ਰੋਜ਼ਾਨਾ ਵਾਂਗ ਮੈਂ ਆਪਣੇ ਸਕੂਲ ਦਾ ਕੰਮ ਖ਼ਤਮ ਕਰਕੇ ਘਰ ਵੱਲ ਨੂੰ ਤੁਰਿਆ | ਅਕਸਰ ਕੰਮ ਦੀ ਵਜ੍ਹਾ ਕਰਕੇ ਮੈਂ ਸਕੂਲ ਤੋਂ ਲੇਟ ਹੋ ਜਾਂਦਾ ਸੀ| ਉਸ ਦਿਨ ਵੀ ਮੈਂ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਆਪਣੇ ਘਰ ਪਹੁੰਚਿਆ ਅਤੇ ਥਕੇਵਾਂ ਹੋਣ ਕਾਰਨ ਮੈਂ ਆਪਣੀ ਮਾਤਾ ਜੀ ਨੂੰ ਚਾਹ ਬਣਾਉਣ ਲਈ ਕਿਹਾ | ਸੁਭਾਵਿਕ ਹੀ ਉਸ ਦਿਨ ਮੈਂ ਘਰ ਦੇ ਬਾਹਰ ਕੁਰਸੀ ਡਾਹ ਕੇ ਬੈਠ ਗਿਆ|ਸਾਡੇ ਘਰ ਵਿੱਚ ਹੀ ਮੇਰੇ ਪਿਤਾ ਜੀ ਦੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ | ਅਤੇ ਘਰ ਦੇ ਨੇੜੇ ਹੀ ਬਲਜੀਤ ਸਿੰਘ ਜੋ ਕਿ ਪਿੰਡ ਵਿੱਚ ਉੱਚ ਘਰਾਣੇ ਦਾ ਜੱਟ ਸੀ ਨੇ ਬਿਹਾਰ ਤੋਂ ਰੁਜ਼ਗਾਰ ਲਈ ਆਏ ਹੋਏ ਲੋਕਾਂ ਦੇ ਰਹਿਣ ਲਈ ਕਮਰੇ ਕਿਰਾਏ ਤੇ ਦੇਣ ਲਈ ਦੋ ਮੰਜ਼ਿਲੀ ਮਕਾਨ ਬਣਾਇਆ ਹੋਇਆ ਸੀ | ਬਲਜੀਤ ਸਿੰਘ ਬਹੁਤ ਹੀ ਖੜ੍ਹਵੇਂ ਸੁਭਾਅ ਦਾ ਵਿਅਕਤੀ ਸੀ ਅਤੇ ਅਕਸਰ ਹੀ ਮੈਂ ਉਸ ਨੂੰ ਕਿਰਾਏਦਾਰਾਂ ਨੂੰ ਗਾਲ੍ਹਾਂ ਕੱਢਦੇ ਵੇਖਿਆ ਸੀ | ਬਲਜੀਤ ਸਿੰਘ ਪਿੰਡ ਦੇ ਦੂਸਰੇ ਪਾਸੇ ਰਹਿੰਦਾ ਸੀ | ਕੰਵਲਜੀਤ ਸਿੰਘ ਅਤੇ ਬਲਜੀਤ ਸਿੰਘ ਦੋਵੇਂ ਸਕੇ ਭਰਾ ਸਨ, ਪਰ ਸ਼ਰੀਕੇਬਾਜ਼ੀ ਹੋਣ ਕਾਰਨ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸਨ | ਬਲਜੀਤ ਸਿੰਘ ਦਾ ਪਿੰਡ ਵਿੱਚ ਰਵੱਈਆ ਬਹੁਤਾ ਵਧੀਆ ਨਹੀਂ ਸੀ ਜਦਕਿ ਦੂਸਰੇ ਪਾਸੇ ਕੰਵਲਜੀਤ ਸਿੰਘ ਨੂੰ ਪਿੰਡ ਦੇ ਸਾਰੇ ਵਿਅਕਤੀ ਹੱਸ ਕੇ ਬੁਲਾਉਂਦੇ ਸਨ| ਉਸ ਸ਼ਾਮ ਦੀ ਘਟਨਾ ਵਿੱਚ ਕੁਝ ਅਜਿਹਾ ਹੋਇਆ ਜਿਸਨੇ ਮੇਰਾ ਦਿਲ ਝੰਜੋੜ ਕੇ ਰੱਖ ਦਿੱਤਾ | ਬਿਹਾਰ ਤੋਂ ਆਏ ਹੋਏ ਇੱਕ ਪਰਿਵਾਰ ਦੀ ਛੇ ਸਾਲ ਦੀ ਛੋਟੀ ਜਿਹੀ ਬੱਚੀ ਅਕਸਰ ਸਾਡੀ ਦੁਕਾਨ ਉੱਤੇ ਆਇਆ ਕਰਦੀ ਸੀ| ਉਸ ਦਾ ਸਰੀਰ ਜ਼ਰੂਰਤ ਤੋਂ ਜ਼ਿਆਦਾ ਪਤਲਾ ਮਹਿਜ਼ ਜਿਵੇਂ ਹੱਡੀਆਂ ਦਾ ਢਾਂਚਾ ਹੋਵੇ ਅਤੇ ਚਿਹਰਾ ਮਾਸੂਮ ਸੀ| ਉਹ ਚਾਹ ਦੇ ਨਾਲ ਖਾਣ ਲਈ ਡਬਲ ਰੋਟੀ ਲੈਣ ਲਈ ਸਾਡੀ ਦੁਕਾਨ ਉੱਤੇ ਆਉਂਦੀ ਮੈਂ ਅਕਸਰ ਉਸ ਨੂੰ ਦੇਖ ਕੇ ਕੋਈ ਨਾ ਕੋਈ ਮਖੌਲ ਕਰ ਦਿੰਦਾ | ਉਸ ਸ਼ਾਮ ਵੀ ਉਹ ਆਪਣੇ ਖਾਣ ਲਈ ਡਬਲ ਰੋਟੀ ਲੈ ਕੇ ਗਈ| ਏਨੇ ਨੂੰ ਮੇਰੇ ਮਾਤਾ ਜੀ ਵੀ ਚਾਹ ਲੈ ਕੇ ਬਾਹਰ ਮੇਰੇ ਕੋਲ ਆ ਗਏ | ਮੈਂ ਆਪਣੀ ਮਾਤਾ ਜੀ ਨਾਲ ਉਨ੍ਹਾਂ ਲੋਕਾਂ ਬਾਰੇ ਗੱਲ ਕਰਨ ਲੱਗ ਗਿਆ ਜੋ ਰੋਟੀ ਦੀ ਭਾਲ ਵਿੱਚ ਪੰਜਾਬ ਆਉਂਦੇ ਸਨ | ਮੈਂ ਆਪਣੀ ਚਾਹ ਦੀ ਪਿਆਲੀ ਖਤਮ ਕਰਕੇ ਜਿਵੇਂ ਹੀ ਅੰਦਰ ਆਇਆ ਤਾਂ ਪੰਜ ਮਿੰਟ ਬਾਅਦ ਇੱਕ ਖ਼ਬਰ ਸੁਣੀ ਜਿਸ ਨਾਲ ਮੇਰਾ ਦਿਲ ਬਹੁਤ ਹੀ ਰੋ ਉੱਠਿਆ |...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeet
nice story