ਮੇਰੀ ਭਾਬੀ ਸੁਖਰਾਜ ਵੀਰ ਜੀ ਦੀ ਨਿੱਜੀ ਪਸੰਦ ਸੀ..
ਤਾਂ ਹੀ ਸ਼ਾਇਦ ਮਾਂ ਹਰ ਵੇਲੇ ਘੁੱਟੀ ਵੱਟੀ ਜਿਹੀ ਰਿਹਾ ਕਰਦੀ..
ਉੱਪਰੋਂ ਉਪਰੋਂ ਤੇ ਕੁਝ ਪਤਾ ਨਾ ਲੱਗਣ ਦਿੰਦੀ ਪਰ ਅੰਦਰੋਂ ਇੰਝ ਲੱਗਦਾ ਜਿੰਦਾ ਕੋਈ ਵੱਡੀ ਜੰਗ ਹਾਰ ਗਈ ਹੋਵੇ..
ਅਕਸਰ ਹੀ ਉਸਦੇ ਮੂਹੋਂ ਬੱਸ ਏਹੀ ਸੁਣਦੀ ਆਈ ਸਾਂ ਕੇ “ਆਪਣੇ ਪੁੱਤ ਜੋਗਾ ਸਮੁੰਦਰ ਵਿਚੋਂ ਕੋਈ ਐਸਾ ਮੋਤੀ ਚੁਣ ਕੇ ਲਿਆਊਂ..ਲੋਕ ਅੱਡੀਆਂ ਚੁੱਕ ਚੁੱਕ ਵੇਖਿਆ ਕਰਨਗੇ..”
ਵਿਆਹ ਤੋਂ ਕੁਝ ਦੇਰ ਮਗਰੋਂ ਹੀ ਨੁਕਸ ਨਿੱਕਲਣੇ ਸ਼ੁਰੂ ਹੋ ਗਏ..
ਅਕਸਰ ਹੀ ਉਸਨੂੰ ਆਖ ਦਿਆ ਕਰਦੀ “ਇਹ ਤੇਰਾ ਪੇਕਾ ਨਹੀਂ..ਸਹੁਰਾ ਘਰ ਏ..ਇਥੋਂ ਦੇ ਕਾਇਦੇ ਕਨੂੰਨ ਜ਼ਿਹਨ ਵਿਚ ਰਖਣੇ ਤੇਰਾ ਪਹਿਲਾ ਫਰਜ ਏ”
ਮੈਨੂੰ ਇਹ ਗੱਲ ਬੁਰੀ ਲੱਗਦੀ..
ਪਰ ਮਾਂ ਨੂੰ ਸਿੱਧਾ ਕੁਝ ਨਾ ਆਖ ਸਕਦੀ..ਅੱਗਿਓਂ ਝੱਟਪੱਟ ਅਥਰੂ ਜੂ ਕਿਰਨੇ ਸ਼ੁਰੂ ਹੋ ਜਾਂਦੇ..
ਸੋ ਮੈਂ ਕੋਈ ਵਿਚ ਵਿਚਾਲੇ ਵਾਲਾ ਰਾਹ ਅਪਣਾਇਆ ਕਰਦੀ..ਤੇ ਦੋਹਾਂ ਦੀ ਸੁਲਾਹ ਕਰਵਾ ਦਿਆ ਕਰਦੀ!
ਫੇਰ ਇੱਕ ਦਿਨ ਬਾਹਰੋਂ ਘਰੇ ਆਈ ਤਾਂ ਮਾਹੌਲ ਕਾਫੀ ਗਰਮ ਹੋਇਆ ਲੱਗਾ..
ਇਸਤੋਂ ਪਹਿਲਾਂ ਕੇ ਟੈਨਸ਼ਨ ਦੀ ਅਸਲ ਵਜਾ ਪਤਾ ਲੱਗਦੀ ਦਾਦੀ ਹੁਰਾਂ ਨੇ ਮਾਂ ਨੂੰ ਕੋਲ ਬੁਲਾ ਲਿਆ ਤੇ ਆਖਣ ਲੱਗੀ “ਬੇਟਾ ਗੱਲ ਸੁਣ ਜਦੋਂ ਪੰਝੀ ਵਰੇ ਪਹਿਲਾਂ ਤੂੰ ਇਸ ਘਰੇ ਵਿਆਹੀ ਆਈ ਸੈਂ ਤਾਂ ਤੂੰ ਵੀ ਮੇਰੀ ਨਹੀਂ ਮੇਰੇ ਪੁੱਤ ਦੀ ਹੀ ਪਸੰਦ ਸੀ..ਪਰ ਮੈਂ ਤੇ ਤੈਨੂੰ ਧੀ ਬਣਾ ਸਦਾ ਲਈ ਆਪਣਾ ਲਿਆ..ਸੋ ਮੈਂ ਚਾਹੁੰਦੀ ਹਾਂ ਕੇ ਤੂੰ ਵੀ ਸੁਖਰਾਜ ਦੀ ਨਾਲਦੀ ਨੂੰ ਉਂਝ ਹੀ ਆਪਣਾ ਲਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ