ਸੰਨ 1966 ਵੇਲੇ ਦੀ ਹਿੱਟ ਹਿੰਦੀ ਫਿਲਮ “ਮੇਰਾ ਸਾਇਆ”..!
ਫਿਲਮ ਦਾ ਇੱਕ ਮਸ਼ਹੂਰ ਗਾਣਾ..ਸਾਰੇ ਮੁਲਖ ਵਿਚ ਤਰਥੱਲੀ ਮਚਾ ਦਿੱਤੀ..”ਝੁਮਕਾ ਗਿਰਾ ਰੇ..ਬਰੇਲੀ ਕੇ ਬਜਾਰ ਮੇਂ”
ਫੌਜ ਵਿਚ ਨਵੇਂ ਨਵੇਂ ਲੇਫ਼ਟੀਨੇੰਟ ਭਰਤੀ ਹੋਏ ਦੋ ਸਿੱਖ ਨੌਜੁਆਨ ਸਬੱਬ ਨਾਲ ਯੂ.ਪੀ ਦੇ ਓਸੇ ਬਰੇਲੀ ਸ਼ਹਿਰ ਦੇ ਹੀ ਇੱਕ ਬਜਾਰ ਵਿਚੋਂ ਦੀ ਲੰਘ ਰਹੇ ਸਨ ਕੇ ਪੈਂਦੇ ਰੌਲੇ ਨੂੰ ਸੁਣ ਮੋਟਰ ਸਾਈਕਲ ਖਲਿਆਰ ਲਿਆ..!
ਇਲਾਕੇ ਦਾ ਇੱਕ ਮਸ਼ਹੂਰ ਗੁੰਡਾ ਗਰੀਬੜੇ ਜਿਹੇ ਦੁਕਾਨਦਾਰ ਕੋਲੋਂ ਹਥਿਆਰ ਦੀ ਨੋਕ ਤੇ ਜਬਰਦਸਤੀ ਪੈਸੇ ਖੋਹ ਰਿਹਾ ਸੀ..ਉਹ ਹਮਾਤੜ ਅੱਗਿਓਂ ਸਹਾਇਤਾ ਲਈ ਕੂਕੀ ਜਾ ਰਿਹਾ ਸੀ..ਪਰ ਸਾਰੇ ਮੂਕ ਦਰਸ਼ਕ ਬਣ ਵੇਖੀ ਜਾ ਰਹੇ ਸਨ..!
ਫੇਰ ਇੱਕ ਸਿੰਘ ਕੱਲਾ ਹੀ ਅੱਗੇ ਨੂੰ ਹੋ ਗਿਆ ਅਤੇ ਨਿਹੱਥਾ ਹੀ ਉਸ ਬਦਮਾਸ਼ ਨਾਲ ਭਿੜ ਗਿਆ ਤੇ ਭਾਰੂ ਹੋ ਗਿਆ..ਜਰਵਾਣਿਆਂ ਖਿਲਾਫ ਡਟ ਜਾਂਦੀ ਸਦੀਆਂ ਪੂਰਾਣੀ ਸੋਚ..!
ਫੌਜੀ ਚਾਕੂ ਨਾਲ ਗੰਢੇ ਚੀਰਦੀ ਹੋਈ ਮਾਤਾ ਜੀ ਜਦੋਂ ਵੀ ਪਿਤਾ ਜੀ ਨਾਲ ਵਾਪਰੀਆਂ ਇੰਝ ਦੀਆਂ ਹੋਰ ਕਿੰਨੀਆਂ ਸਾਰੀਆਂ ਘਟਨਾਵਾਂ ਬਾਰੇ ਦੱਸਿਆ ਕਰਦੀ ਤਾਂ ਲੂ ਕੰਢੇ ਖੜੇ ਹੋ ਜਾਂਦੇ..!
ਸੰਨ ਇੱਕਤਰ ਦੀ ਜੰਗ ਵੇਲੇ ਕਸ਼ਮੀਰ ਸੈਕਟਰ ਵਿਚ ਵੀਹ ਪੰਝੀ ਦੁਸ਼ਮਣਾਂ ਵਿਚ ਘਿਰ ਗਏ ਮੇਜਰ ਸਾਬ ਘਬਰਾਏ ਬਿਲਕੁਲ ਵੀ ਨਹੀਂ..ਇੱਕ ਗੋਲੀ ਪੱਗ ਦੇ ਕੋਲੋਂ ਦੀ ਹੋ ਕੇ ਲੰਘ ਗਈ..ਹੱਸਦੇ ਰਹੇ..ਮੌਤ ਕੋਲੋਂ ਆਪਣੇ ਨਾਲ ਮਜਾਕ ਸਿਹਾ ਨਹੀਂ ਜਾਂਦਾ..ਫੇਰ ਉਹ ਆਪਣੀ ਮੌਤੇ ਖੁਦ ਹੀ ਮਰ ਜਾਂਦੀ..ਕੋਲ ਹੀ ਇੱਕ ਪਾਕਿਸਤਾਨੀ ਕਰਨਲ ਦੇ ਗੋਲੀ ਲੱਗੀ ਹੋਈ ਸੀ..ਭਾਈ ਘਨ੍ਹਈਆ ਜੀ ਦਾ ਵਾਰਿਸ ਉਸ ਨੂੰ ਕੱਲਿਆਂ ਹੀ ਮਿਲਿਟਰੀ ਹਸਪਤਾਲ ਨੂੰ ਲੈ ਤੁਰਿਆ..ਖੈਰ ਉਹ ਬਚ ਤੇ ਨਹੀਂ ਸਕਿਆ ਪਰ ਜਾਂਦਾ ਹੋਇਆ ਸਰਦਾਰ ਕੌਮ ਦੀ ਬਹਾਦਰੀ ਨੂੰ ਸਿਜਦਾ ਜਰੂਰ ਕਰ ਗਿਆ..!
ਸੰਨ ਤ੍ਰਿਆਸੀ ਵਿੱਚ ਚਾਰ ਜਾਟ ਰੈਜੀਮੈਂਟ ਵਿੱਚ ਰਣਜੀਤ ਸਿੰਘ ਦਿਆਲ ਅਤੇ ਕੁਲਦੀਪ ਬਰਾੜ ਨਾਮ ਦੇ ਸੀਨੀਅਰ ਅਫਸਰਾਂ ਨਾਲ ਬਹਿਸ ਹੋ ਗਈ..ਅਕਸਰ ਹੀ ਤੀਰ ਵਾਲੇ ਬਾਬੇ ਬਾਰੇ ਕਿੰਨਾ ਕੁਝ ਉਲਟਾ ਸਿੱਧਾ ਬੋਲਦੇ ਰਹਿੰਦੇ ਸਨ..ਜਰਿਆ ਨਹੀਂ ਗਿਆ..ਜਿਸ ਗ੍ਰੰਥ ਸਾਬ ਜੀ ਦੀ ਸਹੁੰ ਚੁੱਕੀ ਸੀ ਉਹ ਡਿਸਿਪਲਿਨ ਤੇ ਭਾਰੂ ਹੋ ਗਏ..ਫੇਰ ਓਹਨਾ ਦੋਹਾਂ ਦੇ ਮੂੰਹ ਤੇ ਕਿੰਨਾ ਕੁਝ ਆਖ ਓਸੇ ਵੇਲੇ ਆਪਣਾ ਅਸਤੀਫਾ ਲਿਖ ਵਾਪਿਸ ਜਲੰਧਰ ਆ ਗਏ..!
ਕੁਝ ਮਹੀਨਿਆਂ ਬਾਅਦ ਸਿੰਘਣੀ ਨੇ ਪੁੱਛ ਲਿਆ..ਸਰਦਾਰ ਜੀ ਵਾਪਿਸ ਯੂਨਿਟ ਨਹੀਂ ਜਾਣਾ..ਆਖਣ ਲੱਗੇ ਮੈਂ ਤਾਂ ਨੌਕਰੀ ਛੱਡ ਦਿੱਤੀ ਏ..ਜਿਥੇ ਅਸੂਲਾਂ ਦੀ ਗੱਲ ਆ ਗਈ ਓਥੇ ਜਾਗਦੀ ਜਮੀਰ ਵਾਲੇ ਨੌਕਰੀ ਵਾਲਾ ਗਲਾਵਾਂ ਗਲੋਂ ਲਾਹੁਣ ਵੇਲੇ ਮਿੰਟ ਨਹੀਂ ਸੋਚਦੇ..!
ਫੇਰ ਛੇ ਜੂਨ ਚੁਰਾਸੀ ਨੂੰ ਸਾਰੀ ਰਾਤ ਅਤੇ ਅਗਲੇ ਦਿਨ ਖਬਰ ਆਉਣ ਤੱਕ ਰੇਡੀਓ ਕੰਨ ਨੂੰ ਲਾਈ ਵੇਹੜੇ ਵਿੱਚ ਤੁਰੇ ਫਿਰਦੇ ਰਹੇ..ਮੈਂ ਵੀ ਕੋਲ ਹੀ ਵਰਾਂਡੇ ਵਿੱਚ ਬੈਠਾ ਰਿਹਾ..ਲਾਗੇ ਹੀ ਜਗਦੇ ਬਲਬ ਤੇ ਜਾਨਾ ਨਿਛਾਵਰ ਕਰੀ ਜਾ ਰਹੇ ਕਿੰਨੇ ਸਾਰੇ ਸੰਮਾ ਦੇ ਪਰਵਾਨਿਆਂ ਨੂੰ ਵੇਖਦਾ ਹੋਇਆ..!
ਫੇਰ ਸੰਨ ਛਿਆਸੀ ਨੂੰ ਇੱਕ ਦਿਨ ਮਨਬੀਰ ਸਿੰਘ ਚਹੇੜੂ ਨਾਮ ਦਾ ਸਿੰਘ ਜਲੰਧਰ ਸਾਡੇ ਘਰੋਂ ਫੜਿਆ ਗਿਆ..ਨਿਹੱਥਾ..ਜਾਂਦਾ ਜਾਂਦਾ ਆਖਣ ਲੱਗਾ ਕੋਲ ਹਥਿਆਰ ਵੀ ਹੁੰਦਾ ਤਾਂ ਵੀ ਨਹੀਂ ਸੀ ਚਲਾਉਣਾ..ਮੇਜਰ ਸਾਬ ਦੇ ਨਿੱਕੇ ਨਿੱਕੇ ਬੱਚੇ ਜੂ ਸਨ ਕੋਲ..!
ਪਿਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ