ਚਾਰੇ ਪਾਸੇ ਗੁਲਾਬ,ਕਲੀਆਂ ਅਤੇ ਫੁੱਲਾਂ ਦੀ ਮਹਿਕ,ਪਾਣੀ ਦੇ ਝਰਨਿਆਂ ਤੇ ਹਵਾ ਦਾ ਸੁੰਦਰ ਸੰਗੀਤ,ਚਾਰੇ ਪਾਸੇ ਹਰਿਆਲੀ,ਸ਼ੀਸ਼ੇ ਦੀ ਤਰਾਂ ਚਮਕਦੇ ਚਿੱਟੇ ਪਹਾੜ,ਉੱਪਰ ਅਠਖੇਲੀਆਂ ਕਰਦੇ ਬੱਦਲ,ਛੋਟੀਆਂ ਛੋਟੀਆਂ ਚਿੜੀਆਂ ਦੀ ਚੂੰ ਚੂੰ,ਕੋਇਲ ਦੀ ਮਿੱਠੀ ਆਵਾਜ ਮਨਮੋਹਣੀ ਕੁਦਰਤ ਦਾ ਹਰ ਨਜਾਰਾ ਨਜ਼ਰ ਆ ਰਿਹਾ ਸੀ ਜੋ ਇੰਦਰੀਆਂ ਨੂੰ ਸਰੋਸਾਰ ਕਰ ਰਿਹਾ ਸੀ।ਯਕਦਮ ਮੈਂਨੂੰ ਸਾਹ ਘੁੱਟਦਾ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੇਰਾ ਗਲਾ ਦਬਾ ਦਿੱਤਾ ਹੋਵੇ,ਸਾਰਾ ਸਰੀਰ ਪਸੀਨੋਂ ਪਸੀਨੀ ਹੋ ਗਿਆ,ਗਲੇ ਦਾ ਸਵਾਦ ਇੱਕਦਮ ਕੌੜਾ,ਅਤਿ ਜਹਿਰੀਲੀ ਬਦਬੂ ਆਉਣ ਲੱਗੀ,ਕੰਨਾਂ ਵਿੱਚ ਕੜ ਕੜ ਦੀਆਂ ਬੇਤਰਤੀਬੀਆਂ ਆਵਾਜਾਂ।ਮੈਂ ਪੂਰੀ ਹਿੰਮਤ ਨਾਲ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ,ਮੇਰੀ ਨੀਂਦ ਖੁੱਲ੍ਹੀ ਸਾਰਾ ਕਮਰਾ ਨਾੜ ਨੂੰ ਲੱਗੀ ਅੱਗ ਦੇ ਧੂੰਏ ਨਾਲ ਭਰਿਆ ਪਿਆ ਸੀ,ਸੇਕ ਬਿਜਲੀ ਦੀਆਂ ਤਾਰਾਂ ਨੂੰ ਪੈਣ ਕਰਕੇ ਬਿਜਲੀ ਬੰਦ ਹੋ ਗਈ ਸੀ ਤੇ ਏ ਸੀ ਵੀ ਬੰਦ ਹੋ ਗਿਆ ਸੀ,ਖੇਤ ਦੇ ਬੰਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ