ਕੰਮ ਵਾਲੀ ਨੂੰ ਜਨਮ ਦਿਨ ਤੇ ਗੈਸ ਵਾਲਾ ਚੁੱਲ੍ਹਾ ਤੋਹਫੇ ਵੱਜੋਂ ਲੈ ਕੇ ਦੇਣ ਦੀ ਗੱਲ ਤੋਰੀ ਤਾਂ ਇਹਨਾਂ ਅੱਗੋਂ ਝੱਟਪੱਟ ਹੀ ਆਖ ਦਿੱਤਾ “ਬਹੁਤਾ ਸਿਰੇ ਨਹੀਂ ਚੜ੍ਹਾਈਦਾ ਇਹਨਾਂ ਲੋਕਾਂ ਨੂੰ..ਚੁੱਪ ਕਰਕੇ ਪੰਜ ਸੌ ਦਾ ਨੋਟ ਫੜਾ ਦੇਵੀਂ ਤੇ ਬਸ”!
ਅਜੇ ਆਖੀ ਹੋਈ ਗੱਲ ਦੇ ਹੱਕ ਵਿਚ ਇੱਕ ਹੋਰ ਦਲੀਲ ਦੇਣ ਹੀ ਲੱਗੀ ਸਾਂ ਕੇ ਗੁੱਸੇ ਵਿਚ ਆਖਣ ਲੱਗੇ “ਜਿਹੜੀ ਗੱਲ ਮੈਂ ਇੱਕ ਵਾਰ ਆਖ ਦਿੱਤੀ ਬੱਸ ਆਖ ਦਿੱਤੀ..ਅੱਗੋਂ ਜਿਆਦਾ ਬਹਿਸ ਨਾ ਕਰਿਆ ਕਰ..ਬਹੁਤ ਬਹਿਸਣ ਵਾਲਾ ਇਨਸਾਨ ਮੈਨੂੰ ਜਮਾ ਈ ਪਸੰਦ ਨਹੀਂ”
ਅਗਲੇ ਹੀ ਪਲ ਬੇਬਸ ਜਿਹੀ ਹੋਈ ਪੰਜ ਸੌ ਦੇ ਨੋਟ ਵਾਲਾ ਲਫਾਫਾ ਉਸਨੂੰ ਫੜਾ ਰਹੀ ਸਾਂ!
ਅਗਲੇ ਦਿਨ ਸੁਵੇਰੇ..!
ਕੰਮ ਵਾਲੀ ਨੇ ਘਰੇ ਵੜਦਿਆਂ ਹੀ ਲਫਾਫੇ ਵਿਚ ਪੈਕ ਕੀਤਾ ਹੋਇਆ ਇੱਕ ਕੀਮਤੀ ਜਿਹਾ ਸੂਟ ਮੇਰੇ ਅੱਗੇ ਕਰ ਦਿੱਤਾ ਤੇ ਪੁੱਛਣ ਲੱਗੀ “ਸਰਦਾਰਨੀ ਜੀ ਵੇਖਿਓ ਤਾਂ ਸਹੀ ਜਰਾ ਧਿਆਨ ਨਾਲ..ਕਿੱਦਾਂ ਦਾ ਏ..ਬਸ ਹੁਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ