ਮਹਿਮਾਨ ਨਿਵਾਜੀ ਪੰਜਾਬੀਆ ਦੀ ਫ਼ਿਤਰਤ ਹੈ ।ਪਿੱਠ ਪਿੱਛੇ ਚਾਹੇ ਉਹ ਮਹਿਮਾਨ ਨੂੰ ਵੀਹ ਗਾਲਾ ਕੱਡ ਲਈਏ ਪਰ ਮੂੰਹ ਤੇ ਅਸੀਂ ਖੰਡ ਖੀਰ ਹਾਂ । ਮਹਿਮਾਨ ਉਦੋ ਸੋਹਣੇ ਲੱਗਦੇ ਹਨ, ਜਦ ਚਾਹ ਪਾਣੀ ਬਣਾਉਣ ਲਈ ਬੇਬੇ ਘਰ ਹੋਵੇ ਜੇਕਰ ਬੇਬੇ ਜੀ ਘਰ ਨਹੀਂ ਤਾਂ ਸਮਝ ਲਉ ਪਤਿਲੀ ਤਹਾਨੂੰ ਚੂਲ਼ੇ ਚੜਾਨੀ ਪਵੇਗੀ
ਮਾਂ ਦੇ ਘਰ ਨਾ ਹੋਣ ਤੇ ਕਿਸੇ ਦੀ ਸੇਵਾ ਕਰਨਾ ਮੁੰਡਿਆ ਲਈ ਸਭ ਤੋਂ ਜ਼ਿਆਦਾ ਅੋਖਾ ਹੁੰਦਾ ਹੈ। ਦੋ ਕੁ ਵਰੇ ਪਹਿਲਾ ਦਾ ਗੱਲ ਐ ਮੇਰੀ ਬੇਬੇ ਤੇ ਭੈਣ ਰਿਸ਼ਤੇਦਾਰੀ ਚ ਵਿਆਹ ਗਈਆਂ ਸਨ ਭੂਆ ਜੀ ਦੇ ਨਾਲ ,ਮੈ ਮੇਰੇ ਬਾਪੂ ਜੀ ਦਾਦਾ ਜੀ ਤੇ ਦਾਦੀ ਜੀ ਘਰ ਸਾਂ । ਸਿਆਲਾਂ ਦੇ ਦਿਨ ਸਨ ਸਾਡੀ ਸਵੇਰ ਸ਼ਾਮ ਦੀ ਚਾਹ ਤੇ ਰੋਟੀ ਪਾਣੀ ਸਾਡੇ ਕੰਮ ਵਾਲੇ ਅੰਟੀ ਜੀ ਬੁਣਾਉਂਦੇ ਸੀ। ਇੱਕ ਦਿਨ 2 ਕੁ ਵਜੇ ਦੀ ਗੱਲ ਐ
ਮੇਰੇ ਬਾਪੂ ਜੀ ਖੇਤਾਂ ਨੂੰ ਗਏ ਸੀ। ਮੈ ਸਾਡੇ ਘਰ ਦੇ ਪਿਛਲੇ ਪਾਸੇ ਹਵੇਲੀ exercise ਕਰ ਰਿਹਾ ਸੀ। ਤਦ ਮੈਨੂੰ ਲੱਗਾ ਕੋਈ ਸਾਡੇ ਘਰ ਵੱਲ ਆਇਆ ਐ ,ਸਾਡੇ ਘਰ ਅਕਸਰ ਦਾਦਾ ਜੀ ਕੋਲ ਬੈਠਣ ਵਾਲੇ ਬਜ਼ੁਰਗ ਆਉਂਦੇ ਆਉਂਦੇ ਜਾਂਦੇ ਰਹਿੰਦੇ ਸਨ । ਮੈ ਧਿਆਨ ਨਹੀਂ ਦਿੱਤਾ 10ਕੁ ਮਿੰਨਟ ਲੰਘੇ ਮੈਨੂੰ ਘਰੋਂ ਅਵਾਜ਼ ਪਈ ਮੈ ਉਵੇ ਹੀ ਘਰ ਚਲੇ ਗਿਆ ਜਦ ਜਾਕੇ ਦੇਖਿਆਂ ਇੱਕ ਅੰਕਲ ਜਿਹੇ ਸੀ ਤੇ ਇੱਕ 20-21 ਸਾਲ ਦੀ ਕੁੜੀ ਤੇ ਇੱਕ 7-8 ਸਾਲ ਦਾ ਮੁੰਡਾ ਮੈ ਉਹਨਾਂ ਨੂੰ ਸਾਰਿਆ ਨੂੰ ਦੂਰੋ ਸਤਿ ਸ੍ਰੀ ਅਕਾਲ ਬੁਲਾਈ
ਤੇ ਦਾਦਾ ਜੀ ਨੇ ਕਿਹਾ ਇਹ ਤੇਰੇ ਅਮਰੀਕਾ ਵਾਲੇ ਚਾਚੇ ਕੋਲੋਂ ਆਏ ਆ ਮੈ ਅੱਛਾ ਜੀ ਚ ਜਵਾਬ ਦਿੱਤਾ ਅੰਕਲ ਜੀ ਨੇ ਕਿਹਾ ਤੇਰੇ ਚਾਚੇ ਨੇ ਕਿਹਾ ਸੀ ਸਾਡੇ ਭਤੀਜ ਨੇ ਬਹੁਤ ਜਾਨਵਰ ਰੱਖੇ ਆ, ਦਿਖਾ ਲਿਆ ਇਨ੍ਹਾਂ ਨੂੰ । ਕੁੜੀ ਤੇ ਉਹ ਮੁੰਡਾ ਅੱਗੇ ਅੱਗੇ ਤੁਰ ਪਏ ਸਾਡੇ ਘਰ ਚ ਜੀਆਂ ਤੋਂ ਜ਼ਿਆਦਾ ਜਾਨਵਰ ਰੱਖੇ ਆ ਮੱਝਾਂ ਗਾਵਾਂ ਤੋਂ ਇਲਾਵਾ ਮੇਰੇ ਕੋਲ ਇੱਕ ਅਮਰੀਕਨ ਬੁਲੀ ਇੱਕ ਵੋਡਾਫੋਨ ਵਾਲਾ ਕੁੱਤਾ 8...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
riti
vodafone vla kutta😂
anjali Meshal
next part please
Rekha Rani
very interesting story👍👍👍👍😊😊