ਮਾਸਟਰ ਸੰਪੂਰਨ ਸਿੰਘ..
ਅੱਜ ਫੇਰ ਜਵਾਨ ਪੁੱਤ ਨਾਲ ਕਿਸੇ ਗੱਲੋਂ ਬਹਿਸ ਹੋ ਗਈ..
ਮੇਹਣਾ ਦਿੰਦਾ ਆਖ ਰਿਹਾ ਸੀ ਤੁਸਾਂ ਸਾਡੇ ਵਾਸਤੇ ਕੀਤਾ ਈ ਕੀ ਏ..ਬਾਕੀ ਸਾਰੇ ਟਿਊਸ਼ਨਾਂ ਦੇ ਪੈਸੇ ਲੈਂਦੇ ਰਹੇ ਤੇ ਤੁਹਾਡੇ ਜ਼ਿਹਨ ਤੇ ਪੜਾਈ ਦਾ ਮੁੱਲ ਨਾ ਵੱਟਣ ਦਾ ਹੀ ਭੂਤ ਸਵਾਰ ਸੀ..ਇੱਕ ਚੱਜ ਦਾ ਘਰ ਤੱਕ ਵੀ ਨਹੀਂ ਬਣਾ ਸਕੇ..
ਸ਼ੁਕਰ ਮਨਾ ਰਿਹਾ ਸੀ..ਨਾਲਦੀ ਘਰ ਹੈਨੀ ਸੀ..ਫੇਰ ਕਿੰਨਾ ਕੁਝ ਸੋਚਦਾ ਆਪਣੇ ਕਮਰੇ ਵਿਚ ਆ ਲੰਮੇ ਪੈ ਗਿਆ..!
ਨਾਲਦੀ ਗੁਰਦੁਆਰਿਓਂ ਮੁੜੀ..ਹਲੂਣਾ ਦੇ ਕੇ ਜਗਾਇਆ..ਮੀਟਿੰਗ ਦੀ ਕਾਹਲੀ ਵਿਚ ਉਹ ਰੋਟੀ ਘਰੇ ਹੀ ਭੁੱਲ ਗਿਆ..ਜਾਓ ਦੇ ਆਓ..!
ਸੱਤ ਕਿਲੋਮੀਟਰ ਗਰਮੀਂ ਵਿਚ ਸਾਈਕਲ ਚਲਾਉਂਦਾ ਮੁੜਕੋ ਮੁੜਕੀ ਹੁੰਦਾ ਫੈਕਟਰੀ ਪੁੱਜਾ..!
ਸਿਕੋਰਟੀ ਵਾਲੇ ਦੱਸਿਆ..ਮੀਟਿੰਗ ਚੱਲਦੀ ਏ..ਲਿਆਓ ਮੈਂ ਫੜਾ ਦੇਊ..ਪਰ ਆਖਿਆ ਨਹੀਂ ਆਪ ਹੀ ਫੜਾਊ..ਸ਼ਾਇਦ ਸੁਵੇਰ ਵਾਲਾ ਗੁੱਸਾ ਥੋੜਾ ਠੰਡਾ ਹੀ ਹੋ ਜਾਵੇ..ਓਥੇ ਬਾਹਰ ਹੀ ਰੁੱਖਾਂ ਹੇਠ ਬਣੇ ਬੇਂਚ ਤੇ ਲੰਮਾ ਪੈ ਗਿਆ..!
ਅੱਧੇ ਘੰਟੇ ਮਗਰੋਂ ਸਿਕੋਰਟੀ ਵਾਲੇ ਨੇ ਜਗਾਇਆ..ਉੱਠ ਜਾਉ..ਉਹ ਆ ਗਿਆ ਏ..!
ਅਭੜ ਵਾਹੇ ਉਠਿਆ..ਵੇਖਿਆ ਉਹ ਆਪਣੇ ਬੌਸ ਨੂੰ ਅਗਾਂਹ ਕਰਨ ਆਇਆ ਸੀ..!
ਬਾਪ ਨੂੰ ਵੇਖ ਨਜਰਾਂ ਲੁਕਾਉਣ ਲੱਗਾ..ਪਰ ਬਾਹਰੋਂ ਆਏ ਬੌਸ ਦੀ ਨਜਰ ਉਸ ਤੇ ਪੈ ਗਈ..ਐਨਕਾਂ ਲਾਹ ਕੇ ਗਹੁ ਨਾਲ ਵੇਖਿਆ..ਆਖਣ ਲੱਗਾ ਤੁਸੀਂ ਸਾਇੰਸ ਮਾਸਟਰ ਸੰਪੂਰਨ ਸਿੰਘ ਈ ਓ ਨਾ..ਓਹੀ ਖਾਲਸਾ ਸਕੂਲ ਵਾਲੇ..?
ਅਜੇ ਉਸਨੂੰ ਪਛਾਨਣ ਦੀ ਜੱਦੋਜਹਿਦ ਵਿਚ ਹੀ ਸੀ ਕੇ ਉਹ ਪੈਰੀ ਪੈ ਗਿਆ..ਜੀ ਮੈਂ ਸ਼ਹਿਰ ਵਾਲੇ ਪਟਵਾਰੀ ਸ਼ਾਮ ਸਿੰਘ ਦਾ ਮੁੰਡਾ..ਤੁਸੀਂ ਮੈਨੂੰ ਟਿਊਸ਼ਨ ਪੜਾਇਆ ਕਰਦੇ ਸੌ..ਉਹ ਵੀ ਮੁਫ਼ਤ..ਅਖ਼ੇ ਮੈਨੂੰ ਸਰਕਾਰ ਤਨਖਾਹ ਦਿੰਦੀ ਏ..ਫੇਰ ਕੀ ਹੋਇਆ ਜੇ ਅੱਧਾ ਘੰਟਾ ਵੱਧ ਪੜਾ ਦਿੱਤਾ..ਉਹ ਦਸ ਮਿੰਟ ਬੋਲਦਾ ਰਿਹਾ ਤੇ ਸੰਪੂਰਨ ਸਿੰਘ ਅਤੇ ਹੋਰ ਸਾਰੇ ਸੁਣਦੇ ਰਹੇ..ਵਾਰ ਵਾਰ ਆਖੀ ਜਾ ਰਿਹਾ ਸੀ..ਤੁਸੀਂ ਹੀ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ