ਵਿਆਹ ਕੇ ਤਾਂ ਓਹਨੂੰ ਚਾਵਾਂ ਨਾਲ ਈ ਲਿਆਂਦਾ ਸੀ। ਲਗਦਾ ਸੀ ਮੇਰੀ ਪਿਆਰੀ ਭਾਬੋ, ਸਭਤੋਂ ਚੰਗੀ ਸਹੇਲੀ ਬਣੂ..। ਪਰ ਵਕਤ ਬੀਤਿਆ ਤੇ ਹੌਲ਼ੀ ਹੌਲ਼ੀ ਉਹਦੀਆਂ ਕਮੀਆਂ ਸਾਹਮਣੇ ਆਉਣ ਲੱਗੀਆਂ। ਅਾਮ ਕੁੜੀਆਂ ਵਾਂਗ ਹੀ ਨਿਕਲੀ ਓਹ ਵੀ.. । ਬੇਵਜਾਹ ਸੱਸ ਵਿੱਚ ਨੁਕਸ ਕੱਢਣੇ, ਵੀਰ ਦੀਆਂ ਸ਼ਿਕਾਇਤਾਂ ਲਾਉਣਾ, ਤੇ ਆਪਣੇ ਪੇਕਿਆਂ ਨੂੰ ਈ ਸਲਾਹੀ ਜਾਣਾ । ਕਦੇ ਕਦੇ ਤਾਂ ਉਹਦਾ ਸਾਥ ਦਿੰਦੀ ਪਰ ਲਗਦਾ ਕਿ ਮੇਰੇ ਪੇਕੇ ਏਨੇ ਤਾਂ ਮਾੜੇ ਨਹੀਂ ,ਜਿੰਨਾਂ ਓਹ ਭੰਡਦੀ ਆ..।
ਮੇਰੇ ਹੀਰੇ ਵਰਗੇ ਵੀਰ ‘ਚ ਇਹਨੂੰ ਕਮੀਆਂ ਦਿਸਦੀਆਂ ਤੇ ਆਪਣਿਆਂ ਨੂੰ ‘ਕੋਹਿਨੂਰ’ ਸਮਝਦੀ ਏ..। ਛੋਟੀਆਂ ਛੋਟੀਆਂ ਗੱਲਾਂ ਕਰਕੇ, ਪਹਿਲਾਂ ਵਾਲ਼ੀ ਗੱਲ ਨਾ ਰਹੀ ਸਾਡੇ ਵਿਚਕਾਰ। ਓਹਦੇ ਤੋਂ ਦੂਰੀ ਜਿਹੀ ਬਣਨ ਲੱਗੀ। ਹੁਣ ਮੈਂ ਖੁੱਲ ਕੇ ਹੱਸਣ ਦੀ ਥਾਂ ਬੱਸ ਮੁਸਕਰਾ ਛੱਡਦੀ। ਸਾਡੇ ਗੱਲ ਗੱਲ ਤੇ ਲੱਗਣ ਵਾਲੇ ਠਹਾਕਿਆਂ ਨੂੰ ਜਿਵੇਂ ਨਜ਼ਰ ਲੱਗ ਗਈ। ਸਾਡੇ ਪਿਆਰ ਦੀ ਮਾਲ਼ਾ ਦੇ ਮੋਤੀ ਹੁਣ ਬਿਖਰਣ ਲੱਗੇ ਸਨ । ਇੱਕ ਦਿਨ ਮੇਰੀ ਸਹੇਲੀ ਘਰ ਆਈ। ਬੜੀ ਉਦਾਸ.....
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ