ਦੋਨਾਂ ਦੀ ਉਮਰ ਕੋਈ ਸੱਤਰ ਸਾਲ ਦੇ ਕਰੀਬ ਹੋਊ..!
ਔਲਾਦ ਕੋਈ ਹੈ ਨੀ ਸੀ ਪਰ ਫੇਰ ਵੀ ਸਾਰਾ ਪਿੰਡ ਚਾਚਾ ਚਾਚੀ ਆਖ ਬੁਲਾਉਂਦਾ!
ਸ਼ਾਹਵੇਲੇ ਮਗਰੋਂ ਹਰ ਰੋਜ ਬਾਹਰ ਗਲੀ ਕੋਲ ਡਿਉੜੀ ਵਿਚ ਮੰਜਾ ਵਿੱਛ ਜਾਂਦਾ ਤੇ ਸਾਰਾ ਦਿਨ ਆਥਣ ਵੇਲੇ ਤੱਕ ਚਾਰੇ ਪਾਸੇ ਹਾਸਿਆਂ ਤੇ ਰੌਣਕਾਂ ਦੀ ਮਿੱਠੀ ਮਿੱਠੀ ਵਾਛੜ ਹੁੰਦੀ ਰਹਿੰਦੀ!
ਦੋਵੇਂ ਹਰੇਕ ਲੰਘਦੇ ਆਉਂਦੇ ਨਾਲ ਗੱਲਾਂ ਛੇੜ ਲੈਂਦੇ ਤੇ ਅਗਲਾ ਮਿੰਟਾਂ ਸਕਿੰਟਾਂ ਵਿਚ ਆਪਣਾ ਢਿੱਡ ਫਰੋਲ ਫੁੱਲਾਂ ਵਾਂਙ ਹੌਲਾ ਹੋ ਆਪਣੇ ਰਾਹੇ ਪੈ ਜਾਂਦਾ!
ਦੋਵੇਂ ਏਨੀਆਂ ਕਰਮਾਂ ਵਾਲੀਆਂ ਰੂਹਾਂ ਕੇ ਪੁੱਛੋਂ ਕੁਝ ਨਾ..ਲੋਕ ਸੌ ਵਲ ਪਾ ਕੇ ਵੀ ਜਾਣ ਬੁੱਝ ਕੇ ਡਿਉੜੀ ਅੱਗੋਂ ਲੰਗਦੇ!
ਇੱਕ ਵਾਰ ਮੈਨੂੰ ਵੀ ਕੋਲੋਂ ਲੰਘਦੇ ਜਾਂਦੇ ਨੂੰ ਚਾਚੇ ਹੁਰਾਂ ਵਾਜ ਮਾਰ ਕੋਲ ਬਿਠਾ ਲਿਆ!
ਨਾਲ ਹੀ ਚੁੱਲੇ ਅੱਗੇ ਬੈਠੀ ਚਾਚੀ ਨੂੰ ਗੁੜ ਸੌਂਫ ਵਾਲੀ ਚਾਹ ਦੇ ਦੋ ਕੱਪ ਬਣਾਉਣ ਲਈ ਆਖ ਦਿੱਤਾ!
ਕੁਝ ਚਿਰ ਮਗਰੋਂ ਚਾਚੀ ਚਾਹ ਦੇ ਦੋ ਕੱਪ ਫੜੀ ਕੋਲ ਆ ਗਈ..ਸਾਬਤ ਕੱਪ ਮੈਨੂੰ ਫੜਾ ਦਿੱਤਾ ਤੇ ਬਿਨਾ ਹੈਂਡਲ ਵਾਲਾ ਚਾਚੇ ਵੱਲ ਨੂੰ ਕਰ ਦਿੱਤਾ !
ਮੈਨੂੰ ਪਹਿਲਾ ਘੁੱਟ ਭਰਦਿਆਂ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ