ਮਿਹਨਤ ਦਾ ਮੁੱਲ (ਜੀਵਨ-ਰੰਗ)
===================
ਸਨ 2004 ਵਿੱਚ ਮੈਂ ਆਪਣੀ ਬੀ. ਐਡ. ਦੀ ਪੜ੍ਹਾਈ ਪੂਰੀ ਕੀਤੀ ਹੀ ਸੀ ਕਿ ਮੈਨੂੰ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਮਿਲ ਗਈ। ਦਰਾਸਲ, ਇਸ ਸਕੂਲ ਵਿੱਚ ਪਹਿਲਾਂ ਤੋਂ ਹੀ ਮੇਰੀ ਭੈਣ ਬਤੌਰ ਅਧਿਆਪਕਾ ਕੰਮ ਕਰ ਰਹੀ ਸੀ। ਉਸਦੀ ਸਿਫਾਰਿਸ਼ ‘ਤੇ ਹੀ ਮੈਨੂੰ ਵੀ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਨੌਕਰੀ ‘ਤੇ ਰੱਖ ਲਿਆ।
ਮੈਨੂੰ ਨੌਵੀਂ ਜਮਾਤ ਦਿੱਤੀ ਗਈ। ਮੈਂ ਪੂਰੀ ਸ਼ਿੱਦਤ ਨਾਲ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਮੇਰੀ ਜਮਾਤ ਦੇ ਬੱਚੇ ਦਿਨਾਂ ਵਿੱਚ ਹੀ ਬਹੁਤ ਵਧੀਆ ਢੰਗ ਨਾਲ ਪੜ੍ਹਣ ਲੱਗੇ। ਮੇਰੀ ਇਸ ਨੌਵੀਂ ਜਮਾਤ ਵਿੱਚ ਪ੍ਰਿੰਸੀਪਲ ਮੈਡਮ ਦਾ ਬੇਟਾ ਵੀ ਪੜ੍ਹਦਾ ਸੀ, ਜਿਸ ਬਾਰੇ ਮੈਨੂੰ ਨਹੀਂ ਸੀ ਪਤਾ, ਜਿਸ ਰਾਹੀਂ ਮੇਰੀ ਪਲ-ਪਲ ਦੀ ਰਿਪੋਰਟ ਸਕੂਲ ਦੀ ਪ੍ਰਿੰਸੀਪਲ ਮੈਡਮ ਕੋਲ ਪੁੱਜ ਰਹੀ ਸੀ। ਮੈਂ ਪੂਰੀ ਤਨਦੇਹੀ ਨਾਲ ਆਪਣੇ ਅਧਿਆਪਨ ਦੇ ਕਾਰਜ ਨੂੰ ਨੇਪਰੇ ਚਾੜ੍ਹਣਾ। ਜਮਾਤ ਦੇ ਨਾਲ-ਨਾਲ ਸਕੂਲ ਦੇ ਹੋਰ ਕੰਮਾਂ ਵਿੱਚ ਵੀ ਸਹਾਇਤਾ ਕਰਨੀ ਅਤੇ ਆਪਣਾ ਬਣਦਾ ਯੋਗਦਾਨ ਪਾਉਣਾ। ਜਮਾਤ ਦੀ ਪੜ੍ਹਾਈ ਤੋਂ ਇਲਾਵਾ ਸਵੇਰ ਦੀ ਸਭਾ, ਖੇਡਾਂ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਵੀ ਕਰਵਾਉਣੀਆਂ। ਪੂਰੇ ਦਿਨ ਵਿੱਚ ਮੇਰਾ ਸਿਰਫ਼ ਇੱਕ ਪੀਰੀਅਡ ਵਿਹਲਾ ਹੁੰਦਾ ਸੀ, ਉਸ ਵਿੱਚ ਵੀ ਮੈਂ ਪ੍ਰਿੰਸੀਪਲ ਮੈਡਮ ਜੀ ਦੇ ਦਫ਼ਤਰ ਚਲੇ ਜਾਣਾ ਅਤੇ ਸਕੂਲ ਦਾ ਕੋਈ ਵੀ ਅਧੂਰਾ ਰਿਕਾਰਡ ਚੁੱਕ ਲੈਣਾ ਅਤੇ ਉਸ ਨੂੰ ਪੂਰਾ ਕਰਨਾ। ਮੈਂ ਸਕੂਲ ਲਈ ਪਹਿਲੇ ਮਹੀਨੇ ਵਿੱਚ ਹੀ ਦਿਨ-ਰਾਤ ਇੱਕ ਕਰ ਦਿੱਤਾ, ਜਿਸਦੇ ਨਤੀਜੇ ਵੱਜੋਂ ਮੈਨੂੰ ਸਕੂਲ ਦੇ ਚੰਗੇ ਅਧਿਆਪਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਣ ਲੱਗਾ।
ਜਦ ਮੇਰਾ ਪਹਿਲਾ ਮਹੀਨਾ ਪੂਰਾ ਹੋਇਆ ਤਾਂ ਵਾਰੀ ਆਈ ‘ਤਨਖ਼ਾਹ‘ ਦੀ। ਉਸ ਸਕੂਲ ਦੀ ਪ੍ਰਿੰਸੀਪਲ ਮੈਡਮ ਦਾ ਤਨਖ਼ਾਹ ਦੇਣ ਦਾ ਇੱਕ ਸਲੀਕਾ ਸੀ। ਉਹ ਹਰੇਕ ਅਧਿਆਪਕ ਨੂੰ ਇੱਕ-ਇੱਕ ਕਰਕੇ ਵਾਰੀ ਸਿਰ ਦਫ਼ਤਰ ਵਿੱਚ ਬੁਲਾਉਂਦੀ ਤੇ ਫਿਰ ਉਸ ਅਧਿਆਪਕ ਦੀ ਕਾਰਗੁਜ਼ਾਰੀ ਬਾਰੇ ਤਫ਼ਸੀਲ ਨਾਲ ਗੱਲਬਾਤ ਕਰਕੇ ਤਨਖ਼ਾਹ ਦਿੰਦੀ। ਉਸ ਸਕੂਲ ਵਿੱਚ ਮੇਰੇ ਤੋਂ ਪਹਿਲਾਂ ਜਿੰਨੇ ਵੀ ਅਧਿਆਪਕ ਨੌਕਰੀ ਲੱਗੇ ਸਨ, ਉਨ੍ਹਾਂ ਨੂੰ ਪਹਿਲੇ ਸਾਲ ਬਾਰ੍ਹਾਂ ਸੌ ਰੁਪਏ ਮਹੀਨਾ ਹੀ ਦਿੱਤੇ ਗਏ ਸਨ। ਸਾਰੇ ਅਧਿਆਪਕ ਇਸ ਗੱਲ ਤੋਂ ਭਲੀ-ਭਾਂਤ ਵਾਕਿਫ਼ ਸਨ। ਇਸ ਤੋਂ ਪਹਿਲਾਂ ਕਿ ਮੇਰੀ ਵਾਰੀ ਆਉਂਦੀ, ਮੇਰੀ ਭੈਣ ਭੱਜੀ-ਭੱਜੀ ਮੇਰੇ ਕੋਲ ਸਟਾਫ਼-ਰੂਮ ਵਿੱਚ ਆਈ ਤੇ ਮੈਨੂੰ ਇਕੱਲੇ ਨੂੰ ਸਮਝਾਉਣ ਲੱਗੀ। ਮੇਰੀ ਭੈਣ ਮੈਨੂੰ ਕਹਿੰਦੀ, ‘‘ਇਹ ਸਕੂਲ ਵਾਲੇ ਸਾਰਿਆਂ ਨੂੰ ਪਹਿਲੇ ਸਾਲ ਬਾਰ੍ਹਾਂ ਸੌ ਰੁਪਏ ਮਹੀਨਾ ਦਿੰਦੇ ਨੇ ਤੇ ਫਿਰ ਅਗਲੇ ਸਾਲ ਦੋ ਸੌ ਰੁਪਏ ਵਾਧਾ ਕਰਕੇ ਚੌਦਾਂ ਸੌ ਰੁਪਏ ਮਹੀਨਾ ਦਿੰਦੇ ਨੇ….ਤੇਰਾ ਕੰਮ ਬਹੁਤ ਵਧੀਆ ਐ….ਸਾਰੇ ਅਧਿਆਪਕ ਤੇਰੇ ਕੰਮ ਦੀ ਤਰੀਫ਼ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ