ਉਸ ਨੂੰ ਕੈਨੇਡਾ ਆਇਆਂ ਅਜੇ ਦੋ ਤਿੰਨ ਸਾਲ ਹੀ ਹੋਏ ਸਨ ।ਬੜੀ ਜੱਦੋ ਜਹਿਦ ਤੋਂ ਬਾਅਦ ਉਸ ਨੂੰ ਇਕ ਚੰਗੀ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ ।ਉਸ ਦੀ ਪਤਨੀ ਨੂੰ ਵੀ ਇਕ ਆਫਿਸ ਵਿੱਚ ਚੰਗੀ ਤਨਖਾਹ ਤੇ ਨੌਕਰੀ ਮਿਲ ਗਈ ਸੀ ।ਹੁਣ ਉਹਨਾਂ ਨੂੰ ਇਸ ਮੁਲਕ ਵਿੱਚ ਆ ਕੇ ਸੁੱਖ ਦਾ ਸਾਹ ਆਇਆ ਤੇ ਉਹ ਆਪਣੀ ਆਪਣੀ ਰੁਟੀਨ ਵਿੱਚ ਰੁੱਝ ਗਏ । ਇਸ ਮਹੀਨੇ ਉਸ ਦੀ ਮੈਰਿਜ ਐਨੀਵਰਸਰੀ (ਵਿਆਹ ਦੀ ਵਰੇ ਗੰਢ) ਨਜਦੀਕ ਆ ਰਹੀ ਸੀ ।ਉਸ ਦੀ ਪਤਨੀ ਨੇ ਜਿੱਦ ਕੀਤੀ ਕਿ ਉਹ ਦੋਵੇਂ ਛੁੱਟੀ ਲੈਣਗੇ ਤੇ ਬਾਹਰ ਲੰਚ ਕਰਨ ਜਾਣਗੇ ਫਿਰ ਸਾਰਾ ਦਿਨ ਘੁੰਮਣ ਤੋਂ ਬਾਅਦ ਸ਼ਾਮ ਨੂੰ ਘਰ ਵਾਪਸ ਆਣਗੇ ।ਬੱਚਿਆਂ ਨੂੰ ਆਪਣੇ ਦਾਦਾ ਦਾਦੀ ਕੋਲ ਛਡ ਜਾਣਗੇ ।
ਕਰੋਨਾ ਕਾਲ ਵਿੱਚ ਉਹਨਾਂ ਦਾ ਵਰਕ ਫਰੋਮ ਹੋਮ (ਘਰ ਤੋਂ ਕੰਮ) ਹੋ ਰਿਹਾ ਸੀ ।ਵੈਸੇ ਹੀ ਸਭ ਦੇ ਮੂਡ ਘਰ ਰਹਿ ਰਹਿ ਕੇ ਉਦਾਸ ਤੇ ਚਿੜਚਿੜੇ ਹੋ ਰਹੇ ਸਨ ।ਗੌਰਮਿੰਟ ਦੇ ਹੁਕਮ ਮੁਤਾਬਿਕ ਰੈਸਟੋਰੈਂਟਾਂ ਅੰਦਰ ਖਾਣ ਦੀ ਇਜਾਜ਼ਤ ਨਹੀਂ ਸੀ ।ਬਾਹਰ ਪੈਟਿਓ ਤੇ ਦੂਰ ਦੂਰ ਟੇਬਲਜ ਲਗਾ ਕੇ ਖਾਣਾਖਾ ਸਕਦੇ ਹੋ ।ਜਾਂ ਫਿਰ ਡਰਾਈਵ ਥਰੂ ਤੋਂ ਹੀ ਖਾਣਾ ਲੈ ਸਕਦੇ ਹੋ ।
ਦਫਤਰ ਤੋਂ ਛੁੱਟੀ ਲੈਣ ਵਾਸਤੇ ਉਸ ਨੇ ਆਫਿਸ...
ਫੋਨ ਕੀਤਾ ।ਅੱਗੋਂ ਸੀਨੀਅਰ ਮੈਨੇਜਰ ਕਹਿਣ ਲੱਗਾ ਕਿ ਇਸ ਤਾਰੀਖ ਤਾਂ ਪਹਿਲਾਂ ਹੀ ਤਿੰਨ ਜਣੇ ਛੁੱਟੀ ਲੈ ਬੈਠੇ ਹਨ । ਪਰ ਉਸ ਨੂੰ ਤਾਂ ਜਰੂਰੀ ਛੁੱਟੀ ਚਾਹੀਦੀ ਹੈ, ਉਸ ਦੀ ਮੈਰਿਜ ਐਨੀਵਰਸਰੀ ਹੈ ।ਅੱਗੋਂ ਮੈਨੇਜਰ ਹੱਸਣ ਲੱਗ ਪਿਆ, ਕਹਿਣ ਲੱਗਾ,ਮੈਨੂੰ ਪਹਿਲਾਂ ਦੇਖਣ ਦਿਓ । ਜਦ ਉਹ ਦੇਖ ਰਿਹਾ ਸੀ, ਉਸ ਦੇ ਮੂੰਹੋਂ ਨਿਕਲਿਆ, “ਵਟ ਏ ਕੋਇੰਨਸੀਡੈਂਸ ! ਇਕ ਦੀ ਮੈਰਿਜ ਦੀ ਸਿਲਵਰ ਜੁਬਲੀ ਹੈ, ਇਕ ਦੀ ਪਤਨੀ ਦਾ ਬਰਥ ਡੇ ਹੈ ।ਓ ਕੇ ਤੇਰੀ ਛੁੱਟੀ ਐਪਰੂਵਡ ! ਜਦੋਂ ਜੇਨ ਆਪਣੇ ਡੌਗੀ ਦੀ ਬਰਥ ਐਨੀਵਰਸਰੀ ਦੀ ਛੁੱਟੀ ਲੈ ਸਕਦੀ ਹੈ, ਤੂੰ ਕਿਉਂ ਨਹੀਂ ? ਤੇਰੀ ਤਾਂ ਮੈਰਿਜ ਐਨੀਵਰਸਰੀ ਹੈ ! ਹੈਪੀ ਮੈਰਿਜ ਐਨੀਵਰਸਰੀ ! ਇਨਜੋਇ!
ਉਹ ਹੈਰਾਨ ਹੋ ਰਿਹਾ ਸੀ ਇਹ ਹੀ ਅਜਿਹਾ ਮੁਲਕ ਹੈ ਜਿੱਥੇ ਤੁਹਾਡੀ ਆਪਣੇ ਪੈਟਸ ਦੇ ਬਰਥ ਡੇ ਮਨਾਉਣ ਲਈ ਵੀ ਛੁੱਟੀ ਐਪਰੂਵ ਹੋ ਜਾਂਦੀ ਹੈ ਤੇ ਓਥੇ ਆਪਣੇ ਮੁਲਕ ਵਿੱਚ ਮੈਰਿਜ ਐਨੀਵਰਸਰੀ ਤੇ ਵੀ ਛੁੱਟੀ ਨਹੀਂ ਮਿਲਦੀ !!
(ਹਰਸ਼ਰਨ ਕੌਰ)
Access our app on your mobile device for a better experience!
Navreet kaur
Ehi tn fark aa apne te ohna de desh ch othe har kise di jaan di kadar aa che insaan hove che janvir