ਮੇਰੀ ਦਿਲੀ ਤਮੱਨਾ
ਤਮੱਨਾ ਸੀ ਕੁਝ ਲਿਖਣੇ ਦੀ,
ਟੈਲੀਵਿਜ਼ਨ , ਅਖ਼ਬਾਰਾਂ ਚ ਦਿਖਣੇ ਦੀ,
ਵਾਂਗ ਕਿਤਾਬਾਂ ਪਾਸ਼ ਦੀਆਂ, ਬਾਜ਼ਾਰ ਚ ਵਿਕਣੇ ਦੀ,
ਇਕ ਤਮੱਨਾ ਸੀ ਦਿਲ ਅੰਦਰ, ਕੁਝ ਚੰਗਾ ਲਿਖਣੇ ਦੀ ।।
ਤੇ ਮੇਰੀ ਇਹ ਤਮੱਨਾ ਮੁਕੱਮਲ ਕਿਵੇਂ ਹੋਈ ਅਗੇ ਪੜੋ—
ਗਲ ਕੁਝ ਬੀਤੇ ਸਾਲਾਂ ਦੀ ਹੈ,ਅੱਡੋ-ਅੱਡ ਲਿਖਾਰੀਆਂ ਦੇ ਗੀਤ ਸੁਣਨੇ ਦਾ ਸ਼ੌਂਕੀ ਹੋਣ ਕਾਰਣ ਮਨ ਵਿੱਚ ਖੁਦ ਕੁਝ ਲਿਖਣ ਦਾ ਸ਼ੌਂਕ ਜਨਮ ਲੈਣ ਲੱਗਾ ਸੀ । ਕਈ ਵਾਰ ਉਸ ਸਮੇਂ ਆਪਣੀ ਸੋਚ ਮੁਤਾਬਕ ਲਿਖਣਾ ਚਾਹਿਆ, ਪਰ ਹਰ ਵਾਰ ਬੇਤੁਕਿਆ ਜਾ ਰਿਹਾ । ਕਈ ਦਿਨ ਏਦਾਂ ਚਲਿਆ ਤੇ ਗਲ ਨਾ ਬਣਨ ਕਾਰਨ ਮਨ ਅਕਣ ਲੱਗਾ । ਮੇਰੇ ਬਾਪੂ ਜੀ ਅਕਸਰ ਆਖਿਆ ਕਰਦੇ ਸੀ ਕਿ , “੧੮ ਸਾਲ ਦੀ ਉਮਰ ਵਿੱਚ ਮੁੰਡਿਆ ਦੀ ਜਵਾਨੀ ਪੁੰਗਰਨ ਲਗਦੀ ਹੈ , ਤੇ ਉਹਦੋਂ ਉਹ ਹੋਸ਼ ਨਾਲ ਘਟ ਤੇ ਜੋਸ਼ ਨਾਲ ਵੱਧ ਕਮ ਲੈਂਦੇ ਹਨ“ ।ਮੇਰੇ ਤੇ ਵੀ ਉਦੋਂ ਜਵਾਨੀ ਚੜੀ ਹੀ ਸੀ ਤੇ ਇਸ਼ਕ ਦੇ ਰਾਹੇ ਪੈ ਚੁੱਕਾ ਸੀ । ਹੁਣ ਜ਼ਿਆਦਾਤਰ ਸਮਾਂ ਮੇਰਾ ਇਹਨਾ ਗੱਲਾਂ ਵਿੱਚ ਹੀ ਬੀਤਣ ਲੱਗਾ । ਰੱਬ ਵਿੱਚ ਅੰਨਾ ਵਿਸ਼ਵਾਸ਼ ਹੋਣ ਕਾਰਨ ਮੈਨੂੰ ਇੰਜ ਲਗਣ ਲੱਗਾ ਕਿ , ਇਹ ਜੋ ਕੁਝ ਵੀ ਚਲ ਰਿਹਾ ਮੇਰੇ ਲਈ ਬੋਹਤ ਚੰਗਾ
ਹੈ । ਹੁਣ ਮੈਂ ਸਾਡੇ ਰਿਸ਼ਤੇ ਨੂੰ ਬਹੁਤ ਗੰਭੀਰ ਲੈਣ ਲੱਗਾ ਸੀ ਅਤੇ ਮਨੋ-ਮਨ ਹੀ ਓੁਸਦੇ ਖਾਬ ਦੇਖਣ ਲੱਗਾ ਸੀ । ਇਸ ਸਭ ਦੇ ਚਲਦਿਆਂ ਮੈਨੂੰ ਜਮਾ ਵੀ ਅੰਦਾਜ਼ਾ ਨਹੀ ਸੀ ਕਿ , ਜਿਸਦੇ ਮੈ ਦਿਨ ਰਾਤ ਖਾਬ ਦੇਖਦਾ ਹਾਂ ਇਕ ਦਿਨ ਉਹੀ ਮੈਨੂੰ ਝੂਠੇ ਲਾਰਿਆਂ ਵਿਚ ਰੱਖ ਮੇਰੇ ਛੋਟੇ ਕਦ ਕਾਰਣ ਮੈਨੂੰ ਛੱਡ ਜਾਊਗੀ । ਇਹ ਸਭ ਕੁਝ ਜਾਣਨ ਤੋਂ ਬਾਦ ਹੌਲੀ ਹੌਲੀ ਮੇਰੇ ਮਨ ਵਿਚ ਉਹਦੇ ਲਈ ਜ਼ਹਿਰ ਭਰਨ ਲੱਗਾ ਅਤੇ ਹਰ ਇਕ ਨਾਲ ਹੀ ਮੇਰਾ ਬਰਤਾਵ ਵਿਗੜਨ ਲੱਗਾ ਸੀ । ਪਰ ਹੁਣ ਉਹਨੂੰ ਕੋਸਣ ਦੀ ਬੇਜਾਏ ਮੈਂ ਰੱਬ ਦਾ ਭਾਣਾ ਮੱਨ ਸ਼ਾਂਤ...
...
ਤੇ ਇਕੱਲਾ ਰਹਿਣ ਲੱਗਾ । ਉਸ ਇਕੱਲੇ ਪਨ ਨੇ ਮੈਨੂੰ ਦਿਲ ਵਿੱਚ ਦੱਬੇ ਜੱਜ਼ਬਾਤ ਬਾਹਰ ਕੱਡਣ ਅਤੇ ਹੱਥ ਵਿੱਚ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ । ਅੱਖਾਂ ਵਿੱਚ ਹੰਝੂ ਲੈ ਫਿਰ ਜਦ ਲਿਖਣਾ ਸ਼ੁਰੂ ਕਿੱਤਾ , ਦਿਲ ਵੀ ਹੌਲਾ ਹੋਣ ਲਗਾ ਤੇ ਬੇਤੁਕੀਆਂ ਸਤਰਾਂ ਦੀ ਤੁਕ ਬਣਨ ਲੱਗੀ । ਖੁਦ ਤੇ ਵਿਸ਼ਵਾਸ਼ ਨਾ ਹੋਣ ਕਾਰਣ ਮੈਂ ਆਪਣੀਆਂ ਲਿੱਖੀਆਂ ਕੁਝ ਸਤਰਾਂ ਕਰੀਬੀ ਮਿਤਰਾਂ ਵਿਚ ਖੱੜ ਕੇ ਸੁਨਾਉਣ ਲਗਾ ਅਤੇ ਉਹਨਾਂ ਮੇਰੇ ਮੋਡੇ ਤੇ ਹੱਥ ਰੱਖ ਮੈਨੂੰ ਹੌਂਸਲਾ ਅਫਜ਼ਾਈ ਦੇ ਸਹਿਰਾਇਆ । ਹੁਣ ਮੈਂ ਰੋਜ਼ ਕੁੱਛ ਨਾ ਕੱਛ ਲਿਖਦਾ ਤੇ ਪਹਿਲਾਂ ਨਾਲੋ ਖੁਸ਼ ਰਹਿਣ ਲੱਗਾ ਸੀ । ਮੈਨੂੰ ਬੀਤੀਆਂ ਕਾਲੀਆਂ ਰਾਤਾਂ ਦਾ ਦੁੱਖ ਘੱਟ ਅਤੇ ਮੁੱੜ ਚੱੜਦੇ ਸੂਰਜ ਦਾ ਸੁੱਖ ਜਿਆਦਾ ਮਹਿਸੂਸ ਹੋਇਆ ਤੇ ਮੈਨੂੰ ਇਹਸਾਸ ਹੋਣ ਲੱਗਾ ਕਿ ਉਸ ਮਾਲਕ(ਰੱਬ) ਤੇ ਭਰੋਸਾ ਰੱਖੋ , ਉਹ ਥੋਡੇ ਨਾਲ ਜੋ ਵੀ ਕਰਦਾ ਹੱਸ ਕੇ ਮੱਨੋ ਕਿਉਂਕੀ ਉਹ ਕਦੇ ਕਿਸੇ ਦਾ ਮਾੜਾ ਨਹੀ ਸੋਚਦਾ । ਸਮੇਂ ਦੇ ਨਾਲ ਮੇਰੀ ਕਲਮ ਵਿੱਚ ਕੁਝ ਸੁਧਾਰ ਆਇਆ ਤੇ “ਪ੍ਰਮਾਤਮਾ” ਦੀ ਮਿਹਰ ਸਦਕਾ ਅੱਜ-ਕੱਲ ਕੁਝ ਲੋਕਾਂ ਵਿੱਚ ਮੇਰੀ ਪਹਿਚਾਨ ਬਤੋਰ ਇਕ ਨਵੇਂ ਉਭਰਦੇ ਸ਼ਾਇਰ ਬਾਝੋਂ ਬਣ ਚੁੱਕੀ ਹੈ ।
” ਜ਼ਿੰਦਗੀ ਵਿੱਚ ਮਿਲੀਆਂ ਠੋਕਰਾਂ ਤੁਹਾਨੂੰ ਦੋ ਕਦਮ ਅੱਗੇ ਹੀ ਸੁੱਟਦੀਆ ਹਨ ਅਤੇ ਬਹੁਤ ਕੁਝ ਸਿਖਾ ਜਾਂਦੀਆ ਹਨ” ਇਸ ਲਈ ਕਦੇ ਹੌਂਸਲਾ ਨਾ ਹਾਰਿਉ ਤੇ ਰੱਬ ਤੇ ਭਰੋਸਾ ਰੱਖਿਉ ।।
ਲਿਖਾਰੀ : ਸ. ਅਰਸ਼ਦੀਪ ਸਿੰਘ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
(ਇੱਕ ਗਰੀਬ ਪਰਿਵਾਰ ਦੀ ਧੀ ਤੇ ਅਧਾਰਿਤ ਸੱਚੀ ਘਟਨਾ) 17 ਸਾਲ 8 ਮਹੀਨੇ ਦੀ (ਆਰਤੀ) ਕਾਲਪਨਿਕ ਨਾਮ ਦਾ ਬਲਾਤਕਾਰ ਹੋਇਆ ਸੀ ਉਸਦੇ ਆਪਣੇ ਸਕੇ ਪਿਤਾ ਵਲੋਂ ! ਜਦ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਸੁਣਕੇ । ਲੜਕੀ ਨੇ ਹਿੰਮਤ ਕਰਕੇ , ਆਪਣੇ ਪਿਤਾ ਖਿਲਾਫ Continue Reading »
ਬਾਪੂ ਜੀ ਅਕਸਰ ਆਖਿਆ ਕਰਦੇ ਕੇ ਪੁੱਤਰ ਜਦੋਂ ਕਦੇ ਵੀ ਰਿਸ਼ਤਿਆਂ ਦੇ ਕਿਸੇ ਤਾਣੇ ਬਾਣੇ ਵਿਚ ਘੁਟਣ ਜਿਹੀ ਮਹਿਸੂਸ ਹੋਣ ਲੱਗੇ ਓਸੇ ਵੇਲੇ ਭਰਿਆ ਮੇਲਾ ਛੱਡ ਬਾਹਰ ਖੁੱਲੀ ਹਵਾ ਵਿਚ ਆ ਜਾਵੀਂ..ਸਾਹ ਸੌਖਾ ਹੋਜੂ..ਕਦੀ ਪ੍ਰਵਾਹ ਨਾ ਕਰੀਂ ਕੌਣ ਕੀ ਆਖੂ! ਉਸ ਦਿਨ ਵੀ ਇੱਕ ਵੱਡੀ ਦੁਬਿਧਾ ਸਾਮਣੇ ਆਣ ਖਲੋਤੀ! ਇੱਕੋ Continue Reading »
ਪ੍ਰੇਮ ਅਤੇ ਅਭਿਮਾਨ 📷ਸੁਖਨੈਬ ਸਿੰਘ ਸਿੱਧੂ ‘ਫਰੀਦ’ ਦੇ ਦਾਦਾ – ਪੜਦਾਦਾ ਅਫ਼ਗਾਨ ਤੋਂ ਆ ਕੇ ਪੰਜਾਬ ‘ਚ ਹੁਸਿ਼ਆਰਪੁਰ ਦੇ ਇਲਾਕੇ ਰਹਿਣ ਲੱਗੇ ਸੀ , ਘੋੜਿਆਂ ਦੇ ਵਪਾਰੀ ਸੀ । ਉਹਦੇ ਬਾਪ ਨੂੰ ਸਹਸਰਾਮ ( ਬਿਹਾਰ ) ‘ਚ ਇੱਕ ਪਰਗਨੇ ਦੀ ਚੌਧਰ ਮਿਲੀ ਸੀ । ਚੌਧਰੀ ਬਾਪ ਨੇ ਇੱਕ ਹੁਸੀਨ ਔਰਤ Continue Reading »
ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ.. ਆਪਣੇ ਜੀਆਂ ਨੂੰ ਸੁੱਖੀ-ਸਾਂਦੀ ਲੰਮੇ ਸਫ਼ਰ ਤੇ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬੀਜੀ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ..! ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ Continue Reading »
*ਯੂਰਪ ਗਏ ਜੋੜੇ ਨੇ ਫੇਸਬੁੱਕ ‘ਤੇ ਇਕ ਵੀ ਸਟੇਟਸ ਅਪਡੇਟ ਨਹੀਂ ਕੀਤਾ, ਸਾਰਾ ਸਮਾਂ ਘੁੰਮਣ ਵਿਚ ਬਰਬਾਦ ਕੀਤਾ* ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ‘ਜੋੜਾ’ ਲੱਖਾਂ ਰੁਪਏ ਖਰਚ ਕੇ ਯੂਰਪ ਦੀ ਯਾਤਰਾ ਕਰਦਾ ਹੈ ਅਤੇ ਪੂਰੀ ਯਾਤਰਾ ਦੌਰਾਨ ਇੱਕ ਵਾਰ ਵੀ ਫੇਸਬੁੱਕ ਸਟੇਟਸ ਅਪਡੇਟ ਨਹੀਂ ਕਰਦਾ ਹੈ? ਹਾਂ! Continue Reading »
ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ.. ਘਰੇ ਮੈਂ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕਦੀ ਕੁਝ ਨਾ ਆਖਦੀ ਪਰ ਕਿਸੇ ਵਿਆਹ ਸ਼ਾਦੀ ਅਤੇ ਮੰਗਣੇ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..! ਕਦੀ ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ.. ਫੇਰ ਆਖਿਆ ਕਰਦੀ ਆਪਣੀ ਚੁੰਨੀ Continue Reading »
ਤੇਜੋ ਸ਼ੂਦੈਣ !! 🌷🌷 ਬੇਬੇ ਹਵੇਲੀ ਗੀਰੇ ਚੋਂ ਪਾਥੀਆਂ ਲੈਣ ਜਾਂਦੀ ਜਾਂ ਵਿਹੜੇ ‘ਚ’ ਪੋਚਾ ਫੇਰਦੀ, ਬੱਸ ਇਕੋ ਮੁਹਾਰਨੀ ਪੜ੍ਹਦੀ ਰਹਿੰਦੀ , ” ਵੱਡੇ ਸ਼ਾਹ ਬਣੀ ਬੈਠੇ……ਜੋ ਸੌਦਾ ਸਾਨੂੰ ਚਾਹੀਦਾ .. ਲੋਕੋ ਇਨ੍ਹਾਂ ਦੀ ਹੱਟੀਆਂ ਵਿੱਚ ਹੈ ਨਹੀਂ ਜੇ।” ਉਹ ਹੋਰ ਵੀ ਅਵਾ-ਤਵਾ ਬੋਲਣੋ ਨਾ ਹਟਦੀ.ਤਾਂ ਅਸੀਂ ਦੋਵੇਂ ਭੈਣਾਂ ਬਥੇਰਾ Continue Reading »
ਪੰਜਾਬ ਦੇ ਰਾਇਕੋਟ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਜੋ ਲੱਗਭਗ ਪੰਜਾਹ ਸਾਲ ਦਾ ਸੀ | ਚੰਗਾ ਕਾਰੋਬਾਰ ਹੋਣ ਕਰਕੇ ਉਹ ਗਰੀਬ ਲੋਕਾਂ ਦੀ ਮੱਦਦ ਕਰਦਾ ਰਹਿੰਦਾ ਸੀ | ਜਿਸ ਕਰਕੇ ਉੱਥੇ ਦੇ ਲੋਕ ਉਸ ਦੀ ਇਸ ਵਿਵਹਾਰ ਦੀ ਬਹੁਤ ਤਾਰੀਫ ਤੇ ਬੇਹੱਦ ਖੁਸ਼ ਸਨ | ਇਕ ਦਿਨ ਅਚਾਨਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Seema Goyal
ik kahavat hai,jinni nikki,uhni theekhi.It’s a lovely and beautiful story. God bless you. 🙏🙏🤗🤗🤗
Arshdeep Singh
Shukriya ji sareya da❤️
Anu
👏🏻👏🏻👏🏻👏🏻
Mndeep johal
Bht sohna likhya
Tarunpreet Kaur
Boht hi shaandar likhti 😍🥰
Arshdeep Singh
Tysm🥰