1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ।
ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਨਰਪਿੰਦਰ ਸਿੰਘ ਰਤਨ ਜੀ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ ਅੰਦਰ ਸੀਮੈਂਟ ਵੰਡਦੇ ਸਨ। ਇਕ ਦਿਨ ਡੀ ਸੀ ਸਾਹਿਬ ਪਰਮਿਟ ਵੰਡ ਰਹੇ ਸਨ। ਗਿਆਨੀ ਜਤਿੰਦਰ ਸਿੰਘ ਐਸ ਡੀ ਐਮ ਜਗਰਾਉ ਕੋਲ ਬੈਠੇ ਸਨ ।
ਇਕ ਬਜ਼ੁਰਗ ਔਰਤ ਅਰਜੀ ਫੜੀ ਲਾਈਨ ਵਿਚ ਖੜੀ ਸੀ। ਐਸ ਡੀ ਐਮ ਇਕ ਦਮ ਹੱਥ ਜੋੜ ਕੇ ਖੜ੍ਹੇ ਹੋਏ ਤੇ ਕਹਿਣ ਲੱਗੇ, ਮਾਤਾ ਜੀ ਤੁਸੀ ਕਿਉ ਆਏ , ਹੁਕਮ ਕਰਦੇ ਅਸੀ ਕਿਸ ਵਾਸਤੇ ਹਾਂ।
ਉਹਨਾਂ ਡੀ ਸੀ ਨੂੰ ਦੱਸਿਆ ਕਿ ਇਹ ਮੰਤਰੀ ਜੀ ਦੇ ਘਰੋਂ ਹਨ । ਸਰਦਾਰ ਰਤਨ ਜੀ ਡੀਂ.ਸੀ ਨੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਤੇ ਐਸ ਡੀ ਐਮ ਨੂੰ ਕਿਹਾ ਇਹ ਗਲਤੀ ਕਿਵੇਂ ਹੋ ਗਈ.?
ਮਾਤਾ ਜੀ ਨੇ ਉਹਨਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕੀ ਉਹ ਪੰਜ ਬੋਰੀਆਂ ਸੀਮੈਂਟ ਲੈਣ ਆਈ ਹੈ।
ਡੀ ਸੀ ਅਤੇ ਐਸ ਡੀ ਐਮ ਨੇ ਕਿਹਾ ਤੁਸੀ ਸੁਨੇਹਾ ਭੇਜ ਦੇਂਣਾ ਸੀ। ਤੁਸੀ ਕਿਉ ਆਏ ਹੋ.??
ਮਾਤਾ ਕਹਿੰਦੀ, ਵੇ ਪੁੱਤ! ਘਰ ਦੀ ਛੱਤ ਵਾਸਤੇ ਪੰਜ ਬੋਰੀਆਂ ਸੀਮੈਂਟ ਲੈਣ ਆਈ ਹਾਂ । ਵੇ ਤੇਰਾ ਉਹ ਜਥੇਦਾਰ ਹੀ ਇਹੋ ਜਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ