ਹਲਕੇ ਗੁਲਾਬੀ ਰੰਗ ਦੀ ਫੁੱਲਾਂ ਵਾਲੀ ਫਰਾਕ ਪਾ ਕੇ, ਮਾਂ ਦੀ ਗੋਦੀ ਚੜ੍ਹੀ ਨੂੰ ਉਸਨੂੰ ਮੇਲਾ ਬਹੁਤ ਹੀ ਸੋਹਣਾ ਲੱਗ ਰਿਹਾ ਸੀ। ਚਾਰ-ਚੁਫੇਰੇ ਰੌਣਕ, ਲੋਕਾਂ ਦੀ ਗਹਿਮਾ-ਗਹਿਮੀ। ਕਿਤੇ ਕੁਲਫੀਆਂ ਵੇਚਣ ਵਾਲੇ ਦੀ ਆਵਾਜ ਅਤੇ ਕਿਤੇ ਪਕੌੜਿਆਂ ਅਤੇ ਜਲੇਬੀਆਂ ਦੀ ਖੁਸ਼ਬੂ, ਉਸਦੇ ਨੱਕ ਰਾਹੀ ਦਿਮਾਗ ਤੱਕ ਜਾ ਰਹੀ ਸੀ। ਮਾਂ ਨੇ ਪਹਿਲਾਂ ਆਪ ਹਰੇ ਰੰਗ ਦੀਆਂ ਵੰਗਾਂ ਚੜਵਾਈਆਂ ਅਤੇ ਫੇਰ ਉਸਦੇ ਵੀ ਨਿੱਕੇ-ਨਿੱਕੇ ਹੱਥਾਂ ਵਿੱਚ ਰੰਗ-ਬਰੰਗੀਆਂ ਵੰਗਾਂ ਪਵਾ ਦਿੱਤੀਆਂ। ਹੁਣ ਹੋਰ ਜਵਾਕਾਂ ਨੂੰ ਤੁਰੇ ਫਿਰਦੇ ਦੇਖ ਉਸਦਾ ਮਨ ਵੀ ਤੁਰ ਕੇ ਮੇਲਾ ਦੇਖਣ ਨੂੰ ਕਰਨ ਲੱਗਾ। ਪਰ ਮਾਂ ਨੂੰ ਤਾਂ ਡਰ ਸੀ ਕਿ ਭੀੜ ਵਿੱਚ ਕਿਤੇ ਕੋਈ ਉਸਦਾ ਪੈਰ ਹੀ ਨਾ ਮਿੱਧ ਦੇਵੇ। ਪਰ ਉਸਦੇ ਵਾਰ ਵਾਰ ਰੌਲਾ ਪਉਣ ਤੇ ਮਾਂ ਨੇ ਉਸਨੂੰ ਥੱਲੇ ਉਤਾਰ ਦਿੱਤਾ ਅਤੇ ਉਂਗਲ ਫੜ ਕੇ ਤੁਰਨ ਦੀ ਤਾਕੀਦ ਕੀਤੀ।
ਪੈਰਾਂ ਵਿੱਚ ਚੀਂ-ਚੀਂ ਦੀ ਆਵਾਜ ਕਰਦੇ ਚਿੱਟੇ ਰੰਗ ਦੇ ਸੈਂਡਲ ਪਾ ਤੁਰਦੀ ਦੇ ਉਸਦੇ ਖੁਸ਼ੀ ਵਿੱਚ ਪੈਰ ਧਰਤੀ ਤੇ ਨਹੀ ਲੱਗ ਰਹੇ ਸਨ। ਉਸਦੇ ਪੈਰ ਹਰ ਰੇਹੜੀ ਵਾਲੇ ਕੋਲ ਆ ਕੇ ਹੌਲੀ ਹੋ ਜਾਂਦੇ ਸਨ ਪਰ ਮਾਂ ਵਾਰ ਵਾਰ ਤੁਰਦੇ ਰਹਿਣ ਦੀ ਤਾਕੀਦ ਕਰਦੀ। ਮਾਂ ਦਾ ਹੱਥ ਫੜ ਮੇਲਾ ਦੇਖਦੀ ਨੂੰ ਉਸਨੂੰ ਜੰਨਤ ਵਰਗਾ ਅਹਿਸਾਸ ਹੋ ਰਿਹਾ ਸੀ। ਇੰਨ੍ਹੇ ਲੋਕ ਅਤੇ ਇੰਨ੍ਹੀ ਰੌਣਕ ਉਸਨੇ ਪਹਿਲੀ ਵਾਰ ਦੇਖੀ ਸੀ। ਮੇਲੇ ਦੇ ਨਜਾਰੇ ਤੱਕ ਤੱਕ ਉਸਦੀਆਂ ਨਿੱਕੀਆਂ ਨਿੱਕੀਆਂ ਮਾਸੂਮ ਜਿਹੀਆਂ ਅੱਖਾਂ ਹੈਰਾਨੀ ਨਾਲ ਵੱਡੀਆਂ ਹੋ ਰਹੀਆਂ ਸਨ। ਇੰਨੇ ਨੂੰ ਪਤਾ ਨਹੀ ਕਿੱਧਰੋ ਇੱਕ ਜੋਰਦਾਰ ਧੱਕਾ ਵੱਜਾ ਕਿ ਉਸ ਕੋਲੋ ਮਾਂ ਦਾ ਹੱਥ ਛੁੱਟ ਗਿਆ। ਉਹ ਉੱਥੇ ਹੀ ਖੜ ਕੇ ਇੱਧਰ ਉੱਧਰ ਦੇਖਣ ਲੱਗੀ ਪਰ ਮਾਂ ਕਿਤੇ ਨਜਰ ਨਾ ਆਈ।
ਹੁਣ ਨਾ ਤਾਂ ਉਸਨੂੰ ਮੇਲਾ ਚੰਗਾ ਲੱਗ ਰਿਹਾ ਸੀ ਅਤੇ ਨਾ ਹੀ ਰੌਣਕ। ਉਸਨੂੰ ਭੀੜ ਦੇਖ ਕੇ ਬੇਹੱਦ ਡਰ ਲੱਗ ਰਿਹਾ ਸੀ। ਡਰ ਨਾਲ ਉਹ ਉੱਚੀ ਉੱਚੀ ਰੌਣ ਲੱਗ ਪਈ। ਉਸਦੀਆਂ ਚੀਕਾਂ ਸੁਣ ਆਸਪਾਸ ਦੀਆਂ ਰੇਹੜੀਆਂ ਵਾਲੇ ਅਤੇ ਕੁੱਝ ਮਰਦ-ਔਰਤਾਂ ਵੀ ਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ