ਮੇਰੇ ਕਾਰੋਬਾਰ ਦਾ ਇੱਕ ਅਸੂਲ ਹੋਇਆ ਕਰਦਾ ਸੀ..ਭਾਵੇਂ ਜੋ ਮਰਜੀ ਹੋ ਜਾਵੇ ਗੱਲੇ ਤੋਂ ਕਦੀ ਵੀ ਏਧਰ ਓਧਰ ਨਾ ਹੁੰਦਾ!
ਇੱਕ ਪਾਸੇ ਡੇਅਰੀ ਸੀ ਤੇ ਦੂਜੇ ਪਾਸੇ ਮਿਠਿਆਈ ਦੀ ਦੁਕਾਨ..ਸੁਵੇਰੇ ਨੌਂ ਤੋਂ ਬਾਰਾਂ ਤੱਕ ਕੰਮ ਕਾਫੀ ਹੁੰਦਾ..ਤੁਲਵਾਈ..ਪੈਕਿੰਗ..ਸਫਾਈ..ਜੂਠੇ ਭਾਂਡੇ..ਮਿਠਾਈਆਂ ਦੇ ਆਡਰ ਅਤੇ ਡੱਬਿਆਂ ਦੀ ਸਾਂਭ ਸੰਭਾਲ..ਉੱਤੋਂ ਵਿਆਹਾਂ ਦਾ ਸੀਜਨ..ਵੈਸੇ ਸੁਵੇਰ ਵੇਲੇ ਸਭ ਤੋਂ ਜਿਆਦਾ ਦਹੀਂ ਦੇ ਆਡਰ ਹੀ ਹੋਇਆ ਕਰਦੇ..!
ਪਹਿਲੋਂ ਪੈਕ ਕਰਨਾ ਮੁੜਕੇ ਉੱਤੇ ਰਬੜ ਚੜਾਉਣੀ..ਕਈ ਵਾਰ ਤੇ ਹੱਥ ਵੀ ਬਿਲਕੁਲ ਰਹਿ ਜਾਂਦੇ..ਦੋ ਤਿੰਨ ਮੁੰਡੇ ਵੀ ਰੱਖੇ ਪਰ ਇਤਬਾਰ ਵਾਲੀ ਕਸਵੱਟੀ ਤੇ ਕੋਈ ਵੀ ਪੂਰਾ ਨਾ ਉੱਤਰ ਸਕਿਆ..!
ਹੌਲੀ ਜਿਹੀ ਉਮਰ ਦਾ ਉਹ ਮੁੰਡਾ ਸ਼ਾਇਦ ਸਾਮਣੇ ਸ਼ਾਹਾਂ ਦੀ ਆੜ੍ਹਤ ਤੇ ਸਾਫ ਸਫਾਈ ਦਾ ਕੰਮ ਕਰਿਆ ਕਰਦਾ ਸੀ..ਇੱਕ ਦੋ ਵਾਰ ਡੇਹਰੀ ਤੇ ਆਇਆ ਆਪਣੀ ਨੌਕਰੀ ਦੀ ਕਹਾਣੀ ਜਿਹੀ ਪਾ ਬੈਠਾ..ਅਖ਼ੇ ਸਰਦਾਰ ਜੀ ਲੋੜ ਹੋਵੇ ਤਾਂ ਦੱਸਿਓਂ..ਕੰਮ ਚਾਹੀਦਾ ਏ..ਨਿੱਕੇ ਨਿੱਕੇ ਭੈਣ ਭਾਈਆਂ ਦੀ ਜੁੰਮੇਵਾਰੀ ਮੇਰੇ ਤੇ ਹੈ..ਪਿੱਛੇ ਜਿਹੇ ਹੀ ਮਾਂ ਮਰੀ ਏ..!
ਕੋਲ ਕੜਾਹੀ ਤੇ ਕੰਮ ਕਰਦਾ ਹਲਵਾਈ ਉਸਦਾ ਗਵਾਂਢੀ ਸੀ..ਅਕਸਰ ਆਖ ਦਿੰਦਾ..”ਸ਼ਾਹ ਜੀ ਹਾਅ ਗਲਤੀ ਨਾ ਕਰ ਬਹਿਓਂ..ਬੜੀ ਬੇ-ਇਤਬਾਰੀ ਵਾਲੀ ਉਮਰ ਹੁੰਦੀ ਏ..ਏਡੀ ਉਮਰ ਦੇ ਨਾ ਘਰ ਦੇ ਹੁੰਦੇ ਤੇ ਨਾ ਘਾਟ..ਉੱਤੋਂ ਥੋਨੂ ਪਹਿਲਾਂ ਵੀ ਕਿੰਨੀ ਵਾਰ ਹੱਥ ਲੱਗ ਚੁਕੇ ਨੇ..ਸੋਚ ਸਮਝ ਕੇ ਰਖਿਓ..ਜਿਸਨੂੰ ਵੀ ਰੱਖੋਗੇ..!
ਹਲਵਾਈ ਦੀ ਗੱਲ ਸੁਣ ਸਬਰ ਦਾ ਘੁੱਟ ਭਰਦਾ ਹੋਇਆ ਉਹ ਮੇਰਾ ਜਵਾਬ ਉਡੀਕੇ ਬਗੈਰ ਹੀ ਓਥੋਂ ਚਲਾ ਜਾਇਆ ਕਰਦਾ..!
ਉਸ ਦਿਨ ਵੀ ਸਵੇਰੇ ਸਵੇਰੇ ਗ੍ਰਾਹਕੀ ਦਾ ਸਿਖਰ..ਉੱਤੋਂ ਮੇਰਾ ਸਿਰ ਵੀ ਦੁਖੀ ਜਾ ਰਿਹਾ ਸੀ..!
ਅੱਜ ਫੇਰ ਓਹੀ ਮੁੰਡਾ ਮੁੱਠ ਵਿੱਚ ਇੱਕ ਨੋਟ ਫੜੀ ਸਭ ਤੋਂ ਅੱਗੇ ਖਲੋਤਾ ਕਦੇ ਦਾ ਕੁਝ ਆਖਣ ਦੀ ਕੋਸ਼ਿਸ਼ ਕਰ ਰਿਹਾ ਸੀ..ਪਰ ਕਾਵਾਂ ਰੌਲੀ ਵਿੱਚ ਕੁਝ ਵੀ ਸੁਣਿਆ ਨਹੀਂ ਸੀ ਜਾ ਰਿਹਾ..!
ਮੈਂ ਮਨ ਹੀ ਮਨ ਇਹ ਧਾਰਨਾ ਬਣਾ ਲਈ ਕੇ ਇਹ ਅੱਜ ਫੇਰ ਦਹੀਂ ਲੈਣ ਬਹਾਨੇ ਓਹੀ ਨੌਕਰੀ ਵਾਲੀ ਪੂਰਾਣੀ ਕਹਾਣੀ ਪਾ ਬੈਠੇਗਾ..!
ਇਸਤੋਂ ਪਹਿਲਾਂ ਕੇ ਮੈਂ ਕੁਝ ਆਖਦਾ..ਕੋਲ ਖੋਲਤੇ ਹਲਵਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Skha singh punjabi boy Singh
ਸਤਨਾਮ ਵਾਹਿਗੁਰੂ ਜੀ