ਲਹਿੰਦੀ ਲਹਿੰਦੀ ਦੂਜੀ ਰੋਟੀ ਰੱਖਦਿਆਂ ਘਰਦਿਆਂ ਨੇ ਪੁੱਛਿਆ ਕਿੱਦਾਂ ਲੂਣ ਮਿਰਚ❓ਮੇਰਾ ਓਹੀ ਜੁਆਬ ਬਹੁਤ ਹੀ ਸੁਆਦ ਜਾਣੀ ਪੂਰੀ ਬਹਿਜਾ ਬਹਿਜਾ….ਦੂਜਾ ਸਵਾਲ ਸੀ ਕਦੇ ਨੁਕਸ ਵੀ ਕੱਢ ਦਿਆ ਕਰੋ🤞ਮੈਖਿਆ ਬੈਠ ਦੱਸਾਂ ..ਜਦੋਂ 1995 ਚ ਪਿੰਡੋਂ ਤੁਰਿਆ ਤਾਂ ਬਾਪੂ ਨੇ ਇਹ ਗੱਲ ਸਮਝਾ ਦਿੱਤੀ ਸੀ ਬਈ ਰਸਤਾ ਬਹੁਤਾ ਸੌਖਾ ਨਹੀਂ ਜੋ ਕੁੱਝ ਵੀ ਖਾਣ ਨੂੰ ਮਿਲਿਆ ਸ਼ੁਕਰਾਨਾ ਕਰਕੇ ਛਕ ਲੈਣਾ … ਦਿੱਲੀਓ ਚੜ੍ਹੇ Sharjah ਉੱਤਰ ਕੇ Dubai ਪਹੁੰਚ ਗਏ ਰਾਤ ਹੋਟਲ ਵਿੱਚ ਕੱਟੀ ਸਵੇਰੇ ਜਦੋਂ ਇੱਕ ਸੱਜਣ ਆਕੇ ਪੁੱਛਣ ਲੱਗਾ ਕੀ ਛਕੋਗੇ ? ਆਲੂਆਂ ਵਾਲ਼ੇ ਪਰਾਉਂਠੇ ਜਾਂ ਫਿਰ ਤੰਦੂਰੀ ਚਿਕਨ ❓ਤੰਦੂਰੀ ਚਿਕਨ ਸੁਣ ਕੇ ਸਾਰਿਆਂ ਦੇ ਕੰਨ ਖੜ ਗਏ … ਅੱਧੇ ਕੁ ਘੰਟੇ ਚ ਭਾਫ਼ਾਂ ਛੱਡਦਾ ਤੰਦੂਰੀ ਚਿਕਨ ਆ ਗਿਆ ਬਿਲਕੁਲ ਚਰਨ ਦੇ ਢਾਬੇ ਵਾਲ਼ਾ ਸੁਆਦ ..ਚਾਰ ਚਾਰ ਪੰਜ ਪੰਜ ਲੱਤਾਂ ਰਗੜ ਕੇ ਇੱਕ ਨੇ ਢਿੱਡ ਤੇ ਹੱਥ ਫੇਰ ਕੇ ਕਿਹਾ ਯਾਰ ਸੁਆਦ ਹੀ ਆ ਗਿਆ ਸਾਡੇ ਅੱਠਾਂ ਜਾਣਿਆ ਵਿੱਚੋਂ ਇੱਕ ਭੱਦਰਪੁਰਸ਼ ਬੋਲਿਆ ਸੁਆਦ ਤਾਂ ਬਹੁਤ ਸੀ ਪਰ ਕਿਤੇ ਚਾਟ ਮਸਾਲਾ ਹੁੰਦਾ ਤਾਂ ਹੋਰ ਵੀ ਸੁਆਦ ਆਉਣਾ ਸੀ… ਸਾਰੇ ਕਹਿਣ ਭਰਾਵਾ ਸ਼ੁਕਰ ਕਰ ਐਡਾ ਵਧੀਆ ਖਾਣਾ ਮਿਲ ਗਿਆ ਚੱਕਿਆ ਚਾਟ ਮਸਾਲੇ ਦਾ…. ਚਲੋਂ ਉੱਥੇ ਕੁੱਝ ਚਿਰ ਰਹੇ ਅਗਲਾ ਪੜਾਅ ਆ ਗਿਆ ਜਿੱਥੇ ਹੋਟਲ ਨਹੀਂ ਕਿਸੇ ਦੇ ਘਰ ਵਿੱਚ ਇੱਕ ਕਮਰੇ ਤੱਕ ਸੀਮਤ ਹੋ ਗਏ ਬਾਹਰ ਜਾਣ ਦੀ ਮਨਾਹੀ ਸੀ …. ਆਂਡੇ ਕੁੱਝ ਸਬਜ਼ੀਆਂ ਅਤੇ ਬ੍ਰੈਡਾਂ ਫੜਾ ਕੇ ਕਹਿੰਦੇ ਆਪੇ ਬਣਾ ਕੇ ਛਕ ਲਿਓ…ਸਾਡੇ ਵਿੱਚ ਇੱਕ ਭਰਾ ਆਮਲੇਟ ਬਣਾਉਣ ਦਾ ਬੜਾ ਕਾਰੀਗਰ ਨਿਕਲਿਆ ਜਾਣੀ ਸ਼ਿਮਲਾ ਮਿਰਚਾਂ ਅਤੇ ਪਿਆਜ਼ ਪਾਕੇ ਸ਼ਾਹ ਵੇਲੇ ਬਣੇ ਆਮਲੇਟਾਂ ਨੇ ਬਰਾਤ ਵਾਲ਼ਾ ਬ੍ਰੇਕ ਫਾਸਟ ਚੇਤੇ ਕਰਵਾ ਦਿੱਤਾ👍 ਉਹ ਭੱਦਰਪੁਰਸ਼ ਕੋਲ਼ੋਂ ਫੇਰ ਨਾ ਰਿਹਾ ਗਿਆ ਕਹਿੰਦਾ ਸੁਆਦ ਤਾਂ ਬਹੁਤ ਐ ਪਰ ਕਿਤੇ ਨਾਲ਼ ਕੈਚਪ ਹੁੰਦੀ ਤਾਂ ਸੁਆਦ ਵੱਖਰਾ ਹੋਣਾ ਸੀ ਹੁਣ ਸਾਡੇ ਵਿੱਚੋਂ ਇੱਕ ਨੇ ਥੋੜ੍ਹੇ ਕਰੜੇ ਸ਼ਬਦਾਂ ਵਿੱਚ ਕਿਹਾ ਓਏ ਨਾਸ਼ੁਕਰਿਆ ਲਗਦਾ ਤੇਰੇ ਕਰਕੇ ਹੋਟਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ