More Punjabi Kahaniya  Posts
ਮੈਂ ਰੱਬ ਲੱਭਦਾ (ਭਾਗ-3) ਪਰਵੀਨ ਰੱਖੜਾ


ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ…
“ਮੈਂ ਰੱਬ ਲੱਭਦਾ” ਦਾ ਇਹ ਤੀਸਰਾ ਭਾਗ ਹੈ। ਪਹਿਲੇ ਦੋ ਭਾਗਾਂ ਨੂੰ ਤੁਸੀ ਬਹੁਤ ਪਿਆਰ ਦਿੱਤਾ, ਜਿਸਦਾ ਮੈਂ ਦਿੱਲੋਂ ਧੰਨਵਾਦ ਕਰਦਾ ਸਭ ਦਾ, ਕਿਉਂਕਿ ਆਪਣੇ ਪੰਜਾਬ ਵਿਚ ਹਜ਼ਾਰਾਂ ਹੀ ਲਿਖਣ ਵਾਲੇ ਹਨ। ਉਹਨਾਂ ਦੇ ਵਿਚ ਤੁਸੀ ਮੇਰਾ ਲਿਖਿਆ ਕੁਝ ਪੜਿਆ, ਇਹ ਮੇਰੇ ਲਈ ਮਾਨ ਵਾਲੀ ਗੱਲ ਹੈ। ਮੇਰਾ ਇਹ ਬਿਲਕੁਲ ਵੀ ਮਕਸਦ ਨਹੀਂ ਹੈ ਕਿ ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ । ਕੁਝ ਗੱਲਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਧਰਮ ਤੋਂ ਪਰੇ ਹੋ ਕੇ ਸੋਚਣਾ ਚਾਹੀਦਾ ਹੈ। ਉਮੀਦ ਕਰਦਾ ਹਾਂ ਤੁਸੀ ਤੀਸਰੇ ਭਾਗ ਨੂੰ ਵੀ ਆਪਣਾ ਪਿਆਰ ਦੇਵੋਗੇ ਜੀ।

ਮੈਂ ਅੱਜ ਬੈਠਾ ਆਪਣੇ ਫੋਨ ਉੱਤੇ ਕੁਝ ਵੀਡੀਓਜ਼ ਦੇਖ ਰਿਹਾ ਸੀ। ਮੈਨੂੰ ਵੀਡੀਓਜ਼ ਕਿਸੇ ਨੇ ਭੇਜਿਆਂ ਸਨ ਤਾਂ ਜੋ ਮੈਂ ਜੋ ਸਵਾਲ ਪੁੱਛੇ ਨੇ, ਉਹਨਾਂ ਦਾ ਜਵਾਬ ਮਿਲ ਸਕੇ। ਵੀਡੀਓਜ਼ ਚ ਕਾਫੀ ਵਿਸਤਾਰ ਵਿਚ ਦੱਸਿਆ ਸੀ ਧਰਤੀ ਦੀ ਉਤਪੱਤੀ ਬਾਰੇ, ਉਸ ਚ ਸਭ ਦੱਸਿਆ ਸੀ, ਕਿਵੇਂ ਧਰਤੀ ਬਣੀ, ਪਰ ਅਸਲ ਸਵਾਲ ਜਦੋਂ ਆਇਆ ਕਿ ਇਨਸਾਨ ਕਿਵੇਂ ਪੈਦਾ ਹੋਇਆ ਤਾਂ ਉਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਇਕ ਰਹੱਸਮਈ ਗੱਲ ਹੈ ਇਨਸਾਨ ਦੀ ਉਤਪੱਤੀ ਕਿਵੇਂ ਹੋਈ?

ਉਹਨਾਂ ਵੀਡੀਓਜ਼ ਤੋਂ ਓਹੀ ਬੰਦਾ ਸੰਤੁਸ਼ਟ ਹੋ ਸਕਦਾ ਹੈ ਜੋ ਇਹ ਗੱਲਾਂ ਡੂੰਗਾਈ ਵਿਚ ਜਾਕੇ ਨਹੀਂ ਸੋਚਦਾ। ਓਹਨਾਂ ਵੀਡੀਓਜ਼ ਚ ਹਰ ਗੱਲ ਆਪਣੇ ਆਪ ਵਿਚ ਕਈ ਸਵਾਲ ਖੜੇ ਕਰਦੀ ਹੈ। ਓਹਨਾਂ ਵਿਚੋਂ ਇਕ ਸਵਾਲ ਹੈ, ਜਿਸ ਬਾਰੇ ਮੈਂ ਕਾਫੀ ਸੋਚਿਆ । ਉਹ ਹੈ “Big Bang Theory”
Big bang theory ਦਾ ਮਤਲਬ ਹੈ, ਅੰਤਰਿਕਸ਼ ਵਿਚ ਇਕ ਬਹੁਤ ਬੜਾ ਧਮਾਕਾ ਹੋਇਆ ਸੀ ਤੇ ਵਿਗਿਆਨ ਦੇ ਅਨੁਸਾਰ ਆਪਣੀ ਧਰਤੀ, ਚੰਨ, ਤਾਰੇ ਤੇ ਸੂਰਜ ਇਸ ਧਮਾਕੇ ਕਰਕੇ ਹੀ ਉਪਜੇ ਹਨ ਤੇ ਇਸ ਧਮਾਕੇ ਨੂੰ ਹੀ “big bang theory” ਦਾ ਨਾਮ ਦਿੱਤਾ ਗਿਆ ਸੀ। ਪਰ ਮੇਰਾ ਸਵਾਲ ਇਹ ਨਹੀਂ ਹੈ ਕਿ “Big Bang Theory” ਤੋਂ ਬਾਅਦ ਇਹ ਸਭ ਚੀਜ਼ਾਂ ਦਾ ਜਨਮ ਕਿਵੇਂ ਹੋਇਆ। ਮੇਰਾ ਸਵਾਲ ਇਹ ਹੈ, ਉਹ ਸਭ ਚੀਜ਼ਾਂ ਕਿਵੇਂ ਪੈਦਾ ਹੋਇਆ, ਜਿਨ੍ਹਾਂ ਕਰਕੇ “Big Bang Theory” ਦਾ ਜਨਮ ਹੋਇਆ, ਜਿਸ ਕਰਕੇ ਉਹ ਧਮਾਕਾ ਹੋਇਆ?
ਜੋ ਵੀ ਚੀਜ਼ਾਂ ਆਪਸ ਵਿਚ ਟਕਰਾਇਆ ਸਨ। ਜਿਨਾਂ ਕਰਕੇ ਇਹ “Big Bang Theory” ਵਾਲੀ ਘਟਨਾ ਵਾਪਰੀ।
ਉਹ ਸਭ ਚੀਜ਼ਾਂ ਕਿਸ ਨੇ ਬਣਾਇਆਂ ਸਨ?
ਕਿ ਉਹ ਧਮਾਕਾ ਕਿਸੇ ਨੇ ਜਾਣ ਬੁੱਝ ਕੇ ਕਰਿਆ ਸੀ?
ਕਿ ਉਹ ਧਮਾਕਾ ਰੱਬ ਨੇ ਕਰਿਆ ਸੀ?
ਸੂਰਜ ,ਚੰਨ,ਤਾਰੇ, ਧਰਤੀ ਬਣਨ ਤੋਂ ਪਹਿਲਾਂ ਆਸਮਾਨ ਵਿਚ ਘੁੰਮਦੀ ਹਰ ਇਕ ਚੀਜ਼ ਕਿਸ ਨੇ ਬਣਾਈ ਹੋਵੇਗੀ…?
ਪਹਿਲੀ ਉਹ ਕਿਹੜੀ ਚੀਜ਼ ਹੋਵੇਗੀ ਜੋ ਅੰਤਰਿਕਸ਼ ਵਿਚ ਸਭ ਤੋਂ ਪਹਿਲਾਂ ਆਈ ਹੋਵੇਗੀ?

ਦੇਖੋ ਇਹ ਗੱਲ ਵਿਗਿਆਨ ਵੱਲੋਂ ਕਹੀ ਗਈ ਹੈ।
ਵਿਗਿਆਨ ਆਪਣੇ ਤਰਕ ਦਿੰਦਾ ਰਹਿੰਦਾ ਹੈ ਤੇ ਧਰਮ ਆਪਣੇ, ਸਮੇਂ ਸਮੇਂ ਤੇ ਵਿਗਿਆਨ ਤੇ ਧਰਮ ਦੇ ਤਰਕ ਫੇਲ ਹੁੰਦੇ ਰਹੇ ਹਨ। ਵਿਗਿਆਨ ਨੇ ਕੋਈ ਗੱਲ ਕਹੀ ਜ਼ਰੂਰੀ ਨਹੀਂ ਕਿ ਅੱਜ ਤੋਂ 100 ਸਾਲ ਬਾਅਦ ਵੀ ਉਹੀ ਤਰਕ ਰਹੇਗਾ। ਐਵੇਂ ਹੀ ਜ਼ਰੂਰੀ ਨਹੀਂ ਕਿ ਧਰਮ ਜਾਂ ਧਾਰਮਿਕ ਗ੍ਰੰਥਾਂ ਵਿਚ ਕਹੀ ਹਰ ਗੱਲ ਸੱਚ ਹੋਵੇ।
ਤਰਕ ਕਿਵੇਂ ਬਦਲਦੇ ਹਨ, ਮੈਂ ਇਕ ਉਦਾਹਰਣ ਦਿੰਦਾ ਹਾਂ । ਅੱਜ ਤੋਂ ਕੁਝ ਸਾਲ ਪਹਿਲਾਂ, ਜਦੋ ਹਵਾਈ ਜਹਾਜ਼ ਵਗੈਰਾ ਉਡਣ ਵਾਲੀ ਕੋਈ ਚੀਜ਼ ਨਹੀਂ ਬਣੀ ਸੀ। ਉਸ ਸਮੇਂ ਸਭ ਧਰਮ ਦੇ ਲੋਕ ਸੋਚਦੇ ਸਨ ਕਿ ਰੱਬ ਉਪਰ ਆਸਮਾਨ ਵਿਚ ਹੈ। ਜਿਸ ਕਰਕੇ ਸਭ ਲੋਕ ਉਪਰ ਵੱਲ ਦੇਖਕੇ ਅਰਦਾਸ ਕਰਦੇ ਸਨ। ਹੋਲੀ ਹੋਲੀ ਇਨਸਾਨ ਪੁਲਾੜ ਵਿਚ ਜਾਣ ਲੱਗ ਗਿਆ ਤਾਂ ਉਸਨੂੰ ਪਤਾ ਲੱਗਿਆ ਕਿ ਉਪਰ ਤਾਂ ਕੁਝ ਹੈ ਹੀ ਨਹੀਂ, ਕੁਝ ਪਰਤਾਂ ਹਨ ਸਿਰਫ, ਜਿਸ ਤੋਂ ਬਾਅਦ ਅੰਤਰਿਕਸ਼ ਸ਼ੁਰੂ ਹੋ ਜਾਂਦਾ ਹੈ। ਪਰ ਲੋਕ ਅੱਜ ਵੀ ਉਪਰ ਨੂੰ ਦੇਖ ਕੇ ਦੁਆ ਕਰਦੇ ਹਨ। ਕਈ ਲੋਕ ਤਾਂ ਇਹ ਵੀ ਕਹਿੰਦੇ ਹਨ…
“ਨੀਲੀ ਛੱਤਰੀ ਵਾਲਾ ਸਭ ਦੇਖਦਾ, ਜਾਂ ਉਪਰ ਵਾਲਾ ਸਭ ਦੇਖਦਾ”
ਆਪਾਂ ਏਨੇ ਪੜੇ ਲਿਖੇ ਹੋਣ ਤੋਂ ਬਾਅਦ ਵੀ ਏਹੀ ਗੱਲ ਕਰਦੇ ਹਾਂ।
ਇਸਦਾ ਮੁੱਖ ਕਾਰਨ ਹੈ “ਭੇੜ-ਚਾਲ ਦੀ ਆਦਤ”
ਆਪਾਂ ਇਨਸਾਨਾਂ ਨੂੰ ਇਕ ਬਹੁਤ ਗੰਦੀ ਆਦਤ ਹੈ। ਆਪਾਂ ਇਕ ਦੂਜੇ ਦੇ ਪਿੱਛੇ ਲੱਗ ਜਾਂਦੇ ਹਾਂ । ਗੱਲਾਂ ਵਿਚ ਆ ਜਾਂਦੇ ਹਾਂ। ਜੇਕਰ ਕੋਈ ਕੁਝ ਕੰਮ ਕਰਦਾ ਹੋਵੇ ਤਾਂ ਆਪਾਂ ਬਿਨਾਂ ਸੋਚੇ ਉਸਦੀ ਨਕਲ ਕਰਨ ਲੱਗ ਜਾਂਦੇ ਹਾਂ। ਆਪਾਂ ਛੋਟੇ ਹੁੰਦੇ ਤੋਂ ਦੇਖਦੇ ਆਂ ਕਿ ਸਭ ਉਪਰ ਨੂੰ ਦੇਖਕੇ ਅਰਦਾਸ, ਦੁਆ ਤੇ ਪ੍ਰਾਥਨਾ ਕਰਦੇ ਹਨ। ਆਪਾਂ ਵੀ ਬਸ ਬਿਨ੍ਹਾ ਸੋਚੇ ਸਮਝੇ ਉਦਾਂ ਹੀ ਕਰਦੇ ਆਂ।ਕਦੇ ਸਵਾਲ ਹੀ ਨਹੀਂ ਕਰਦੇ ਕਿ ਆਖਿਰਕਾਰ ਆਪਾਂ ਉਪਰ ਦੇਖ ਕੇ ਦੁਆ ਕਰਦੇ ਕਿਉਂ ਹਾਂ। ਜਦ ਕਿ ਉਪਰ ਤਾਂ ਕੋਈ ਹੈ ਹੀ ਨਹੀਂ।
ਕਿ ਪਤਾ ਰੱਬ ਧਰਤੀ ਦੇ ਬਿਲਕੁਲ ਨੀਚੇ ਰਹਿੰਦਾ ਹੋਵੇ…
ਤੇ ਆਪਾਂ ਦੁਆ ਆਸਮਾਨ ਨੂੰ ਦੇਖਕੇ ਕਰੀ ਜਾਂਦੇ ਹਾਂ…
ਤਾਹੀਂ ਆਪਣੀ ਦੁਆ ਪੂਰੀ ਨਹੀਂ ਹੁੰਦੀ…
ਹੁਣ ਲੋਕਾਂ ਨੇ ਕਹਿਣਾ “ਪਾਗਲ ਰੱਬ ਧਰਤੀ ਦੇ ਨੀਚੇ ਕਿਵੇਂ ਹੋ ਸਕਦਾ?”
ਮੈਂ ਕਹਿਣਾ “ਜਿਵੇਂ ਰੱਬ ਆਸਮਾਨ ਵਿਚ ਹੋ ਸਕਦਾ ਹੈ”
ਜੇ ਲੋਕ ਬਿਨ੍ਹਾਂ ਮਤਲਬ ਤੋਂ ਇਹ ਸਮਝ ਸਕਦੇ ਹਨ ਕਿ ਰੱਬ ਆਸਮਾਨ ਵਿਚ ਹੈ ਤਾਂ ਬਿਨ੍ਹਾਂ ਮਤਲਬ ਤੋਂ ਮੇਰੀ ਗੱਲ ਕਿਉਂ ਨਹੀਂ ਮੰਨ ਸਕਦੇ ਕਿ ਰੱਬ ਧਰਤੀ ਦੇ ਨੀਚੇ ਹੈ…?
ਸ਼ਾਇਦ ਮੈਂ ਕੋਈ ਮਹਾਨ ਇਨਸਾਨ ਨਹੀਂ ਹਾਂ, ਇਸ ਲਈ ਸਭ ਨੂੰ ਮੇਰੀ ਗੱਲ ਦਾ ਕੋਈ ਅਸਰ ਨਹੀ ਹੁੰਦਾ। ਜੇ ਇਹ ਗੱਲ ਕਿਸੇ ਮਹਾਨ ਆਦਮੀ ਨੇ ਕਹੀ ਹੁੰਦੀ ਤਾਂ ਸ਼ਾਇਦ ਸਭ ਇਕ ਬਾਰੀ ਇਹ ਗੱਲ ਬਾਰੇ ਸੋਚਦੇ ਜ਼ਰੂਰ ਇਸ ਗੱਲ ਬਾਰੇ…

ਜਦੋ ਇਸ ਸੰਸਾਰ ਤੇ ਬੰਦੇ ਦਾ ਜਨਮ ਹੋਇਆ ਤਾਂ ਉਸ ਦੇ ਜਨਮ ਦੇ ਨਾਲ ਬੰਦੇ ਨੂੰ ਸੌਗਾਤ ਮਿਲੀ ਮੌਤ ਦੀ, ਏਥੇ ਜਿਸਦਾ ਵੀ ਜਨਮ ਹੁੰਦਾ ਹੈ, ਉਸਦੀ ਮੌਤ ਹੁੰਦੀ ਹੀ ਹੁੰਦੀ ਹੈ।
ਕੁਝ ਦਿਨ ਪਹਿਲਾ ਦੀ ਗੱਲ ਹੈ, ਇਕ ਜਵਾਨ ਮੁੰਡੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਲੋਕਾਂ ਦਾ ਕਹਿਣਾ ਸੀ ਕਿ ਰੱਬ ਨੇ ਉਸ ਮੁੰਡੇ ਨੂੰ ਬਹੁਤ ਜਲਦ ਬੁਲਾ ਲਿਆ, ਉਸਤੋਂ ਬਾਅਦ ਮੇਰੀ ਕਿਸੇ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਓਹਨਾਂ ਦੇ ਘਰਵਾਲੇ ਦੀ ਜ਼ਿਆਦਾ ਦਾਰੂ ਪੀਣ ਕਾਰਣ ਮੌਤ ਹੋ ਗਈ ਸੀ। ਉਹਨਾਂ ਦਾ ਕਹਿਣਾ ਸੀ “ਰੱਬ ਨੇ ਜੋ ਚਾਹਿਆ ਹੋ ਗਿਆ”
ਮੈਂ ਸੋਚਿਆ ‘ਰੱਬ ਨੇ ਚਾਹਿਆ…?”
ਇਸ ਵਿਚ ਰੱਬ ਨੇ ਕਿ ਚਾਹਿਆ…?
ਕਿ ਰੱਬ ਨੇ ਉਹਨਾਂ ਨੂੰ ਦਾਰੂ ਪਿਲਾਈ ਸੀ…?
ਕਿ ਉਹ ਦਾਰੂ ਰੱਬ ਨੇ ਬਣਾਈ ਸੀ…?
ਕਿ ਜੋ ਜਵਾਨ ਮੁੰਡੇ ਦੀ ਮੌਤ ਹੋਈ…ਉਹ ਹਾਦਸਾ ਰੱਬ ਨੇ ਕਰਾਇਆ ਸੀ…?
ਕਿ ਰੱਬ ਸਭ ਨੂੰ ਏਦਾਂ ਹੀ ਬੁਲਾਉਂਦਾ ਕਿਸੇ ਨਾ ਕਿਸੇ ਬਹਾਨੇ…ਜਿਹਨਾਂ ਦੀ ਮੌਤ ਦਾ ਸਮਾਂ ਆਇਆ ਹੁੰਦਾ…?
ਦੇਖੋ…ਰੱਬ ਨੇ ਤਾਂ ਸਿਰਫ ਇਕ ਮੌਤ ਬਣਾਈ ਸੀ ਪਰ ਇਨਸਾਨ ਨੇ ਮੌਤ ਦੇ ਅਲੱਗ ਅਲੱਗ ਤਰੀਕੇ ਬਣਾ ਲਏ ਹਨ। ਗੱਡੀਆਂ ਟਰੱਕ ਬਣਾ ਲਏ ਹਨ, ਜਿਸ ਨਾਲ ਹਾਦਸੇ ਹੁੰਦੇ ਹਨ ਤੇ ਬੰਦੇ ਮਰ ਜਾਂਦੇ ਹਨ। ਉੱਚੀਆਂ ਇਮਾਰਤਾਂ ਬਣਾ ਲਈਆਂ ਹਨ, ਜਿਸ ਤੋਂ ਨੀਚੇ ਗਿਰ ਕੇ ਕਿੰਨੀਆਂ ਮੌਤਾਂ ਹੁੰਦੀਆਂ ਹਨ। ਦਾਰੂ ਖੁਦ ਇਨਸਾਨ ਨੇ ਬਣਾਈ ਹੈ ,ਜਿਸ ਕਰਕੇ ਮੌਤ ਹੁੰਦੀ ਹੈ। ਏਦਾਂ ਹੀ ਹੋਰ ਕਿੰਨੀਆਂ ਚੀਜ਼ਾਂ ਹਨ, ਜੋ ਇਨਸਾਨ ਨੇ ਬਣਾਇਆ ਹਨ। ਜੋ ਇਨਸਾਨ ਦੀ ਮੌਤ ਦਾ ਕਾਰਣ ਬਣਦੀਆਂ ਹਨ। ਅੱਜ ਦੇ ਸਮੇਂ ਮੌਤ ਇਨਸਾਨ ਨੇ ਖੁਦ ਬਣਾ ਲਈ ਹੈ। ਸੜਕ ਤੇ ਵਾਹਨ ਚਲਾਉਂਦੇ ਸਮੇਂ ਲਾਪਰਵਾਹੀ ਆਪਣੀ ਹੁੰਦੀ ਹੈ ਤੇ ਨਾਮ ਰੱਬ ਦਾ ਲੱਗ ਜਾਂਦਾ ਹੈ ਕਿ ਰੱਬ ਨੇ ਹੀ ਜਲਦੀ ਬੁਲਾ ਲਿਆ।
ਕਿਸੇ ਦੀ ਮੌਤ ਦਾਰੂ ਪੀਣ ਕਰਕੇ ਹੁੰਦੀ ਹੈ। ਜੇ ਉਹ ਦਾਰੂ ਨਾ ਪੀਵੇ ਤਾਂ ਉਸਦੀ ਮੌਤ ਦਾਰੂ ਪੀਣ ਨਾਲ ਨਹੀਂ ਹੋਵੇਗੀ। ਜੇ ਦਾਰੂ ਪੀਣ ਨਾਲ ਉਸਦੀ ਮੌਤ ਹੋ ਜਾਵੇ ਤਾਂ ਉਸ ਲਈ ਰੱਬ ਜਿੰਮੇਵਾਰ ਕਿਵੇਂ ਹੋ ਸਕਦਾ ਹੈ…?

ਸ਼ਾਇਦ ਇਹ ਸਭ ਗੱਲਾਂ ਇਨਸਾਨ ਤੋਂ ਅਣਜਾਣਪੁਣੇ ਵਿਚ ਹੋਇਆਂ ਹਨ, ਅਣਜਾਣਪੁਣੇ ਵਿਚ ਇਨਸਾਨ ਨੇ ਬਣਾਵਟੀ ਮੌਤ ਬਣਾ ਲਈ ਹੈ ਪਰ ਆਪਾਂ ਇਹਨਾਂ ਸਭ ਗੱਲਾਂ ਦੀ ਵਜ੍ਹਾ ਰੱਬ ਨੂੰ ਨਹੀਂ ਕਹਿ ਸਕਦੇ।

ਦੇਖੋ ਕਈ ਲੋਕਾਂ ਦਾ ਇਹ ਮੰਨਣਾ ਹੈ ਕਿ ਜਦੋ ਕਿਸੇ ਦਾ ਸਮਾਂ ਪੂਰਾ ਹੁੰਦਾ ਹੈ ਤਾਂ ਰੱਬ ਉਹਨਾਂ ਨੂੰ ਬੁਲਾ ਲੈਂਦਾ ਹੈ। ਦੂਜੇ ਪਾਸੇ ਓਹੀ ਲੋਕਾਂ ਦਾ ਮੰਨਣਾ ਇਹ ਹੈ ਕਿ ਜਦੋ ਕੋਈ ਬੇਵਕਤੀ ਮੌਤ ਮਰਦਾ ਹੈ ਜਾਂ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਪਰ ਉਸਦੇ ਮਰਨ ਦਾ ਸਮਾਂ ਨਹੀਂ ਹੁੰਦਾ ਤਾਂ ਆਤਮਾ ਬਣ ਕੇ ਭਟਕਣ ਲੱਗ ਜਾਂਦਾ ਹੈ ਤੇ ਜਦੋਂ ਉਸਦੀ ਅਸਲ ਉਮਰ ਪੂਰੀ ਹੁੰਦੀ ਹੈ ਤਾਂ ਉਸਨੂੰ ਮੋਕਸ਼ ਮਿਲ ਜਾਂਦਾ ਹੈ ਤੇ ਇਸ ਦੁਨੀਆਂ ਤੋਂ ਆਜ਼ਾਦ ਹੋ ਜਾਂਦਾ ਹੈ।
ਹੁਣ ਏਥੇ ਗੱਲ ਇਹ ਆਉਂਦੀ ਹੈ,
ਉਸਦੀ ਬੇਵਕਤੀ ਮੌਤ ਫਿਰ ਹੁੰਦੀ ਹੀ ਕਿਉਂ ਹੈ…?
ਜੇਕਰ ਜਨਮ ਤੇ ਮਰਨ ਰੱਬ ਦੇ ਹੱਥ ਹੈ…ਤਾਂ ਉਸਦੀ ਬੇਵਕਤੀ ਮੌਤ ਕਿਵੇਂ ਹੋ ਸਕਦੀ ਹੈ…?
ਕਿ ਇਹ ਰੱਬ ਦੀ ਗਲਤੀ ਹੈ…?
ਜਦ ਉਸਦਾ ਸਮਾਂ ਹੈ ਹੀ ਨਹੀਂ ਸੀ ਤਾਂ ਰੱਬ ਨੇ ਉਸਨੂੰ ਕਿਉਂ ਮਾਰਿਆ…?
ਇਹ ਵੀ ਤਾਂ ਫਿਰ ਇਕ ਸੋਚਣ ਵਾਲੀ ਗੱਲ ਹੈ…!
ਜਦੋ ਜਿਉਣਾ ਤੇ ਮਰਨਾ ਰੱਬ ਦੇ ਹੱਥ ਹੈ ਤਾਂ ਕਿਸੇ ਦੀ ਏਦਾਂ ਮੌਤ ਕਿਵੇਂ ਹੋ ਸਕਦੀ ਹੈ, ਜਦੋਂ ਕਿ ਉਸਦੀ ਮੌਤ ਦਾ ਸਮਾਂ ਹੋਇਆ ਹੀ ਨਹੀਂ ਹੁੰਦਾ…?
ਚੱਲੋ ਕਦੇ ਸੋਚਣਾ ਇਸ ਬਾਰੇ…ਕਦੇ ਸਮਾਂ ਮਿਲੇ ਤਾਂ…

ਦੂਜੇ ਪਾਸੇ ਕਿੰਨੇ ਲੋਕ ਹਨ ਜਿਨ੍ਹਾਂ ਨੂੰ ਆਪਣੀ ਮੌਤ ਦਾ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ। ਉਹ ਇਸ ਲਈ ਹੁੰਦਾ ਹੈ ਕਿਉਕਿ ਉਹ ਆਪਣੀ ਸਾਰੀ ਉਮਰ ਭੋਗ ਜਾਂਦੇ ਹਨ ਤੇ ਜਦੋਂ ਉਹ ਕੋਈ ਬਣਾਵਟੀ ਮੌਤ ਨਹੀਂ ਮਰਦੇ, ਆਪਣੀ ਕੁਦਰਤੀ ਮੌਤ ਮਰਦੇ ਹਨ। ਇਸ ਕਰਕੇ ਉਹਨਾਂ ਨੂੰ ਪਹਿਲਾਂ ਹੀ ਮਹਿਸੂਸ ਹੋਣ ਲੱਗ ਜਾਂਦਾ ਹੋ ਕਿ ਉਹਨਾਂ ਦੀ ਮੌਤ ਨਜ਼ਦੀਕ ਹੈ।

ਦੇਖੋ ਆਪਣੇ ਏਥੇ ਲੋਕਾਂ ਨੇ ਅਲੱਗ ਅਲੱਗ ਕਹਾਣੀਆਂ ਬਣਾ ਰੱਖੀਆਂ ਹਨ ਮੌਤ ਦੇ ਸਬੰਧ ਨਾਲ, ਪਰ ਅਸਲ ਗੱਲ ਕਿਸੇ ਨੂੰ ਨਹੀਂ ਪਤਾ, ਕੁਝ ਗੱਲਾਂ ਏਦਾਂ ਦੀਆਂ ਹਨ ਜੇਕਰ ਆਪਾਂ ਨੂੰ ਉਹਨਾਂ ਦਾ ਜਵਾਬ ਚਾਹੀਦਾ ਹੈ ਤਾਂ ਉਹ ਮਰਨ ਤੋਂ ਬਾਅਦ ਹੀ ਸੰਭਵ ਹੈ । ਇਕ ਬਹੁਤ ਮਸ਼ਹੂਰ ਕਹਾਵਤ ਹੈ…
“ਜੇਕਰ ਸਵਰਗ ਦੇਖਣਾ ਹੈ, ਤਾਂ ਮਰਨਾ ਤਾਂ ਪਏਗਾ ਹੀ”
ਮਤਲਬ ਜੇ ਮੌਤ ਤੋਂ ਬਾਅਦ ਦੀ ਦੁਨੀਆਂ ਦੇਖਣੀ ਹੋਵੇ ਤਾਂ ਉਹ ਮਰਨ ਤੋਂ ਬਾਅਦ ਹੀ ਸੰਭਵ ਹੈ। ਬਾਕੀ ਏਥੇ ਕਿਸੇ ਨੂੰ ਪੁੱਛੋਂਗੇ ਤਾਂ ਅਲੱਗ ਅਲੱਗ ਤਰ੍ਹਾਂ ਦੀਆਂ ਕਹਾਣੀਆਂ ਹੀ ਮਿਲਣਗੀਆਂ ਤੁਹਾਨੂੰ, ਕਿਸੇ ਨੇ ਮਰਨ ਤੋਂ ਬਾਅਦ ਵਾਲੀ ਉਹ ਦੁਨੀਆਂ ਨਹੀਂ ਦੇਖੀ।
ਕਿ ਪਤਾ ਕੋਈ ਏਦਾਂ ਦੀ ਦੁਨੀਆਂ ਹੈ ਵੀ ਜਾਂ ਨਹੀਂ…

ਮੈਨੂੰ ਉਹ ਗੱਲਾਂ ਬਹੁਤ ਭਾਉਦੀਆਂ ਹਨ ਜਿਨ੍ਹਾਂ ਵਿਚ ਦੁਨੀਆਂ ਨੂੰ ਲੈਕੇ ਕੋਈ ਸਵਾਲ ਕਰਿਆ ਹੁੰਦਾ ਹੈ ਤੇ ਉਹ ਸਵਾਲ ਵਾਜਿਬ ਹੁੰਦਾ ਹੈ। ਜਿਵੇਂ ਕਿ ਮੈਂ ਕੁਝ ਦਿਨ ਪਹਿਲਾਂ ਦੇਖ ਰਿਹਾ ਸੀ ਕਿ ਇਕ ਇਮਾਰਤ ਬਣੀ ਸੀ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ, ਜੇ ਉਦਾਂ ਦੀ ਇਮਾਰਤ ਅੱਜ ਬਣਾਉਣੀ ਹੋਵੇ ਤਾਂ ਬਹੁਤ ਆਧੁਨਿਕ ਸੰਦਾਂ ਦਾ ਉਪਯੋਗ ਕਰਿਆ ਜਾਵੇਗਾ ਪਰ ਉਸ ਸਮੇਂ ਇਹ ਚੀਜ਼ ਕਿਵੇਂ ਸੰਭਵ ਸੀ?
ਉਸ ਸਮੇਂ ਕੋਈ ਆਧੁਨਿਕ ਚੀਜ਼ ਨਾ ਹੋਣ ਦੇ ਬਾਵਜ਼ੂਦ ਵੀ ਉਹ ਇਮਾਰਤਾਂ ਕਿਵੇਂ ਬਣੀ?
ਕਿ ਕੋਈ ਬਾਹਰਲੀ ਤਾਕਤ ਉਸ ਸਮੇਂ ਦੇ ਇਨਸਾਨਾਂ ਦਾ ਸਾਥ ਦਿੰਦੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

2 Comments on “ਮੈਂ ਰੱਬ ਲੱਭਦਾ (ਭਾਗ-3) ਪਰਵੀਨ ਰੱਖੜਾ”

  • ਪਰਵੀਨ ਜੀ, ਬਹੁਤ ਵਧੀਆ ਲਿਖਿਆ ਮੈਨੂੰ ਬਹੁਤ ਪਸੰਦ ਆਇਆ ਤੁਹਾਡਾ ਟੋਪਿਕ। ਮੇਰੇ ਮੰਨ ਵਿੱਚ ਵੀ ਕਈ ਤਰ੍ਹਾਂ ਦੇ ਵਿਚਾਰ ਆਉਦੇ ਹਨ। ਮੈ ਰੱਬ ਨੂੰ ਅਜਮਾਇਆ ਹੈ। ਜਿਨਾ ਰੱਬ ਨੂੰ ਮਨੋ ਕੁਝ ਨਹੀ ਮਿਲਦਾ ਕੁਝ ਪਾਉਣ ਲਈ ਮੇਹਨਤ ਦੀ ਜਰੂਰਤ ਹੁੰਦੀ ਹੈ। ਮੇਹਨਤਾਂ ਨਾਲ ਹੀ ਤਰਕੀਆ ਮਿਲਦੀਆਂ ਹਨ। ਰੱਬ ਪੈਸੇ ਦੇ ਕੇ ਨਹੀ ਜਾਦਾਂ ਕਮਾਉਣੇ ਪੈਦੇ ਹਨ। nice topic

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)