ਅੱਜ ਮੈਂ ਇਕ ਪੰਜਾਬੀ ਬਜਾਰ ਕਨੇਡਾ ਵਿੱਖੇ ਪਏ ਸਮਾਨ ਨੂੰ ਵੇਖ ਖੁਸ਼ ਤਾਂ ਬਹੁਤ ਹੋਇਆ ਪਰ ਇਹ ਵੀ ਮੰਨ ਅੰਦਰ ਸੋਚਿਆ ਕਿ ਅਸੀਂ ਇਥੇ ਕੋਈ ਮਿਲਾਵਟ ਵਾਲੀ ਚੀਜਾਂ ਨਹੀਂ ਖਾਂਦੇ | ਇਥੇ ਤਾ ਸਬ ਸਮਾਨ ਪਿਆ ਜੋ ਅਸੀਂ ਪਿੱਛੇ ਛੱਡ ਆਏ ਸੀ ਤੇ ਪਤਾ ਸੀ ਇਸ ਕਿਸਮ ਦੀ ਚੀਜਾਂ ਸ਼ਰੀਰ ਲਈ ਹਾਨੀਕਾਰਕ ਹੈ |
ਜਿਹਨਾਂ ਕਮਾਲ ਦੇ ਕੁਦਰਤੀ ਫਲਾਂ ਦਾ ਮੁਰੱਬਾ ਬਣਾਕੇ ਜੜ ਹੀ ਕੱਢ ਦਿੱਤੀ ਜਾਂਦੀ ਹੈ, ਅਸਲ ਵਿੱਚ ਇਹ ਸਭ ਫਲ ਸਿਰਫ ਕੱਚੇ ਹੀ ਖਾਣਯੋਗ ਕੁਦਰਤ ਨੇ ਬਣਾਏ ਹੋਏ ਹਨ | ਇਹਨਾਂ ਵਿੱਚ ਅਨੇਕ ਮਿਨਰਲਜ਼, ਵਿਟਾਮਿਨਜ਼, ਅਮਾਇਨੋ ਐਸਿਡਜ਼, ਫਾਇਬਰਜ਼, ਫੈਟੀ ਐਸਿਡਜ਼, ਫਾਇਟੋ ਨਿਉਟਰੀਐਂਟਸ ਆਦਿ ਹੁੰਦੇ ਹਨ ਜੋ ਕਿ ਥੋੜ੍ਹਾ ਗਰਮ ਕਰਨ, ਧੁੱਪੇ ਰੱਖਣ, ਉਬਾਲਣ, ਸੇਕਣ, ਸਟੀਮ ਕਰਨ ਨਾਲ ਵੀ ਖਰਾਬ ਹੋ ਜਾਂਦੇ ਹਨ | ਕੁੱਝ ਤੱਤ ਤਾਂ ਅਜਿਹੇ ਵੀ ਹੁੰਦੇ ਹਨ ਜੋ ਉਲਟਾ ਜ਼ਹਿਰੀਲੇ ਹੋ ਜਾਂਦੇ ਹਨ |
ਲੇਕਿਨ ਮੁਰੱਬੇ ਬਣਾਉਣ ਲੱਗਿਆਂ ਵੀ ਅਜਿਹਾ ਕੋਈ ਮਾਪਦੰਡ ਨਹੀਂ ਅਪਣਾਇਆ ਜਾ ਸਕਦਾ ਜਿਸ ਨਾਲ ਇਹਨਾਂ ਫਲਾਂ ਦੇ ਸਭ ਕੁਦਰਤੀ ਸਿਹਤਵਰਧਕ ਤੱਤ ਬਚਾਏ ਜਾ ਸਕਣ | ਜਦੋਂਕਿ ਖੰਡ ਜਾਂ ਕਿਸੇ ਵੀ ਤਰਾਂ ਦੇ ਮਿੱਠੇ ਦੇ ਘੋਲ ਵਿੱਚ ਇਹਨਾਂ ਕੁਦਰਤੀ ਫਲਾਂ ਨੂੰ ਡੋਬ ਕੇ ਰੱਖਣ ਨਾਲ ਇਹ ਜਿਗਰ, ਗੁਰਦੇ, ਮਿਹਦੇ, ਅੰਤੜੀਆਂ ਆਦਿ ਦਾ ਭਾਰੀ ਨੁਕਸਾਨ ਕਰਦੇ ਹਨ | ਬਹੁਤ ਲੋਕ ਮੁਰੱਬੇ ਦੀ ਫਾਲਤੂ ਮਿਠਾਸ ਨੂੰ ਧੋਕੇ ਖਾਣਾ ਪਸੰਦ ਕਰਦੇ ਹਨ ਲੇਕਿਨ ਉਹ ਨਹੀਂ ਜਾਣਦੇ ਕਿ ਅਜਿਹੇ ਖੰਡ ਦੇ ਘੋਲ ਚ ਡੁਬੋਅ ਕੇ ਰੱਖਿਆ ਗਿਆ ਕੋਈ ਵੀ ਫਲ ਖਾਣਯੋਗ ਹੀ ਨਹੀਂ ਰਹਿੰਦਾ ਬਲਕਿ ਉਸਤੋਂ ਕਈ ਰੋਗ ਲੱਗਣ ਦੇ ਖਤਰੇ ਵਧ ਜਾਂਦੇ ਹਨ | ਇਸਦੇ ਇਲਾਵਾ ਪੂਰੇ ਭਾਰਤ ਦੇ ਦੁਕਾਨਦਾਰ ਕੱਚ ਜਾਂ ਪਲਾਸਟਿਕ ਦੇ ਡੱਬਿਆਂ ਵਿੱਚ ਵੱਖ ਵੱਖ ਤਰਾਂ ਦੇ ਮੁਰੱਬੇ ਆਮ ਲੋਕਾਂ ਵਾਸਤੇ ਦੁਕਾਨ ਦੇ ਬਾਹਰ ਹੀ ਟੇਬਲ ਤੇ ਸਜਾ ਕੇ ਰਖਦੇ ਹਨ | ਬਹੁਤ ਲੋਕ ਇਹਨਾਂ ਤੋਂ ਆਪਣੇ ਆਪ ਹੀ ਵੱਡੀ ਪੱਧਰ ਤੇ ਅਜਿਹੇ ਮੁਰੱਬੇ ਖਰੀਦਦੇ ਹਨ |
ਬਹੁਤ ਲੋਕ ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਈਆਂ ਦੀ ਬਿਜਾਇ ਅਜਿਹੇ ਮੁਰੱਬੇ ਰਿਸ਼ਤੇਦਾਰਾਂ ਨੂੰ ਵੰਡਦੇ ਹਨ। ਉਹ ਨਕਲੀ ਰੰਗਾਂ, ਨਕਲੀ ਦੁੱਧ, ਨਕਲੀ ਫਲੇਅਵਰਜ਼, ਨਕਲੀ ਮਿਠਾਸ ਆਦਿ ਵਾਲੀਆਂ ਮਠਿਆਈਆਂ ਨਾਲੋਂ ਮੁਰੱਬਿਆਂ ਨੂੰ ਸਿਹਤਵਰਧਕ ਸਮਝਦੇ ਹਨ | ਜਦੋਂ ਕਿ ਇਹ ਵੀ ਉਨੇ ਹੀ ਖਤਰਨਾਕ ਹਨ |
ਅਕਸਰ ਹੀ ਇਹ ਦੁਕਾਨਦਾਰਾਂ ਦੇ ਨੌਕਰਾਂ ਵੱਲੋਂ ਬਹੁਤ ਹੀ ਗੰਦੇ ਹੱਥਾਂ, ਗੰਦੇ ਬਰਤਨਾਂ ਅਤੇ ਘਟੀਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ