ਤਕਰੀਬਨ 10 ਸਾਲ ਬਾਅਦ ਅੱਜ ਖੇਤ ਗਿਆ। ਪਰ ਕੁਝ ਮਿੰਟ ਹੀ ਰੁਕ ਸਕੇ, ਬਿਲਕੁੱਲ ਰੱਜ ਨਹੀਂ ਆਇਆ, ਏਦਾਂ ਲੱਗਿਆ ਜਿਵੇਂ ਦੂਰੋਂ ਦੇਖ ਕੇ ਹੀ ਮੁੜ ਆਏ। ਖੇਤ ਕੋਈ ਦੇਖ ਕੇ ਆਉਣ ਜਾਂ ਟਹਿਲਣ ਦੀ ਜਗ੍ਹਾ ਨਹੀਂ ਹੈ, ਇਹ ਤਾਂ ਸਰੀਰਾਂ ਦੀ ਇਬਾਦਤਗਾਹ ਹੈ। ਖੇਤ ਜਾਓ ਤੇ ਮਿੱਟੀ ਨੂੰ ਬਿਨਾਂ ਪੱਬ ਛੁਹਾਏ ਹੀ ਮੁੜਨਾ ਪਵੇ ਤਾਂ ਏਦਾਂ ਲੱਗਦਾ ਹੀ ਨਹੀਂ ਕਿ ਖੇਤ ਜਾ ਕੇ ਆਏ ਹਾਂ।
ਮੈਂ ਬੜਾ ਲੰਮਾ ਸਮਾਂ ਬੈੱਡ ਤੇ ਹੀ ਰਿਹਾਂ, ਕਮਰੇ ਤੋਂ ਬਾਹਰ ਵੀ ਨਹੀਂ ਜਾ ਹੁੰਦਾ ਸੀ, ਬਹੁਤ ਵਾਰ ਜ਼ਿੰਦਗੀ ਤੋਂ ਅੱਕਿਆ ਵੀ, ਪਰ ਅੰਦਰ ਪਏ ਨੂੰ ਵੀ ਬਾਹਰ ਬਹੁਤੀਆਂ ਜਗ੍ਹਾਵਾਂ ਤੇ ਜਾਣ ਲਈ ਮਨ ਨਹੀਂ ਓਦਰਿਆ। ਬਸ ਦੋ ਜਗ੍ਹਾ ਹੀ ਹਨ ਜਿੱਥੇ ਜਾਣ ਲਈ ਮਨ ਤਰਸਦਾ ਸੀ, ਉਨ੍ਹਾਂ ਚੋਂ ਇੱਕ ਹੈ ਹਰਮੰਦਿਰ ਸਾਹਿਬ ਤੇ ਦੂਜਾ ਸਾਡਾ ਖੇਤ ❤️।
ਹਰਮਿੰਦਰ ਸਾਹਿਬ ਨਾਲ ਸਾਡਾ ਰੁਹਾਨੀ ਨਾਤਾ ਹੈ ਤੇ ਮਿੱਟੀ ਨਾਲ ਸ਼ਾਇਦ ਜਿਸਮਾਨੀ। ਸਾਡੇ ਤੋਂ ਪਹਿਲਾਂ ਪਤਾ ਨਹੀਂ ਸਾਡੀਆਂ ਕਿੰਨੀਆਂ ਪੀੜ੍ਹੀਆਂ ਨੇ ਇਸੇ ਮਿੱਟੀ ਨਾਲ ਘੁਲਦਿਆਂ, ਇਹਨੂੰ ਵਾਹੁਦਿਆਂ ਥੱਲਦਿਆਂ ਆਪਣੀਆਂ ਜੁਆਨੀਆਂ ਗਾਲ਼ੀਆਂ ਹੋਣਗੀਆਂ। ਸਦੀਆਂ ਬਾਅਦ ਵੀ ਸਾਡੇ ਸਰੀਰਾਂ ਅੰਦਰ ਪਏ ਸਾਡੇ ਬਜ਼ੁਰਗਾਂ ਦੇ ਕਣ ਇਸ ਮਿੱਟੀ ਨੂੰ ਛੂਹ ਕੇ ਖਿੜ ਜਾਂਦੇ ਹਨ।
ਆਪਣੀ ਮਿੱਟੀ ਤੋਂ ਵਿਛੜਿਆਂ ਨੂੰ ਤਾਂ ਮਰਨ ਦਾ ਸਵਾਦ ਵੀ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ