ਮਹੀਨੇ ਦੇ ਉਹ ਪੰਜ ਸੱਤ ਦਿਨ ਜੋ ਹਰ ਔਰਤ ਲਈ ਦਰਦ ਭਰੇ ਹੁੰਦੇ ਨੇ ਮੈਨੂੰ ਅਜ ਵੀ ਯਾਦ ਆ ਜਦੋ ਇਹ ਦਿਨ ਮੇਰੇ ਤੇ ਪਹਿਲੀ ਵਾਰ ਆਏ ਸਨ। ਆਪਣੀ ਮਾ ਦੇ ਚਲੇ ਜਾਣ ਤੋ ਬਾਦ ਮੈ ਆਪਣੇ ਬਾਪੂ ਜੀ ਦੇ ਜਿਆਦਾ ਕਰੀਬ ਰਹੀ ਸੀ।।
ਇਕ ਦਿਨ ਸੁਖਵਤੇ ਹੀ ਮੇਰੀ ਅੱਖ ਖੁੱਲ ਗਈ ਇਕਦਮ ਪੇਟ ਵਿੱਚ ਦਰਦ ਉਠਿਆ,ਬੈੱਡ ਦੀ ਸਫੈਦ ਚਾਦਰ ਤੇ ਮੇਰੇ ਕਪੜੇ ਖੂਨ ਨਾਲ ਲਥਪਥ ਹੋ ਗਏ ਸਨ। ਪੇਟ ਵਿੱਚ ਦਰਦ ਏਦਾਂ ਹੋ ਰਿਹਾ ਸੀ ਜਿਵੇ ਕੋਈ ਮੁੱਕੀਆਂ ਮਾਰਦਾ ਹੋਵੇ।
ਵਾਰ-2 ਰੋਣ ਨਿਕਲ ਰਿਹਾ ਸੀ ਤੇ ਉਪਰੋਂ ਡਰ ਵੀ ਜੇ ਕੀਤੇ ਬੈੱਡ ਦੀ ਚਾਦਰ ਬਾਰੇ ਬਾਪੂ ਨੂੰ ਪਤਾ ਚਲ ਗਿਆ ਤਾ ਪਤਾ ਨਹੀ ਮੇਰੇ ਨਾਲ ਕੀ ਕਰਨਗੇ। ਮੈ ਅਕਸਰ ਜਲਦੀ ਉਠਣ ਵਾਲੀ ਸੀ ਪਰ ਉਸ ਦਿਨ ਮੇਰੇ ਤੋ ਚਾਉਦੇ ਹੋਏ ਵੀ ਨਾ ਉਠਿਆ ਗਿਆ। ਬਾਪੂ ਇਕ ਸਰਕਾਰੀ ਮੁਲਾਜਮ ਸਨ ।
ਸਵੇਰ ਦੀ ਪਹਿਲੀ ਚਾਹ ਉਹ ਮੇਰੇ ਹੀ ਹੱਥ ਦੀ ਪੀਂਦੇ ਸਨ ਜੇ ਮਾ ਹੁੰਦੀ ਤਾ ਸ਼ਾਇਦ ਇਹ ਸਭ ਸਮਝ ਪਾਉਂਦੀ ਪਰ ਬਾਪੂ ਨੂੰ ਕਿਵੇ ਦੱਸਾਂ ਏਹੋ ਸਭ ਹੀ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ।
ਘਰ ਵਿੱਚ ਲੱਗੇ ਟੈਲੀਫੋਨ ਤੋ ਆਪਣੀ ਇਕ ਸਹੇਲੀ ਨੂੰ ਫੋਨ ਕੀਤਾ ਤੇ ਸਾਰਾ ਕੁਝ ਬਿਆਨ ਕਰ ਦਿੱਤਾ ਤਾ ਅਗੋਂ ਆਖਿਆ…ਯਾਰ ਮੈਨੂੰ ਵੀ ਇਸ ਬਾਰੇ ਕੁਝ ਨੀ ਪਤਾ ਜਦੋ ਵੀ ਮੇਰੇ ਨਾਲ ਇਹ ਸਭ ਹੁੰਦਾ ਤਾ ਮਾ ਹੀ ਸੰਭਾਲ ਦੀ ਆ ਪਰ ਅਫਸੋਸ ਤੇਰੀ ਮਾ ਨਹੀ ਤੂੰ ਆਪਣੇ ਬਾਪੂ ਜੀ ਨੂੰ ਕੁਝ ਨਾ ਦੱਸੀ ਤੇ ਉਹ ਚਾਦਰ ਧੋ ਦੇਵੀ ਕਹਿ ਕੇ ਫੋਨ ਕੱਟ ਦਿੱਤਾ।
ਬੜੀ ਅਜੀਬ ਕਸ਼ਮਕਸ਼ ਵਿਚ ਫਸ ਗਈ ਸੀ ਆਖਿਰ ਕਰਾਂ ਤਾ ਕੀ ਕਰਾਂ ਨਾ ਬਾਪੂ ਨੂੰ ਦਸ ਸਕਦੀ ਸੀ ਨਾ ਕਿਸੇ ਹੋਰ ਨੂੰ। ਥੋੜੀ ਕੁ ਦੇਰ ਬਾਦ ਬਾਪੂ ਜੀ ਦਰਵਾਜਾ ਖੜਕਾ ਕੇ ਅੰਦਰ ਆ ਗਏ ਤੇ ਮੈ ਲਾਲ ਥੱਬੇ ਨੂੰ ਕੰਬਲ ਨਾਲ ਢੱਕ ਲਿਆ।
ਬਾਪੂ ਜੀ ਨੇ ਪਿਆਰ ਨਾਲ ਕਿਹਾ…ਕੀ ਗਲ ਜੀਤ ਪੁੱਤ ਨਾ ਚਾਹ ਬਣਾਈ ਤੇ ਨਾ ਸਕੂਲ ਜਾਣ ਲਈ ਅਜੇ ਤੱਕ ਤਿਆਰ ਹੋਈ ਤਾ ਅਗੋਂ ਕਿਹਾ…ਬਾਪੂ ਜੀ ਅਜ ਤਬੀਅਤ ਠੀਕ ਨਹੀ ਮੈ ਸਕੂਲ ਨਹੀ ਜਾਣਾ ਕਿਉ ਕੀ ਹੋਇਆ ਕਹਿੰਦੇ ਹੋਏ ਬਾਪੂ ਨੇ ਮੱਥੇ ਉਤੇ ਲਾ ਕੇ ਦੇਖਿਆ।
ਧੀਏ ਸਰੀਰ ਦਾ ਤਾਪਮਾਨ ਤਾ ਨੋਰਮਲ ਆ ਨਹੀ ਬਾਪੂ ਅਜ ਮੇਰਾ ਜੀ ਨੀ ਕਰਦਾ…ਚਲ ਠੀਕ ਆ ਧੀਏ ਮੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Director Gagan Cheema
please send your contact number sir, your story is very nice,