ਨਿੱਕੀ ਗੱਲ ਤੋਂ ਸ਼ੁਰੂ ਹੋਈ ਬਹਿਸ ਅਕਸਰ ਹੀ ਵੱਡੇ ਕਲੇਸ਼ ਵਿਚ ਬਦਲ ਜਾਇਆ ਕਰਦੀ..!
ਮੈਂ ਫੇਰ ਆਪਣੇ ਜੰਮਣ ਵਾਲਿਆਂ ਨੂੰ ਕੋਸਣ ਲੱਗਦੀ ਕੇ ਚੰਗੇ ਥਾਂ ਨਹੀਂ ਵਿਆਹਿਆ..ਹਰ ਵੇਲੇ ਦੀਆਂ ਕੰਜੂਸੀਆਂ..ਕਿਰਸਾਂ..ਬੱਚਤਾਂ ਅਤੇ ਸਰਫ਼ੇ..ਮੇਰੀ ਕਿਸਮਤ ਵਿੱਚ ਬੱਸ ਇਹ ਸਾਰਾ ਕੁਝ ਹੀ ਲਿਖਿਆ ਰਹਿ ਗਿਆ ਸੀ!
ਬਾਹਰ ਆਇਆਂ ਨੂੰ ਵੀ ਤਕਰੀਬਨ ਦੋ ਸਾਲ ਹੋਣ ਨੂੰ ਆਏ ਸਨ..ਅਜੇ ਵੀ ਕਿਰਾਏ ਦੇ ਘਰ ਵਿਚ ਹੀ ਰਹਿ ਰਹੇ ਸਾਂ..ਇਥੇ ਵੀ ਅਕਸਰ ਹੀ ਹੋ ਜਾਂਦੀ ਲੜਾਈ ਦੀ ਜਿਆਦਾਤਰ ਵਜਾ ਪਿੱਛੇ ਛੱਡ ਦਿੱਤੀਆਂ ਓਹੀ ਪੂਰਾਣੀਆਂ ਗੱਲਾਂ ਹੀ ਬਣਿਆ ਕਰਦੀਆਂ..!
ਸਾਡੇ ਨਾਲ ਹੀ ਇਥੇ ਆਏ ਸਰਦੇ ਪੁੱਜਦੇ ਇਕ ਹੋਰ ਟੱਬਰ ਨੇ ਸਾਲ ਦੇ ਵਿੱਚ-ਵਿੱਚ ਹੀ ਉਹ ਸਾਰਾ ਕੁਝ ਲੈ ਲਿਆ ਜਿਸ ਦੀ ਕਲਪਨਾ ਕਰਨੀ ਵੀ ਸ਼ਾਇਦ ਸਾਡੇ ਵੱਸ ਵਿੱਚ ਨਹੀਂ ਸੀ..ਨਵਾਂ ਘਰ,ਫਰਨੀਚਰ ਟੈਲੀਵਿਜਨ ਕਾਰ ਅਤੇ ਹੋਰ ਵੀ ਕਿੰਨਾ ਕੁਝ!
ਇੱਕ ਦਿਨ ਓਹਨਾ ਦਾ ਫੋਨ ਆਇਆ..ਅਖ਼ੇ ਅਸੀਂ ਤੁਹਾਨੂੰ ਮਿਲਣ ਤੁਹਾਡੇ ਘਰੇ ਆਉਣਾ..!
ਮੈਂ ਕਾਹਲੀ ਕਾਹਲੀ ਤਿਆਰੀ ਕੀਤੀ..ਉਹ ਤਕਰੀਬਨ ਇੱਕ ਘੰਟਾ ਰਹੇ..ਸਾਰੇ ਟਾਈਮ ਬੱਸ ਆਪਣੇ ਬਾਰੇ ਹੀ ਬੋਲਦੇ ਦੱਸਦੇ ਰਹੇ..ਅਸੀਂ ਦੋਵੇਂ ਕੋਲ ਬੈਠੇ ਸੁਣਦੇ ਰਹੇ..ਓਹਨਾ ਆਪਣੇ ਵਧੀਆ ਤਨਖਾਹ ਵਾਲੇ ਕੰਮ ਬਾਰੇ ਕਿੰਨੀਆਂ ਗੱਲਾਂ ਦੱਸੀਆਂ..ਵਧੀਆ ਇਲਾਕੇ ਵਿੱਚ ਲਏ ਆਪਣੇ ਘਰ ਬਾਰੇ..ਪਿੱਛੇ ਪੰਜਾਬ ਬਾਰੇ ਅਤੇ ਮਗਰੋਂ ਓਥੋਂ ਉਚੇਚਾ ਮੰਗਵਾਏ ਹੋਰ ਪੈਸਿਆਂ ਬਾਰੇ ਵੀ..!
ਤੁਰਨ ਲੱਗੇ ਤਾਂ ਦੋਹਾ ਨਿਆਣਿਆਂ ਨੂੰ ਪੰਜਾਹ ਡਾਲਰ ਪਿਆਰ ਵੱਜੋਂ ਦੇ ਦਿੱਤੇ..!
ਅੱਗੇ ਓਹਨਾ ਨੂੰ ਉੱਪਰਲੀ ਅਪਾਰਟਮੈਂਟ ਦੇ ਬੂਹੇ ਤੋਂ ਹੀ ਤੋਰ ਦਿਆ ਕਰਦੀ ਸਾਂ ਪਰ ਉਸ ਦਿਨ ਜ਼ੋਰ ਦੇ ਕੇ ਆਖਣ ਲੱਗੇ ਸਾਨੂੰ ਥੱਲੇ ਪਾਰਕਿੰਗ ਤੱਕ ਛੱਡ ਕੇ ਆਵੋ..ਤੁਹਾਨੂੰ ਇੱਕ ਹੋਰ ਚੀਜ ਵਿਖਾਉਣੀ ਏ!
ਥੱਲੇ ਗਏ ਤਾਂ ਨਵੀਂ ਨਕੋਰ ਗੱਡੀ ਖਲੋਤੀ ਸੀ..ਸਿਫਤਾਂ ਕਰਦੇ ਹੋਏ ਆਖਣ ਲੱਗੇ ਪੂਰੇ ਸੱਤਰ ਹਜਾਰ ਦੀ ਆਈ ਏ..ਪੂਰਾਣੀ ਵੀ ਲੈ ਸਕਦੇ ਸਾਂ ਪਰ ਅਸੀਂ ਨਵੀਂ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ