ਮਿੰਨੀ ਕਹਾਣੀ
ਮਹਿਲਨੁਮਾ ਕੋਠੀ
ਵਿਵੇਕ ਬੱਚਿਆਂ ਨੂੰ ਅਗਵਾ ਕਰਕੇ ਅਮੀਰ ਲੋਕਾਂ ਨੂੰ ਉੱਚੀਆਂ ਕੀਮਤਾਂ ਤੇ ਵੇਚ ਦਿੰਦਾ। ਕਾਫੀ ਦੇਰ ਤਾਂ ਉਹ ਇਹ ਧੰਦਾ ਕਰਦਾ ਰਿਹਾ। ਪਰ ਉਹ ਆਪਣੀ ਇਸ ਕੰਮ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ। ਉਹ ਤਾਂ ਬਹੁਤ ਹੀ ਜ਼ਿਆਦਾ ਅਮੀਰ ਬਣਨਾ ਚਾਹੁੰਦਾ ਸੀ।
ਇਸੇ ਚਾਹਤ ‘ਚ ਉਸਨੇ ਨਵਾਂ ਈ ਕੰਮ ਸ਼ੁਰੂ ਕਰ ਲਿਆ। ਉਹ ਛੋਟੇ ਬੱਚਿਆਂ ਨੂੰ ਅਗਵਾ ਕਰਦਾ, ਉਨ੍ਹਾਂ ਨੂੰ ਮਾਰਦਾ ਤੇ ਉਨ੍ਹਾਂ ਦੀ ਚੀਰ – ਫਾੜ ਕਰਕੇ ਉਨ੍ਹਾਂ ਦੇ ਅੰਗ ਕਰੋੜਾਂ ‘ਚ ਵੇਚ ਦਿੰਦਾ। ਇਸ ਖੂਨੀ ਖੇਡ ਨਾਲ ਉਹ ਦਿਨਾਂ ਚ ਮਾਲਦਾਰ ਬਣ ਗਿਆ। ਉਸਨੇ ਕੁਝ ਹੀ ਦੇਰ ‘ਚ ਮਹਿਲਨੁਮਾ ਕੋਠੀ ਬਣਾ ਲਈ । ਵੱਡੀ ਕਾਰ ਲੈ ਲਈ। ਗੱਲ ਕਿ ਅਮੀਰੀ ਦੀ ਹਰ ਸਹੂਲਤ ਉਸਦੇ ਕੋਲ ਸੀ।
ਵਿਵੇਕ ਹੁਣ ਬਹੁਤ ਹੀ ਖੁਸ਼ ਸੀ। ਪਰ…… ਇਹ ਖੁਸ਼ੀ ਬਹੁਤੀ ਦੇਰ ਟਿਕ ਨਾ ਸਕੀ ।
ਹੁਣ ਪਤਾ ਨਹੀਂ ਕੀ ਹੋਣ ਲੱਗਾ ਸੀ। ਰਾਤ ਨੂੰ ਜਦ ਵੀ ਉਹ ਸੌਂਦਾ , ਉਸ ਨੂੰ ਬੇਸ਼ੁਮਾਰ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਪੈਂਦੀਆਂ। ਕਿਸੇ ਤੋਂ ਨਾ ਡਰਨ ਵਾਲਾ ਵਿਵੇਕ ਨੀਂਦ ਤੋਂ ਤ੍ਰਬਕ ਕੇ ਉੱਠ ਪੈਂਦਾ । ਹੌਲੇ -ਹੌਲੇ ਚੀਕਾਂ ਦੀਆਂ ਆਵਾਜ਼ਾਂ ਗੂੜ੍ਹੀਆਂ ਹੁੰਦੀਆਂ ਗਈਆਂ ।ਉਹ ਬੈੱਡ ਤੇ ਲੇਟ ਕੇ ਅਜੇ ਅੱਖਾਂ ਹੀ ਬੰਦ ਕਰਦਾ , ਉਸਦੇ ਕੰਨਾਂ ‘ਚ ਚੀਕ ਚਿਹਾੜਾ ਜਿਹਾ ਮੱਚ ਜਾਂਦਾ… ਜਿਵੇਂ ਸੁੰਨੀ ਹੋਈ ਗੋਦ ਵਾਲੀਆ ਮਾਵਾ ਕੀਰਨੇ ਪਾਉਂਦੀਆਂ ਉਸ ਵੱਲ ਤੇਜ਼ – ਤੇਜ਼ ਭੱਜੀਆਂ ਆਉਂਦੀਆਂ ਹੋਣ। ਖੈਰ ! ਜਿਵੇਂ ਕਿਵੇਂ ਵੀ ਉਹ ਸੌਂ ਜਾਂਦਾ । ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ