ਮਮਤਾ ਅੱਗੇ ਹਿੰਮਤ ਦੀ ਹਾਰ
ਭੈਣ ਦੇ ਕਹਿਣ ਤੇ ਮੇਰਾ ਰਿਸ਼ਤਾ ਇੱਕ ਅਮਲੀ ਨਾਲ ਕਰ ਦਿੱਤਾ ਕੁੱਝ ਕੋ ਦਿਨ ਬੀਤਣ ਤੋਂ ਬਾਅਦ ਹੀ ਉਸ ਘਰ ਦੇ ਰੰਗ ਰੂਪ ਮੇਰੇ ਸਾਹਮਣੇ ਆਉਣ ਲੱਗੇ,ਬੇਸ਼ੱਕ ਸੱਸ ਵੱਲੋਂ ਹਮੇਸ਼ਾਂ ਆਪਣੇ ਪੁੱਤ ਦਾ ਹੀ ਸਾਥ ਦਿੱਤਾ ਜਾਂਦਾ,ਇੱਕ ਹੌਂਸਲਾ ਜਿਹਾ ਕਰਕੇ, ਤੇ ਮਾਂ ਪਿਓ ਦੀ ਲਾਜ ਲਈ ਉਸ ਨਰਕ ਭਰੇ ਘਰ ਵਿੱਚ ਦੋ ਪੁੱਤਰਾਂ ਨੂੰ ਜਨਮ ਦਿੱਤਾ, ਨਿੱਤ ਦੇ ਕਲੇਸ਼ ਤੇ ਬੇਗਾਨੀਆਂ ਔਰਤਾਂ ਨਾਲ ਆਪਣੇ ਪਤੀ ਨੂੰ ਦੇਖ ਅੱਗ ਲੱਗਦੀ ਜੇ ਉਸਦਾ ਜਾਵਾਬੁ ਮੰਗਦੀ ਤੇ ਅੱਗੋਂ ਥੱਪੜ ਤੇ ਗਾਲਾਂ ਹੀ ਇਨਾਮ ਚੋ ਮਿਲਦੀਆਂ, ਸਾਂਝੇ ਘਰ ਵਿੱਚੋਂ ਹੁਣ ਦੁੱਧ ਤੇ ਸਬਜ਼ੀ ਵੀ ਬੰਦ ਹੋ ਗਈ,ਉਸ ਵੈਲੀ ਦੀ ਕਮਾਈ ਵੀ ਪਤਾ ਨਹੀ ਕੇੜ੍ਹੇ ਖੂੰਜੇ ਪੈ ਜਾਂਦੀ,ਨਿੱਕੇ ਨਿੱਕੇ ਬੱਚੇ ਹਮੇਸ਼ਾਂ ਨਿੱਤ ਦੇ ਕੁੱਟ ਕਟਹਿਰੇ ਤੋਂ ਸਹਿਮੇ ਰਹਿੰਦੇ।ਇਸ ਅਮਲੀ ਬੰਦੇ ਤੋਂ ਏਨੀ ਕੋ ਤੰਗ ਆ ਗਈ ਕਿ ਇਸ ਘਰ ਵਿੱਚ ਕੋਈ ਥਾਂ ਨਹੀ ਸੀ, ਮੇਰੇ ਲਈ ਬੇਸ਼ਕ ਮੈਂ ਮਾਪਿਆ ਦੇ ਘਰੋਂ ਇੱਕ ਖਾਨਦਾਨੀ ਪਰਿਵਾਰ ਦੀ ਧੀ ਸੀ ਤੇ ਸਾਡੀ ਅਣਖ ਜੱਗ ਜਾਹਿਰ ਸੀ ਪਰ ਇਥੇ ਮਿੱਟੀ ਵਿੱਚ ਮਿਲਣ ਲੱਗਿਆ ਦੇਰ ਨਾ ਲੱਗੀ, ਇਥੋਂ ਤੱਕ ਆਪਣੇ ਇਸ ਨਖੱਟੂ ਪਤੀ ਲਈ ਉਸਦੀ ਜਗ੍ਹਾ ਆਪ ਬੈਠ ਕਿ ਪੇਪਰ ਵੀ ਦਿੱਤੇ ਕਿ ਪਾਸ ਹੋ ਕਿ ਕਿਤੇ ਨੌਕਰੀ ਹੀ ਕਰਲੂ ਪਰ ਸਭ ਵਿਅਰਥ ਹੀ ਗਿਆ, ਘਰੇਲੂ ਕਲੇਸ਼ ਏਨਾ ਵੱਧ ਗਿਆ ਕਿ ਘਰ ਛੱਡਣ ਨੂੰ ਮਜਬੂਰ ਹੋ ਗਈ 2 ਨਿੱਕੇ ਨਿੱਕੇ ਆਪਣੇ ਲਾਲ ਛੱਡ ਕਿ ਕਿਸੇ ਫੈਟਰੀ ਚੋ ਜੋਬ ਤੇ ਲੱਗ ਗਈ, ਮੈਂ ਆਪਣੇ ਮਾਂ ਬਾਪ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ, ਕਈ ਜਗ੍ਹਾ ਕੇਸ ਕੀਤੇ ਪਰ ਹਮੇਸ਼ਾ ਮੇਰੇ ਉਪਰ ਗਲਤ ਇਲਜ਼ਾਮ ਲੱਗ ਜਾਂਦੇ ਕਿ ਇਹ ਸਾਡੇ 2ਲੱਖ ਰੁਪਏ ਲੈ ਕਿ ਘਰੋਂ ਨਿਕਲੀ ਪਰ ਮੇਰੀ ਕਿਸੇ ਨਾ ਸੁਣਿਨੀ ਕਿ ਜੇ ਦੋ ਲੱਖ ਇਹਨਾਂ ਦੇ ਘਰ ਹੋਏ ਫਿਰ ਮੈਂ ਕਿਉਂ ਜਾਵਾਂ ਘਰੋਂ,ਥਾਣਿਆ ਚੋ ਵੀ ਮਜਬੂਰੀ ਦਾ ਫਾਇਦਾ ਹੀ ਚੁੱਕਣ ਦੀ ਕੋਸ਼ਿਸ਼ ਕਰਨੀ ਮੌਕੇ ਦੇ ਅਫਸਰਾਂ ਨੇ ਪਰ ਆਪਣੀ ਇੱਜਤ ਆਬਰੂ ਲਈ ਮੈਂ ਕਦੇ ਸਮਝੌਤਾ ਨਹੀ ਕਰਨ ਦੇ ਹੱਕ ਵਿੱਚ ਸੀ,ਇਥੋਂ ਤੱਕ ਕਿ ਮੇਰੇ ਵਕੀਲ ਵੱਲੋਂ ਵੀ ਮੇਰੇ ਉੱਪਰ ਬੁਰੀਆਂ ਨਜ਼ਰਾਂ ਸੀ,ਤੇ ਇੱਕ ਬਾਹਰ ਬੰਦਾ ਕਰਨ ਦੀ ਸਲਾਹ ਦੇਣੀ ਜੋ ਜਖਮਾਂ ਨੂੰ ਹੋਰ ਗਹਿਰਾ ਕਰ ਦਿੰਦੀ, ਜੱਜ ਸਾਬ ਵੱਲੋਂ ਮੇਰੇ ਬੇਟੇਆ ਨੂੰ ਮਿਲਣ ਲਈ ਕਹਿਣਾ ਤੇ ਮੈਂ ਆਪਣੀ ਮਮਤਾ ਨੂੰ ਮਾਰ ਕਿ ਜਵਾਬ ਦੇ ਦੇਣਾ ਤੇ ਉਹਨਾਂ ਮੇਰੇ ਵੱਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ