ਕੁਝ ਵਰੇ ਪਹਿਲਾਂ ਦੀ ਗੱਲ ਏ
ਇੱਕ ਪੂਰਾਣੇ ਵਾਕਿਫ ਨੇ ਅਚਾਨਕ ਕਾਲ ਕਰਨਾ ਬੰਦ ਕਰ ਦਿੱਤਾ..
ਅੱਗੇ ਅਕਸਰ ਹੀ ਜੀਵਨ ਫਲਸਫੇ ਤੇ ਲੰਮੀ ਗੱਲਬਾਤ ਹੋ ਜਾਇਆ ਕਰਦੀ ਸੀ..
ਪਰ ਫੇਰ ਸਾਰਾ ਕੁਝ ਅਚਾਨਕ ਹੀ ਰੁਕ ਜਿਹਾ ਗਿਆ!
ਸੋਚਿਆ ਸ਼ਾਇਦ ਘਰੇਲੂ ਮਜਬੂਰੀਆਂ ਤੇ ਜਾਂ ਫੇਰ ਕਾਰੋਬਾਰੀ ਮਸ਼ਰੂਫੀਅਤ ਕਰਕੇ ਰੁਝ ਗਿਆ ਹੋਣਾ ਨਹੀਂ ਤੇ ਇਨਸਾਨ ਤੇ ਏਡਾ ਮਾੜਾ ਨਹੀਂ ਸੀ!
ਫੇਰ ਇਕ ਦਿਨ ਅਚਾਨਕ ਹੀ ਦਫਤਰ ਵਿਚ ਦਰਸ਼ਨ ਮੇਲੇ ਹੋ ਗਏ..
ਹਾਲ ਚਾਲ ਪੁੱਛਿਆ ਪਰ ਰੰਗ ਢੰਗ ਚਾਲ ਢਾਲ ਸਭ ਕੁਝ ਬਦਲਿਆ-ਬਦਲਿਆ ਜਿਹਾ ਨਜਰ ਆਇਆ..
ਮਗਰੋਂ ਦਿਲ ਦੀ ਗੱਲ ਛੇਤੀ ਹੀ ਜੁਬਾਨ ਤੇ ਆ ਗਈ..ਅਖੇ ਤੂੰ ਮੈਨੂੰ ਬਿਜਨਸ ਦੇਣਾ ਹੀ ਬੰਦ ਦਿਤਾ ਏ..ਤੋਤਿਆਂ ਨੂੰ ਬਾਗ ਬਥੇਰੇ!
ਨਾਲ ਹੀ ਕਿਸੇ ਹੋਰ ਨੂੰ ਮਿਲਿਆ ਹੋਇਆ ਟਰੈਵਲ ਪੈਕਜ ਦਿਖਾਉਦਾ ਹੋਇਆ ਆਖਣ ਲੱਗਾ ਕੇ ਆਹ ਦੇਖ ਲੈ ਜਿੰਨਾ-ਜਿੰਨਾ ਨੇ ਵੀ ਸਾਡੀ ਕੰਪਨੀ ਨੂੰ ਬਿਜਨਸ ਦਿੱਤਾ ਏ ਕਿੰਨੇ ਫਾਇਦੇ ਵਿਚ ਰਹੇ..!
ਦਿਲ ਵਿਚ ਆਖਿਆ ਭਾਈ ਤੈਨੂੰ ਹੁਣ ਕਿੱਦਾਂ ਸਮਝਾਵਾਂ ਕੇ ਹੋਰਾਂ ਵੱਲੋਂ ਦਿੱਤੇ ਏਦਾਂ ਦੇ ਕਈ ਪੈਕੇਜ ਮੇਰੀ ਅਲਮਾਰੀ ਦੇ ਸ਼ਿੰਗਾਰ ਬਣੇ ਬੈਠੇ ਨੇ..ਟਾਈਮ ਹੀ ਨਹੀਂ ਲੱਗਦਾ ਵਰਤਣ ਦਾ!
ਖੈਰ ਓਸ ਦਿਨ ਸਮਝ ਲੱਗ ਗਈ ਕੇ ਕਾਮਯਾਬ ਹੋ ਕੇ ਢੌਡੋਰਾ ਪਿੱਟਣਾ ਸਮੇ ਦੀ ਜਰੂਰਤ ਬਣ ਗਈ ਏ..!
ਬਹੁਤਿਆਂ ਲਈ ਚੰਗੀ ਉਸਾਰੂ ਸੋਚ,ਵਿਚਾਰਧਾਰਾ,ਨੁਕਤਾ-ਏ-ਨਜਰ ਅਤੇ ਮਾਨਸਿਕ ਵਿਕਾਸ ਮਾਇਨੇ ਨਹੀਂ ਰੱਖਦੇ..
ਚਾਰੇ ਬੰਨੇ ਲੱਗੀ ਇਸ ਅੰਨੀ ਦੌੜ ਵਿਚ ਜਦੋਂ ਲੱਡੂ ਮੁੱਕ ਜਾਂਦੇ ਨੇ ਤਾਂ ਪਦਾਰਥਵਾਦ ਦੇ ਰੰਗ ਵਿਚ ਰੰਗੇ ਅਗਲੇ ਯਾਰਾਨੇ ਤੋੜਦਿਆਂ ਮਿੰਟ ਨੀ ਲਾਉਂਦੇ..!
ਕੈਸਾ ਮੌਸਮ ਆਇਆ..ਚੰਗਾ ਭਲਾ ਇਨਸਾਨ ਵੀ ਮਸ਼ੀਨ ਬਣਨ ਤੇ ਮਜਬੂਰ ਹੋ ਗਿਆ..
ਰਿਸ਼ਤੇ,ਨਾਤੇ ਯਾਰੀਆਂ ਦੋਸਤੀਆਂ ਵਾਕਫ਼ੀਆਂ ਸਾਂਝਾਂ ਅਤੇ ਜਾਣ ਪਹਿਚਾਣ..ਇਨਸਾਨ ਨੇ ਇਹਨਾਂ ਸਾਰਿਆਂ ਦੀ ਬੁਨਿਆਦ ਬਿਜਨਸ ਮੁਨਾਫ਼ੇ ਅਤੇ ਚਕਾਚੌਂਧ ਵਾਲੇ ਗਾਰੇ ਨਾਲ ਬਣੀਆਂ ਇੱਟਾਂ ਨਾਲ ਬਣਾਉਣੀ ਸ਼ੁਰੂ ਕਰ ਦਿੱਤੀ ਏ!
ਇੱਕ ਵੱਲੋਂ ਦਿੱਤਾ ਹੋਇਆ ਲਾਲਚ ਦੂਜੇ ਵੱਲੋਂ ਦਿੱਤੇ ਲਾਲਚ ਨਾਲ ਜੰਗ ਕਰਦਾ ਹੈ..
ਫੇਰ ਛੋਟੇ ਲਾਲਚ ਵਾਲੇ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਏ..ਮੁੜ ਦੁਨੀਆ ਵੱਡੇ ਲਾਲਚ ਵਾਲੇ ਦੇ ਸਿਰ ਤੇ ਬੱਲੇ-ਬੱਲੇ ਵਾਲਾ ਤਾਜ ਸਜਾ ਦਿੰਦੀ ਏ..
ਹਰ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ