ਮੇਰੀ ਕਹਾਣੀ ਮੇਰੀ ਜ਼ੁਬਾਨੀ
ਇਹ ਹੈ ਮੇਰੀ ਕਹਾਣੀ , ਮੈਂ ਆਰਤੀ। ਮੈਂ ਅੱਜ ਵੀ ਜਦੋਂ ਆਪਣੇ ਬਾਰੇ ਸੋਚਦੀ ਹਾਂ ਤਾਂ ਰੋ ਪੈਂਦੀ ਹਾਂ , ਮੇਰਾ ਤਾਂ ਬਚਪਨ ਵੀ ਬਸ ਮੁਸ਼ਕਿਲ ਚ ਨਿਕਲ ਗਿਆ , ਅਸੀਂ ਆਪਣੇ ਮਾਂ ਬਾਪ ਦੇ ਚਾਰ ਬੱਚੇ ਸੀ , ਤਿੰਨ ਭੈਣਾਂ ਤੇ ਇੱਕ ਛੋਟਾ ਭਰਾ , ਅਸੀਂ ਜਦੋਂ ਛੋਟੇ ਛੋਟੇ ਸੀ ਤਾਂ ਸਾਡੇ ਪਾਪਾ ਸਾਨੂੰ ਛੱਡ ਕੇ ਕਿਤੇ ਚਲ ਗਏ ਸਨ , ਫਿਰ ਤਾਏ ਚਾਚੇ ਨੇ ਘਰੋਂ ਕੱਢ ਦਿੱਤਾ ਤੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਅਸੀਂ ਸਾਰੇ ਰਹਿਣ ਲੱਗ ਪਏ , ਸਾਡੀ ਮੰਮੀ ਨੇ ਸਾਨੂੰ ਬਹੁਤ ਔਖੇ ਹੋ ਕੇ ਪਾਲਿਆ , ਮੈਨੂੰ ਅੱਜ ਵੀ ਦਿਨ ਯਾਦ ਆ, ਇੱਕ ਵਾਰ ਮੇਰੇ ਛੋਟੇ ਭਰਾ ਨੂੰ ਬਹੁਤ ਭੁੱਖ ਲੱਗੀ ਤੇ ਘਰ ਚ ਖਾਣ ਨੂੰ ਕੁਝ ਵੀ ਨਹੀਂ ਸੀ , ਮੰਮੀ ਵੀ ਘਰ ਨਹੀਂ ਸਨ ਉਹ ਕਿਤੇ ਕੰਮ ਲੱਭਣ ਗਏ ਹੋਏ ਸਨ ਤੇ ਭਰਾ ਬਹੁਤ ਰੋ ਰਿਹਾ ਸੀ , ਮੈਂ ਹਨਾ ਉਸਨੂੰ ਸੁੱਕੀਆਂ ਹੋਈਆਂ ਮਿਰਚਾਂ ਪਈਆਂ ਸੀ ਘਰ ਚ , ਉਹ ਪਾਣੀ ਚ ਨਮਕ ਪਾ ਕੇ ਤੇ ਉਬਾਲ ਕੇ ਦੇ ਦਿੱਤੀ , ਉਸ ਟਾਈਮ ਉਹ ਵੀ ਬਹੁਤ ਸਵਾਦ ਲੱਗੀ ਸੀ ਮੇਰੇ ਭਰਾ ਨੂੰ , ਸਾਨੂੰ ਸਾਰੇ ਬੁਰੀ ਨਜ਼ਰਾਂ ਨਾਲ ਦੇਖਣ ਲੱਗ ਗਏ , ਸਾਨੂੰ ਚੋਰ ਦੇ ਬੱਚੇ ਬੋਲਣ ਲੱਗ ਗਏ , ਪਰ ਸਾਡੀ ਮਾਂ ਨੇ ਸਾਨੂੰ ਇਹੀ ਸਿਖਾਇਆ ਸੀ ਕਿ ਕਦੇ ਕਿਸੇ ਕੋਲੋਂ ਮੰਗ ਕੇ ਨਹੀਂ ਖਾਣਾ , ਟਾਈਮ ਨਿਕਲਦਾ ਗਿਆ , ਮੇਰੀ ਵੱਡੀ ਭੈਣ ਦਾ ਵਿਆਹ ਮੇਰੀ ਮਾਸੀ ਨੇ ਕਰ ਦਿੱਤਾ ਉਹ ਆਪਣੇ ਘਰ ਖੁਸ਼ ਸੀ , ਫੇਰ ਮੇਰਾ ਵਿਆਹ ਕਰ ਦਿੱਤਾ ਮੇਰਾ ਵਿਆਹ ਬਹੁਤ ਛੋਟੀ ਉਮਰ ਚ ਹੋਇਆ ਸੀ , ਮੈਂ 17 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਸੀ , ਫਿਰ ਤਾਂ ਜ਼ਿੰਦਗੀ ਹੋਰ ਵੀ ਔਖੀ ਹੋ ਗਈ , ਜਿਸ ਨਾਲ ਮੇਰਾ ਵਿਆਹ ਹੋਇਆ ਸੀ ਬਹੁਤ ਸ਼ਰਾਬ ਪੀਂਦਾ ਸੀ , ਤੇ ਜੂਆ ਵੀ ਬਹੁਤ ਖੇਡਦਾ ਸੀ , ਪਰ ਮੈਂ ਕਦੇ ਵੀ ਆਪਣੀ...
...
ਮੰਮੀ ਨੂੰ ਨਹੀਂ ਦੱਸਿਆ ਕੇ ਉਹ ਦੁਖੀ ਹੋਣਗੇ , ਚੁੱਪ ਚਾਪ ਸਹਿੰਦੀ ਰਹੀ ਤੇ ਫਿਰ ਮੇਰੇ ਘਰ ਇੱਕ ਕੁੜੀ ਹੋਈ 2002 ਵਿੱਚ , ਪਰ ਫਿਰ ਵੀ ਕੁਝ ਨਹੀਂ ਬਦਲਿਆ , ਫਿਰ ਤੇ ਮੇਰੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ , ਫਿਰ ਕਿਸੇ ਦੇ ਘਰ ਦਾ ਕੰਮ ਕਰਨ ਲੱਗ ਗਈ ਤੇ ਸਮਾਂ ਨਿਕਲਦਾ ਰਿਹਾ , 2006 ਵਿਚ ਮੇਰੇ ਇੱਕ ਹੋਰ ਕੁੜੀ ਹੋਈ , ਫਿਰ ਜ਼ਿੰਦਗੀ ਚ ਹੋਰ ਦੁੱਖ ਆਉਣੇ ਸ਼ੁਰੂ ਹੋ ਗਏ , ਫਿਰ ਮੇਰੇ ਪਤੀ ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ , ਤੇ ਜੂਆ ਖੇਡਣਾ ਵੀ ਬਹੁਤ ਕਰ ਦਿੱਤਾ , ਫਿਰ ਮੈਂ ਦੋ ਘਰਾਂ ਦਾ ਕੰਮ ਕਰਨ ਲੱਗ ਪਈ , ਸਵੇਰੇ ਲੋਕਾਂ ਦੇ ਘਰ ਦਾ ਕੰਮ ਕਰਨਾ ਤੇ ਫਿਰ ਕਿਸੇ ਦੀ ਦੁਕਾਨ ਤੇ ਵੀ ਕਰਨਾ , ਫਿਰ ਇੱਕ ਦਿਨ ਮੇਰੇ ਪਤੀ ਨੇ ਕਰਜ਼ੇ ਹੱਥੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਤੇ ਮੈਂ ਵਿਧਵਾ ਹੋ ਗਈ , ਬਸ ਫਿਰ ਕੀ ਸੀ ਮੇਂ ਤੇ ਮੇਰੀ ਦੋਨੋ ਧੀਆਂ ਰਹਿ ਗਈਆਂ , ਮੈਂ ਉਹਨਾਂ ਲਈ ਹੀ ਜੀਅ ਰਹੀ ਹਾਂ , ਨਾ ਤੇ ਮੈਂ ਦੂਜਾ ਵਿਆਹ ਕਰਵਾਇਆ ਕਿਉਂਕਿ ਮੈਂ ਇਹਨਾਂ ਦੋਵਾਂ ਨੂੰ ਨਹੀਂ ਸੀ ਛੱਡ ਸਕਦੀ , ਮੇਰੀਆਂ ਦੋਵੇਂ ਧੀਆਂ ਪੜ੍ਹਾਈ ਚ ਬਹੁਤ ਹੁਸ਼ਿਆਰ ਨੇ , ਮੇਰੀ ਵੱਡੀ ਕੁੜੀ ਨੇ 12ਵੀਂ ਚ ਟਾਪ ਕੀਤਾ ਪਰ ਹੁਣ ਮੈਂ ਇਕੱਲੀ ਹਾਂ , ਮੈਂ ਬਹੁਤ ਦੁਖੀ ਹਾਂ ਮੈਂ ਚਾਹੁੰਦੀ ਹਾਂ ਕਿ ਮੇਰੀਆਂ ਦੋਨੋ ਧੀਆਂ ਪੜ੍ਹ ਲਿਖ ਕੇ ਕੁਝ ਬਣ ਜਾਣ , ਪਰ ਮੈਂ ਕੀ ਕਰਨਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ , ਮੇਰੀ ਜ਼ਿੰਦਗੀ ਚ ਦੁੱਖ ਜਿਆਦਾ ਨੇ ਤੇ ਲਫ਼ਜ਼ ਘੱਟ , ਮੈਂ ਬਹੁਤ ਰੋਂਦੀ ਹਾਂ ਆਪਣੀ ਜ਼ਿੰਦਗੀ ਬਾਰੇ ਸੋਚ ਕੇ , ਮੈਂ ਆਰਤੀ ਇੱਕ ਵਿਧਵਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਰਿਸ਼ਤੇਦਾਰੀ ਚੋਂ ਇੱਕ ਦੂਰ ਦੀ ਮਾਸੀ..ਤਕੜੇ ਘਰ ਵਿਆਹੀ..ਕਰੀਬ ਡੇਢ ਦੋ ਮੁਰੱਬੇ ਸ਼ਹਿਰੀ ਜਮੀਨ ਅਤੇ ਹੋਰ ਬੇਸ਼ੁਮਾਰ ਦੌਲਤ ਦਾ ਮਾਲਕ ਸੀ! ਪੈਦਲ ਤੁਰਨ ਵਾਲੇ ਜ਼ਮਾਨਿਆਂ ਵਿਚ ਕੋਲ ਵਧੀਆ ਘੋੜੀਆਂ ਹੁੰਦੀਆਂ..ਫੇਰ ਸਾਈਕਲਾਂ ਵਾਲੇ ਦੌਰ ਵਿਚ ਨਵੇਂ ਨਕੋਰ ਰਾਜਦੂਤ ਅਤੇ ਹੋਰ ਬੰਬੂ ਕਾਟਾਂ ਦੀ ਵੱਡੀ ਖੇਪ..ਮਗਰੋਂ ਕਾਰਾਂ ਦੇ ਜਮਾਨੇ ਆਏ ਤਾਂ ਵੱਧ ਕੀਮਤਾਂ Continue Reading »
ਸੀਮਾ ਗੁਪਤਾ..ਉਮਰ ਬਾਈ ਕੂ ਸਾਲ.. ਨਵੀਂ ਨਵੀਂ ਲੈਕਚਰਰ ਲੱਗ ਪੜਾਉਣਾ ਸ਼ੁਰੂ ਕੀਤਾ ਤਾਂ ਕਲਾਸ ਵਿਚ ਹੁੰਦੀਆਂ ਸ਼ਰਾਰਤਾਂ ਕਾਰਨ ਅਕਸਰ ਪਸੀਨੇ ਛੁੱਟ ਜਾਇਆ ਕਰਦੇ..! ਬਥੇਰੀਆਂ ਅਰਜੋਈਆਂ ਕਰਿਆ ਕਰਦੀ ਕੇ ਨਵੀਂ ਹਾਂ ਥੋੜਾ ਸਹਿਯੋਗ ਦਿਓ..! ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਸਾਡੇ ਗਰੁੱਪ ਵਲੋਂ ਨਿੱਕਾ ਜਿੰਨਾ ਇੱਕ ਕਤੂਰਾ ਚੁੱਕ ਪੜਾਉਂਦੀ Continue Reading »
ਸ਼ਹਿਰ ਵਿੱਚ ਖੁੱਲ੍ਹੇ ਨਵੇਂ ਮਾਲ ਦੀ ਬੜੀ ਚਰਚਾ ਸੀ। ਛੁੱਟੀ ਵਾਲੇ ਦਿਨ ਘਰ ਵਾਲੀ ਦੀ ਫਰਮਾਇਸ਼ ਤੇ ਅਸੀਂ ਵੀ ਉੱਥੇ ਜਾ ਪਹੁੰਚੇ ।ਅਸੀਂ ਅੱਧੇ ਘੰਟੇ ਵਿੱਚ ਤੁਰਦੇ ਫਿਰਦੇ ਇੱਕ ਜੁੱਤਿਆਂ ਦੇ ਮਸ਼ਹੂਰ ਬਰਾਂਡ ਵਾਲੀ ਦੁਕਾਨ ਤੇ ਪਹੁੰਚ ਗਏ।ਬਾਹਰ ਕਾਫ਼ੀ ਵੱਡੀ ਛੋਟ ਵਾਲੀ ਸੇਲ ਦਾ ਬੋਰਡ ਲੱਗਿਆ ਹੋਇਆ ਸੀ |ਉੱਥੇ ਕਾਫੀ Continue Reading »
ਜਿਵੇਂ ਜਿਵੇਂ ਦਿਨ ਬੀਤ ਦੇ ਗਏ ਜਸਰਾਜ ਦਾ ਵਿਵਹਾਰ ਹੋਰ ਬਦਲਦਾ ਗਿਆ। ਗੱਲ ਏਥੋਂ ਤੱਕ ਆ, ਗਈ ਕਿ ਓਹ ਸੌਣ ਲਈ ਵੀ ਦੂਸਰੇ ਰੂਮ ਚ ਜਾਣ ਲੱਗਾ। ਪਰ ਸੀਰਤ ਦਾ ਪੁਰਾ ਧਿਆਨ ਸਿਰਫ਼ ਆਪਣੇ ਬੱਚੇ ਵੱਲ ਸੀ। ਉਸਨੇ ਹਾਲਾਤ ਨਾਲ ਸਮਝੋਤਾ ਕਰਨਾ ਸਿੱਖ ਲਿਆ ਸੀ। ਉਧਰ ਗੁਰਮੁਖ ਦੇ ਘਰ ਇੱਕ Continue Reading »
ਬੰਬੂਕਾਟ ਫਿਲਮ ਦਾ ਸੀਨ.. ਨਹਿਰ ਦੀ ਪਟੜੀ ਤੇ ਨਾਲਦੀ ਨੂੰ ਮਗਰ ਬਿਠਾ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜਿਆਂ ਆਉਂਦਾ ਬੀਨੂੰ ਢਿੱਲੋਂ.. ਤੇ ਕੁਝ ਵਿੱਥ ਤੇ ਜਾ ਕੇ ਉਸ ਵੱਲੋਂ ਕੋਟ ਦੀ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ Continue Reading »
ਇਕ ਰਚਨਾ ਸ਼ਮਸ਼ੇਰ ਦੀ ਮਾਂ ********** ਅੱਜ ਸਵੇਰ ਤੋਂ ਸ਼ਮਸ਼ੇਰ ਦੀ ਮਾਂ ਕਮਰੇ ਵਿੱਚੋਂ ਬਾਹਰ ਨਹੀਂ ਆਈ।ਸਾਰੇ ਵੇਹੜੇ ਵਾਲਿਆਂ ਨੂੰ ਹੈਰਾਨੀ ਹੋਈ ਕਿ ਅੱਜ ਛਨਿਛੱਰੀ ਨੇ ਵੇਹੜੇ ਵਿੱਚ ਚਾਦਰ ਵੀ ਨਹੀਂ ਵਿੱਛਾਈ ਜਿਸ ਤੇ ਰਜਾਈਆਂ ਛੰਡ ਕੇ ਉਹ ਨਗੰਦਦੀ ਹੁੰਦੀ ਸੀ। ਉਸਨੇ ਹਾਲਚਾਲ ਪੁੱਛਣ ਗਈ ਮੇਰੀ ਸੱਸ ਮਾਂ ਨੂੰ ਇੱਕ Continue Reading »
ਢਿੱਡ ਦੀ ਭੁਖ ਬੁੱਢੇ ਕੁੱਤੇ ਨੇ ਗਲੀ ਗਲੀ ਘੁੰਮ ਕੇ ਸਾਰੇ ਕੁੱਤੇ ਪਿੰਡ ਤੋਂ ਦੂਰ ਇਕ ਨਿਵੇਕਲੀ ਥਾਂ ਤੇ ਇਕਠੇ ਕਰ ਲਏ। ਇਕਠੇ ਹੋ ਕੇ ਉਨ੍ਹਾਂਨੇ ਜੋਰ ਜੋਰ ਦੀਆਂ ਆਵਾਜ਼ਾਂ ਮਾਰਿਆ ਤਾਂਕਿ ਆਲੇ ਦੁਆਲੇ ਖੇਤਾਂ ਵਿੱਚ ਘੁੰਮਦੇ ਸਾਰੇ ਕੁੱਤੇ ਵੀ ਏਥੇ ਆ ਜਾਣ ਤੇ ਆਪਣੀ ਸਮੱਸਿਆ ਤੇ ਵਿਚਾਰ ਕਰ ਸਕੀਏ। Continue Reading »
ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ.. ਸੰਘਣੇ ਵਾਲਾਂ ਤੇ ਮਿਲਦੇ ਕਿੰਨੇ ਸਾਰੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..! ਨਿੱਕੇ ਹੁੰਦਿਆਂ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ ਸਿਰ ਝੱਸਦੀ ਉਹ ਹੁਣ ਅਕਸਰ ਹੀ ਬੜਾ ਚੇਤੇ ਆਉਂਦੀ ਸੀ..! ਛੇ..ਸੱਤ ਸਾਲ ਦਾ ਉਹ ਪਿਆਰਾ ਜਿਹਾ ਬੱਚਾ..! Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Aarti
thanks g
rajvir singh
nanak dukhiya sabb sansar .prr din badlngeh g. kudiya tohadiya ik din jannat dikhaugia tohanu
Aarti
Hji namste g Mai age di khani b likhi hai but o ai hi nhi Mai ta app hi aduhri ha life ch pro bhot ne ki likhadi ta ki na likhdi
Manmeet singh
Mnu eh kahani vdia lagi,: per eh mnu aadori kyu lagi , es to aage v lafaj ne