ਕਈ ਦਿਨਾਂ ਦਾ ਚਿੱਤ ਨੀ ਸੀ ਲੱਗਦਾ, ਖੌਰੇ ਕੀ ਹੋ ਗਿਆ ਸੀ ….ਘਰੇ ਸਭ ਤਕੜੇ ਸਨ ਦੋਨੋ ਭਾਈ-ਭਰਜਾਈਆਂ, ਜੁਆਕ-ਜੱਲੇ ਪਰ ਬੇਬੇ ਥੋੜੀ ਢਿੱਲੀ ਸੀ। ਉਹ ਪਹਿਲ਼ੋ ਵੀ ਚੜੇ ਸਾਓਣ ਢੇਰੀ ਜਿਹੀ ਢਾਹ ਲੈਦੀ ਸੀ ਕਿਓਕਿ ਨਾਨਕੇ ਬਹੁਤਾ ਨਹੀ ਵਰਤਦੇ ਸਨ ਬੇਬੇ ਨਾਲ….ਉਞ ਭਾਵੇ ਬੇਬੇ ਅਰਗੀਆਂ ਕਿੰਨੀਆਂ ਈ ਬਜ਼ੁਰਗ ਹੋ ਜਾਣ ਤੇ ਆਪਦੇ ਘਰ ਭਾਵੇ ਬਰੂਹਾ ਤੱਕ ਚੀਜ਼ਾ ਨਾਲ ਭਰੇ ਹੋਣ ਪਰ ਚੜੇ ਸਾਓਣ ਪੇਕਿਆਂ ਦੇ ਆਓਣ ਦੀ ਆਸ ਹਰੇਕ ਨੂੰ ਹੁੰਦੀ ਏ। ਬੇਬੇ ਨੇ ਬਾਪੂ ਮਗਰੋਂ ਘਰ ਦੀ ਕਬੀਲਦਾਰੀ ਨੂੰ ਬਾਖੂਬੀ ਨਿਭਾਇਆ ਪਰ ਨੂੰਹਾਂ ਆਓਣ ਮਗਰੋਂ ਨਿੱਕੀ-ਨਿੱਕੀ ਗੱਲੋਂ ਵਖਰੇਵੇ ਵੱਧਣ ਲੱਗੇ ….ਕਦੇ-ਕਦੇ ਇਓ ਲੱਗਦਾ ਬੇਬੇ ਆਪਣੀ ਜਗ੍ਹਾ ਠੀਕ ਏ ਤੇ ਭਾਬੀਆਂ ਆਪਣੀ ਜਗ੍ਹਾ….ਮੈਂ ਬਥੇਰਾ ਸਮਝਾਓਦਾ ਬੇਬੇ ਨੂੰ ਵੀ ਕੋਈ ਵੀ ਇਨਸਾਨ ਮਾੜਾ ਨਹੀ ਹੁੰਦਾ ਬਸ ਹਾਲਾਤ ਮਾੜੇ ਹੁੰਦੇ ਆ।
ਇੱਕ ਦਿਨ ਦੋਨੋਂ ਭਰਜਾਈਆ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ