ਗੁਰਮਲਕੀਅਤ ਸਿੰਘ ਕਾਹਲੋਂ
ਉਦੋਂ ਮੋਬਾਇਲ ਫੋਨਾਂ ਵਾਲੀ ਗਲ ਸੁਣਨ ਵਿਚ ਆਉਂਦੀ ਹੁੰਦੀ ਸੀ। ਕਹਿੰਦੇ ਸਨ ਦਿੱਲੀ ਵਿਚ ਚਲਦੇ ਹਨ, ਪਰ ਮਹਿੰਗਾ ਹੋਣ ਕਾਰਣ ਅਜੇ ਅਮੀਰਾਂ ਦੇ ਖਿਡਾਉਣੇ ਸੀ। ਉਹ ਪੀ ਸੀ ਓ ਦਾ ਜਮਾਨਾ ਸੀ। ਕਈ ਲੋਕ ਕਾਲ ਸੈਂਟਰ ਕਹਿੰਦੇ ਸਨ ਪੀ ਸੀ ਓ ਨੂੰ। ਹਰ ਦੂਜੇ ਚੌਥੀ ਗਲੀ ਦੇ ਸਿਰੇ ਤੇ ਪੀ ਸੀ ਓ ਖੁਲਿਆ ਹੁੰਦਾ ਸੀ। ਹਮਾਤੜ ਔਰਤਾਂ ਲਈ ਰੁਜਗਾਰ ਦੇ ਮੌਕੇ ਤੇ ਥੋੜੀ ਪਹੁੰਚ ਵਾਲਿਆਂ ਲਈ ਸਾਈਡ ਬਿਜਨੈਸ ਸਨ ਕਾਲ ਸੈਂਟਰ । ਸੌਖੀ ਘਾਟੀ ਨਹੀਂ ਸੀ ਟੈਲੀਫੋਨ ਮਹਿਕਮੇ ਤੋਂ ਪੀਸੀਓ ਮੰਨਜੂਰ ਕਰਾਉਣਾ। ਘਰ ਦੇ ਖਰਚਿਆਂ ਲਈ ਮੇਰੇ ਵਰਗੀਆਂ ਨੂੰ ਸਵੇਰ ਸਾਰ ਤੋਂ ਸ਼ਾਮ ਤਕ ਸਿਰ ਖਪਾਕੇ ਮਹੀਨੇ ਬਾਦ ਡੇਢ ਦੋ ਹਜਾਰ ਮਿਲਦਾ ਸੀ । ਸ਼ੁਕਰ ਕਰਦੇ ਸੀ ਕਿ ਘਰ ਬੈਠਣ ਤੋਂ ਤਾਂ ਚੰਗਾ। ਕੁਝ ਤਾਂ ਆਉਂਦਾ। ਮੇਰਵ ਬੱਚੇ ਪਲਦੇ ਸੀ ਉਸ ਨਾਲ। ਘਰ ਵਾਲਾ ਤਾਂ ਜਿੰਨੇ ਕੁ ਕਮਾਉਂਦਾ, ਠੇਕੇ ਪੂਜ ਆਉਂਦਾ ਸੀ।
ਦੋ ਸਾਲ ਹੋਗੇ ਸੀ ਮੈਨੂੰ ਸੈਣੀ ਕਾਲ ਸੈਂਟਰ ਤੇ ਲਗਿਆਂ ।ਸਵੇਰੇ 8 ਕੁ ਵਜੇ ਮੈਂ ਪੀਸੀਓ ਖੋਲਦੀ ਹੁੰਦੀ ਸੀ। ਵਿਚਵਾਰ ਕਦੇ ਦੇਰ ਹੋ ਜਾਣੀ ਜਾਂ ਮੈਨੂੰ ਕੋਈ ਕੰਮ ਹੋਣਾ ਤਾਂ ਮੈਂ ਪਹਿਲਾਂ ਈ ਸੈਣੀ ਸਾਹਿਬ ਨੂੰ ਦਸ ਦੇਂਦੀ ਸੀ। ਮੇਰੇ ਪਹੁੰਚਣ ਤਕ ਉਨ੍ਹਾਂ ਦੀ ਪਤਨੀ ਕੰਮ ਚਲਾ ਦੇਂਦੇ ਸੀ। ਸਾਰਾ ਕੁਝ ਠੀਕ ਚਲ ਰਿਹਾ ਸੀ। ਸ਼ਾਇਦ ਮੇਰੇ ਸਲੀਕੇ ਦਾ ਅਸਰ ਸੀ, ਹੋਰਾਂ ਦੇ ਮੁਕਾਬਲੇ ਸਾਡੇ ਗਾਹਕਾਂ ਦੀ ਗਿਣਤੀ ਕਾਫੀ ਵਧ ਸੀ ਰਸ਼ ਪਿਆ ਰਹਿੰਦਾ ਸੀ ਸਵੇਰ ਤੋਂ ਸ਼ਾਮ ਤਕ।ਸ਼ਾਇਦ ਮੇਰੀ ਇਮਾਨਦਾਰੀ ਕਾਰਣ ਜਾਂ ਇਨਾਮ ਵਜੋਂ ਸੈਣੀ ਸਾਹਿਬ ਨੇ ਬਿਨਾਂ ਮੇਰੇ ਕਹਿਣ ਦੇ ਤਨਖਾਹ ਵਧਾ ਦਿਤੀ ਸੀ ਤੇ ਜਿਸ ਮਹੀਨੇ ਆਮਦਨ ਉਨਾਂ ਦੀ ਉਮੀਦ ਤੋਂ ਵਧ ਜਾਂਦੀ ਤਾਂ ਉਹ ਬਣਦਾ ਬੋਨਸ ਨਾਲੋ ਨਾਲ ਦੇ ਦੇਂਦੇ। ਸੈਂਣੀ ਸਾਹਿਬ ਦਾ ਕਈਆਂ ਨਾਲ ਲੈਣ ਦੇਣ ਵੀ ਚਲਦਾ ਸੀ।ਕੋਈ ਕਾਹਲੀ ਵਿਚ ਹੁੰਦਾ ਤਾਂ ਸੈਣੀ ਸਾਹਿਬ ਨੂੰ ਦੇਣ ਵਾਲੀ ਰਕਮ ਮੈਨੂੰ ਫੜਾ ਜਾਂਦਾ। ਮੈਂ ਉਸੇ ਵੇਲੇ ਕਿੰਨੀ ਰਕਮ ਤੇ ਕਿਸ ਨੇ ਦਿਤੀ, ਬਾਰੇ ਰਜਿਸਟਰ ਵਿਚ ਲਿਖ ਲੈਂਦੀ।
ਉਸ ਦਿਨ ਸ਼ਾਮ ਕਾਫੀ ਭਖੀ ਹੋਈ ਸੀ। ਸੈਣੀ ਸਾਹਿਬ ਕਾਹਲੀ ਵਿਚ ਆਏ ਤੇ ਪੈਸੇ ਮੰਗੇ ।
“ਉਹ 500 ਵਾਲੇ ਨੋਟਾਂ ਦੀ ਗੱਠੀ ਜਿਹੜੀ ਨੀਲੀ ਕਾਰ ਵਾਲਾ ਮੋਨਾ ਮੁੰਡਾ ਦੇ ਗਿਆ ਸੀ ਅੱਜ।”
ਸੁਣਦੇ ਸਾਰ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ। ਹੌਸਲਾ ਜਿਹਾ ਕਰਕੇ ਮੈਂ ਦਸਣ ਈ ਲਗੀ ਸੀ ਕਿ ਮੈਨੂੰ ਇੰਜ ਦਾ ਕੋਈ ਬੰਦਾ ਨੋਟਾਂ ਵਾਲਾ ਪੈਕਟ ਨਹੀਂ ਫੜਾ ਕਿ ਗਿਆ, ਪਰ ਗਲ ਅੱਧ ਵਿਚਲਿਓਂ ਈ ਕੱਟਦੇ ਹੋਏ ਉਹ ਭੜਕ ਪਏ।
“ਮੈਨੂੰ ਤੇਰੇ ਮੱਥਾ ਈ ਦਸ ਰਿਹਾ ਕਿ ਹੁਣ ਮੁਕਰੇਂਗੀ।”
ਮੇਰੇ ਮਨ ਦਾ ਡਰ ਹੋਰ ਵਧਣ ਲਗਾ। ਮੈਂ ਵੇਖਿਆ ਕਿ ਸੈਣੀ ਸਾਹਿਬ ਦਾ ਗੁੱਸਾ ਤਿੱਖਾ ਹੋ ਰਿਹਾ ਸੀ। ਮੈਂ ਚੁੱਪ ਵਟਣੀ ਠੀਕ ਸਮਝੀ, ਜਿਸਤੋਂ ਸ਼ਾਇਦ ਉਨ੍ਹਾਂ ਦੇ ਮਨ ਵਿਚ ਮੇਰੇ ਚੋਰ ਹੋਣ ਦੀ ਗਲ ਹੋਰ ਪੱਕੀ ਹੋ ਗਈ। ਮੇਰੇ ਸਾਹਮਣੇ ਖੜੇ ਖੜੇ ਉਨ੍ਹਾਂ ਪੁਲੀਸ ਵਾਲਿਆਂ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ ਕਿ ਪੀਸੀਓ ਤੇ ਰਖੀ ਨੌਕਰਾਣੀ ਨੇ ਉਸ ਨਾਲ 50 ਹਜਾਰ ਦੀ ਠੱਗੀ ਮਾਰ ਲਈ ਹੈ। ਡਾਕੇ ਬਾਰੇ ਦਸਣ ਤੇ ਅੱਧੇ ਘੰਟੇ ਬਾਦ ਪਹੁੰਚਣ ਵਾਲੀ ਪੁਲੀਸ 5-7 ਮਿੰਟਾਂ ਚ ਪਹੁੰਚ ਗਈ ਸੀ ਸਾਡੇ ਪੀਸੀਓ ਤੇ। ਫਿਰ ਉਹੀ ਹੋਇਆ ਜੋ ਅਕਸਰ ਪੁਲੀਸ ਵਾਲੇ ਕਰਦੇ ਨੇ। ਗੰਦੀਆਂ ਗਾਲਾਂ, ਦਸ ਕਿਥੇ ਲੁਕੋਏ ਨੇ ਪੈਸੇ । ਉਹ ਮਾੜੇ ਸ਼ਬਦ ਜੋ ਕਦੇ ਸਾਡੇ ਸ਼ਰਾਬੀ ਚਾਚੇ ਨੇ ਗੁੱਸੇ ਵਿਚ ਕਿਸੇ ਨੂੰ ਨਹੀਂ ਸੀ ਬੋਲੇ। ਮੇਰੇ ਕੰਨ ਬੋਲੇ ਹੋਣ ਲਗੇ। ਪਸ਼ੂਆਂ ਵਾਂਗ ਗੱਡੀ ‘ਚ ਬਹਾਕੇ ਮੈਨੂੰ ਥਾਣੇ ਲੈ ਗਏ। ਉਥੇ ਵੀ ਓਹੀ ਗੰਦ ਮੰਦ ਬਕਵਾਸ । ਜੀਅ ਕਰੇ ਮੈਨੂੰ ਧਰਤੀ ਨਿਗਲ ਜਾਂ ਕੋਈ ਏਨੀ ਰਕਮ ਮੈਨੂੰ ਹੁਦਾਰੀ ਦੇ ਦੇਵੇ ਤਾਂ ਇੰਨਾਂ ਦੇ ਮੱਥੇ ਮਾਰਾਂ। ਪੈਸੇ ਫੜਾਉਣ ਵਾਲਾ ਆਪ ਤੇ ਸ਼ਿਮਲੇ ਪਹੁੰਚ ਗਿਆ ਸੀ। ਉਸਨੇ ਉਥੋਂ ਥਾਣੇਦਾਰ ਨੂੰ ਦਸਿਆ।
“ਜਨਾਬ ਮੈਂ ਆਪ ਜਾਕੇ 500 ਵਾਲੇ 100 ਨੋਟਾਂ ਵਾਲੀ ਗੁੱਠੀ ਇਸਦੇ ਪੀਸੀਓ ਵਾਲੀ ਦੇ ਹੱਥ ਫੜਾ ਕੇ ਆਇਆਂ।”
ਮੈਂ ਬਦਬੂ ਮਾਰਦੇ ਕਮਰੇ ਦੇ ਖੂੰਜੇ ਜਮੀਨ ਤੇ ਬੈਠੀ ਰੱਬ ਨੂੰ ਕੋਸੀ ਜਾਵਾਂ ਤੇ ਸੱਚ ਝੂਠ ਦੇ ਨਿਤਾਰੇ ਦੀ ਅਰਦਾਸ ਵੀ ਕਰੀ ਜਾਵਾਂ। ਪਤਾ ਨਹੀਂ ਰੱਬ ਨੇ ਕਿਹੜੇ ਵੇਲੇ ਮੇਰੀ ਫਰਿਆਦ ਨੇੜੇ ਹੋਕੇ ਸੁਣ ਲਈ। ਅਖਬਾਰ ਦਾ ਪੱਤਰਕਾਰ ਕਿਸੇ ਕੰਮ ਠਾਣੇ ਆਇਆ ਹੋਊ। ਕਿਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ