ਉਹ ਦੋਵੇਂ ਉਸ ਵੇਲੇ ਤਕਰੀਬਨ ਸੱਤਰ ਕੂ ਸਾਲ ਦੇ ਗੇੜ ਵਿਚ ਹੋਣਗੇ.. ਬੇਔਲਾਦੇ ਸਨ..ਦੱਸਦੇ ਇੱਕ ਨੂੰ ਗੋਦ ਵੀ ਲਿਆ ਸੀ ਪਰ ਉਹ ਵੀ ਅੱਧਵਿਚਾਲੇ ਦਗਾ ਦੇ ਗਿਆ..
ਸਾਰਾ ਪਿੰਡ “ਚਾਚਾ ਚਾਚੀ” ਆਖ ਬੁਲਾਉਂਦਾ ਸੀ..! ਹਰ ਰੋਜ ਨਾਸ਼ਤੇ ਮਗਰੋਂ ਬਾਹਰ ਗਲੀ ਵਿਚ ਡਿਉੜੀ ਲਾਗੇ ਮੰਜਾ ਡਠ ਜਾਂਦਾ..
ਫੇਰ ਹਰੇਕ ਲੰਘਦੇ ਆਉਂਦੇ ਤੇ ਆਥਣ ਵੇਲੇ ਤੱਕ ਖੁਸ਼ੀਆਂ ਖੇੜਿਆਂ ਦੀ ਵਾਛੜ ਪੈਂਦੀ ਰਹਿੰਦੀ…!
ਦੋਵੇਂ ਕੋਲੋਂ ਲੰਘਦੇ ਨੂੰ ਧੱਕੇ ਨਾਲ ਹੀ ਕੋਲ ਬਿਠਾ ਲਿਆ ਕਰਦੇ..
ਫੇਰ ਹਾਲ ਚਾਲ ਮਗਰੋਂ ਕਿੰਨੀ ਦੇਰ ਗੱਲਾਂ ਦਾ ਕਾਫਲਾ ਰਵਾਂ ਰਵੀਂ ਤੁਰਿਆ ਰਹਿੰਦਾ..ਅਗਲਾ ਵੀ ਘੜੀਆਂ ਪਲਾਂ ਵਿਚ ਆਪਣਾ ਢਿਡ੍ਹ ਫਰੋਲ ਆਪਣੇ ਅੰਦਰ ਡੱਕਿਆ ਕਿੰਨਾ ਸਾਰਾ ਗੁਬਾਰ ਕੱਢ ਫੁੱਲਾਂ ਵਾਂਙ ਹੌਲਾ ਹੋ ਕੇ ਆਪਣੇ ਰਾਹੇ ਪੈਂਦਾ! ਇੱਕ ਵਾਰ ਇੰਝ ਹੀ ਮੈਨੂੰ ਕੋਲੋਂ ਲੰਘਦੇ ਜਾਂਦੇ ਨੂੰ ਚਾਚੇ ਹੁਰਾਂ ਵਾਜ ਮਾਰ ਕੋਲ ਬਿਠਾ ਲਿਆ..
ਨਾਲ ਹੀ ਚੁੱਲੇ ਅੱਗੇ ਬੈਠੀ ਚਾਚੀ ਨੂੰ ਗੁੜ ਸੌਂਫ ਤੇ ਅਦਰਕ ਵਾਲੀ ਚਾਹ ਦੇ ਦੋ ਕੱਪ ਬਣਾਉਣ ਲਈ ਆਖ ਦਿੱਤਾ..
ਫੇਰ ਗੱਲਾਂ ਨੇ ਐਸਾ ਰੰਗ ਬੰਨਿਆ ਕੇ ਟਾਈਮ ਦਾ ਪਤਾ ਹੀ ਨਾ ਲੱਗਾ..
ਕੁਝ ਚਿਰ ਮਗਰੋਂ ਮੁਕੁਰਾਹਟਾਂ ਖਿਲਾਰਦੀ ਚਾਚੀ ਚਾਹ ਦੇ ਦੋ ਕੱਪ ਫੜੀ ਕੋਲ ਆ ਗਈ..
ਹੈਂਡਲ ਵਾਲਾ ਕੱਪ ਮੈਨੂੰ ਫੜਾ ਦਿੱਤਾ ਤੇ ਟੁੱਟੇ ਹੈਂਡਲ ਵਾਲਾ ਚਾਚੇ ਵੱਲ ਨੂੰ ਕਰ ਦਿੱਤਾ..ਚਾਚੇ ਹੁਰਾਂ ਨੂੰ ਸ਼ਾਇਦ ਥੋੜੀ ਠੰਡੀ ਕਰ ਕੇ ਪੀਣ ਦੀ ਆਦਤ ਸੀ..ਸੋ ਓਹਨਾ ਆਪਣੇ ਵਾਲਾ ਕੱਪ ਪਾਸੇ ਰੱਖ ਦਿੱਤਾ ਤੇ ਗੱਲਾਂ ਵਾਲਾ ਸਿਲਸਿਲਾ ਮੁੜ ਅੱਗੇ ਤੋਰ ਲਿਆ..! ਮੈਨੂੰ ਪਹਿਲਾ ਘੁੱਟ ਭਰਦਿਆਂ ਹੀ ਸੁੱਝ ਗਈ ਕੇ ਚਾਚੀ ਚਾਹ ਵਿਚ ਗੁੜ ਪਾਉਣਾ ਭੁੱਲ ਗਈ ਸੀ ਪਰ ਜਾਣ ਕੇ ਹੀ ਦੜ ਜਿਹੀ ਵੱਟੀ ਰੱਖੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ