ਨਾ ਦੇ ਮੇਹਣਾ ਪੁੱਤ ਦਾ..ਅੜੀਏ..!! ਧੰਜਲ ਜ਼ੀਰਾ।
ਨਾ ਦੇ ਮੇਹਣਾ ਪੁੱਤ ਦਾ..ਅੜੀਏ..!!
ਇਕ ਔਰਤ ਦੀ ਉਸ ਰੱਬ ਅੱਗੇ ਅਰਦਾਸ ‘ਹੇ ਵਾਹਿਗੁਰੂ ਮੇਰੀ ਕਿਓ ਕੁੱਖ ਬੰਨ੍ਹੀ ਏ? ਮੇਰੀ ਵੀ ਕੁੱਖ ਹਰੀ ਕਰਦੇ, ਮੈਨੂੰ ਵੀ ਪੁੱਤ ਦੀ ਦਾਤ ਦੇਦੇ।‘ ਮੈਂ ਕਦੋਂ ਤੱਕ ਇਹਨਾਂ ਲੋਕਾਂ ਦੇ ਤਾਹਨੇ ਮੇਹਣੇ ਸੁਣਦੀ ਰਹੂੰਗੀ। ਮੈਨੂੰ ਲੋਕ ਜਿਉਣ ਨਹੀਂ ਦਿੰਦੇ ਰੱਬਾ। ਮੇਰਾ ਦਿਲ ਕਰਦਾ ਮੈਂ ਕਿਸੇ ਖੂਹ ‘ਚ ਛਾਲ ਮਾਰਦਾਂ ਜਾਂ ਜਹਿਰ ਪੀ ਲਾਂ। ਜਦੋਂ ਵੀ ਮੈਂ ਕਿਸੇ ਦੇ ਪੁੱਤ ਨੂੰ ਆਪਣਾ ਸਮਝ ਕੇ ਪਿਆਰ ਦਿੰਦੀ ਹਾਂ, ਨਾਲ ਖੇਡਦੀ ਹਾਂ, ਤਾਂ ਮੇਰੀਆਂ ਦਰਾਣੀਆਂ-ਜੇਠਾਣੀਆਂ,ਆਂਡਣਾ-ਗੁਆਂਡਣਾ ਅੱਗੋਂ ਮੈਨੂੰ ਮੇਹਣੇ ਦਿੰਦੀਆਂ ਹਨ, ਕਿ ਆਪਣੇ ਕੋਲ ਤਾਂ ਤੇਰਾ ਪੁੱਤ ਹੈ ਨਹੀਂ, ਸਾਡੇ ਕਿਓ ਵਿਗਾੜੀ ਜਾਨੀ ਏ? ਹਾਏ ਰੱਬਾ, ਹਾਏ ਰੱਬਾ! ਮੇਰੀ ਢਿੱਡੀ ਪੀੜਾਂ ਪੈਂਦੀਆਂ ਨੇ, ਜਦੋਂ ਮੈਂ ਇਹ ਗੱਲ੍ਹਾਂ ਸੁਣਦੀ ਹਾਂ।
ਰੱਬਾ ਕਿਵੇਂ ਬਰਦਾਸ਼ ਕਰਾਂ ਮੈਂ ਇਹ ਗੱਲ੍ਹਾਂ? ਹੁਣ ਤੂੰ ਹੀ ਮੈਨੂੰ ਜਵਾਬ ਦੇਦੇ। ਜਾਂ ਤਾਂ ਮੈਨੂੰ ਪੁੱਤ ਦੇਦੇ ਜਾਂ ਮਾਤ ਦੇਦੇ। ਮੈਂ ਹੋਰ ਨਹੀਂ ਜਿਉਣਾ। ਅੱਕ ਗਈ ਹਾਂ ਲੋਕਾਂ ਦੇ ਤਾਹਨੇ ਮੇਹਣੇ ਸੁਣ – ਸੁਣ ਕੇ। ਮੇਰਾ ਤਾਂ ਘਰ ਵੀ ਰਬੜ ਦੇ ਕਾਕਿਆਂ ਨਾਲ ਭਰਿਆ ਪਿਆ ਹੈ। ਕਿੰਨ੍ਹਾਂ ਚਿਰ ਮੈਂ ਇਹਨਾਂ ਰਬੜ ਦੇ ਕਾਕਿਆਂ ਨਾਲ ਖੇਡ ਖੇਡ ਕੇ ਆਪਣੀ ਜਿੰਦਗੀ ਕੱਟੂੰਗੀ। ਰੱਬਾ ਮੈਨੂੰ ਬਹੁਤ ਦੁੱਖ ਲੱਗਦਾ ਏ, ਜਦੋਂ ਮੈਂ ਰਬੜ ਦੇ ਕਾਕਿਆਂ ਨੂੰ ਆਪਣਾ ਪੁੱਤ ਸਮਝ ਕੇ ਬਲਾਉਂਦੀ ਹਾਂ। ਤੇ ਦੋਨੇ ਬਾਹਾਂ ਨਾਲ ਉਤਾਂਹ ਨੂੰ ਚੁੱਕ ਕੇ ਉਸਨੂੰ ਅੱਗੋਂ ਬੋਲਣ ਲਈ ਕਹਿੰਦੀ ਹਾਂ “ਓਏ ਮੇਰੇ ਲਾਲ ਕੀ ਕਰਦਾ ਸੀ” ਤਾਂ ਉਹ ਅੱਗੋ ਕੋਈ ਜਵਾਬ ਨਹੀਂ ਦਿੰਦਾ। ਤੇ ਜਦੋਂ ਉਹਨੂੰ ਆਪਣੇ ਨਾਲ ਖੇਡਣ ਲਈ ਕਹਿੰਦੀ ਹਾਂ ਤਾਂ ਉਹ ਅੱਗੋਂ ਨਹੀਂ ਖੇਡਦਾ। ਰੱਬਾ ਲੋਕਾਂ ਦੇ ਬੱਚਿਆਂ ਨੂੰ ਖੇਡਦਾ ਵੇਖ ਕੇ ਮੇਰਾ ਵੀ ਅਸਲੀ ਕਾਕੇ(ਪੁੱਤ) ਨਾਲ ਖੇਡਣ ਨੂੰ ਜੀ ਕਰਦਾ ਹੈ।
ਮੈਂ ਜਿੰਦਗੀ ਹਾਰ ਗਈ ਹਾਂ ਰੱਬਾ। ਨਾ ਮੈਂ ਜਿਉਂਦਿਆਂ ਚੋਂ, ਨਾ ਮਰਿਆਂ ਚੋਂ। ਹਰ ਪਾਸਿਓ ਮੈਨੂੰ...
...
ਆ ਤਾਹਨੇ-ਮੇਹਣਿਆਂ ਨੇ ਖਾਹ ਲਿਆ…
“ਤੇਰੇ ਨਹੀਂ ਔਲਾਦ ਹੌਣੀ
ਤੇਰੇ ਨਹੀਂ ਔਲਾਦ ਹੌਣੀ”
ਰੱਬਾ ਮੈਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਵਾਰ ਵਾਰ ਇਹੀ ਮੇਹਣੇ ਸਤਾਈ ਜਾਂਦੇ ਆ “ਤੇਰੇ ਨਹੀਂ ਔਲਾਦ ਹੌਣੀ- ਤੇਰੇ ਨਹੀਂ ਔਲਾਦ ਹੌਣੀ” ਮੇਰਾ ਰੋਜ ਰੋ-ਰੋ ਬੁਰਾ ਹਾਲ ਹੁੰਦਾ ਹੈ। ਮੈਂ ਕੰਧਾਂ ‘ਚ ਸਿਰ ਮਾਰਦੀ ਫਿਰਦੀ ਹਾਂ। ਮੈਂ ਪਾਗਲ ਹੋ ਗਈ ਹਾਂ। ਮੇਰਾ ਉਹਨਾਂ ਸ਼ਰੀਕਣਾਂ ਨੂੰ ਰੋੜੇ ਮਾਰਨ ਨੂੰ ਦਿਲ ਕਰਦਾ ਹੈ, ਜਿਹੜੀਆਂ ਮੈਨੂੰ ਰੋਜ ਕਈ-ਕਈ ਗੱਲ੍ਹਾਂ ਕਰਦੀਆਂ ਹਨ। ਮੈਨੂੰ ਸੰਗਲ ਨਾਲ ਬੰਨ੍ਹਦੇ ਰੱਬਾ।
ਮੇਰੀ ਕੀ ਜਿੰਦਗੀ ਏ? ਸਾਰੀ ਉਮਰ ਲੋਕਾਂ ਦੀਆਂ ਗੱਲ੍ਹਾਂ ਸੁਣ-ਸੁਣ ਲੰਘ ਗਈ ਤੇ ਰਹਿੰਦੀ ਵੀ ਲੰਘ ਜਾਵੇਗੀ।
ਰੱਬਾ! ਤੇਰੇ ਅੱਗੇ ਦੋਨੋਂ ਹੱਥ ਜੋੜ ਕੇ ਦਰ ਦਰ ਜਾ ਕੇ ਅਰਦਾਸਾਂ ਕੀਤੀਆਂ। ਤੂੰ ਮੇਰੀ ਇਕ ਨਹੀਂ ਸੁਣੀ। ਹੁਣ ਤੂੰ ਹੀ ਦੱਸ ਮੈਂ ਕੀ ਕਰਾਂ?
ਰੱਬਾਂ! ਮੈਂ ਤੇਰੇ ਅੱਗੇ ਫਿਰ ਅਰਦਾਸ ਕਰਦੀ ਹਾਂ ਮੇਰੇ ਤਰ੍ਹਾਂ ਕਿਸੇ ਵਿਆਹੀ ਔਰਤ ਨਾਲ ਨਾ ਹੋਵੇ। ਕਿਸੇ ਵਿਆਹੀ ਮੇਰੀ ਭੈਣ ਦੀ ਕੁੱਖ ਸੁੰਨੀ ਨਾ ਹੋਵੇ। ਹਰੇਕ ਨੂੰ ਬੱਚੇ ਦੀ ਦਾਤ ਬਖਸ਼ੀ। ਜੇ ਮੇਰੇ ‘ਤੇ ਵੀ ਰਹਿਮ ਆਇਆ ਤਾਂ ਮੇਰੀ ਵੀ ਸੁਣ ਲਈ ਰੱਬਾ।
ਧੰਜਲ ਜ਼ੀਰਾ।
Email Id – openliion@gmail.com
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ Continue Reading »
ਪਿਤਾ ਜੀ ਕਈ ਐਸੀਆਂ ਗੱਲਾਂ ਦੱਸ ਗਏ ਜਿਹੜੀਆਂ ਅੱਜ ਦੇ ਸੰਧਰਬ ਤੇ ਖਰੀਆਂ ਉੱਤਰਦੀਆਂ ਨੇ..! ਜੂਨ ਚੁਰਾਸੀ ਮਗਰੋਂ ਬਾਰੇ ਇਕ ਕਹਾਣੀ ਅਕਸਰ ਦੱਸਿਆ ਕਰਦੇ..ਮਾਝੇ ਦੇ ਉਸ ਵੇਲੇ ਦੇ ਦੋ ਉਘੇ ਲੀਡਰ..ਸੰਤੋਖ ਸਿੰਘ ਰੰਧਾਵਾ (ਮੌਜੂਦਾ ਡਿਪਟੀ ਮੁਖ-ਮੰਤਰੀ ਦਾ ਪਿਤਾ ਜੀ) ਅਤੇ ਜਨਰਲ ਰਾਜਿੰਦਰ ਸਿੰਘ ਸਪੈਰੋ ਇੰਦਰਾ ਨੂੰ ਵਧਾਈ ਦੇਣ ਉਚੇਚਾ ਦਿੱਲੀ Continue Reading »
ਜਦ ਮੈ ਆਪਣੇ pind ਦੇ ਸਰਕਾਰੀ ਸਕੂਲ ਵਿਚ ਅਠਵੀਂ ਜਮਾਤ ਵਿਚ ਪੜਦਾ ਸੀ ਤੇ ਓਹ ਨੌਵੀਂ ਜਮਾਤ ਵਿਚ ਪੜਦੀ ਸੀ ਮੈਨੂੰ ਜਿਦੰਗੀ ਚ ਉਦੋਂ ਪਹਿਲੀ ਵਾਰ ਮਹੋਬਤ ਹੋਈ ਸੀ ਮੈ ਓਹਨੂੰ ਪਾਕੇ ਬਹੂਤ ਖੁਸ਼ ਜਾ ਰਹਿਣ ਲੱਗ ਪਿਆ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਸਾਰੇ ਜਹਾਨ ਦੀ ਖੁਸ਼ੀ ਮਿਲ Continue Reading »
ਪਿਓਰ ਮਲਵਈ ਜ਼ਿਲ੍ਹੇ ਮੁਕਤਸਰ ਦੇ ਮੁੰਡੇ ਨੂੰ ਪਿਓਰ ਪੁਆਧੀ ਜ਼ਿਲ੍ਹੇ ਰੋਪੜ ਵਿਚ ਨੌਕਰੀ ਮਿਲ ਗਈ..ਬੋਲਣ ਦੇ ਪੱਖ ਤੋਂ ਮਲਵਈ ਤੇ ਪੁਆਧੀ ਉਪ ਭਾਸ਼ਾਵਾਂ ਵਿਚ ਕਾਫ਼ੀ ਫ਼ਰਕ ਹੈ.. ਸੋ ਭੰਬਲਭੂਸਾ ਲਾਜ਼ਮੀ ਸੀ.. ਆਪਣੇ ਕੁਝ ਸ਼ਬਦ ਉਨ੍ਹਾਂ ਨੂੰ ਸਮਝ ਨਾਂ ਆਉਣ ਤੇ ਕੁਝ ਉਨ੍ਹਾਂ ਦੇ ਆਪਾਂ ਨੂੰ.. ਮਲਵਈ ਤੇ ਪੁਆਧੀ ਬੋਲਣ ਵਿੱਚ Continue Reading »
ਤਿੰਨ ਦਹਾਕੇ ਪਹਿਲਾਂ ਦੀ ਗੱਲ ਏ.. ਇੱਕ ਰਿਸ਼ਤੇਦਾਰ ਅੱਗੋਂ ਇੱਕ ਹੋਣ ਜਾਣਕਾਰ ਲੈ ਕੇ ਬਟਾਲੇ ਟੇਸ਼ਨ ਤੇ ਆਇਆ.. ਕਲਾਨੌਰ ਲਾਗੇ ਕਿਸੇ ਚੋਂਕੀ ਵਾਲਿਆਂ ਨੇ ਉਸਦਾ ਦਸਵੀਂ ਵਿਚ ਪੜਦਾ ਬੱਚਾ ਚੁੱਕ ਲਿਆ ਸੀ..! ਬੁਖਾਰ ਚੜੇ ਵਿਚ ਹੀ ਪਿਤਾ ਜੀ ਨੇ ਦੌੜ ਭੱਜ ਸ਼ੁਰੂ ਕਰ ਦਿੱਤੀ.. ਦੋ ਦਿਨ ਬਾਅਦ ਪਤਾ ਲੱਗਾ ਕੇ Continue Reading »
ਇਓ ਨਹੀਂ ਸੀ ਜਾਣਾ ਤੂੰ ਸਭ ਕੁਝ ਵੈਸਾ ਹੀ ਹੈ। ਜਿਵੇਂ ਪਹਿਲਾਂ ਸੀ ਬਸ ਤੂੰ ਹੀ ਨਹੀਂ ਏ।ਅੱਜ ਤੈਨੂੰ ਜਹਾਨੋਂ ਗਈ ਨੂੰ ਮਹੀਨਾ ਹੋ ਗਿਆ ਏ ਏਦਾਂ ਲੱਗਦਾ ਜਿਵੇਂ ਕਈ ਵਰ੍ਹੇ ਬੀਤ ਗਏ ਨੇ।ਹੁਣ ਇਸ ਇੱਕ ਮਹੀਨੇ ਵਿੱਚ ਮੈਨੂੰ ਤੇਰੇ ਕਿੰਨੇ ਗੁਣ ਨਜਰ ਆ ਰਹੇ ਨੇ।ਇਸ ਇੱਕ ਮਹੀਨੇ ਵਿੱਚ ਹੀ Continue Reading »
“ਵਾਹ, ਕੀ ਸਜਾਵਟ ਹੈ।” ਹੈਂ! ਏਨਾ ਵਧੀਆ ਇੰਤਜਾਮ “ਅਸੀਂ ਤਾਂ ਆਪਣੀ ਬੇਟੀ ਦੇ ਵਿਆਹ ਵਿੱਚ ਵੀ ਏਨਾ ਖਰਚ ਨਾ ਕਰ ਸਕੀਏ” “ਵੱਡੇ ਲੋਕਾਂ ਦੀਆਂ ਗੱਲਾਂ”……. ਕਰਦੀਆਂ ਹੋਈਆਂ ਕੀਰਤਨ ਮੰਡਲੀ ਦੀਆਂ ਸਾਰੀਆਂ ਜਨਾਨੀਆਂ ਬੰਗਲੇ ਦੇ ਅੰਦਰ ਪਹੁੰਚ ਗਈਆਂ। “ਆਓ ਜੀ ਆਓ, ਸਵਾਗਤ ਹੈ।” ਕਹਿੰਦੇ ਹੋਏ ਸਜੀ-ਧਜੀ ਸਪਨਾ ਸ਼ੁਕਲਾ ਨੇ ਸਭਦਾ ਸਵਾਗਤ Continue Reading »
ਇਨਸਾਨ ਉੱਪਰ ਜਾਣ ਤੇ ਝੂਠੀ ਸ਼ਾਨ ਸ਼ੋਹਕਤ ਚ ਇੰਨਾ ਗਿਰ ਚੁੱਕਾ ਹੈ ਕਿ ਉਸ ਨੂੰ ਦੂਸਰਿਆ ਦਾ ਦਰਦ ਹੀ ਨਜਰ ਨਹੀ ਆਉਂਦਾ ਜਿਵੇ ਸ਼ਰੀਕ ਸੜਦਾ ਹੈ ਕਿ ਮੇਰਾ ਕੋਈ ਆਪਣਾ ਮੇਰੇ ਤੋਂ ਉੱਚਾ ਨਾ ਉੱਠ ਜਾਵੇ ਇਸੇ ਕਰਕੇ ਉਹ ਗਲਤ ਸਲਾਹਾਂ ਦਿੰਦਾ ਹੈ ਜਦ ਉਸ ਨੂੰ ਉਸ ਤੋਂ ਕੋਈ ਵੱਡੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)