ਮੇਲਾ (ਕਹਾਣੀ)
ਲੌਕਡਾਉਂਨ ਤੋਂ ਬਾਅਦ ਜਦੋਂ ਜ਼ਿੰਦਗੀ ਆਮ ਹੋਈ ਤਾਂ ਘਰ ਤੋਂ ਥੋੜੀ ਦੂਰ ਪੰਜਾਬੀਆਂ ਦੁਆਰਾ ਸਾਂਝਾ ਮੇਲਾ ਕਰਾਇਆ ਗਿਆ।ਇਸ ਮੇਲੇ ਦੀ ਖ਼ਾਸੀਅਤ ਸੀ
ਨਾ ਕੋਈ ਟਿਕਟ,
ਮੁਫ਼ਤ ਖਾਣਾ ਤੇ ਖੁੱਲੇਵਾਰੇ ਚ ਮਸ਼ਹੂਰ ਗਾਇਕ ਦਾ ਅਖਾੜਾ।
ਸਮਰੀਤ ਦੀ ਮਾਂ ਨੇ ਛੋਟੀ ਹੁੰਦੀ ਨੇ ਪੁੰਨਿਆ-ਮੱਸਿਆ ਬਥੇਰੀ ਦੇਖੀ ਸੀ ਪਰ ਕਦੇ ਮੇਲੇ ਨਹੀਂ ਦੇਖੇ ਸਨ।ਉਂਝ ਛਪਾਰ ਦਾ ਮੇਲਾ ਤੇ ਰਾਏਕੋਟ ਗੂਗਾ ਮਾੜੀ ਤੇ ਘਰਦੇ ਹੁੰਮ-ਹਮਾ ਕੇ ਜਰੂਰ ਪਹੁੰਚਦੇ ਸਨ ਪਰ ਹਰ ਵਾਰ ਸਮਰੀਤ ਦੀ ਮਾਂ ਦੀ ਪਰਚੀ ਕੱਟੀ ਜਾਂਦੀ।ਉਹ ਕੁੜੀ ਜੋ ਸੀ। ਮੇਲਿਆਂ ਬਾਰੇ ਇੱਕ ਮਾੜੀ ਗੱਲ ਜੋ ਪ੍ਰਚਲਿਤ ਹੈ ਕੇ ਉੱਥੇ ਜਵਾਨ ਕੁੜੀਆਂ ਦਾ ਜਾਣ ਦਾ ਕੋਈ ਹਰਜ਼ ਨਹੀਂ।ਮੰਡੀਰ-ਕੁੜੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਲੱਗੀ ਅੱਗਾ-ਪਿੱਛਾ ਵੀ ਨਹੀਂ ਦੇਖਦੀ।
ਹਰ ਸਾਲ ਉਹ ਮੇਲੇ ਜਾਣ ਦੀ ਜਿੱਦ ਕਰਦੀ ਤੇ ਰੋ ਕੇ ਘਰ ਗੋਚਰੀ ਹੀ ਰਹਿ ਜਾਂਦੀ।ਫਿਰ ਛੋਟੀ ਉਮਰੇ ਸ਼ਾਦੀ ਹੋ ਗਈ ਤੇ ਛੋਟੀ ਉਮਰੇ ਹੀ ਵਿਦੇਸ਼ ਚ ਆ ਸੈੱਟ ਹੋ ਗਈ।
ਪਹਿਲਾਂ ਪੱਕੇ ਹੋਣ ਦੇ ਫਿਕਰ,ਫਿਰ ਬੱਚੇ ਹੋ ਗਏ ਉਨ੍ਹਾਂ ਨੂੰ ਪਾਲਣ ਦੀਆਂ ਜਿੰਮੇਵਾਰੀਆਂ।ਇਸ ਸਭ ਚ ਉਸਨੇ ਕਦੇ ਜਿੰਦਗੀ ਜਿਓਂ ਕੇ ਤਾਂ ਦੇਖੀ ਹੀ ਨਹੀਂ ਸੀ।ਉੱਪਰੋਂ ਕਰੋਨਾਂ ਕਾਰਨ ਘਰ ਰਹਿ ਮਨ ਦੱਬਿਆ-ਘੁਟਿਆ ਪਿਆ ਸੀ।
ਘਰ ਤੋਂ ਥੋੜੀ ਦੂਰ ਮੇਲਾ ਲੱਗਣਾ ..ਜਦੋਂ ਉਸਨੂੰ ਇਹ ਪਤਾ ਲੱਗਾ ਤਾਂ ਉਸਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਕੇ ਹੁਣ ਮੈਂ ਮੇਲੇ ਜਰੂਰ ਜਾਣਾ ਤੇ ਆਪਣੀ ਧੀ ਨੂੰ ਵੀ ਜਰੂਰ ਦਿਖਾਉਣਾ।ਕਰਦੇ-ਕਰਾਉਂਦਿਆਂ ਮੇਲੇ ਦਾ ਦਿਨ ਆ ਗਿਆ।ਜਿਸ ਸਮੇਂ ਮੇਲਾ ਸ਼ੁਰੂ ਹੋਣਾ ਸੀ ਉਸ ਕੁ ਵੇਲੇ ਉਹ ਮਾਂ-ਧੀ ਦੋਨੋਂ ਅੱਪੜ ਗਈਆਂ।ਮੇਲੇ ਚ ਚੰਡੋਲਾਂ,ਖਾਣ-ਪੀਣ ਦੇ ਸਟਾਲ,ਸਟੇਜ ਤੇ ਚਲਦਾ ਡੀ ਜੇ,ਜਵੈੱਲਰੀ,ਕੱਪੜੇ ਵਗੈਰਾ ਦੇ ਸਟਾਲਾਂ ਨੇ ਖੂਬ ਰੌਚਕ ਮਾਹੌਲ ਬਣਾ ਰੱਖਿਆ ਸੀ।
ਮੇਲਾ ਬਹੁਤ ਭਰਿਆ ਹੋਇਆ ਸੀ ਪਰ ਸਮਰੀਤ ਤੇ ਉਸਦੀ ਮਾਂ ਨੂੰ ਖਾਲੀ ਜਿਹਾ ਮਹਿਸੂਸ ਹੋ ਰਿਹਾ ਸੀ।ਮਨ ਦੇ ਅੰਦਰ ਇੱਕ ਬੇਚੈਨੀ ਸੀ, ਇਕੱਲਾਪਣ ਸੀ,ਇੱਕ ਰਗ ਦੁਖ ਰਹੀ ਸੀ ..ਜੇ ਕਿਤੇ ਕੋਈ ਉਸ ਰਗ ਨੂੰ ਦਬਾ ਦਿੰਦਾ ਤਾਂ ਉਨ੍ਹਾਂ ਨੇ ਝੱਟ ਰੋ ਪੈਣਾ ਸੀ।ਆਪੇ ਤੇ ਕੰਟਰੋਲ ਕਰ ਦੋਨੋ ਮਾਂ-ਧੀ ਮੇਲਾ ਘੁੰਮਦੀਆਂ ਰਹੀਆਂ।
ਜ਼ਿਆਦਾ ਸਮਾਂ ਡੀਜੇ ਦੀ ਧਮਕ ਸਮਰੀਤ ਤੋਂ ਸਹੀ ਨਾ ਗਈ ਤੇ ਉਹ ਮਾਂ ਨੂੰ ਖਿੱਚ ਪਲੇਗ੍ਰਾਊਂਡ ਚ ਲੈ ਆਈ ਤੇ ਪੀਂਘ ਝੂਟਣ ਲੱਗੀ।
‘ਸਮਰੀਤ ਤੈਨੂੰ ਮੇਲਾ ਕਿਵੇਂ ਲੱਗਾ ?’ … ਮਾਂ ਨੇ ਪੁੱਛਿਆ।
‘ਬਹੁਤ ਰੌਚਕ ਆ ਮੰਮਾ ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ