ਜਦੋਂ ਆਪਣਾ ਫੈਸਲਾ ਸੁਣਾਇਆਂ ਤਾਂ ਜਿਆਦਾਤਰ ਸਾਕ ਸਬੰਦੀਆਂ ਅਤੇ ਦੋਸਤਾਂ ਮਿੱਤਰਾਂ ਬੜਾ ਮੌਜੂ ਬਣਾਇਆ ਆਖਣ ਲੱਗੇ ਹਰਦੀਪ ਸਿਹਾਂ ਸ਼ਹਿਰ ਕਿੰਨੇ ਸਾਰੇ ਸੋਹਣੇ ਸੋਹਣੇ ਹਾਲ ਅਤੇ ਮੈਰਿਜ ਪੈਲੇਸ..
ਆਹ ਪੁੱਤ ਦੇ ਵਿਆਹ ਵਾਲਾ ਕਾਰਜ ਪਿੰਡ ਵਿਚ ਕਰਨ ਵਾਲਾ ਤੇਰਾ ਫੈਸਲਾ ਸਾਡੀੇ ਸਮਝ ਵਿਚ ਤਾਂ ਬਿਲਕੁਲ ਵੀ ਨੀ ਆਇਆ..
ਸੌ ਮੀਂਹ ਕਣੀ ਝੱਖੜ ਤੂਫ਼ਾਨ ਅਤੇ ਕਿੰਨੇ ਸਾਰੇ ਹੋਰ ਯੱਬ..ਜੇ ਐਨ ਮੌਕੇ ਤੇ ਕੁਝ ਹੋ ਗਿਆ ਤਾਂ ਫੇਰ ਪਿਆ ਖਲਾਰਾ ਕਿੱਦਾਂ ਸਾਂਭੇਂਗਾ..!
ਪਰ ਮੇਰਾ ਫੈਸਲਾ ਅੱਟਲ ਸੀ..ਸ਼ੁਰੂ ਤੋਂ ਹੀ ਸੋਚ ਰਖਿਆ ਸੀ ਭਾਵੇਂ ਜੋ ਮਰਜੀ ਹੋ ਜਾਵੇ ਇਹ ਵਿਆਹ ਓਸੇ ਵਿਹੜੇ ਵਿਚ ਹੋਊ ਜਿਥੇ ਕਦੇ ਗਹਿਣਿਆਂ ਵਿਚ ਸੱਜੀ ਇਸਦੀ ਮਾਂ ਨੇ ਪੈਰ ਪਾਇਆ ਸੀ!
ਹਫਤਾ ਕੂ ਪਹਿਲਾਂ ਪਿੰਡ ਦੇ ਸੁੰਞੇ ਵੇਹੜੇ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ..
ਕਈਆਂ ਆਪਣਿਆਂ ਦੇ ਫੋਨ ਆਉਂਦੇ ਰਹੇ ਅਖ਼ੇ ਏਨੇ ਦਿਨ ਪਹਿਲਾਂ ਤੇ ਆਉਣਾ ਔਖਾ ਏ ਹੁਣ ਵਿਆਹ ਵਾਲੇ ਦਿਨ ਹੀ ਆਵਾਂਗੇ!
ਏਨੇ ਨੂੰ ਗਿਆਨੀ ਜੀ ਕੋਲ ਆਏ ਆਖਣ ਲੱਗੇ..ਫੇਰ ਦੱਸੋ ਕੀ ਪ੍ਰੋਗਰਾਮ ਏ..ਉਡੀਕ ਕਰਨੀ ਏ ਕੇ ਕਰੀਏ ਸ਼ੁਰੂ..?
ਸ਼ਾਇਦ ਪੁੱਛਣਾ ਚਾਹ ਰਹੇ ਸਨ ਕੇ ਜੇ ਸਾਰੇ ਸਗੇ ਸਬੰਧੀ ਅਤੇ ਨੇੜੇ ਦੇ ਦੋਸਤ ਮਿੱਤਰ ਆ ਗਏ ਹੋਣ ਤਾਂ ਅਰਦਾਸ ਸ਼ੁਰੂ ਕਰ ਦੇਣੀ ਚਾਹੀਦੀ ਏ..!
ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ