ਕਹਾਣੀ
ਮੇਰੀ ਕੀ ਗਲ਼ਤੀ ਸੀ।
ਮੇਰੀ ਗ਼ਲਤੀ ਕੀ ਸੀ,ਜੋ ਮੈਨੂੰ ਐਨੀ ਵੱਡੀ ਸਜ਼ਾ ਮਿਲੀ?ਉਹ ਇੱਕ ਤੋਂ ਬਾਦ ਇੱਕ ਗ਼ਲਤੀ ਕਰਦੀ ਰਹੀ ਤੇ ਮੈਂ ਉਸ ਨੂੰ ਕੁਝ ਕਹਿ ਨਾ ਪਾਇਆ। ਸ਼ਾਇਦ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਕਿਸੇ ਗੱਲੋਂ ਮੇਰੇ ਤੋਂ ਦੂਰ ਚੱਲੀ ਜਾਵੇ। ਉਸਦੀ ਹਰ ਗ਼ਲਤੀ ਤੇ ਮੈਂ ਪਰਦਾ ਪਾਉਦਾ ਰਿਹਾ। ਬੇਸ਼ੱਕ ਮੈਨੂੰ ਬਹੁਤ ਬੁਰਾ ਲੱਗਦਾ ਸੀ ਉਸਦਾ ਕਿਸੇ ਨਾਲ ਹਰ ਵਕਤ ਗੱਲ ਕਰਦੇ ਰਹਿਣਾ। ਅੰਦਰੋਂ ਅੰਦਰੀਂ ਕੁੜਦਾ ਰਹਿੰਦਾ।ਜੇਕਰ ਉਹ ਸਹੀ ਚੱਲਦੀ,ਤਾਂ ਸ਼ਾਇਦ ਮੈਂ ਵੀ ਕੋਈ ਗਲਤੀਆਂ ਨਾ ਕਰਦਾ। ਹੋਰ ਪਤਾ ਨਹੀ ਨਸ਼ੇ ਵਿਚ ਕੀ ਕੁਝ ਬੋਲਦਾ ਜਾ ਰਿਹਾ ਸੀ।ਉਸ ਬੰਦੇ ਕੋਲ ਇੱਕ ਛੋਟੀ ਜਿਹੀ ਗੱਠੜੀ,ਇੱਕ ਬੈੱਗ ਤੇ ਇੱਕ ਗੰਡਾਸਾ ਸੀ।ਉਸਦੇ ਕੱਪੜੇ ਮੈਲੇ,ਪਟੇ ਪੁਰਾਣੇ, ਲੱਗਦਾ ਸੀ ਕੲੀ ਦਿਨਾਂ ਤੋਂ ਨਹਾਤਾ ਨਹੀਂ ਸੀ। ਉਸਨੂੰ ਮੈਂ ਰੇਲਵੇ ਸਟੇਸ਼ਨ ਤੇ ਕੲੀ ਵਾਰ ਦੇਖਿਆ ਸੀ,ਪਤਾ ਨਹੀਂ ਕਿੱਥੇ ਜਾਂਦਾ ਸੀ ਕੀ ਕਰਦਾ ਸੀ ਤੇ ਕਿੱਥੋਂ ਆਉਦਾ ਸੀ। ਪਹਿਲਾਂ ਮੈਂ ਕਦੇ ਉਸ ਵੱਲ ਖਾਸ ਧਿਆਨ ਨਹੀਂ ਦਿੱਤਾ ਸੀ,ਪਰ ਅੱਜ ਪਤਾ ਨਹੀਂ ਕੀ ਹੋਇਆ, ਉਸ ਦੀ ਹਰ ਗੱਲ ਮੇਰੇ ਦਿਲ ਘਰ ਕਰ ਗਈ। ਮੈਂ ਉਸਦੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਕਿ ਮੈਨੂੰ ਨਵੀਂ ਕਹਾਣੀ ਲਿਖਣ ਦਾ ਮੌਕਾ ਮਿਲ ਰਿਹਾ ਹੈ ਤੇ ਇਸ ਕਹਾਣੀ ਦਾ ਕਦੇ ਨਾ ਫ਼ਿਲਮਾਂਕਣ ਜ਼ਰੂਰ ਹੋਵੇਗਾ। ਮੈਂ ਸੀਮਤ ਦਾਇਰੇ ਅੰਦਰ ਰਹਿ ਕੇ ਕਹਾਣੀ ਲਿਖਾਂਗਾ।ਪਰ ਦੇਖੋ ਕੀ ਬਣਦਾ ਹੈ,ਇਹ ਤਾਂ ਇਸ ਬੰਦੇ ਨੂੰ ਮਿਲ ਕੇ ਹੀ ਪਤਾ ਲੱਗ ਸਕਦਾ ਹੈ।ਸੋ ਕਾਫ਼ੀ ਸੋਚ ਵਿਚਾਰ ਮਗਰੋਂ ਉਸ ਨੂੰ ਮਿਲਣ ਦਾ ਮਨ ਬਣਾਇਆ।
ਮੈਨੂੰ ਸਵੇਰੇ ਸਵੇਰੇ ਫੋਨ ਆਇਆ ਕਿ ਸੰਗਰੂਰਵੀ ਸਾਹਿਬ ਤੁਹਾਡੀ ਕਵਿਤਾ ਅਜੀਤ ਅਖ਼ਬਾਰ ਵਿਚ ਛਪੀ ਹੈ, ਜਾਂ ਕਿ ਲੈ ਆਓ।ਸੋ ਮੈਂ ਉਸਦਾ ਧੰਨਵਾਦ ਕਰ ਜਲਦੀ ਹੀ ਰੇਲਵੇ ਸਟੇਸ਼ਨ ਤੇ ਚੱਲਾ ਗਿਆ, ਜਿੱਥੇ ਮੇਰੇ ਦੋਸਤ ਦੀ ਬੁੱਕਲ ਸਟਾਲ ਸੀ।ਮੈਂ ਅਕਸਰ ਉਸ ਕੋਲ ਆਕੇ ਬੈਠ ਜਾਂਦਾ। ਕੲੀ ਯਾਤਰੀਆਂ ਨੂੰ ਦੇਖ ਉਹਨਾਂ ਦੇ ਹਾਵ ਭਾਵ ਦੇਖ ਕੁਝ ਨਾ ਕੁਝ ਸੋਚਦਾ ਰਹਿੰਦਾ। ਕਹਾਣੀਆਂ ਲਿਖਣ ਲਈ ਕੋਈ ਨਾ ਕੋਈ ਪੁਆਇੰਟ ਵਿਚਾਰ ਵਗੈਰਾ ਨੋਟ ਕਰਦਾ ਰਹਿੰਦਾ। ਕੲੀ ਕਹਾਣੀਆਂ ਦੇ ਪਾਤਰ ਇੱਥੇ ਹੀ ਮਿਲ ਜਾਂਦੇ। ਹੁਣ ਵੀ ਇੱਕ ਪਾਤਰ ਨੂੰ ਮਿਲਣ ਦਾ ਮਨ ਸੀ,ਸੋਚ ਰਿਹਾ ਸੀ ਕਿ ਉਸ ਨਾਲ ਕੀ ਬੀਤੀ ਹੋਵੇਗੀ, ਉਸ ਨੇ ਕਿਸ ਤੋਂ ਧੋਖਾ ਖਾਦਾ ਹੋਵੇਗਾ, ਉਹ ਉਸ ਦੀ ਪਤਨੀ, ਪ੍ਰੇਮਿਕਾ ਜਾਂ ਕੋਈ ਹੋਰ ਸੀ।ਹੁਣ ਸਾਰੀ ਗੱਲ ਤਾਂ ਉਸਨੂੰ ਮਿਲਕੇ ਹੀ ਪਤਾ ਚੱਲੇਗੀ।ਸੋ ਉਸਨੂੰ ਮਿਲਣ ਦਾ ਪੱਕਾ ਮਨ ਬਣਾ ਕੇ ਮੈਂ ਰੇਲਵੇ ਸਟੇਸ਼ਨ ਤੇ ਗਿਆ।
ਜਦ ਮੈਂ ਉਥੇ ਪਹੁੰਚਿਆ ਤਾਂ ਉਹ ਆਪਣਾ ਸਮਾਨ ਸਮੇਟ ਕੇ ਕਿਤੇ ਜਾਣ ਦੀ ਤਿਆਰੀ ਕਰ ਰਿਹਾ ਸੀ। ਮੈਂ ਉਸ ਕੋਲ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਰਾਤ ਵਾਲੀ ਸਾਰੀ ਗੱਲ ਦੱਸੀ।
ਤਾਂ ਉਹ ਮੇਰੀ ਗੱਲ ਸੁਣ ਕਹਿਣ ਲੱਗਾ ਪੁੱਤ ਕੋਈ ਗੱਲ।ਖਾਧੀ ਪੀਤੀ ਚ ਬੰਦਾ ਪਤਾ ਨਹੀਂ ਕੀ ਕੁਝ ਬੋਲ ਜਾਂਦਾ, ਤੂੰ ਦਿਲ ਤੇ ਨਾ ਦਾ ਆਪਣਾ ਕੋਈ ਕੰਮ ਕਰ।ਜਦ ਮੈਂ ਉਸ ਨੂੰ ਦੱਸਿਆ ਕਿ ਬਾਬਾ ਜੀ ਮੈਂ ਕਹਾਣੀਕਾਰ ਹਾਂ ਤੇ ਅਕਸਰ ਕੈਦੀ ਨਾ ਕੋਈ ਕਹਾਣੀ ਲਿਖਦਾ ਰਹਿੰਦਾ ਹਾਂ।ਸੋ ਮੈਂ ਸੋਚਿਆ ਕਿ ਤੁਹਾਡੇ ਤੋਂ ਉਹ ਪੁੱਛ ਕੇ ਕੁਝ ਲਿਖਣ ਦੀ ਕੋਸ਼ਿਸ਼ ਕਰ ਸਕਾਂ। ਤਾਂ ਉਹ ਕਹਿਣ ਲੱਗਾ ਕਿ ਜਾਂ ਤੂੰ ਆਪਣਾ ਕਰ। ਸਾਡੀ ਫ਼ਿਕਰ ਨਾ ਕਰ। ਕੋਈ ਹੋਰ ਬੰਦਾ ਲੱਭ ਹੋਰ ਬਥੇਰੇ ਮਸਲੇ ਸਮਸਿਆਵਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ