ਮੀਂਹ|| ਲੈਟ ||ਖੰਭਾਂ ਆਲੇ ਕੀੜੇ||
ਨਾ ਹੁਣ ਮੀਂਹ ਦਾ ਕੋਈ ਅਨੰਦ ਲੈਂਦਾ,ਨਾ ਹੁਣ ਪਹਿਲਾਂ ਵਾਂਗ ਲੈਟ ਇੱਕ ਵਾਰ ਗਈ ਮੁੜਦੀ ਨਈਂ,ਹਾਂ ਆ ਖੰਭਾਂ ਆਲੇ ਕੀੜੇ ਜ਼ਰੂਰ ਨਿਕਲ ਆਉਂਦੇ ਪਰ ਏਹਨਾਂ ਨੂੰ ਕੋਈ ਨਈਂ ਗੌਲਦਾ ਹੁੰਦਾ।ਛੋਟੇ ਹੁੰਦੇ ਯਾਦ ਆ ਕਿ ਮੀਂਹ ਪੈਣਾ ‘ਤੇ ਲੈਟ ਨਾ ਆਉਣੀ।ਉੱਤੋਂ ਮੋਮਬੱਤੀ ਵੀ ਨਾ ਲੱਭਣੀ ,ਕਈ ਵਾਰ ਹੱਟੀਆਂ ਤੋਂ ਵੀ ਨਾ ਮਿਲਣੀ ਕਿਉਂ ਇੱਕ-ਦੋ ਹੱਟੀਆਂ ਹੁੰਦੀਆਂ ਸੀ।ਉੱਤੋਂ ਮਰਜਾਣੀ ਬੈਟਰੀ ਵੀ ਡਾਊਨ ਹੋ ਜਾਣੀ।ਮਾਂ ਨੇ ‘ਵਾਜ਼ਾਂ ਈ ਮਾਰੀ ਜਾਣੀਆਂ “ਵੇ ਰੋਟੀ ਖਾਲੋ ਟੈਮ ਨਾਲ਼,ਫੇਰ ਖੰਭਾਂ ਆਲੇ ਕੀੜੇ ਨਿਕਲ ਆਉਣੇ ਆ।” ਓਹੀ ਗੱਲ ਹੋਣੀ…ਫੇਰ ਹਲਦੀ ਆਲਾ ਡੱਬਾ ਚੁੱਕ ਏਹ ਲੱਭਣ ਲੱਗ ਜਾਣਾ ਬਈ ਕਿੱਥੋਂ ਨਿਕਲਦੇ ਨੇ। ਅੱਧ ਪਾਅ ਹਲਦੀ ਤਾਂ ਆਏਂ ਈ ਮੁਕਾ ਦੇਂਦੇ ਸੀ।ਪਰ ਫੇਰ ਵੀ ਰਾਤ ਨੂੰ ਦਰੀਆਂ ‘ਚੋਂ ਕੋਈ ਨਾ ਕੋਈ ਭਮੱਕੜ ਲੱਭ ਈ ਜਾਂਦਾ ਸੀ।ਹੁਣ ਤਾਂ ਲੋਕ ਆਹ ਹਿੱਟ ਦੀ ਸਪਰੇਅ ਕਰ ਉੱਥੇ ਈ ਕਬਰ ਬਣਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ