਤੇਦਾਰ ਦੱਸ਼ਦੀ ਹੈ,ਪਰ ਤੂੰ ਇਹ ਦੱਸ ਕਿ ਇਹ ਕੀ ਕੰਮ ਕਰਦੀ ਹੈ।ਤਾਂ ਹੋਲਦਾਰ ਨੇ ਕਿਹਾ ਕਿ ਜਨਾਬ ਇਸ ਔਰਤ ਦਾ ਨਾਮ ਕੁੰਤੀ ਹੈ।ਇਹ ਜੋ ਨਜ਼ਾਇਜ਼ ਕੰਮ ਕਰਦੀ ਹੈ,ਉਸਦਾ ਵੇਰਵਾ ਮੈ ਸਬੂਤ ਇੱਕਠੇ ਕਰ ਕੇ ਅਗਲੀ ਪੇਸ਼ੀ ਤੇ ਦੇ ਦੇਵਾਂਗਾ।ਪਰ ਐਨਾ ਕਹਿਣਾ ਚਾਹੁੰਦਾ ਹਾਂ ਕਿ ਇਸਨੇ ਪੈਸੇ ਖਾਤਰ ਕ ਈ ਘਰ ਤਬਾਹ ਕਰ ਦਿੱਤੇ।ਕ ਈ ਮੁੰਡੇ ਤੇ ਕੁੜੀਆਂ ਦੀ ਜ਼ਿੰਦਗੀ ਭੱਵਿਖ ਨਾਲ ਖ਼ਿਲਵਾੜ ਕੀਤਾ।ਜਨਾਬ ਜੋ ਕੰਮ ਸਮਾਜ ਦੇਸ਼ ਲ ਈ ਨੁਕਸਾਨ ਦੇਹੀ ਹਨ,ਅਜਿਹੇ ਕੰਮਾਂ ਨੂੰ ਰੋਕਣ ਲ ਈ ਕਾਨੂੰਨ ਬਣਾਏ ਗ ਏ ਹਨ।
ਐਸ ਡੀ ਐਮ ਨੇ ਉਹਨਾਂ ਵਿਅਕਤੀਆਂ ਵਿੱਚੋ ਇੱਕ ਨੂੰ ਪੁੱਛਿਆ ਕਿ ਦੱਸ ਤੇਰਾ ਨਾਮ ਪਤਾ ਕੀ ਹੈ?ਤਾਂ ਉਸ ਵਿਅਕਤੀ ਨੇ ਹੱਥ ਕਿਹਾ ਕਿ ਜਨਾਬ ਮੇਰਾ ਨਾਮ ਗੁਲ ਮਹੁੰਮਦ ਹੈ,ਜਨਾਬ ਇਸ ਔਰਤ ਦਾ ਘਰ ਮੇਰੇ ਮੁੱਹਲੇ ਵਿੱਚ ਹੈ।ਇਹ ਵਿਅਕਤੀ ਮੇਰੇ ਰਿਸ਼ਤੇਦਾਰ ਹਨ।ਅਸੀ ਤਾਂ ਫ਼ਿਲਮ ਦੇਖ ਕੇ ਆ ਰਹੇ ਸੀ।ਮੇਰੀ ਇਸ ਔਰਤ ਨਾਲ ਵਾਕਫ਼ੀ ਹੋਣ ਕਾਰਨ ਇਸਨੂੰ ਸਿਨੇਮੇ ਜਾਣ ਲ ਈ ਮਨਾ ਲਿਆ।ਇਹ ਮੇਰੀ ਦੂਰ ਦੀ ਰਿਸ਼ਤੇਦਾਰੀ ਵਿਚੋ ਮੇਰੇ ਮਾਮੇ ਦੇ ਪਿੰਡ ਦੀ ਹੈ।ਇਹ ਬਹੁਤ ਚੰਗੀ ਹੈ।ਮੈਨੂੰ ਇਸਦੇ ਕਰੈਕਟਰ ਬਾਰੇ ਕੋਈ ਸ਼ੱਕ ਨਹੀਂ।
ਐਸ ਡੀ ਐਮ ਨੇ ਹੋਲਦਾਰ ਨੂੰ ਕਿਹਾ ਕਿ ਹੁਣ 11 ਵਚੇ ਹਨ,3 ਵਜੇ ਤੱਕ ਮੇਰੇ ਕੋਲ ਸਬੂਤ ਪੇਸ ਕਰ।ਨਹੀ ਤਾਂ ਇਹਨਾਂ ਨੂੰ ਜਮਾਨਤ ਤੇ ਛੱਡ ਦੇਵਾਂਗਾ।ਐਸ ਡੀ ਐਮ ਦਾ ਹੁਕਮ ਸੁਣ ਹੋਲਦਾਰ ਲੇਡੀ ਕਾਂਸਟੇਬਲ ਅਤੇ ਕੁਝ ਪੁਲਿਸ ਮੁਲ਼ਾਜਮਾਂ ਨੂੰ ਦੋਸ਼ੀਆਂ ਦੀ ਨਿਗਰਾਨੀ ਹੇਠ ਛੱਡ ਥਾਣੇ ਸਬੂਤ ਲੈਣ ਚੱਲਿਆ ।ਸਬੂਤ ਲੈ ਕੇ ਤਿੰਨ ਵਜੇ ਪੇਸ਼ ਹੋਇਆ।ਐਸ ਡੀ ਐਮ ਨੇ ਦਸਤਾਵੇਜ਼ ਕਰਕੇ ਕਿਹਾ ਕਿ ਇਹਨਾਂ ਵਿਅਕਤੀਆਂ ਵਿਰੁੱਧ ਕੋਈ ਠੋਸ ਸਬੂਤ ਨਹੀ ਹਨ।ਇਸ ਲ ਈ ਇਹਨਾਂ ਨੂੰ ਛੱਡ ਦਿੱਤਾ ਜਾਵੇ।ਪਰ ਇਹ ਔਰਤ ਅਜਿਹੇ ਕੰਮਾਂ ਵਿੱਚ ਸ਼ਾਮਿਲ ਹੈ,ਜੋ ਸਮਾਜ ਲ ਈ ਘਾਤਕ ਹਨ।ਇਸ ਲ ਈ ਇਸ ਔਰਤ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਉਹ ਦਸ ਹਜ਼ਾਰ ਰੁਪ ਏ ਦੀ ਜਮਾਨਤ ਮੁਚਲਕਾ ਪੇਸ਼ ਕਰੇ ,ਪੇਸ਼ ਨਾ ਕਰਨ ਤੇ ਜੇਲ ਭੇਜ ਦਿੱਤਾ ਜਾਵੇ।ਉਹ ਔਰਤ ਮੁਚਲਕਾ ਪੇਸ਼ ਨਾ ਕਰ ਸਕੀ।ਇਸ ਲ਼ ਈ ਊਸਨੂੰ ਜੁਡੀਸ਼ਲ ਰਿਮਾਡ ਤੇ ਭੇਜ ਦਿੱਤਾ।
ਐਸਡੀ ਐਮ ਇਨਸਾਫ਼ ਪਸੰਦ ,ਇਮਾਨਦਾਰ ਅਫਸਰ ਸੀ।ਉਹ ਅਫ਼ਸਰ ਹੋਣ ਦੇ ਨਾਲ ਨਾਲ ਕਹਾਣੀ ਕਾਰ ਵੀ ਸੀ। ਐਸ ਡੀ ਐਮ ਨੇ ਟੈਲੀਫੋਨ ਕਰਕੇ ਮੁਲਜਮ ਔਰਤ ਨੂੰ ਕੋਠੀ ਬੁਲਾਇਆ ਅਤੇ ਉਸਨੂੰ ਆਪ ਬੀਤੀ ਸ਼ੁਣਾਉਣ ਲ ਈ ਕਿਹਾ।
ਤਾਂ ਉਸ ਔਰਤ ਨੇ ਕਿਹਾ ਕਿ ਮੇਰਾ ਨਾਂ ਕੁੰਤੀ ਹੈ।ਮੈਂ ਮਰੇਠ ਦੀ ਰਹਿਣ ਵਾਲੀ ਸੀ।ਮੇਰਾ ਪਿਤਾ ਨੇ ਮਿਹਨਤ ਮਜ਼ਦੂਰੀ ਕਰਕੇ ਪੜਾਇਆ ਲਿਖਾਇਆ।ਪਰ ਐਨੀ ਪੜਾਈ ਕਰਨ ਦੇ ਬਾਵਜੂਦ ਮੈਨੂੰ ਨੌਕਰੀ ਨਾ ਮਿਲੀ।ਅਸੀ ਤਿੰਨ ਭੈਣਾਂ ਦੋ ਭਰਾ ਸੀ।ਦੋ ਭੈਣਾਂ ਤੇ ਇੱਕ ਭਾਈ ਸ਼ਾਦੀ ਸੁਦਾ ਹਨ।ਮੈਂ ਸਭ ਤੋਂ ਛੋਟੀ ਸੀ।ਇੱਕ ਭਾਈ ਵਿਆਹ ਕਰਾ ਕੇ ਅੱਡ ਹੋ ਗਿਆ ਤੇ ਇੱਕ ਭਾਈ ਮਾਂ ਬਾਪ ਨਾਲ ਰਹਿਣ ਲੱਗਾ।ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ।ਜਿੱਥੇ ਵੀ ਇੰਟਰਵਿਊ ਲ ਈ ਜਾਂਦੀ ,ਤਾਂ ਮੈ ਇਨਸਾਨਾਂ ਦੀ ਥਾਂ ਹਵਸੀ ਹੈਵਾਨ ਸ਼ੈਤਾਨ ਦੇਖਦੀ।ਇਨਸਾਨ ਤਾਂ ਕੋਈ ਨਜ਼ਰ ਆਉਂਦਾ।ਫਿਰ ਮੈਨੂੰ ਇੱਕ ਔਰਤ ਮਿਲੀ,ਜੋ ਮੇਰੀ ਸਹੇਲੀ ਦੀ ਮਾਂ ਸੀ।ਉਹ ਕਹਿਣ ਲੱਗੀ ਕਿ ਤੂੰ ਕਿੱਥੇ ਨੌਕਰੀ ਪਿੱਛੇ ਭਟਕਦੀ ਫਿਰਦੀ ਏ,ਤੂੰ ਮੇਰਾ ਕਹਿਣਾ ਮੰਨ,ਨੌਕਰੀ ਦੇਣ ਵਾਲੇ ਤੇਰੇ ਪਿੱਛੇ ਫਿਰਨਗੇ।ਜਦ ਪੈਸੇ ਆਉਣਗੇ,ਫਿਰ ਨੌਕਰੀ ਚਾਕਰੀ ਭੁੱਲ ਜਾਵੇਗੀ।ਆਪਣੇ ਕੰਮ ਦੀ ਖੁਦ ਮਾਲਕ ਹੋਵੇਗੀ।ਜਦ ਮੈਂ ਕੰਮ ਪੁੱਛਿਆਂ ਤਾਂ ਕਹਿਣ ਲੱਗੀ ਕੰਮ ਦੱਸੀਦਾ ਨਹੀਂ ਕਰੀਦਾ ਹੁੰਦਾ। ਤੂੰ ਚੱਲ ਨਾਲ ਮੇਰੇ।ਤਾਂ ਉਸਤੇ ਵਿਸ਼ਵਾਸ਼ ਕਰਕੇ ਦਿੱਲੀ ਆਈ ।ਇੱਕ ਵੱਡੀ ਸਾਰੀ ਕੋਠੀ ਮੈਂ ਤਾਂ ਕਹਾਂਗੀ ਕਿ ਮਹਿਲ ਸੀਂ,ਉਥੇ ਜਾ ਕੇ ਚਾਹ ਪਾਣੀ ਪੀਤਾ ਤੇ ਫਿਰ ਤਿੰਨ ਬੰਦੇ ਆਏ ਤੇ ਉਸ ਔਰਤ ਨਾਲ ਗੱਲ ਕਰਕੇ ਚੱਲੇ ਗ ਏ ।ਉਹਨਾਂ ਬੰਦਿਆਂ ਦੇ ਜਾਣ ਪਿੱਛੋਂ ਉਸ ਔਰਤ ਨੇ ਮੈਨੂੰ ਕਿਹਾ ਕਿ ਇਹ ਤਿੰਨੇ ਸ਼ਹਿਰ ਦੇ ਕਰੋੜਪਤੀ ਹਨ।ਇਹ ਹੁਣ ਤੇਰੀ ਮਰਜ਼ੀ ਹੈ ਕਿ ਮਹਿਲਾਂ ਦੀ ਰਾਣੀ ਬਣਨਾ ਹੈ ਜਾਂ ਰੋਡ ਰਾਣੀ। ਤੂੰ ਨੌਕਰੀ ਕਰਕੇ ਐਨਾ ਪੈਸਾ ਨਹੀ ਕਮਾ ਸਕਦੀ।ਮੈ ਕਿਹਾ ਕਿ ਮੈ ਨਹੀ ਇਹ ਕੰਮ ਕਰਨਾ।ਇਸ ਚ ਬਹੁਤ ਬਦਨਾਮੀ ਹੈ।ਤਾਂ ਉਹ ਔਰਤ ਕਹਿਣ ਲੱਗੀ ਕਿ ਬਦਨਾਮੀ ਕਿਸ ਕੰਮ ਚ ਨਹੀਂ।ਰਿਸ਼ਵਤ ਲੈਂਦੇ ਮੁਲਾਜਮ ਫੜੇ ਜਾਂਦੇ ਨੇ,ਘਪਲੇ ਕਰਦੇ ਮੰਤਰੀ ਫੜੇ ਜਾਂਦੇ ਹਨ,ਬਦਨਾਮੀ ਤਾਂ ਹੋਣੀ ਹੀ ਹੁੰਦੀ ਹੈ,ਚੋਰ ਹੋਵੇ ਜਾਂ ਸਿਪਾਹੀ।ਬਦਨਾਮੀ ਤੋਂ ਡਰ ਕੇ ਜ਼ਿੰਦਗੀ ਨਹੀ ਗੁਜ਼ਾਰੀਦੀ।ਮੈ ਦੇਖ ਕਿੰਨੀ ਅਮੀਰ ਹਾਂ।ਮੈਂ ਕੀ ਕੰਮ ਕਰਦੀ ਹਾਂ,ਕਿਸੇ ਨੂੰ ਕੁਝ ਨਹੀ ਪਤਾ।ਇੱਕ ਫਰਜ਼ੀ ਕੰਪਨੀ ਖੋਲ ਕੇ ਕ ਈਆਂ ਨੂੰ ਰੋਜ਼ਗਾਰ ਦਿੱਤਾ ਹੈ।ਤੈਨੂੰ ਇਸ ਕੰਮ ਚ ਐਨੀ ਮਾਹਰ ਬਣਾ ਦੇਵਾਂਗੀ ।ਅਜਿਹੀਆਂ ਗੱਲਾਂ ਸੁਣ ਕੇ ਮੈ ਉਸ ਔਰਤ ਤੋਂ ਐਨੀ ਪਰਭਾਵਿਤ ਹੋਈ ਕਿਸ ਮੈ ਚੰਗ਼ਾ ਮਾੜਾ ਪੱਖ ਵਿਚਾਰੇ ਬਿਨ ਇਸ ਕੰਮ ਲ ਈ ਮੰਨਗੀ।ਮੇਰਾ ਇਸ ਕੰਮ ਵਿੱਚ ਪੈਣ ਨੂੰ ਦਿਲ ਨਹੀ ਸੀ ਕਰਦਾ।ਪਰ ਘਰ ਦੀ ਗਰੀਬੀ ਕਾਰਨ ਮੈਨੂੰ ਇਸ ਕੰਮ ਵਿੱਚ ਪੈਣਾ ਪਿਆ।ਪਤਾ ਨਹੀ ਦੁਨੀਆਂ ਵਿੱਚ ਕਿੰਨੀਆਂ ਔਰਤਾਂ ਹਨ,ਜੋ ਕਿਸੇ ਨਾ ਕਿਸੇ ਮਜ਼ਬੂਰੀ ਕਾਰਨ ਆਪਣਾ ਸਰੀਰ ਵੇਚਣ ਲ ਈ ਮਜ਼ਬੂਰ ਹੋ ਜਾਂਦੀਆਂ ਹਨ।ਮੈ ਔਰਤ ਹੌਣ ਕਾਰਨ ਅਤੇ ਇਸ ਕੰਮ ਦੀ ਤਜ਼ਰਬੇਕਾਰ ਮਾਹਰ ਹੋਣ ਕਾਰਨ ਕਹਿ ਸਕਦੀ ਹਾਂ ਕਿ 60%ਔਰਤਾਂ ਇੱਜ਼ਤ ਮਾਣ ਨਾਲ ਰਹਿ ਰਹੀਆਂ ਹਨ।ਬਾਕੀ 40%ਔਰਤਾਂ ਵਿਚੋ 30%ਗ਼ਰੀਬੀ ਕਾਰਨ ,5%ਜਿਹਨਾਂ ਦੇ ਪਤੀ ਅਕਸਰ ਬਾਹਰ ਰਹਿੰਦੇ ਹਨ ਅਤੇ 5%ਔਰਤਾਂ ਆਪਣੀ ਕਾਮ ਤਿਰਪਤੀ ਲ ਈ ਅਜਿਹਾ ਕੰਮ ਕਰਦੀਆ ਹਨ।ਔਰਤ ਅਮੀਰ ਹੋਵੇ ਜਾਂ ਗ਼ਰੀਬ।
ਐਸ ਡੀ ਐਮ ਨੇ ਉਸ ਔਰਤ ਨੂੰ ਪੁੱਛਿਆ ਕਿ ਤੂੰ ਦੱਸ ਕੋਠੀ ਵਿੱਚ ਤੇਰੇ ਨਾਲ ਕੀ ਬੀਤੀ?ਤਾਂ ਕੁੰਤੀ ਕਹਿਣ ਲੱਗੀ ਕਿ ਮੈ ਦੱਸਣਾ ਤਾਂ ਨਹੀ ਸੀ ,ਪਰ ਮੈਂ ਤੁਹਾਡੀ ਇਨਸਾਫਪਸੰਦੀ,ਇਮਾਨਦਾਰੀ ਦੇ ਕਿੱਸੇ ਸੁਣੇ ਹਨ।ਇਸ ਲ ਈ ਦੱਸ ਹੀ ਦਿੰਦੀ ਹਾਂ। ਮੈਨੂੰ ਉਸ ਔਰਤ ਨੇ ਕਿਹਾ ਸੀ ਕਿ ਤੈਨੂੰ ਇਸ ਕੰਮ ਦੇ ਪੰਜਾਹ ਹਜਾਰ ਰੁਪੈ ਮਿਲਣਗੇ।ਐਨੇ ਪੈਸੇ ਤੂੰ ਦੋ ਤਿੰਨ ਮਹੀਨੇ ਕੰਮ ਕਰਕੇ ਨਹੀ ਕਮਾ ਸਕਦੀ।ਮੈ ਦਿੱਲੀ ਤਿੰਨ ਸਾਲ ਲਾਏ।ਚੰਗਾ ਪੈਸਾ ਕਮਾਇਆ ਤੇ ਫਿਰ ਪੰਜਾਬ ਆਈ।ਹੁਣ ਮੈ ਇਹ ਕੰਮ ਲਗਭਗ ਛੱਡ ਦਿੱਤਾ ਹੈ।ਮੈਂ ਗੁਲ ਮਹੁੰਮਦ ਨਾਲ ਫ਼ਿਲਮ ਦੇਖ਼ਣ ਗ ਈ ਸੀ।ਤਿੰਨ ਉਸਦੇ ਰਿਸ਼ਤੇਦਾਰ ਸੀ।ਮੈ ਘਰ ਇੱਕਲੀ ਹੀ ਹੁੰਦੀ ਹਾਂ।ਘਰ ਵਿੱਚ ਇੱਕਲੀ ਬੋਰ ਹੋ ਰਹੀ ਸੀ।ਗੁਲਮੁਹੰਮਦ ਕਹਿਣ ਲੱਗਾ ਕਿ ਫਿਲਮ ਦੇਖਣ ਚੱਲਣਾ ਹੈ।ਅਸੀ ਫਿਲਮ ਦੇਖ ਕੇ ਕੋਈ ਗੁਨਾਹ ਤੇ ਨਹੀ ਕੀਤਾ।ਜਦੋ ਚੋਰ ਚੋਰੀ ਕਰਦਾ ਹੈ,ਫੜਿਆ ਨਹੀ ਜਾਂਦਾ।ਪਰ ਚੋਰ ਨੂੰ ਰਾਤ ਨੂੰ ਘੁੰਮਦੇ ਹੋਏ ਦੇਖ ਕੇ ਸ਼ੱਕ ਅਧੀਨ ਫੜ ਲਿਆ ਜਾਂਦਾ ਹੈ,ਚਾਹੇ ਆਪਣੇ ਘਰ ਜਾ ਰਿਹਾ ਹੋਵੇ।ਅਸਲ ਗੁਨਾਹਗਾਰ ਉਹ ਹੈ,ਜੋ ਮੋਕੇ ਤੇ ਸਬੂਤ ਸਮੇਤ ਫੜਿਆ ਜਾਵੇ।ਮੈਂ ਜਦੋਂ ਗੁਨਾਹ ਕਰਦੀ ਫੜੀ ਜਾਂਦੀ,ਤਾਂ ਸਹੀ ਗੱਲ ਸੀ।ਜਦੋਂ ਮੈਂ ਗੁਨਾਹ ਕੀਤਾ ਹੀ ਨਹੀ ਤਾਂ ਮੈਨੂੰ ਸਜ਼ਾ ਕਿਸ ਗੱਲ ਦੀ।
ਐਸ ਡੀ ਐਮ ਸਹਿਮਤੀ ਪਰਗਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ