ਕਹਾਣੀ
(ਮਾਤਾ ਪਿਤਾ ਦਾ ਸਤਿਕਾਰ ਅਤੇ ਪਿਆਰ)
ਚੰਨੀ ਸਾਊ ਸੁਭਾਅ ਦਾ ਮੁੰਡਾ ਸੀ,ਪਿੰਡ ਆਲੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਪੰਜਵੀਂ ਜਮਾਤ ਪਾਸ ਕਰਕੇ ਛੇਵੀਂ ਜਮਾਤ ਵਿੱਚ ਦਾਖਲਾ ਸਰਕਾਰੀ ਹਾਈ ਸਕੂਲ ਵਿੱਚ ਲੈ ਲਿਆ ਸੀ।ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਚੰਨੀ ਨੇ ਬਾਰਵੀਂ ਜਮਾਤ ਦੀ ਪੜ੍ਹਾਈ ਪ੍ਰਾਈਵੇਟ ਕਰਨ ਦੀ ਸੋਚ ਲਈ ਸੀ।ਚੰਨੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ।ਸਾਰੇ ਸਕੂਲ ਦੇ ਆਧਿਆਪਕਾਂ ਚੰਨੀ ਤੇ ਮਾਣ ਮਹਿਸੂਸ ਕਰਦੇ ਸਨ।ਹੁਣ ਚੰਨੀ ਨੇ ਬਾਰਵੀਂ ਜਮਾਤ ਪ੍ਰਾਈਵੇਟ ਰਾਹੀਂ ਪਾਸ ਕਰ ਲਈ ਸੀ।ਘਰ ਤੋਂ ਗਰੀਬ ਹੋਣ ਦੇ ਕਾਰਨ ਚੰਨੀ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦਾ ਸੀ,ਘਰ ਦਾ ਗੁਜਾਰਾਂ ਚਲਾਉਣ ਲਈ।ਚੰਨੀ ਸਾਬਤ ਸੂਰਤ ਗੁਰਸਿੱਖ ਮੁੰਡਾ ਸੀ,ਪ੍ਰਮਾਤਮਾ ਤੇ ਵਿਸਵਾਸ਼ ਰੱਖਣ ਵਾਲਾਂ ਅਤੇ ਗੁਰੂ ਘਰ ਵੀ ਜਾਂਦਾ ਸੀ।ਚੰਨੀ ਹੁਣੇ ਚਾਰ ਭੈਣ ਭਰਾ ਸਨ।ਚੰਨੀ ਨੂੰ ਹੁਣ ਨੌਕਰੀ ਮਿਲ ਗਈ ਸੀ,ਉਸ ਦੀ ਤਨਖ਼ਾਹ ਦਸ ਕੁ ਹਜ਼ਾਰ ਪ੍ਰਤੀ ਮਹੀਨਾ ਸੀ। ਜਿਸ ਨਾਲ ਚੰਨੀ ਦੇ ਘਰ ਦਾ ਗੁਜਾਰਾਂ ਬੜੀ ਮੁਸ਼ਕਲ ਨਾਲ ਚੱਲਦਾ ਸੀ।ਇਕ ਦਿਨ ਚੰਨੀ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਸਾਢੇ ਕੁ ਚਾਰ ਵਜੇ ਸਵੇਰੇ ਆ ਕੇ ਸੌ ਗਿਆ ਸੀ।ਰਾਤ ਨੂੰ ਫੇਰ ਉਸ ਨੇ ਡਿਊਟੀ ਤੇ ਜਾਣਾ ਹੁੰਦਾ।ਸੌਣ ਤੋਂ ਬਾਅਦ ਚੰਨੀ ਦੀ ਹੁਣ ਅੱਖ ਨੌ ਕੁ ਵਜੇ ਸਵੇਰੇ ਖੁੱਲ੍ਹ ਗਈ ਸੀ।ਅੱਖ ਖੁੱਲ੍ਹਣ ਤੋਂ ਬਾਅਦ ਚੰਨੀ ਪਿਸ਼ਾਬ ਕਰਨ ਲਈ ਬਾਥਰੂਮ ਦੇ ਵਿੱਚ ਚਲਾ ਗਿਆ। ਅਚਾਨਕ ਚੰਨੀ ਦਾ ਬਾਥਰੂਮ ਦੇ ਵਿੱਚ ਪੈਰ ਤਿਲਕ ਗਿਆ। ਉਸ ਦੇ ਪੈਰ ਉਤੇ ਕਾਫੀ ਡੂੰਘੀ ਸੱਟ ਗਈ ਸੀ,ਚੰਨੀ ਹੌਲੀ ਹੌਲੀ ਲਗੰੜਦਾ ਹੋਇਆ ਆਪਣੇ ਕਮਰੇ ਵਿੱਚ ਆ ਗਿਆ,ਚੰਨੀ ਦਾ ਬਹੁਤ ਸਾਰਾ ਖੂਨ ਵਹਿ ਗਿਆ ਸੀ।ਚੰਨੀ ਦਾ ਭਰਾ ਕ੍ਰਿਸ਼ਨ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਸੀ,ਚੰਨੀ ਨੇ ਕ੍ਰਿਸ਼ਨ ਨੂੰ ਆਵਾਜ਼ ਮਾਰੀ ਕਿ ਮੇਰੇ ਸੱਟ ਵੱਜ ਗਈ ਹੈ,ਕ੍ਰਿਸ਼ਨ ਭੱਜਿਆ ਭੱਜਿਆ ਆਇਆ ਕਿ ਇਹ ਵੀਰ ਕਿਵੇਂ ਸੱਟ ਵੱਜ ਗਈ।ਕ੍ਰਿਸ਼ਨ ਨੇ ਦੇਖਿਆ ਕਿ ਚੰਨੀ ਦਾ ਬਹੁਤ ਸਾਰਾ ਖੂਨ ਵਹਿ ਰਿਹਾ ਸੀ,ਉਸ ਨੇ ਜਲਦੀ ਤੋਂ ਜਲਦੀ ਕੱਪੜਾ ਪਾੜ ਕੇ ਚੰਨੀ ਦੇ ਪੈਰ ਉਤੇ ਬੰਨ ਦਿੱਤਾ ਸੀ।ਚੰਨੀ ਦਾ ਖੂਨ ਬੰਦ ਹੋ ਗਿਆ ਸੀ।ਚੰਨੀ ਨੇ ਅਪਣੇ ਭਰਾ ਕ੍ਰਿਸ਼ਨ ਨੂੰ ਕਿਹਾ ਕਿ ਵੀਰੇ ਜਲਦੀ ਮੈਨੂੰ ਡਾਕਟਰ ਕੋਲ ਲੈ ਜਾ,ਕ੍ਰਿਸ਼ਨ ਨੇ ਅਪਣੇ ਭਰਾ ਚੰਨੀ ਨੂੰ ਮੋਟਰਸਾਈਕਲ ਤੇ ਬੈਠਾ ਕੇ ਡਾਕਟਰ ਕੋਲ ਲੈ ਆਇਆ।ਚੰਨੀ ਬਹੁਤ ਦਰਦ ਹੋ ਰਿਹਾ ਸੀ,ਜਿਸ ਡਾਕਟਰ ਕੋਲ ਕ੍ਰਿਸ਼ਨ ਅਪਣੇ ਭਰਾ ਚੰਨੀ ਨੂੰ ਲੈ ਕੇ ਆਇਆ ਸੀ।ਉਸ ਡਾਕਟਰ ਕੋਲ ਪੈਰ ਤੇ ਟਾਂਕੇ ਲਾਣ ਦਾ ਕੋਈ ਪ੍ਰਬੰਧ ਨਹੀਂ ਸੀ।ਡਾਕਟਰ ਨੇ ਕਿਹਾ ਕਿ ਭਾਈ ਤੇਰੇ ਸੱਟ ਬਹੁਤ ਡੂੰਘੀ ਵੱਜੀ ਹੈ,ਤਾਂ ਤੈਨੂੰ ਮੈਂ ਹਸਪਤਾਲ ਜਾਣ ਦੀ ਸਲਾਹ ਦਿੰਦਾ ਹਾਂ,ਕ੍ਰਿਸ਼ਨ ਅਪਣੇ ਭਰਾ ਚੰਨੀ ਨੂੰ ਮੋਟਰਸਾਈਕਲ ਤੇ ਬੈਠਾ ਕੇ ਹਸਪਤਾਲ ਲੈ ਆਇਆ।ਹਸਪਤਾਲ ਵਿੱਚ ਡਾਕਟਰ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ