ਮਜਬੂਰ ਕਿਉਂ ?
ਇਕ ਦਿਨ ਮੈਂ ਫੋਨ ਲਗਾ ਕੇ ਪੁੱਛਿਆ,
“ਕੁਝ ਲਿਖ ਕੇ ਭੇਜਿਆ ਸੀ, ਤੁਹਾਨੂੰ ਮਿਲਿਆ।”
ਅਵਾਜ਼ ਆਈ, “ਸਭ ਕੁਝ ਮਿਲਿਆ, ਅਸੀਂ ਪੜ੍ਹਿਆ, ਸਾਨੂੰ ਚੰਗਾ ਵੀ ਲੱਗਾ। ਅਸੀਂ ਖੁਸ਼ ਹਾਂ, ਕਿ ਤੁਹਾਡੇ ਵਿੱਚ ਲਿਖਣ ਦਾ ਹੌਸਲਾ ਹੈ।
ਪਰ ਅਸੀਂ ਲਿਖ ਨਹੀਂ ਸਕਦੇ।
ਸਾਡੇ ਹੱਥ ਬੱਝੇ ਹਨ।
ਮੈਂ ਹੈਰਾਨ ਹੋ ਕੇ ਕਿਹਾ,”ਕੀ ਨਹੀਂ ਹੋ ਸਕਦਾ, ਜੇ ਅਖ਼ਬਾਰ ਅਤੇ ਮੀਡੀਆ ਅੱਗੇ ਆਉਣ। ਮਾਂਵਾਂ, ਧੀਆਂ, ਭੈਣਾਂ, ਸੁਹਾਗਣਾਂ, ਸਭ ਨਸ਼ਿਆਂ ਕਾਰਨ ਸਹਿਮੀਆਂ ਪਈਆਂ ਹਨ। ਉਨ੍ਹਾਂ ਦੀ ਅਵਾਜ਼ ਬਣਨ।”
ਅੱਗੋਂ ਭਰੇ ਗਲੇ ਨਾਲ ਅਵਾਜ਼ ਆਈ,
ਸਭ ਕੁਝ ਹੋ ਸਕਦਾ ਤੇ ਬੜੀ ਜਲਦੀ ਹੋ ਸਕਦਾ, ਪਰ ਅਸੀਂ ਮਜਬੂਰ ਹਾਂ। ਬਸ ਤੁਸੀਂ ਸੁਭਾ ਸ਼ਾਮ ਅਰਦਾਸ ਕਰਿਆ ਕਰੋ। ਤੁਹਾਡਾ ਬੱਚਾ ਕਿਸੇ ਲੀਡਰ ਦੇ ਬੱਚੇ ਦਾ ਦੋਸਤ ਨਾ ਬਣ ਜਾਵੇ।”
ਇਹ ਸੁਣਕੇ ਮੇਰੀ ਆਤਮਾ ਝੰਜੋੜੀ ਗਈ, ਮੈਂ ਚੁੱਪ ਹੋ ਗਈ, ਤੇ ਸੋਚਣ ਲੱਗੀ, ਹੇ ਵਾਹਿਗੁਰੂ! ਭੋਲ਼ੇ ਭਾਲ਼ੇ ਲੋਕ ਅਖਬਾਰ ਤੇ ਮੀਡੀਆ ਉਤੇ ਵਿਸ਼ਵਾਸ ਕਰਦੇ ਹਨ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ