ਬਾਰੀ ਕੋਲ ਬੈਠੀ ਮਾਂ ਨੂੰ ਵੇਖ ਸਾਨੂੰ ਪਤਾ ਲੱਗ ਜਾਇਆ ਕਰਦਾ ਕੇ ਬਨੇਰੇ ਤੇ ਕਾਂ ਬੋਲਦਾ ਹੋਣਾ ਤੇ ਜਾਂ ਫੇਰ ਰੋਟੀ ਪਕਾਉਂਦੀ ਹੱਥੋਂ ਪੇੜਾ ਭੁੜਕਿਆ ਹੋਣਾ..ਨਾਨਕਿਆਂ ਤੋਂ ਕਿਸੇ ਪ੍ਰਾਹੁਣੇ ਨੂੰ ਉਡੀਕਦੀ ਹੋਣੀ..!
ਮਾਮੇ ਦੀ ਲੱਤ ਵਿਚ ਨੁਕਸ ਸੀ..!
ਉਸਤੋਂ ਸਾਈਕਲ ਨਹੀਂ ਚੱਲਦਾ ਹੁੰਦਾ..ਹਮੇਸ਼ਾਂ ਟਾਂਗੇ ਤੇ ਹੀ ਆਉਂਦਾ..ਫੇਰ ਹੇਠਾਂ ਉੱਤਰ ਪੈਦਲ ਤੁਰੇ ਆਉਂਦੇ ਨੂੰ ਵੇਖ ਹੈਰਾਨ ਹੋ ਜਾਇਆ ਕਰਦੇ..ਐਸਾ ਅਟੱਲ ਵਿਸ਼ਵਾਸ਼ ਕੇ ਮਾਂ ਨੇ ਆਟਾ ਵੀ ਵਾਧੂ ਗੁੰਨ੍ਹ ਲਿਆ ਹੁੰਦਾ..ਮੰਜੀ ਬਿਸਤਰਾ ਵੀ ਤਿਆਰ ਕਰ ਦੇਣਾ ਅਤੇ ਫੇਰ ਤੁਰੇ ਆਉਂਦੇ ਨੂੰ ਵੇਖ ਖੁਸ਼ੀ ਸਾਂਭੀ ਨਾ ਜਾਂਦੀ..ਰੱਬ ਦੇ ਰੇਡੀਓ..!
ਕਦੀ ਕਦਾਈਂ ਮਾਂ ਦੀ ਬਾਪੂ ਹੁਰਾਂ ਨਾਲ ਲੜਾਈ ਹੋ ਜਾਂਦੀ..ਬਹੁਤੇ ਵਾਰ ਖਰਚੇ ਤੋਂ ਹੁੰਦੀ..ਕਦੀ ਘੱਟ ਦਾਜ ਦਾ ਮੇਹਣਾ ਵੱਜਦਾ ਤਾਂ ਬੜਾ ਗੁੱਸਾ ਕਰਦੀ..ਫੇਰ ਬਾਰੀ ਕੋਲ ਆ ਕੇ ਬੈਠ ਜਾਇਆ ਕਰਦੀ..!
ਸਾਥੋਂ ਕਾਪੀ ਦਾ ਵਰਕਾ ਮੰਗਦੀ..ਕਿੰਨੀ ਦੇਰ ਕੁਝ ਲਿਖਦੀ ਰਹਿੰਦੀ..ਫੇਰ ਵਰਕੇ ਦੀਆਂ ਤੈਹਾਂ ਬਣਾ ਕੇ ਸੌਣ ਵੇਲੇ ਆਪਣੇ ਸਿਰਹਾਣੇ ਰੱਖ ਲੈਂਦੀ..ਸਾਨੂੰ ਪਤਾ ਹੁੰਦਾ ਅੰਦਰ ਕੀ ਲਿਖਿਆ ਹੋ ਸਕਦਾ ਏ..ਭਰਾ ਨੂੰ ਸ਼ਿਕਾਇਤਾਂ ਲਿਖਿਆ ਹੁੰਦੀਆਂ..!
ਵੱਜਦੇ ਮੇਹਣਿਆਂ ਦਾ ਵਿਸਥਾਰ ਅਤੇ ਆਪਣੇ ਅੰਦਰ ਦੇ ਕਿੰਨੇ ਸਾਰੇ ਡਰ ਅਤੇ ਵਲਵਲੇ ਲਿਖੇ ਹੁੰਦੇ..ਫੇਰ ਸੁਵੇਰੇ ਉੱਠਦੀ..ਚੁੱਲ੍ਹਾ ਚੌਂਕਾ ਕਰਦੀ..ਸਾਰਾ ਕੁਝ ਫੇਰ ਤੋਂ ਆਮ ਜਿਹਾ ਹੋਣ ਲੱਗਦਾ..!
ਫੇਰ ਉਹ ਸਿਰਹਾਣੇ ਹੇਠੋਂ ਓਹੀ ਚਿੱਠੀ ਕੱਢਦੀ ਤੇ ਫੇਰ ਓਹਲੇ ਜਿਹੇ ਨਾਲ ਟੋਟੇ-ਟੋਟੇ ਕਰ ਚਾਹ ਦੀ ਪਤੀਲੀ ਹੇਠ ਬਲਦੀ ਅੱਗ ਵਿਚ ਸਿੱਟ ਦੀਆ ਕਰਦੀ..ਇੰਝ ਲੱਗਦਾ ਉਸਦੇ ਅੰਦਰ ਦੇ ਵਲਵਲੇ ਅਤੇ ਮਨ ਦਾ ਗੁੱਸਾ ਧੂੰਆਂ ਬਣ ਉੱਪਰ ਨੂੰ ਉੱਡ ਗਏ ਹੋਵਣ..!
ਨਾਨੀ ਅਕਸਰ ਆਖਿਆ ਕਰਦੀ..ਵਕਤ ਗੁੱਸੇ ਦੇ ਉਬਾਲ ਤੇ ਪਾਣੀ ਦਾ ਕੰਮ ਕਰਿਆ ਕਰਦਾ ਏ..!
ਫੇਰ ਜਿਸ ਦਿਨ ਸ਼ਹਿਰ ਗਏ ਮਾਮੇ ਦੇ ਮੁੰਡੇ ਨੂੰ ਚੁੱਕ ਲਿਆ ਗਿਆ ਤਾਂ ਮਾਮਾ ਵੀ ਨਾਲ ਹੀ ਸੀ..ਮਾਂ ਜਾਣਦੀ ਸੀ ਕੇ ਉਸ ਕੋਲੋਂ ਮਾਰ ਸਹੀ ਨਹੀਂ ਜਾਣੀ..!
ਆਂਦਰਾਂ ਨੂੰ ਸੇਕ ਲੱਗਾ..ਸਿੱਧੀ ਥਾਣੇ ਜਾ ਆਪਣੀਆਂ ਵੰਗਾਂ ਟੇਬਲ ਤੇ ਢੇਰੀ ਕਰ ਦਿੱਤੀਆਂ..!
ਉਹ ਅੱਗੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ