ਉਸਦਾ ਸਾਡੇ ਘਰੇ ਆਉਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ..
ਪਰ ਉਸ ਵੇਲੇ ਹੋਰ ਜਿਆਦਾ ਖਿਝ ਚੜ੍ਹ ਜਾਇਆ ਕਰਦੀ ਜਦੋਂ ਗੁਸਲਖਾਨੇ ਵਿਚ ਗਲਤੀ ਨਾਲ ਰਹਿ ਗਏ ਆਪਣੇ ਗੁੱਟ ਵਾਲੇ ਕੜੇ ਨੂੰ ਲੈਣ ਉਹ ਵਾਪਿਸ ਪਰਤ ਆਇਆ ਕਰਦਾ ਤੇ ਫੇਰ ਬਹਾਨੇ ਜਿਹੇ ਨਾਲ ਇੱਕ ਵਾਰ ਫੇਰ ਧਰਾ ਲਈ ਚਾਹ ਨੂੰ ਪੀਣ ਬਾਪੂ ਹੁਰਾਂ ਕੋਲ ਬੈਠ ਜਾਇਆ ਕਰਦਾ!
ਮੈਂ ਆਖ ਦਿਆ ਕਰਦਾ..ਬੜੀ ਅਜੀਬ ਆਦਤ ਏ..ਨਹਾਉਣ ਲੱਗਿਆਂ ਕੜਾ ਕੌਣ ਲਾਹੁੰਦਾ ਏ..”
ਬਖਸ਼ੀਸ਼ ਸਿੰਘ..ਬਾਪੂ ਹੁਰਾਂ ਦਾ ਨਿੱਕੇ ਹੁੰਦਿਆਂ ਦਾ ਯਾਰ..ਰੰਗ ਥੋੜਾ ਪੱਕਾ ਸੀ..ਪਰ ਜਦੋਂ ਹੱਸਦਾ ਤਾਂ ਚਿੱਟੇ ਦੰਦ ਹੋਰ ਵੀ ਜਿਆਦਾ ਲਿਸ਼ਕਾਂ ਮਾਰਨ ਲੱਗ ਜਾਂਦੇ..ਪੈਨਸ਼ਨ ਦੇ ਸਿਲਸਿਲੇ ਵਿਚ ਜਦੋਂ ਵੀ ਸ਼ਹਿਰ ਆਉਂਦਾ ਸਾਡੇ ਕੋਲ ਹੀ ਰਿਹਾ ਕਰਦਾ..!
ਮੈਂ ਅਕਸਰ ਆਖ ਦਿੰਦਾ..”ਆਪਣੇ ਕਿੰਨੇ ਰਿਸ਼ਤੇਦਾਰ ਅਤੇ ਸਾਕ ਸਬੰਧੀ ਇਸੇ ਸ਼ਹਿਰ ਵਿਚ ਨੇ..ਫੇਰ ਵੀ ਸਾਡੇ ਘਰੇ ਆ ਖੇਚਲ ਕਿਓਂ ਪਾਉਂਦਾ..?
ਬਾਪੂ ਹੂਰੀ ਅੱਗਿਓਂ ਹੱਸ ਪਿਆ ਕਰਦੇ..ਆਖਦੇ ਯਾਰ ਮੇਰੇ ਨਿੱਕੇ ਹੁੰਦਿਆਂ ਦਾ ਬੇਲੀ ਏ..ਇੱਕਠੇ ਪੜਦੇ ਹੁੰਦੇ ਸਾਂ..ਹੁਣ ਪਿੰਡ ਕੱਲਾ ਹੀ ਰਹਿ ਗਿਆ..ਕੀ ਹੋਇਆ ਜੇ ਰਾਤ ਕੱਟਣ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ