“ਤੈਨੂੰ ਪਤਾ ਈ ਏ ਨਾ- ਪਾਕਿਸਤਾਨ ਦਾ ਆਜ਼ਾਦੀ-ਦਿਨ ਸਾਡੇ ਆਜ਼ਾਦੀ-ਦਿਨ ਤੋਂ ਇਕ ਦਿਨ ਪਹਿਲਾਂ ਹੁੰਦਾ ਏ….”
“ਪਤਾ ਨਹੀਂ ਉਹ ਪਾਕਿਸਤਾਨ ਦਾ ਦੂਜਾ ਆਜ਼ਾਦੀ-ਦਿਨ ਸੀ ਜਾਂ ਤੀਜਾ ਹੋਣਾ ਏਂ। ਓਦੋਂ ਮੈਂ ਲੰਡਨ ਸਾਂ ਤੇ ਹਬੀਬ ਨਾਲ ਪਾਕਿਸਤਾਨ ਦੇ ਆਜ਼ਾਦੀ-ਦਿਨ ਦੇ ਜਲਸੇ ਵਿਚ ਸ਼ਾਮਿਲ ਹੋਈ ਸਾਂ।
“ਤੇ ਜਿਵੇਂ ਬਹੁਤ ਵਾਰੀ ਹੁੰਦਾ ਸੀ, ਹਬੀਬ ਨੇ ਗੌਣਾ- ਰਾਬਿੰਦਰ ਸੰਗੀਤ, ਤੇ ਉਹਨੇ ਮੈਨੂੰ ਨੱਚਣ ਲਈ ਆਖਣਾ ਤੇ ਮੈਂ ਨੱਚਣ ਲੱਗ ਪੈਣਾ; ਓਵੇਂ ਈ ਓਥੇ ਪਾਕਿਸਤਾਨ ਦੇ ਆਜ਼ਾਦੀ-ਦਿਨ ਉੱਤੇ ਹੋਇਆ। ਹਬੀਬ ਮੈਨੂੰ ਆਪਣੇ ਨਾਲ ਸਟੇਜ ਉੱਤੇ ਲੇ ਗਿਆ ਤੇ ਜਦੋਂ ਉਹਨੇ ਗੌਣਾ ਸ਼ੁਰੂ ਕੀਤਾ, ਮੈਂ ਸੁਭਾਵਕ ਹੀ ਉਹਦੇ ਨਾਲ ਨੱਚਣ ਲੱਗ ਪਈ।
“ਆਹ! ਕਿਹੋ ਜਿਹਾ ਗੌਣ ਸੀ ਉਹ! ਆਜ਼ਾਦੀ ਦਾ ਇਕ ਗੀਤ, ਧਰਤੀ ਦੇ ਪਿਆਰ ਦਾ ਗੀਤ, ਤੇ ਹਬੀਬ ਦੀ ਆਵਾਜ਼…ਮੈਂ ਨਾਚ ਵਿਚ ਗੁਆਚ ਗਈ।
“ਹਬੀਬ, ਪੂਰਬੀ ਬੰਗਾਲ ਤੋਂ ਵਲੈਤ ਪੜ੍ਹਨ ਆਇਆ ਹੋਇਆ ਸੀ। ਉਹ ਸ਼ੇਖ਼ ਸੀ, ਤੇ ਮੈਂ ਪੰਜਾਬੀ ਬਰਾਹਮਣ ਕੁੜੀ।
“ਕਦੇ ਸ਼ੇਖ ਤੇ ਬਰਾਹਮਣ ਇਕੱਠੇ ਗੌਣ ਤੇ ਨੱਚਣ- ਕਵੀਆਂ ਦੀ ਇਹ ਤਾਂਘ ਮੈਂ ਪੜ੍ਹੀ ਹੋਈ ਸੀ। ਤੇ ਉਸ ਦਿਨ ਮੈਂ ਇਕ ਬਰਾਹਮਣ ਕੁੜੀ, ਤੇ ਹਬੀਬ, ਮੇਰਾ ਸ਼ੇਖ ਦੋਸਤ, ਅਸੀਂ ਦੋਵੇਂ ਰਲ ਕੇ ਪਹਿਲਾਂ ਨਾਲੋਂ ਕਿਤੇ ਚੰਗਾ ਗੰਵੇ ਤੇ ਨੱਚੇ ਸਾਂਤੇ ਇਹ ਪਾਕਿਸਤਾਨ ਦਾ ਆਜ਼ਾਦੀ ਦਿਨ ਸੀ… “ਰਾਤੀਂ ਜਦੋਂ ਮੈਂ ਹੋਸਟਲ ਪਰਤੀ, ਮੇਰੇ ਨੱਚਣ ਦੀ ਸੋਅ ਮੇਰੇ ਤੋਂ ਪਹਿਲਾਂ ਮੇਰੀ ਕਮਰਾਸਾਥਣ ਕੋਲ ਪੁਜ ਚੁੱਕੀ ਸੀ। ਉਹਨੇ ਮੈਨੂੰ ਬੜਾ ਝਾੜਿਆ, ‘ਅਜੀਬ ਸਿੱਧੜ ਏਂ ਤੂੰ! ਅੱਜ ਪਾਕਿਸਤਾਨ ਦੇ ਆਜ਼ਾਦੀ-ਦਿਨ ਉੱਤੇ ਵੀ ਨੱਚ ਆਈਂ ਏਂ! ਕਦੇ ਤਾਂ ਕੁਝ ਸੋਚ ਸਮਝ ਲਿਆ ਕਰ! ਆਪਣੇ ਉਸ ਦਾੜ੍ਹੀ ਵਾਲੇ ਮੁਸਲਮਾਨ ਦੋਸਤ ਦੀ ਦੋਸਤੀ ਕਰਕੇ ਤੈਨੂੰ ਆਪਣੇ ਤੇ ਪਰਾਏ ਦੇਸ ਦੀ ਤਮੀਜ਼ ਭੁੱਲ ਗਈ ਏ!”
“ਮੈਨੂੰ ਇਸ ਕਮਰਾ-ਸਾਥਣ ਦੀਆਂ ਸਿਆਣੀਆਂ ਗੱਲਾਂ ਕਈ ਵਾਰ ਸਮਝ ਨਹੀਂ ਸਨ ਪੈਂਦੀਆਂ ਹੁੰਦੀਆਂ। ਪਹਿਲਾਂ ਕਦੇ ਮੈਂ ਉਹਦੇ ਨਾਲ ਅੱਗੋਂ ਦਲੀਲਬਾਜ਼ੀ ਨਹੀਂ ਸੀ ਕੀਤੀ,...
ਪਰ ਅੱਜ ਮੈਂ ਉਹਨੂੰ ਆਖ ਹੀ ਦਿੱਤਾ, ‘ਆਜ਼ਾਦੀ ਦੀ ਕੋਈ ਵੰਡ ਨਹੀਂ ਹੁੰਦੀ। ਜਿੱਥੇ ਵੀ ਕਿਤੇ ਲੋਕ ਆਜ਼ਾਦ ਹੁੰਦੇ ਨੇ, ਮੇਰੇ ਪੈਰਾਂ ਵਿਚ ਨਾਚ ਮਚ ਪੈਂਦਾ ਏ- ਤੇ ਫੇਰ ਇਹ ਤਾਂ ਸਾਡੇ ਆਪਣੇ ਹੀ ਲੋਕ ਨੇ, ਇਕ ਤਰ੍ਹਾਂ ਸਾਡਾ ਆਪਣਾ ਹੀ ਦੇਸ਼…
“ਓਦੋਂ ਤੱਕ ਹਾਲੀਂ ਮੈਂ ਆਪਣੇ ਦੇਸ਼ ਕਦੇ ਨਹੀਂ ਸਾਂ ਆਈ ਹੋਈ। ਤੈਨੂੰ ਪਤਾ ਹੀ ਏ ਮੈਨ ਅਫ਼ਰੀਕਾ ਵਿਚ ਹੀ ਜੰਮੀ ਪਲੀ ਹਾਂ। ਪਰ ਆਪਣੇ ਦੇਸ਼ ਦੀ ਆਜ਼ਾਦੀ ਲਹਿਰ ਬਾਰੇ ਮੈਂ ਬੜਾ ਕੁਝ ਪੜ੍ਹਿਆ ਤੇ ਸੁਣਿਆ ਹੋਇਆ ਸੀ। ਆਪਣੇ ਦੇਸ਼ ਨਾਲ- ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਵਿਚ ਵੰਡਿਆ ਗਿਆ ਏ- ਇਹ ਆਜ਼ਾਦੀ ਲਹਿਰ ਹੀ ਮੇਰਾ ਸਬੰਧ ਜੋੜਦੀ ਸੀ। ਮੈਂ ਖੁਸ਼ ਸਾਂ ਕਿ ਅੱਜ ਉਸ ਹਿੰਦੋਸਤਾਨ ਦੀ ਆਜ਼ਾਦੀ ਦਾ ਦਿਨ ਸੀ ਜਿਹੜਾ ਹੁਣ ਪਾਕਿਸਤਾਨ ਏਤੇ ਕੱਲ੍ਹ ਉਸ ਹਿੰਦੋਸਤਾਨ ਦਾ ਆਜ਼ਾਦੀ ਦਿਨ ਹੋਏਗਾ, ਜਿਹੜਾ ਹੁਣ ਭਾਰਤ ਏ – ਤੇ ਦੋਵੇਂ ਮੇਰੇ ਈ ਸਨ, ਤੇ ਮੈਂ ਦੋਵਾਂ ਦੇ ਲੋਕਾਂ ਦੀ ਖੁਸ਼ੀ ਨਾਲ ਨੱਚਾਂਗੀ…
“ਜਿਨ੍ਹੀਂ ਦਿਨੀਂ ਮੈਂ ਹਬੀਬ ਨੂੰ ਪਹਿਲਾਂ ਪਹਿਲ ਮਿਲੀ ਸਾਂ…ਬੜੇ ਹੀ ਅਲੋਕਾਰ ਦਿਨ ਸਨ ਉਹ। ਮੇਰੀ ਜਵਾਨੀ ਜਾਗਣ ਦੇ ਦਿਨ, ਸਰੀਰ ਦੀ ਸੋਝੀ ਦੇ ਨਾਲ ਨਾਲ ਮਨ ਦੇ ਸੁੱਝਣ ਹੋਣ ਦੇ ਦਿਨ- ਓਦੋਂ ਜਿਵੇਂ ਕਿਤੇ ਖੰਭ ਉੱਗ ਆਏ ਸਨ ਮੇਰੇ ਮੋਢਿਆਂ ‘ਤੇ। ਜਿੱਥੇ ਵੀ ਗੁਲਾਮੀ ਸੀ, ਅਨਿਆਂ ਸੀ, ਜ਼ੰਜੀਰਾਂ ਸਨ, ਬਦਬੂ ਸੀ, ਕੋਈ ਫੁੱਲਾਂ ਨੂੰ ਮਿੱਧਦਾ ਸੀ, ਓਥੇ ਜਿਵੇਂ ਮੈਂ ਉੱਡ ਕੇ ਪੁਜ ਸਕਦੀ ਸਾਂ, ਸਚਾਈ ਲਈ ਜੂਝ ਸਕਦੀ ਸਾਂ- ਤੇ ਹਬੀਬ ਮੇਰੇ ਅੰਗ ਸੰਗ ਸੀ।
“ਹਬੀਬ ਓਦੋਂ ਮੇਰੇ ਕੋਲੋਂ ਕੁਝ ਵੀ ਮੰਗਦਾ, ਮੈਂ ਸਭ ਕੁਝ ਉਸ ਨੂੰ ਦੇ ਸਕਦੀ ਸਾਂ।
ਬਾਕੀ ਕੱਲ ਨੂੰ
Access our app on your mobile device for a better experience!
shahid sandhu
very nice