ਜ਼ੋਰਦਾਰ ਧਮਾਕਾ ਹੋਇਆ ਪਰ ਸਿਆਣੇ ਡਰਾਇਵਰ ਨੇ ਡੋਲਦੀ ਬੱਸ ਨੂੰ ਹੁਸ਼ਿਆਰੀ ਨਾਲ ਇਕ ਪਾਸੇ ਰੋਕ ਲਿਆ। ਟਾਇਰ ਪਾਟਕੇ ਨਿਕਲੀ ਹਵਾ ਨੇ ਆਸਪਾਸ ਦਾ ਮਿੱਟੀ ਘੱਟਾ ਦੂਰ ਤੱਕ ਉੱਡਾ ਦਿੱਤਾ ।
ਹਾਲਾਂਕਿ ਕੰਡਕਟਰ ਵਲੋਂ ਟਾਇਰ ਬਦਲਕੇ ਛੇਤੀ ਤੁਰ ਪੈਣ ਦਾ ਹੋਕਾ ਦਿੱਤਾ ਗਿਆ ਸੀ ਪ੍ਰੰਤੂ ਕੁੱਝ ਸਿਦਕਵਾਨਾਂ ਨੂੰ ਛੱਡ ਬਹੁਤੇ ਥੱਲੇ ਉੱਤਰ ਦੂਸਰੀ ਬੱਸ ਉਡੀਕਣ ਲਗੇ।
ਬੱਸ ਵਿੱਚ ਬੈਠੀਆਂ ਸਵਾਰੀਆਂ ਵਿੱਚ ਜਿਆਦਾਤਰ ਸਾਡੇ ਪਿੰਡ ਦੇ ਲੋਕ ਸਨ। ਜਿਨ੍ਹਾਂ ਵਿੱਚ ਉੱਚੀ ਹਵੇਲੀ ਵਾਲੇ ਸਰਦਾਰਾਂ ਦੀ ਮਾਸਟਰਨੀ ਨੂੰਹ ਵੀ ਬਰਾਜਮਾਨ ਸੀ। ਅੱਧੋੰ ਵੱਧ ਖਾਲੀ ਹੋਈਆਂ ਸੀਟਾਂ ਤੇ ਮਾਸਟਰਨੀ ਦੇ ਦੋਵੇਂ ਲਖ ਤੇ ਜਿਗਰ ਭੁੱੜਕ -ਭੁੱੜਕ ਤੜਥੱਲੀ ਮਚਾ ਰਹੇ ਸਨ। ਵਿਗੜੇ ਜੁਆਕਾਂ ਇਥੇ ਹੀ ਬੱਸ ਨਹੀਂ ਕੀਤੀ …ਉਹ ਕਦੀ ਕਿਸੇ ਦੀ ਪੱਗ ਦੀ ਪੁੰਝੀ ਖਿੱਚਦੇ ਤੇ ਕਦੀ ਕਿਸੇ ਨੂੰ ਚੂੰਢੀ ਵੱਡ , “ਉਏ ਡਰ ਗਈ” ਕਹਿ ਮਜਾਕ ਉੱਡਾਉੰਦੇ। ਮਾਸਟਰਨੀ ਨੇ ਰਿਵਾਜੀ ਜੇਹਾ ਵੀ ਉਨ੍ਹਾਂ ਨੂੰ ਹਿੱੜਕਣਾ- ਝਿੱੜਕਣਾ ਮੁਨਾਸਿਬ ਨਾ ਸਮਝਿਆ । ਢਿੱਲੀਆਂ ਤੇ ਲਾਪਰਵਾਹ ਮਾਵਾਂ ਦੀ ਨਲਾਇਕ ਅੌਲਾਦ ਕਦੀ ਸੁੱਖ ਸੁਨੇਹੇ ਨਹੀਂ ਲਿਆਉੰਦੀ। ਬੱਸ ਦੀ ਗਲੀ ਵਿੱਚ ਦੜੰਗੇ ਮਾਰਦਿਆਂ ਵੱਡੇ ਮੁੰਡੇ ਦਾ ਪੈਰ ਇਕ ਬਾਪੂ ਦੇ ਡੋਲੂ ਨਾਲ ਜਾ ਵੱਜਾ । ਦੁੱਧ ਦਾ ਭਰਿਆ ਡੋਲ ਫੜਦਿਆਂ ਫੜਦਿਆਂ ਡੁੱਲ ਗਿਆ। ਜੁਆਕਾਂ ਦੀਆਂ ਖਰਮਸਤੀਆਂ ਤੋਂ ਬੱਸ ਵਿੱਚ ਬੈਠੀਆਂ ਸਵਾਰੀਆਂ ਪਹਿਲਾਂ ਹੀ ਤੰਗ ਆਈਆਂ ਪਈਆਂ ਸਨ ..ਹੁਣ ਦੁੱਧ ਡੁੱਲਣ ਵਾਲੀ ਘਟਨਾ ਨੇ ਸਾਰਿਆਂ ਦਾ ਗੁੱਸਾ ਸਤਵੇੰ ਅਸਮਾਨ ਤੇ ਪਹੁੰਚਾ ਦਿੱਤਾ। ਮੂਰਖ ਮਾਸਟਰਨੀ ਨੇ ਆਪਣੇ ਛੋਕਰੇ ਨੂੰ ਕੀਤੀ ਗਲਤੀ ਤੋਂ ਰੱਤੀ ਭਰ ਨਾ ਝਿੜਕਿਆ । ਜਦੋਂ ਬਾਪੂ ਨੇ ਬਾਂਹੋੰ ਫੜ ਦੋ ਚਪੇੜਾਂ ਛੱਡੀਆਂ ਤਾਂ ਮਾਂ ਨੂੰ ਪੁੱਤ ਦਾ ਹੇਜ਼ ਜਾਗ ਪਿਆ।
ਕੜਕਦਿਆਂ ਬੋਲੀ , “ਬੁੜਿਆਂ ਤੇਰੀ ਹਿੰਮਤ ਕਿਵੇਂ ਹੋਈ ਮੁੱਡੇ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ