ਮੈਂ ਮੁਸਲਿਮ ਪਰਿਵਾਰ ‘ਚੋਂ ਹਾਂ, ਸਿਰਫ਼ ਨਾਂਅ ਦਾ ਹੀ ਮੁਸਲਿਮ ਨਹੀਂ ਬਲਕਿ ਪੂਰਨ ਰੂਪ ਵਿੱਚ ਮੁਸਲਿਮ ਪਰਿਵਾਰ ਹੈ | ਸਾਡਾ ਪੂਰੇ ਪਿੰਡ ਵਿੱਚੋਂ ਪੰਜ ਵਕਤ ਦੀ ਨਮਾਜ਼ ਦਾ ਪਾਬੰਦ ਹੈ | ਸਾਡਾ ਟੱਬਰ ਲੋਕੀ ਕੱਟੜ ਮੁਸਲਿਮ ਵੀ ਕਹਿ ਦਿੰਦੇ ਨੇ ਸਾਨੂੰ | ਮੇਰੀ ਮਾਂ ਮੈਨੂੰ ਨਿੱਕੇ ਜਿਹੇ ਨੂੰ ਰਾਤ ਨੂੰ ਆਪਣੇ ਢਿੱਡ ਤੇ ਪਾ ਕੇ ਨਾਲੇ ਤਾਂ ਨਮਾਜ਼ ਸਿਖਾਉਂਦੀ ਹੁੰਦੀ ਤੇ ਨਾਲੇ ਗੁਰੂਦੁਆਰੇ ਜਾਣ ਲਈ ਵੀ ਕਹਿੰਦੀ ਹੁੰਦੀ ਸੀ | ਜਦ ਮੈਂ ਦਸਾਂ ਗੁਰੂਆਂ ‘ਚੋਂ ਕਿਸੇ ਗੁਰੂ ਸਾਹਿਬ ਦੀ ਫੋਟੋ ਵੱਲ ਹੱਥ ਕਰਕੇ ਪੁੱਛਣਾ ਕਿ ਮਾਂ ਆਹ ਕਿੰਨਾ ਦੇ ਗੁਰੂ ਨੇ ਤਾਂ ਮਾਂ ਨੇ ਪਿਆਰ ਨਾਲ ਕਹਿਣਾ ਕਿ ਪੁੱਤ ਇਹ ਸਾਰੇ ਆਪਣੇ ਹੀ ਗੁਰੂ ਨੇ | ਕਦੇ ਮੇਰੀ ਮਾਂ ਨੇ ਰੱਬ ਨੂੰ ਵੰਡ ਕੇ ਨੀ ਦੱਸਿਆ ਮੈਨੂੰ ਕਿ ਆਹ ਮੁਸਲਮਾਨਾਂ ਦੇ ਜਾਂ ਸਿੱਖਾਂ ਦੇ ਗੁਰੂ ਨੇ |
ਪਰ ਜਦ ਮੈਂ ਸਕੂਲ ਪੜ੍ਹਨ ਲੱਗਿਆ ਤਾਂ ਕਿਤਾਬਾਂ ‘ਚ ਪਹਿਲੀ ਵਾਰੀ ਪੜ੍ਹਿਆ ਕਿ ਗੁਰੂ ਨਾਨਕ ਦੇਵ ਜੀ ‘ਸਿੱਖਾਂ’ ਦੇ ਪਹਿਲੇ ਗੁਰੂ ਨੇ | ਮੈਨੂੰ ਨਿਆਣੇ ਜਿਹੇ ਨੂੰ ਬੜਾ ਗੁੱਸਾ ਚੜਿਆ ਕਿ ਇਹ ਕਿਤਾਬ ਮੇਰੇ ਬਾਬੇ ਨਾਨਕ ਜੀ ਨੂੰ ਪਰਾਇਆ ਦੱਸ ਰਹੀ ਹੈ | ਇਹ ਤਾਂ ਮੇਰਾ ਸਭ ਤੋਂ ਪਿਆਰਾ ਬਾਬਾ ਹੈ | ਮੇਰਾ ਭੋਰਾ ਕੁ ਦਿਲ ਵੱਡਾ ਜਿਹਾ ਹਊਂਕਾ ਭਰ ਗਿਆ | ਮੈਂ ਘਰ ਆ ਕੇ ਕਿਤਾਬ ਦੀ ਸ਼ਿਕਾਇਤ ਜਿਹੀ ਲਾਈ ਮਾਂ ਕੋਲੇ ਕਿ ਮਾਂ ਆਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ