ਉਸ ਦੀਆਂ ਜਿਆਦਾ ਪੋਸਟਾਂ ਦਰਦਮਈ ਹੀ ਹੁੰਦੀਆਂ ਤੇ ਤਸਵੀਰਾਂ ਵੀ ਜਿਆਦਾ ਕਰ ਹੰਝੂਆਂ ਵਾਲੀਆਂ ਹੁੰਦੀਆਂ।ਮੈਂ ਮੈਸੇਜ ਕਰ ਪੁੱਛਿਆ ਕਿ ਪੁੱਤ ਕਿੰਨਾਂ ਕੁ ਦਰਦ ਦਿਲ ਵਿੱਚ ਛੁਪਾ ਰੱਖਿਆ?ਕਹਿੰਦੀ ਪੁੱਛੋ ਨਾ ਕੁੱਝ?ਪਰ ਹੌਲੀ ਹੌਲੀ ਅਪਣੇ ਦੁੱਖ ਸੁੱਖ ਸਾਂਝੇ ਕਰਨ ਲੱਗੀ।ਉਸ ਦੀ ਜ਼ਿੰਦਗੀ ਬਦਨਸੀਬੀ ਦੀ ਭੇਟ ਚੜ੍ਹੀ ਹੋਈ ਸੀ।ਪਰ ਉਸ ਨੇ ਅਪਣੀ ਜ਼ਿੰਦਗੀ ਦੀ ਇੱਕ ਘਟਨਾ ਮੇਰੇ ਨਾਲ ਸਾਂਝੀ ਕਰੀ ਜਿਸ ਨੂੰ ਸੁਣ ਮੇਰੇ ਹੱਥ ਅਪਣੇ ਆਪ ਉਸ ਦੇ ਸਿਰੜ,ਮਮਤਾ ਤੇ ਵਿਸ਼ਵਾਸ ਅੱਗੇ ਜੁੜ ਗਏ। ਜਦੋਂ ਉਸ ਦੇ ਪਹਿਲਾ ਬੱਚਾ ਕੁੜੀ ਹੋਈ ਤਾਂ ਘਰ ਸੋਗ ਪੈ ਗਿਆ ਕਿਉਂਕਿ ਹਰ ਇੱਕ ਦੀ ਇੱਛਾ ਸੀ ਮੁੰਡਾ ਹੋਵੇ।ਉਸ ਨੂੰ ਬਿਨਾਂ ਦੱਸੇ ਸਾਰੇ ਪਰਿਵਾਰ ਨੇ ਫੈਸਲਾ ਕਰਿਆ ਕਿ ਅਗਲਾ ਬੱਚਾ ਟੈਸਟ ਕਰਵਾਂਗੇ।ਜਦੋਂ ਵਾਹਿਗੁਰੂ ਨੇ ਸਮਾਂ ਲਿਆਂਦਾ ਉਸ ਦੇ ਲੱਖ ਵਿਰੋਧ ਕਰਨ ਦੇ ਬਾਵਜੂਦ ਟੈਸਟ ਕਰਵਾਇਆ।ਉਸ ਨੂੰ ਜਿਸ ਦਾ ਡਰ ਸੀ ਓਹ ਹੋਇਆ ਪੇਟ ਕੁੜੀ ਸੀ ਤੇ ਸੌਹਰੇ ਪਰਿਵਾਰ ਉੱਪਰ ਉਸ ਦੇ ਜੋੜੇ ਹੱਥਾਂ,ਪਾਏ ਕੀਰਨਿਆ ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ।ਕੁੜੀ ਦਾ ਕੁੱਖ ਵਿੱਚ ਕਾਤਿਲ ਕਰ ਦਿੱਤਾ।ਓਹ ਬੇਬੱਸੀ ਦੀ ਹਾਲਾਤ ਵਿੱਚ ਅੰਦਰੋਂ ਟੁੱਟ ਚੁੱਕੀ ਸੀ।ਉੱਪਰੋਂ ਸੌਹਰੇ ਪਰਿਵਾਰ ਦਾ ਤੱਸਦਦ ਸੁਰੂ ਹੋ ਗਿਆ।ਜਦੋਂ ਤੀਜੇ ਬੱਚੇ ਦਾ ਸਮਾਂ ਆਇਆ ਤਾਂ ਓਹੀ ਗੱਲ ਕਿ ਟੈਸਟ ਕਰਵਾਈਏ।ਉਸ ਨੇ ਇੱਕ ਚਿੱਤ ਹੋ ਅਰਦਾਸ ਕਰੀ ਕਿ ਹੇ ਵਾਹਿਗੁਰੂ ਮੇਰੀ ਧੀ ਮੇਰੇ ਕੋਲ ਵਾਪਿਸ ਆ ਜਾਵੇ।ਇਹਨਾਂ ਜ਼ਾਲਿਮਾਂ ਨੂੰ ਪਤਾ ਹੀ ਨਾ ਲੱਗੇ ਕਿ ਮੇਰੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ?ਤੁਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ