ਮਿਰਗ ਤ੍ਰਿਸ਼ਨਾ
ਲੰਬੀ ਘੰਟੀ ਵੱਜ ਰਹੀ ਸੀ ਫੋਨ ਦੀ। ਮੈਂ ਆਟਾ ਗੁੰਨਦੀ ਨੇ, ਲਿੱਬੜੇ ਹੱਥਾਂ ਨਾਲ ਫੋਨ ਉਠਾਇਆ ਤਾਂ ਵੇਖਿਆ, ਰੱਜੀ ਦਾ ਫੋਨ ਸੀ। ਹਾਲ ਚਾਲ ਪੁੱਛਿਆ ਤਾਂ ਉਹਦੀ ਗੱਲ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਕਿੰਨੀ ਪਰੇਸ਼ਾਨੀ ਵਿੱਚ ਏ।
ਪਰ ਹੁਣ, ਆਪੇ ਫਾਥੜੀਐ, ਤੈਨੂੰ ਕੌਣ ਛੁਡਾਵੇ। ਦਿਨ ਰਾਤ ਦੀ ਡਿਊਟੀ ਨੇ ਮੱਤ ਮਾਰੀ ਪਈ ਸੀ। ਡਾਲਰ, ਡਾਲਰ ਦੀ ਅਥਾਹ ਭੁੱਖ ਨੇ ਰਿਸ਼ਤੇ ਨਾਤੇ ਵੀ ਕਿਧਰੇ ਗੁਆ ਦਿੱਤੇ।
ਮੇਰਾ ਧਿਆਨ ਪਿੱਛੇ ਪੱਚੀ ਸਾਲ ਪਹਿਲਾਂ ਵੱਲ ਚਲਾ ਗਿਆ, ਕਿੰਨਾ ਹੱਸਮੁੱਖ, ਤੇ ਚੰਚਲ ਸੁਭਾਅ ਦੀ ਸੀ। ਅਸੀਂ ਦੋਹਾਂ ਨੇ ਇਕੱਠਿਆਂ ਹੀ ਐਮ ਏ ਕੀਤੀ ਸੀ ਤੇ ਫਿਰ ਬੀ ਐੱਡ ਵੀ,।
ਸ਼ੁਰੂ ਵਿੱਚ ਇੱਕੋ ਹੀ ਪ੍ਰਾਈਵੇਟ ਸਕੂਲ ਵਿੱਚ ਪੜਾਉਣ ਵੀ ਲੱਗ ਗਈਆਂ।ਥੋੜੇ ਚਿਰ ਬਾਅਦ ਸਰਕਾਰੀ ਨੌਕਰੀ ਵਿੱਚ ਵੀ ਆ ਗਈਆਂ, ਉਹਦੇ ਮਾਪਿਆਂ ਕੋਲ ਚੰਗੀ ਜ਼ਮੀਨ ਸੀ, ਘਰ ਦੇ ਖੇਤੀ ਬਾੜੀ ਦੇ ਟਰੈਕਟਰ ਟਰਾਲੀ ਸਮੇਤ ਸਾਰੇ ਸੰਦ ਸਨ, ਵਧੀਆ ਘਰ ਬਾਰ ਸੀ। ਉਹਦੇ ਪਿਤਾ ਜੀ ਦੀ ਸਰਕਾਰੇ ਦਰਬਾਰੇ ਚੰਗੀ ਪਹੁੰਚ ਵੀ ਸੀ।
ਇੱਥੋਂ ਚੰਗੀਆਂ ਨੌਕਰੀਆਂ ਵਾਲੇ ਮੁੰਡਿਆਂ ਦੇ ਰਿਸ਼ਤੇ ਵੀ ਆਏ, ਪਰ ਰੱਜੀ ਦਾ ਦਿਮਾਗ਼, ਵਿਦੇਸ਼ੀ ਵੱਸਦੇ ਰਿਸ਼ਤਿਆਂ ਵੱਲ ਆਕਰਸ਼ਿਤ ਹੋਣ ਲੱਗਾ,
ਜਦੋਂ ਮਨ ਵਿੱਚ ਕੋਈ ਧਾਰਨਾ ਧਾਰ ਲਵੇ ਤਾਂ ਉਹ ਕੰਮ ਹੋ ਵੀ ਜਾਂਦਾ ਹੈ। ਇਸ ਤਰ੍ਹਾਂ ਰੱਜੀ ਵੀ ਸਰਕਾਰੀ ਨੌਕਰੀ ਛੱਡ ਕੇ ਵਿਦੇਸ਼ੀ ਲਾੜੇ ਨਾਲ ਵਿਦੇਸ਼ ਵਿੱਚ ਜਾ ਕੇ ਵੱਸ ਗਈ। ਵਿਦੇਸ਼ ਵਿੱਚ ਜਾ ਕੇ ਪਤਾ ਲੱਗਾ ਕਿ ਉਹਦਾ ਪਤੀ ਅੱਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ