ਮਹਿਕ …ਜਿਹੋ ਜਿਹਾ ਨਾਮ ਉਹੋ ਜਿਹੀ ਸੀਰਤ…ਹਰ ਸਮੇਂ ਫੁੱਲਾਂ ਵਾਂਗ ਮਹਿਕਦੀ ਰਹਿੰਦੀ । ਮਹਿਕ ਆਪਣੀ ਮਾਂ ਨਾਲੋਂ ਆਪਣੇ ਬਾਪੂ ਦੀ ਜਿਆਦਾ ਲਾਡਲੀ ਸੀ। ਪੁੱਤਰ ਮਾਵਾਂ ਦਾ ਅਤੇ ਧੀਆਂ ਬਾਪੂ ਦਾ ਜਿਆਦਾ ਮੋਹ ਕਰਦੀਆਂ ਨੇ ਇਹ ਗੱਲ ਉਸ ਉਪਰ ਜਿਆਦਾ ਢੁੱਕਦੀ ਸੀ। ਮਹਿਕ ਦੇ ਨਾਲ ਜਿਆਦਾ ਮੋਹ ਹੋਣ ਕਾਰਨ ਅਕਸਰ ਉਹਦਾ ਨਿੱਕਾ ਭਰਾ ਲੜ ਪੈਂਦਾ। ਪਰ ਇਹ ਵੇਖ ਮਾਂ ਜਦੋਂ ਮਹਿਕ ਨੂੰ ਡਾਂਟਦੀ ਤਾਂ ਉਹ ਆਪਣੇ ਬਾਪੂ ਨੂੰ ਮਾਂ ਅੱਗੇ ਕਰ ਦਿੰਦੀ। ਅਗਰ ਕੋਈ ਉਸਨੂੰ ਆਖਦਾ ਤੇਰੇ ਵਿਚੋਂ ਤੇਰੇ ਬਾਪੂ ਦੀ ਝਲਕ ਪੈਂਦੀ ਹੈ…ਤਾਂ ਇਹ ਸੁਣਨਾ ਉਸ ਲਈ ਕਿਸੇ ਬੇਸ਼ਕੀਮਤੀ ਖਜਾਨੇ ਤੋਂ ਘੱਟ ਨਾ ਹੁੰਦਾ। ਬਾਪੂ ਨੇ ਮਹਿਕ ਨੂੰ ਪੁੱਤਰਾਂ ਵਾਂਗਰਾ ਪਾਲਿਆ..ਕੱਪੜਿਆਂ ਤੋਂ ਲੈ ਕੇ ਕਿਸੇ ਚੀਜ਼ ਦੀ ਕਦੇ ਰੋਕ- ਟੋਕ ਨਹੀਂ ਹੋਈ..ਇਹੀ ਕਾਰਨ ਸੀ ਕਿ ਉਸਦੇ ਜਿਆਦਾ ਸ਼ੌਂਕ ਮੁੰਡਿਆਂ ਵਾਲੇ ਹੀ ਸਨ। ਇੱਕ ਵਾਰ ਦੀ ਗੱਲ ਹੈ…ਜਦੋਂ ਉਹ ਨਿੱਕੀ ਸੀ ਤਾਂ ਟੈਲੀਵਿਜ਼ਨ ਉੱਤੇ ਇਕ ਫਿਲਮ ਵੇਖਦੀ ਹੋਈ ਉਹ ਭੱਜ ਕੇ ਮਾਂ ਕੋਲ ਆ ਕੇ ਪੁੱਛਣ ਲੱਗੀ,”ਕੀ ਕੁੜੀਆਂ ਵਿਆਹ ਤੋਂ ਬਾਅਦ ਆਪਣਾ ਘਰ ਛੱਡ ਕੇ ਚਲੀਆਂ ਜਾਂਦੀਆਂ ਨੇ?”।ਤਾਂ ਆਪਣੀ ਮਾਂ ਦਾ ਉੱਤਰ ਸੁਣ ਉਹ ਰੋਦਿਆਂ ਹੋਇਆ ਆਪਣੇ ਕਮਰੇ ਵੱਲ ਤੁਰ ਪਈ ਅਤੇ ਬੈੱਡ ਨੀਚੇ ਲੁਕ ਕੇ ਬਹੁਤ ਰੋਈ। ਜਦੋਂ ਬਾਪੂ ਨੂੰ ਇਸ ਗੱਲ ਦਾ ਪਤਾ ਲੱਗਾ..ਤਾਂ ਉਹਨਾਂ ਨੇ ਮਹਿਕ ਨੂੰ ਬਾਹਰ ਆਉਣ ਲਈ ਆਖਿਆ ਤਾਂ ਉਹ ਬਾਪੂ ਤੋਂ ਵੀ ਉਹੀ ਸਵਾਲ ਪੁੱਛਣ ਲੱਗੀ ਜੋ ਕੁਝ ਚਿਰ ਪਹਿਲਾਂ ਉਸਨੇ ਮਾਂ ਤੋਂ ਪੁੱਛਿਆ ਸੀ। ਮਹਿਕ ਆਪਣੇ ਬਾਪੂ ਦੇ ਸੀਨੇ ਲਗਕੇ ਇੰਝ ਰੋਈ..ਕਿ ਬਾਪੂ ਨੂੰ ਇਉਂ ਜਾਪਿਆ ਕਿ ਜਿਸ ਤਰ੍ਹਾਂ ਅੱਜ ਉਸਦੇ ਵਿਆਹ ਦੀ ਵਿਦਾਈ ਹੋਣ ਲੱਗੀ ਹੋਵੇ। ਸਮਾਂ ਲੰਘਦਾ ਗਿਆ ਅਤੇ ਉਹ ਵੱਡੀ ਹੁੰਦੀ ਗਈ ਪਰ ਇਹ ਸਵਾਲ ਉਹ ਹਰ ਵਾਰ ਆਪਣੇ ਬਾਪੂ ਨੂੰ ਪੁੱਛਦੀ ਅਤੇ ਆਪ ਹੀ ਉੱਤਰ ਦਿੰਦੀ ਕਿ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ । ਛੋਟਿਆਂ ਹੁੰਦਿਆਂ ਤੋਂ ਹੀ ਉਸਨੂੰ ਕਿਤਾਬਾਂ ਦਾ ਬਹੁਤ ਸ਼ੌਕ ਸੀ ਜਿਸ ਕਾਰਨ ਉਸਨੇ ਆਪਣੇ ਬਾਪੂ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਹੋਣ ਦੀ ਇੱਛਾ ਪ੍ਰਗਟ ਕੀਤੀ।ਮਹਿਕ ਦਾ ਬਾਪੂ ਉਸ ਦੇ ਹਰ ਫੈਸਲੇ ਵਿੱਚ ਉਸ ਨਾਲ ਖੜ੍ਹਾ ਹੁੰਦਾ। ਘਰ ਦੇ ਨਾਲ ਇਕ ਲਾਇਬ੍ਰੇਰੀ ਸੀ ਜਿਥੇ ਉਹ ਅਕਸਰ ਆਪਣਾ ਸਮਾਂ ਬਿਤਾਉਂਦੀ।
ਅੱਜ ਉਸਨੂੰ ਜਦੋਂ ਨੌਕਰੀ ਦੀ ਪਹਿਲੀ ਤਨਖਾਹ ਮਿਲੀ ਤਾਂ ਉਸਨੇ ਆਪਣੇ ਬਾਪੂ ਅੱਗੇ ਰੱਖੀ ਤਾਂ ਬਾਪੂ ਨੇ ਉਸਨੂੰ ਇਹ ਆਖਦੇ ਹੋਏ ਵਾਪਸ ਕਰ ਦਿੱਤੀ ਕਿ ਇਸਦਾ ਤੇਰੇ ਉਪਰ ਜਿਆਦਾ ਹੱਕ ਹੈ..ਇਹ ਤੇਰੀ ਮਿਹਨਤ ਹੈ। ਚਾਰ ਸਾਲ ਬਾਅਦ ਉਸਦਾ ਰਿਸ਼ਤਾ ਕਰ ਦਿੱਤਾ ਗਿਆ। ਵਿਆਹ ਤੋਂ ਇੱਕ ਹਫਤਾ ਪਹਿਲਾਂ ਜਦੋਂ ਲਾਇਬ੍ਰੇਰੀ ਜਾਣ ਲੱਗੀ ਤਾਂ ਉਸਦੀ ਮਾਂ ਉਸਨੂੰ ਆਖਣ ਲੱਗੇ ਕਿ,”ਹੁਣ ਤਾਂ ਬਸ ਕਰ ਇਕ ਹਫਤਾ ਹੀ ਰਹਿ ਗਿਆ”। ਪਰ ਉਹ ਆਖਦੀ ਹੈ ਕਿ ਅੱਜ ਆਖਰੀ ਦਿਨ ਜਾਵੇਗੀ।ਹਰ ਰੋਜ਼ ਫੁੱਲਾਂ ਵਾਂਗ ਮਹਿਕਦੀ ..ਮਹਿਕ ਅੱਜ ਮੁਰਝਾਈ ਜਾਪਦੀ ਸੀ। ਸਾਰੇ ਉਸਨੂੰ ਵੇਖ ਕੇ ਬਹੁਤ ਹੈਰਾਨ ਸੀ ਕਿ ਵਿਆਹ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦੇ ਪਰ ੳਹ ਬਿਲਕੁਲ ਖੁਸ਼ ਨਹੀਂ ਸੀ ਭਾਵੇਂ ਸਭ ਕੁਝ ਉਸਦੀ ਰਜ਼ਾਮੰਦੀ ਨਾਲ ਹੋ ਰਿਹਾ ਸੀ…ਫਿਰ ਵੀ ਉਹ ਆਪਣੇ ਬਾਪੂ ਤੋਂ ਦੂਰ ਜਾਣ ਤੋਂ ਡਰਦੀ ਸੀ। ਚਾਰ ਵਜੇ ਉਸਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Happy Takhar
god bless you 💚 gurdeep ji boht sohni likhi
ਸੁਖਦੇਵ ਸਿੰਘ ਚੀਮਾ
ਬਹੁਤ ਖ਼ੂਬਸੂਰਤ ਕਹਾਣੀ ਇਸ ਨੂੰ ਪੜਦਾ 2 ਮੈਂ ਸੋਚ ਰਹਿਆਂ ਸਾਂ ਸਾਰਿਆ ਧਿਆ ਦਾ ਪਿਆਰ ਆਪਣੇ ਪਿਓ ਨਾਲ ਜਾਂਦਾ ਹੀ ਹੁੰਦਾ ਹੈ ਉਹ ਆਪਣੇ ਪਿਓ ਦੀਆ ਅੱਖਾਂ ਵਿੱਚ ਇੱਕ ਹੰਜੂ ਵੀ ਨਹੀਂ ਵੇਖ ਸਕਦਿਆਂ ਮੈਂ ਇਸ ਕਹਾਣੀ ਨੂੰ ਪੜਦਾ ਭਾਵੁਕ ਵੀ ਹੋ ਗਿਆ ਸਾਂ