ਮੇਰਾ ਕੀ ਕਸੂਰ
ਰਮਨ ਬਹੁਤ ਹੀ ਪ੍ਰੇਸ਼ਾਨ ਸੀ । ਓੁਸਦੇ ਡੀਲਰਾਂ ਨੂੰ, ਓੁਸਦੇ ਸ਼ਹਿਰ ਚ ਲਗੀ । ਨਵੀਂ ਫੈਕਟਰੀ ਵਾਲਾ ਸੁਮੀਤ ਲਾਗਤ ਮੁੱਲ ਚ ਹੀ ਸਮਾਨ ਵੇਚਣ ਨੂੰ ਤਿਆਰ ਸੀ। ਬਹੁਤ ਦਿਨ ਦੇਖਣ ਤੋ ਬਾਅਦ ਓੁਸਨੇ ਵਿਚੋਲਾ ਲੱਭ ਲਿਆ। ਰਜੇਸ਼ ਜੋ ਦੋਨਾ ਦਾ ਮਿੱਤਰ ਸੀ। ਓੁਸ ਨਾਲ ਮਿਲਕੇ ਵਿਚਲੀ ਗੱਲ ਪਤਾ ਕਰਨ ਨੂੰ ਕਿਹਾ ।ਉਸ ਸ਼ਾਮ ਨੂੰ ਹੀ ਰਜੇਸ਼ ਸਾਰੀ ਵਿਚਲੀ ਗੱਲ ਕੱਢ ਲਿਆਇਆ, ਉਸ ਨੇ ਰਮਨ ਨੂੰ ਫੋਨ ਕਰਕੇ ਪੁੱਛਿਆ, ਤੂੰ ਕੋਈ ਨਵਾਂ ਸੇਲਜਮੈਨ ਰੱਖਿਆ ਹੈ ? ਕੀ ਨਾਂ ਹੈ ਓੁਸਦਾ ? ਮਨਜੀਤ ਨੂੰ ,ਰੱਖਿਆ ਪੰਜਾਬ ਪਰ ,ਏਹਨਾ ਨੂੰ ਕੀ ਤਕਲੀਫ਼ ਹੈ? ਓੁਹ ਪਹਿਲਾਂ ਏਨਾ ਕੋਲ ਕੰਮ ਕਰਦਾ ਸੀ। ਪਤਾ, ਰਜੇਸ਼ ਮੈਨੂੰ ।ਬਸ ਰਮਨ ਓੁਸਤੋੰ ਹੀ ਤੇਰੇ ਨਾਲ ਨਾਰਾਜ਼ ਹੋਏ ਨੇ। ਸਾਡਾ ਬੰਦਾ ਕਿਓੁ ਰਖਿਆ? ਤਾਂ ਹੀ ,ਹਰਿਆਣੇ ਚ ਤੇਰੇ ਡੀਲਰਾਂ ਨੂੰ ਖਰਾਬ ਕਰ ਰਿਹੇ ਨੇ। ਓੁਹ ਬੰਦਾ ਮਿਹਨਤੀ ਤੇ ਇਮਾਨਦਾਰ ਹੈ ।ਨਾਲੇ ਬੰਦਾ ਆਜ਼ਾਦ ਹੇੈ ,ਆਪਣੀ ਮਰਜੀ ਨਾਲ ਕਿਤੇ ਵੀ ਨੌਕਰੀ ਕਰ ਸਕਦਾ ਹੈ । ਕੋਈ ਕਿਸੇ ਨੂੰ ਕਿਵੇਂ ਰੋਕ ਸਕਦਾ ਹੈ। ਇਨ੍ਹਾਂ ਵਿਚ ਕਮੀ ਹੋਏਗੀ ਨਾ ਜੋ ਛੱਡ ਕੇ ਆਇਆ, ਮੈਂ ਤਾਂ ਨੀ ਉਸ ਨੂੰ ਬੁਲਾਇਆ ਸੀ। ਉਸ ਨੇ ਆਪ ਮੇਰੇ ਨਾਲ ਪਹੁੰਚ ਕੀਤੀ ਹੈ। ਤੇ ਬਾਜ਼ਾਰ ਚੋਂ ਵੀ ਉਹਦੇ ਬਾਰੇ ਮੈਂ ਚੰਗਾ ਹੀ ਸੁਣਿਆ ।ਇਹ ਕੀ ਮਤਲਬ ਹੋਇਆ ਬੰਦਾ ਰੱਖ ਲਿਆ। ਇਹ ਇਸ ਤਰ੍ਹਾਂ ਦੀਆਂ ਹਰਕਤਾਂ ਤੇ ਉਤਰ ਆਏ ਨੇ । ਮੈਂ ਤੈਨੂੰ ਵਿਚਲੀ ਗੱਲ ਦੀ ਮੂਲ ਜੜ੍ਹ ਦੱਸ ਦਿੱਤੀ ਐ। ਅੱਗੋਂ ਤੇਰੀ ਮਰਜ਼ੀ, ਰਾਜੇਸ ਬੋਲ ਕੇ ਚੁੱਪ ਹੋ ਗਿਆ ।ਰਾਜੇਸ਼ ਤੂੰ ਦੱਸ ਕਿਵੇਂ ਕਰੀਏ? ਉਹ ਬੰਦਾ ਬਹੁਤ ਕੰਮ ਦਾ ਹੈ। ਮੇਰਾ ਪੰਜਾਬ ਚ ਪੱਚੀ ਪੈਸੇ ਕੰਮ ਸੀ, ਇਕ ਮਹੀਨੇ ਵਿਚ ਹੀ ਉਸਨੇ ਪੰਜਾਹ ਪੈਸੇ ਕਰ ਦਿੱਤਾ।
ਦੱਸ ਮੈਂ ਉਸ ਨੂੰ ਕਿਵੇਂ ਜਵਾਬ ਦਵਾਂ ? ਤੂੰ ਕੋਈ ਹੋਰ ਹੱਲ ਲੱਭ , ਰਮਨ ਨੇ ਕਿਹਾ । ਚੰਗਾ ,ਗੱਲ ਕਰਕੇ ਦੇਖ ;ਕਿਉਂ ਨਾ ਜੇ ਤੂੰ ਕਹੇਂ ਤਾਂ, ਮੈਂ ,ਤੈਨੂੰ ਸੁਮਿਤ ਨੂੰ ਇਕ ਵਾਰੀ ਆਹਮਣੇ ਸਾਹਮਣੇ ਬਿਠਾ ਦੀਆਂ ? ਤੁਸੀ ਗੱਲ ਕਰਕੇ ਦੇਖ ਲਵੋ । ਮੈ ਤੈਨੂੰ ਸੋਚ ਕੇ ਦੱਸਦਾ ।
ਉੱਧਰ ਮਨਜੀਤ ਆਪਣੀ ਪੂਰੀ ਲਗਨ ਨਾਲ ਕੰਮ ਕਰਨ ਲੱਗਾ ਹੋਇਆ ਸੀ। ਨਾਲ ਉਹ ਅਗਲੇ ਮਹੀਨੇ ਆਉਣ ਵਾਲੀ, ਤਨਖਾਹ ਨਾਲ ਆਪਣੇ ਬੇਟੇ ਏਕਜੋਤ ਦੀ ਬੀ.ਏ ਫਾਈਨਲ ਦੀ ਫੀਸ ਸੌਖਿਆਂ ਭਰੀ ਜਾਏਗੀ, ਦਾ ਸੁਪਨਾ ਉਸਨੂੰ ਪੂਰਾ ਹੁੰਦਾ ਨਜ਼ਰ ਆ ਰਿਹਾ ਸੀ । ਹੁਣ ਕਿਸੇ ਕੋਲ ਹੱਥ ਨਹੀਂ ਅੱਡਣਾ ਪਵੇਗਾ ,ਤੇ ਉਹ ਹੋਰ ਮਿਹਨਤ ਤੇ ਲਗਨ ਨਾਲ ਇਸ ਲਈ ਵੀ ਕੰਮ ਕਰ ਰਿਹਾ ਸੀ ।ਕਿ ,ਆਉਣ ਵਾਲਾ ਭਵਿੱਖ ਉਸ ਦਾ ਸੁਖਾਲਾ ਹੋ ਜਾਵੇਗਾ । ਮਾਲਕ ਉਸ ਨੂੰ ਉਸ ਦੀ ਇੱਛਾ ਅਨੁਸਾਰ ਵਾਲਾ ਮਿਲ ਗਿਆ । ਤੇ ਸਾਮਾਨ ਚ ਵੀ ਕੋਈ ਕਮੀ ਨਹੀਂ ਹੈ ।ਬਾਜ਼ਾਰ ਵਿੱਚ, ਉਸ ਦੀ ਪੰਦਰਾਂ ਸਾਲਾਂ ਤੋਂ ਬਣੀ ਪਹਿਚਾਣ ਉਸ ਦੇ ਕੰਮ ਆ ਰਹੀ ਸੀ । ਕੋਈ ਵੀ ਡੀਲਰ, ਉਸ ਦਾ ਕੰਮ ਲੈਣ ਤੋਂ ਉਸ ਨੂੰ ਨਾ ਨਹੀਂ ਕਰਦਾ ਸੀ ।ਕਿਉਂਕਿ ,ਉਹ ਕੋਈ ਵੀ ਵਿੱਚ ਓਹਲਾ ਰੱਖ ਕੇ ਕਦੀ ਵੀ ਡੀਲ ਨਹੀਂ ਕਰਦਾ ਸੀ। ਉਹ ਕੰਪਨੀ ਦਾ ਤੇ, ਡੀਲਰ ਦਾ ਦਾ ਫ਼ਾਇਦਾ ਹੀ ਸੋਚਦਾ ਸੀ । ਜਿਸ ਕਰਕੇ ਪੁਰਾਣੇ ਤਜਰਬੇ ਕਾਰਨ ਡੀਲਰ ਵੀ ,ਉਸ ਦੀ ਕਦਰ ਕਰਦੇ ਸਨ ।ਪਰ , ਸੁਮੀਤ ਦਾ ਕੰਮ ਕਰਨ ਦਾ ਤਰੀਕਾ ਬੜਾ ਅਨੋਖਾ ਤੇ ਘਟੀਆ ਸੀ। ਉਹ ਡੀਲਰ ਦੀ ਗੱਲ ਓਨੀ ਦੇਰ ਤਕ ਹੀ ਸੁਣਦਾ, ਜਦ ਤਕ ਉਸ ਤੋਂ ਆਰਡਰ ਲੈਣਾ ਹੁੰਦਾ ,ਆਰਡਰ ਤੇ ਪੇਮੈਂਟ ਆਉਣ ਤੋਂ ਬਾਅਦ, ਅਗਰ ਕੁਝ ਮਾਲ ਵਿਚ ਕਮੀ ਆਈ ਤਾਂ, ਕੋਈ ਵੀ ਸ਼ਿਕਾਇਤ ਸੁਣਨ ਨੂੰ ਤਿਆਰ ਨਹੀਂ ਹੁੰਦਾ ਸੀ। ਉਸਦੇ ਉਲਟ ਮਨਜੀਤ ਤੇ ਦਬਾਅ ਪਾਉਂਦੇ ਸਨ। ਇਹ ਨਹੀਂ ਲੈ ਰਿਹਾ ਤੇ, ਦੂਸਰੇ ਨੂੰ ਮਾਲ ਦੇ ਦੇ। ਜਦ ਕਿ, ਮਨਜੀਤ ਡੀਲਰ ਨਾਲ ਇਕ ਚੀਜ਼ ਦਾ ਵਾਅਦਾ ਕਰ ਕੇ ਕੰਮ ਕਰਦਾ ਸੀ ।ਜਦ ਤਕ ਡੀਲਰ ਨਹੀਂ ਛੱਡਦਾ, ਉਨੀ ਦੇਰ ਉਹ ਉਸ ਸ਼ਹਿਰ ਚ ਕਿਸੇ ਹੋਰ ਨੂੰ ਮਾਲ ਨਹੀਂ ਆਉਣ ਦੇਵੇਗਾ। ਇਹ ਉਸ ਦੀ ਗੱਲ ਪੱਥਰ ਤੇ ਲਕੀਰ ਹੁੰਦੀ ਸੀ। ਇਸ ਕਰਕੇ ਡੀਲਰ ਵੀ ਉਸ ਦੇ ਹਰ ਇੱਕ ਬੋਲ ਨੂੰ ਸੱਚ ਮੰਨਦੇ ਸਨ ।
ਅਗਲੇ ਦਿਨ ਸ਼ਾਮ ਨੂੰ ਰਜੇਸ਼ ਦੇ ਦਫ਼ਤਰ ਰਮਨ ਤੇ ਸੁਮੀਤ ਦੋਵੇਂ , ਇਕੱਠੇ ਹੋਏ। ਕਾਫੀ ਦੇਰ, ਦੋਨਾਂ ਵਿਚ ਕੋਈ ਗੱਲਬਾਤ ਨਾ ਹੋਈ। ਤਾਂ ,ਰਜੇਸ਼ ਨੇ ਚੁੱਪ ਨੂੰ ਤੋੜਦਿਆਂ ਕਿਹਾ, ਸੁਮਿਤ ਬੰਦੇ ਤਾਂ ਆਉਂਦੇ ਜਾਂਦੇ ਨੇ ਨੌਕਰੀਆਂ ਕਰਨ ਨੂੰ, ਬੰਦਿਆਂ ਪਿੱਛੇ ਆਪਣਾ ਨੁਕਸਾਨ ਨੂੰ ਕਿਉਂ ਕਰ ਰਹੇ ? ਉਹ ਆਪਾਂ ਇੱਕੋ ਸ਼ਹਿਰ ਦੇ ਬੰਦੇ ਹਾਂ, ਇੱਥੇ ਹੀ ਆਪਾਂ ਇਕੱਠਿਆਂ ਰਹਿਣਾ ਹੈ । ਆਪਣੇ ਕਾਰੋਬਾਰ ਦਾ ਨੁਕਸਾਨ ਕਿਉਂ ? ਰਜੇਸ਼ ਦੀ ਗੱਲ ਸੁਣਦਿਆਂ, ਸੁਮਿਤ ਇਕਦਮ ਉੱਛਲ ਕੇ ਬੋਲਿਆ ,ਉਹ ਸਾਡੀ ਵੀ ਕੋਈ ਇੱਜ਼ਤ ਹੈ। ਉਹ ਦੋ ਹਜ਼ਾਰ ਵੱਧ ਤਨਖਾਹ ਪਿਛੇ ਲਗ ਗਿਆ । ਇਨ੍ਹਾਂ ਕੋਲ, ਇਨ੍ਹਾਂ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ