ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ
ਅੱਜ ਦੇ ਸਮੇਂ ਵਿੱਚ ਇਕ ਗੱਲ ਬਹੁਤ ਪ੍ਰਚਲਿਤ ਹੈ ਕਿ ਜਿਹੜਾ ਮਨੁੱਖ ਅੰਗਰੇਜ਼ੀ ਵਿੱਚ ਗਿਟ-ਪਿਟ ਕਰੇ ਉਹਨੂੰ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਹੈ ਅਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਉਹਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਮੈਂ ਇਸ ਲੇਖ ਦੁਆਰਾ ਲੋਕਾਂ ਦੀ ਇਸ ਬੇਤੁਕੀ ਸੋਚ ਨੂੰ ਨੱਥ ਪਾਉਣੀ ਚਾਹੁੰਦਾ ਹਾਂ। ਨਾ ਤਾਂ ਪੰਜਾਬੀ ਅਨਪੜ੍ਹ ਹੁੰਦੇ ਨੇ ਅਤੇ ਨਾ ਪੰਜਾਬੀ ਅਨਪੜ੍ਹਾਂ ਦੀ ਬੋਲੀ ਹੈ। ਜੇਕਰ ਤੁਸੀ ਪੰਜਾਬੀ ਸਾਹਿਤ ਨੂੰ ਪੜ੍ਹੋ ਤਾਂ ਤੁਹਾਡਾ ਆਪਣੀ ਮਾਂ ਬੋਲੀ ਨਾਲ ਪਿਆਰ ਹੋਰ ਵੱਧ ਜਾਵੇਗਾ। ਮੈਂ ਅੰਗਰੇਜ਼ੀ ਬੋਲੀ ਜਾਂ ਹੋਰਾਂ ਬੋਲੀਆਂ ਦਾ ਵਿਰੋਧ ਨਹੀਂ ਕਰ ਰਿਹਾ ਪਰ ਜੇਕਰ ਕੋਈ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਤਾਂ ਇਸਤੋਂ ਨਿੰਦਾਜਨਕ ਹੋਰ ਕੁਝ ਨਹੀਂ। ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਆਪਣੀ ਮਾਂ ਨੂੰ ਭੁੱਲ ਜਾਣ ਦੇ ਸਮਾਣ ਹੈ।
” ਮੈਂ ਪੰਜਾਬੀ ਅਤੇ ਪੜ੍ਹਿਆ ਲਿਖਿਆ ਹਾਂ ,
ਪੱਕੀ ਨੂੰ ਦੇਖਕੇ ਨਾ ਕਦੇ ਬਿਕਿਆਂ ਹਾਂ ।
ਹਰ ਵਿਸ਼ੇ ਹਰ ਭਾਸ਼ਾ ਦਾ ਗਿਆਨ ਹੈ ,
ਮਾਂ ਬੋਲੀ ਨੂੰ ਭੁੱਲਣਾ ਮਾਂ ਨੂੰ ਭੁੱਲਣ ਦੇ ਸਮਾਣ ਹੈ ।। ”
ਅੱਜ ਜੇਕਰ ਵਿਦਿਆ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਨਾਮੀਂ ਕਾਨਵੈਂਟ ਸਕੂਲ ਵਿੱਚ ਪੰਜਾਬੀ ਦੀ ਕਿਤਾਬ ਹੁਣ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੈ। ਹਰ ਪਾਠ ਤੋਂ ਬਾਅਦ ਸ਼ਬਦ-ਅਰਥ ਪੰਜਾਬੀ ਤੋਂ ਬਾਅਦ ਅੰਗਰੇਜ਼ੀ ਵਿੱਚ ਲਿਖੇ ਹੋਏ ਹਨ ਤਾਂ ਜੋ ਬੱਚੇ ਇਹ ਸ਼ਬਦ ਆਸਾਨੀ ਨਾਲ ਸਮਝ ਜਾਣ। ਪੰਜਾਬੀ ਅੱਜ ਪਿੰਡਾਂ ਦੀ ਭਾਸ਼ਾ ਬਣਕੇ...
...
ਰਹਿ ਗਈ ਅਤੇ ਸ਼ਹਿਰਾਂ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਪੇਂਡੂ ਆਖਿਆ ਜਾਂਦਾ ਹੈ। ਪਰ ਜਦੋਂ ਤੱਕ ਮੇਰੇ ਵਰਗੇ ਪੜ੍ਹੇ ਲਿਖੇ ਅਤੇ ਪੰਜਾਬੀ ਜਿਉਂਦੇ ਨੇ ਉਦੋਂ ਤੱਕ ਸਾਡੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ। ਜੋ ਇੰਟਰਨੈੱਟ ਤੇ ਦੁਖ ਦਰਸੋਂਦੇ ਨੇ ਪਰ ਉਹ ਕਰਦੇ ਕੁਝ ਨਹੀਂ।
‘ ਪੰਜਾਬੀ ਮਾਂ ਬੋਲੀ ਨੂੰ ਹੈ ਖਤਰਾ ਇਹ ਕਹਿ ਕੇ ਦੁਖ ਦਰਸੋਂਦੇ ਹੋ
ਸੱਚ ਦੱਸਿਓ ਆਪਣੇ ਬੱਚੇ ਕਿਹੜੇ ਸਕੂਲ ਪੜ੍ਹਾਂਦੇ ਹੋ ‘
ਮੈਨੂੰ ਆਪਣੇ ਪੰਜਾਬੀ ਹੋਣ ਦਾ ਬਹੁਤ ਮਾਣ ਹੈ। ਜਦੋ ਵੀ ਦੇਸ਼ ਦੀ ਗੱਲ ਆਂਦੀ ਹੈ ਤਾਂ ਕੁਰਬਾਨੀਆਂ ਚ’ ਸੱਭ ਤੋਂ ਪਹਿਲਾਂ ਨਾਮ ਪੰਜਾਬੀਆਂ ਦਾ ਆਉਂਦਾ ਹੈ। ਹਰ ਫ਼ਿਲਮ ਚ’ ਗੀਤ ਪੰਜਾਬੀ ਹਰ ਪ੍ਰਾਂਤ ਚ’ ਰੀਤ ਪੰਜਾਬੀ। ਅੱਜ ਪੰਜਾਬੀ ਪੂਰੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਤੇ ਹੋਂਦ ਰੱਖਦੇ ਨੇ। ਮੈਂ ਹਰ ਪੰਜਾਬੀ ਨੂੰ ਇਸ ਲੇਖ ਦੁਆਰਾ ਇਹ ਦਾਅਵਾ ਕਰਦਾ ਹਾਂ ਕਿ ਇਕ ਦਿਨ ਐਸਾ ਜਰੂਰ ਆਵੇਗਾ ਜਦੋ ਪੰਜਾਬੀ ਦੁਨੀਆਂ ਦੀ ਪਹਿਲੀ ਦਸ ਭਾਸ਼ਾਵਾਂ ਵਿੱਚ ਆਵੇਗੀ। ਜੇ ਅੱਜ ਤੋਂ ਬਾਅਦ ਤੁਹਾਨੂੰ ਕੋਈ ਪੁੱਛੇ ਕਿ ਪੰਜਾਬੀ ਵਿੱਚ ਕੀ ਹੈ ਜੋ ਅੰਗਰੇਜ਼ੀ ਵਿੱਚ ਨਹੀਂ ਤਾਂ ਉਹਨੂੰ ਇਹ ਜਵਾਬ ਦੇਣਾ ਕਿ ਅੰਗਰੇਜ਼ੀ ਵਿੱਚ ਸਾਨੂੰ ‘ੜ ‘ ਲਿਖਕੇ ਦਿਖਾਓ ।
© ਅਨੁਜ ਬੈਂਸ
9876023112
Continue Reading ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi Stories Uploaded By:
Punjabi Inspiring Stories Uploaded By:
Punjabi Stories Uploaded By:
Punjabi Story Uploaded By:
Story In Punjabi Uploaded By:
ਪੰਜਾਬੀ ਕਹਾਣੀਆਂ
Related Posts
ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ.. ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..! ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..! ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ.. ਇੱਕ Continue Reading »
ਅਜੀਬ ਸੁਬਾਹ ਦਾ ਮਾਲਕ ਸੀ ਮੇਰਾ ਬਾਪ.. ਭਾਵੇਂ ਕਿੱਡੀ ਵੀ ਵੱਡੀ ਮੁਸ਼ਕਿਲ ਕਿਓਂ ਨਾ ਆਣ ਪਵੇੇ..ਹਮੇਸ਼ਾਂ ਹੱਸਦਾ ਰਹਿੰਦਾ..ਇੰਝ ਲੱਗਦਾ ਜਿੰਦਾ ਔਕੜਾਂ ਨੂੰ ਮਖੌਲ ਕਰਨੇ ਉਸਦਾ ਪੂਰਾਣਾ ਸ਼ੌਕ ਸੀ! ਰਿਸ਼ਤੇਦਾਰ ਅਕਸਰ ਹੀ ਆਖ ਦਿੰਦੇ ਕੇ ਗੁਰਮੁਖ ਸਿਆਂ ਹੈ ਤਾਂ ਤੂੰ ਮੰਡੀਕਰਨ ਬੋਰਡ ਦਾ ਮਮੂਲੀ ਜਿਹਾ ਕਲਰਕ..ਤੇ ਨਿਆਣੇ ਅਫਸਰਾਂ ਦੇ ਬਰੋਬਰ ਮਹਿੰਗੇ Continue Reading »
ਮਿੰਨੀ ਕਹਾਣੀ ਮਾਂ ਦੀ ਮਮਤਾ ਕੋਈ ਪਾਗਲ ਆ ! ਪਤਾ ਨਹੀਂ ਕੀ ਲੁਕਾ ਰਹੀ ਆਪਣੀ ਬੁੱਕਲ ਅੰਦਰ। ਇਹ ਗੱਲਾਂ ਮੇਰੇ ਕੰਨੀ ਪਈਆਂ ਜਦ ਮੈਂ ਆਪਣੇ ਦਫਤਰ ਜਾ ਰਿਹਾ ਸੀ ਪੈਦਲ। ਇੱਕ ਸੜਕ ਦੇ ਵੱਡੇ ਪੁੱਲ ਹੇਠਾਂ ਭੀੜ ਜਮਾਂ ਸੀ ਆਉਂਦੇ ਜਾਂਦੇ ਲੋਕ ਵੇਖਦੇ ਤੇ ਕੁੱਝ ਕੁ ਓਥੇ ਹੀ ਖੜ੍ਹੇ ਵੇਖੀ Continue Reading »
ਨਿੱਕੇ ਹੁੰਦਿਆਂ ਘਰੋਂ ਤੋਰਿਆ ਪ੍ਰਾਹੁਣਾ ਬਰੂਹਾਂ ਵੀ ਨਹੀਂ ਸੀ ਟੱਪਿਆ ਹੁੰਦਾ ਕੇ ਪਲੇਟ ਵਿਚ ਬਚੇ ਹੋਏ ਬਿਸਕੁਟ ਅਤੇ ਗੁਲਾਬ-ਜਾਮੁਣ ਹਵਾ ਹੋ ਜਾਂਦੇ..! ਬੀਜੀ ਆਖ ਦਿਆ ਕਰਦੀ ਕੇ ਜਿਸ ਦਿਨ ਸਹੁਰੇ ਗਈ ਪਤਾ ਲੱਗੂ ਕਿਸ ਭਾਅ ਵਿਕਦੀ ਏ..! ਕਾਲਜ ਵੇਲੇ ਜਿੰਨੀ ਦੇਰ ਗ੍ਰੀਨ ਐਵੀਨਿਊ ਦੇ ਭਿੱਜੇ ਕੁਲਚੇ ਨਾ ਖਾ ਲਿਆ ਕਰਦੀਆਂ..ਸਿਦਕ Continue Reading »
ਅਰੇ ਮੇਰਾ ਸਿਰ ਚਕਰਾ ਰਿਹਾ ਏ, ਮੇਰੇ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ, ਮੇਰੇ ਸਰਾਹਣੇ ਖੜ੍ਹ ਉੱਚੀ ਨਾ ਬੋਲੋ-ਮੇਰਾ ਸਿਰ ਚ ਥੋਡੀ ਆਵਾਜ਼ ਗੂੰਝਦੀ …, ਜਵਾਕੋ ਚੁੱਪ ਕਰ ਜਾਉ ਤੇ ਟੀਵੀ ਬੰਦ ਕਰੋ ..ਮੈਂ ਠੀਕ ਨੀ ਆ …ਆਖਦੀ ਪਤਨੀ ਬੁੜ-ਬੁੜਾਏ ਜਾ ਰਹੀ ਸੀ। ਉਸਦੀ ਗੱਲ ਉਸਦੇ ਪਤੀ ਤੇ ਬੱਚਿਆਂ Continue Reading »
ਬਹੁਤ ਹੀ ਵਧੀਆ ਲਿਖਤ ਹੈ ਜੀ ਪੜ੍ਹੋ ਤੇ ਸ਼ੇਅਰ ਕਰੋ । ਇੱਕ ਵਾਰ ਦੋ ਸ਼ੇਰਾਂ ਦੀ ਆਪਸ ਵਿੱਚ ਦੁਸ਼ਮਣੀ ਪੈ ਜਾਂਦੀ ਹੈ, ਅਤੇ ਦੋਵੇਂ ਸ਼ੇਰ ਲੰਮਾਂ ਸਮਾਂ ਆਪਸ ਵਿੱਚ ਬੋਲਦੇ ਨਹੀਂ, ਇੱਕ ਦਿਨ ਪਹਿਲੇ ਸ਼ੇਰ ਦੀ ਗੈਰਹਾਜ਼ਰੀ ਵਿੱਚ ਕੁਝ ਕੁੱਤੇ ਪਹਿਲੇ ਸ਼ੇਰ ਦਿਆਂ ਬੱਚਿਆਂ ਉੱਤੇ ਹਮਲਾ ਕਰਕੇ ਉਨਾਂ ਨੂੰ ਨੋਚਣ Continue Reading »
ਇੱਕ ਵਾਰ ਕਣਕ ਸਾਂਭਣ ਪਿੰਡ ਚਲੇ ਗਏ..! ਰਾਤੀਂ ਬੱਝੀਆਂ ਹੋਈਆਂ ਭਰੀਆਂ ਕੋਲ ਬਾਹਰ ਖੁੱਲੇ ਵਿਚ ਹੀ ਸੌਣਾ ਪਿਆ! ਕਿਸੇ ਦੱਸ ਰਖਿਆ ਸੀ ਕੇ ਲਾਗੇ ਵਗਦੀ ਨਹਿਰ ਹੋਣ ਕਰਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਡਰ ਗਿਆ..ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..! ਪਿਤਾ ਜੀ ਆਖਣ ਲੱਗੇ ਮੇਰੇ ਕੋਲ ਇਸਦਾ Continue Reading »
ਛੇ ਦਹਾਕੇ ਪਹਿਲੋਂ ਏਧਰੋਂ ਗਏ ਇੱਕ ਟੱਬਰ ਨੇ ਯੂ.ਪੀ ਜਮੀਨ ਮੁੱਲ ਲੈ ਲਈ..ਜਾਨਵਰਾਂ ਅਤੇ ਸੱਪਾਂ ਨਾਲ ਤਾਂ ਨਿੱਤ ਦਿਹਾੜੇ ਵਾਹ ਪੈਦਾ ਹੀ ਸੀ..ਇੱਕ ਦਿਨ ਕਿਸੇ ਬਾਹਰ ਖੇਡਦਾ ਬੱਚਾ ਚੁੱਕ ਲਿਆ..ਜਾਂਦੇ ਚਿੱਠੀ ਸੁੱਟ ਗਏ..ਵੀਹ ਹਜਾਰ ਫਲਾਣੀ ਥਾਂ ਲੈ ਆਇਓ ਤੇ ਬੱਚਾ ਮੋੜ ਦਿਆਂਗੇ! ਹੁਣ ਕੋਲ ਸਿਰਫ ਦੋ ਰਾਹ ਹੀ ਸਨ..ਇੱਕ ਤੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Anuj Bains
Harinder Singh Ji
Mai hje student a te meri umar 20 saal hai, unmarried haa mai hje.
harinder singh
bai ji gussa na kareyo tuhada bacha kehde school ch hai
govt ya convent
govt school nu pehl mile punjabi apne aap agge aau
mafi chaunda je kuch galt lage veer