ਮੀਤ,
ਹਸਪਤਾਲ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੁੱਕਣ ਹੀ ਲੱਗਿਆ ਸੀ ਪਿਛੋਂ ਕਿਸੇ ਔਰਤ ਦੀ ਆਵਾਜ਼ ਆਈ ਗੁਰੀ ਤੂੰ, ਪਿੱਛੇ ਮੁੜਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਸੀ ਇਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਏਥੇ ਕਿਵੇਂ ਸਭ ਠੀਕ ਹੈਨਾ ਇਸ ਲਹਿਜ਼ੇ ਨਾਲ ਪੁੱਛ ਰਹੀ ਸੀ ਜਿਵੇਂ ਮੇਰੇ ਨਾਲ ਕੋਈ ਖ਼ਾਸ ਰਿਸਤਾ ਹੋਵੇ ਮੈਂ ਮੀਤ ਨੂੰ ਇੱਕ ਦਮ ਆਪਣੇ ਕੋਲ ਦੇਖ ਘਬਰਾਹਟ ਵਿੱਚ ਸੀ ਮੈਂ ਆਪਣੇ ਆਪ ਨੂੰ ਥੋੜਾ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਗੱਲ ਦਾ ਜਵਾਬ ਦਿੱਤਾ ਕਿ ਹਾਂ ਸੱਭ ਠੀਕ ਠਾਕ ਹੈ ਮੈਂ ਤਾਂ ਕਿਸੇ ਰਿਸ਼ਤੇਦਾਰ ਦੀ ਖ਼ਬਰ ਲੈਣ ਲਈ ਆਇਆ ਸੀ ਤੂੰ ਇਥੇ ਕਿਵੇਂ ਮੈਂ ਉਲਟਾ ਸਵਾਲ ਕੀਤਾ ਮੈਂ ਵੀ ਆਪਣੀ ਨਣਦ ਦੀ ਸੱਸ ਦੀ ਖਬਰ ਲੈਣ ਲਈ ਆਈ ਸੀ ਉਨ੍ਹਾਂ ਨੇ ਪੀਤੇ ਦੀ ਪਥਰੀ ਦਾ ਅਪ੍ਰੇਸ਼ਨ ਕਰਵਾਇਆ ਸੀ ਇਨ੍ਹਾਂ ਕਹਿੰਦੀ ਨੇਂ ਪਾਰਕਿੰਗ ਵਿੱਚ ਬੋਹੜ ਦੀ ਛਾਂ ਥੱਲੇ ਪਏ ਸੀਮੈਂਟ ਵਾਲੇ ਬੇਂਚ ਤੇ ਬੈਠਣ ਦਾ ਇਸ਼ਾਰਾ ਕੀਤਾ । ਹੌਲੀ ਹੌਲੀ ਮੀਤ ਮੇਰੇ ਨਾਲ ਖੁਲ੍ਹ ਕੇ ਗੱਲਾਂ ਕਰਨ ਲੱਗ ਪਈ ਬੇਬੇ ਬਾਪੂ ਅਤੇ ਪਿੰਡ ਦਾ ਹਾਲ ਚਾਲ ਪੁੱਛਿਆ ਆਪਣੇ ਭੂਆ ਫੁਫੜ ਬਾਰੇ ਵੀ ਪੁੱਛਿਆ ਜਿਨ੍ਹਾਂ ਕੋਲ ਛੁੱਟੀਆਂ ਵਿੱਚ ਰਹਿਣ ਜਾਂਦੀ ਹੁੰਦੀ ਸੀ ਮੈਂ ਕਿਹਾ ਸਾਰੇ ਠੀਕ ਠਾਕ ਨੇ ਪਰ ਤੇਰਾ ਹੁਣ ਸਾਡੇ ਪਿੰਡ ਅਉਣ ਨੂੰ ਦਿਲ ਨਹੀਂ ਕਰਦਾ ਦਿਲ ਤਾਂ ਹੋਰ ਵੀ ਬਹੁਤ ਕੁਝ ਕਹਿੰਦਾ ਸੀ ਪਰ ਦਿਲ ਦੀ ਹਰ ਗੱਲ ਮੰਨੀ ਵੀ ਤਾਂ ਨਹੀਂ ਜਾ ਸਕਦੀ ਮੀਤ ਦਾ ਹਰਖ ਜਿਹੇ ਨਾਲ ਭਰਿਆ ਜਵਾਬ ਸੀ। ਅਸਲ ਵਿੱਚ ਮੀਤ ਤੇ ਮੈਂ ਇੱਕ ਦੂਜੇ ਨੂੰ ਬਹੁਤ ਚਹੁੰਦੇ ਸੀ ਪਰ ਮੈਂ ਆਪਣੀ ਘੱਟ ਪਰ ਉਹਦੀ ਬਦਨਾਮੀ ਹੋਣ ਤੋਂ ਜਿਆਦਾ ਡਰਦਾ ਸੀ ਤਾਂ ਹੀ ਕਦੇ ਕੁੱਝ ਕਹਿ ਨਹੀਂ ਸਕਿਆ ਜਿਸ ਦਾ ਪਛਤਾਵਾ ਮੈਨੂੰ ਅੱਜ ਵੀ ਹੈ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਮੀਤ ਵੀ ਮੈਨੂੰ ਬਹੁਤ ਪਸੰਦ ਕਰਦੀ ਸੀ ਪਰ ਕੁੜੀਆਂ ਕਦੇ ਵੀ ਪਹਿਲ ਨਹੀਂ ਕਰਦੀਆਂ ਇਹ ਮੇਰਾ ਵਹਿਮ ਸੀ ਮੀਤ ਅੱਜ ਮੇਰੇ ਨਾਲ ਇੰਝ ਗੱਲਾਂ ਕਰ ਰਹੀ ਸੀ ਜਿਵੇਂ ਕਿਸੇ ਦਾ ਕੋਈ ਡਰ ਨਾ ਹੋਵੇ ਅਤੇ ਸਭ ਕੁੱਝ ਦਸਣਾ ਚਹੁੰਦੀ ਹੋਵੇ ਜਿਵੇਂ ਦੁਬਾਰਾ ਕਈ ਸਾਲਾਂ ਦੀ ਭਾਲ ਪਿੱਛੋਂ ਉਹਨੂੰ ਲੱਭਿਆ ਹੋਵਾਂ ਪਰ ਮੈਂ ਅੱਜ ਵੀ ਡਰਿਆ ਹੋਇਆ ਸੀ ਮੈਂ ਹੌਸਲਾ ਜਿਹਾ ਕਰ ਉਹਦੇ ਸਿਰ ਦੇ ਸਾਈਂ ਬਾਰੇ ਪੁੱਛਿਆ ਕਿ ਕਿਵੇਂ ਦਾ ਸੁਭਾਅ ਏ ਤੇ ਕੀ ਕਾਰੋਬਾਰ ਕਰਦੇ ਨੇ ਮੀਤ ਨੇ ਦੱਸਿਆ ਕਿ ਉਹ ਬਹੁਤ ਚੰਗੇ ਇਨਸਾਨ ਨੇ ਤੇ ਬਹੁਤ ਵਧੀਆ ਤਨਖਾਹ ਤੇ ਸਰਕਾਰੀ ਨੌਕਰੀ ਕਰਦੇ ਨੇ ਇਨ੍ਹਾਂ ਦਾ ਸਾਰਾ ਪਰਿਵਾਰ ਹੀ ਬਹੁਤ ਵਧੀਆ ਤੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਨੇ ਖ਼ਾਸ ਕਰਕੇ ਇਨ੍ਹਾਂ ਦੇ ਮੰਮੀ ਡੈਡੀ ਮੈਨੂੰ ਆਪਣੀ ਧੀ ਨਾਲੋਂ ਵੱਧ ਸਮਝਦੇ ਨੇ ਮੈਂ ਵੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੀ ਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ