ਅੱਜ ਸ਼ਾਮੀਂ ਸੈਰ ਕਰਦਿਆਂ ਇੱਕ ਘਰ ਦੇ ਯਾਰਡ ਦੇ ਬਾਹਰ ਆਹ ਮੂਰਤੀ ਪਈ ਵੇਖੀ..
ਇੰਝ ਲੱਗਾ ਜਿੱਦਾਂ ਹੁਣੇ ਬੋਲ ਪਵੇਗੀ..ਥੋੜੀ ਉਦਾਸ ਜਿਹੀ ਵੀ ਲੱਗੀ..ਗਹੁ ਨਾਲ ਉਸਦੇ ਹਾਵ-ਭਾਵ ਤੱਕਦਿਆਂ ਘੜੀ ਲੱਗ ਗਈ..ਬੋਝੇ ਚੋਂ ਫੋਨ ਕੱਢਿਆ ਤੇ ਫੋਟੋ ਖਿੱਚ ਲਈ..ਓਸੇ ਵੇਲੇ ਇੱਕ ਗੋਰੀ ਨਿੱਕਲੀ ਤੇ ਹੱਸ ਪਈ..ਉਸਦੇ ਯਾਰਡ ਦੀ ਸਿਫਤ ਕੀਤੀ ਤੇ ਆਖਿਆ ਤੇਰੀ ਆਗਿਆ ਤੋਂ ਬਗੈਰ ਇਸ ਕੁੜੀ ਦੀ ਫੋਟੋ ਖਿੱਚ ਲਈ..ਆਖਣ ਲੱਗੀ ਕੋਈ ਗੱਲ ਨਹੀਂ!
ਦੂਜੇ ਚੱਕਰ ਵਿਚ ਘੜੀ ਕੂ ਮਗਰੋਂ ਓਸੇ ਥਾਂ ਤੋਂ ਮੁੜ ਲੰਗਿਆ ਤਾਂ ਉਦਾਸ ਕੁੜੀ ਓਥੋਂ ਗਾਇਬ ਸੀ..ਸ਼ਾਇਦ ਗੋਰੀ ਨੇ ਚੁੱਕ ਕੇ ਪਾਸੇ ਕਰ ਦਿੱਤੀ ਸੀ
ਦੁੱਖ ਲੱਗਾ..ਕਈ ਖਿਆਲ ਵੀ ਆਏ..ਗੋਰੀ ਦੀ ਮਾਨਸਿਕਤਾ ਤੇ ਅਚੰਬਾ ਜਿਹਾ ਵੀ ਹੋਇਆ..!
ਖੈਰ ਸੋਚਿਆ ਕੇ ਹੋ ਸਕਦਾ ਸੋਚਦੀ ਹੋਵੇਗੀ ਕਿਧਰੇ ਰਾਤੀ ਚੋਰੀ ਕਰ ਕੇ ਹੀ ਨਾ ਲੈ ਜਾਵੇ..!
ਸੁਰਤ ਤੀਹ ਪੈਂਤੀ ਸਾਲ ਪਿੱਛੇ ਚਲੀ ਗਈ..
ਛੀਨੇ ਰੇਲਵੇ ਟੇਸ਼ਨ ਤੇ ਰਿਹਾ ਕਰਦੇ ਸਾਂ..ਨਿੱਕੇ ਨਿੱਕੇ ਕਈ ਵਾਰ ਖੇਡਦੇ ਖੇਡਦੇ ਕੋਲ ਨਵੇਂ ਵਿਆਹੇ ਛੋਟੇ ਟੇਸ਼ਨ ਮਾਸਟਰ ਦੇ ਕਵਾਟਰ ਵੜ ਜਾਣਾ..ਉਸਦੀ ਨਵੀਂ ਵਿਆਹੀ ਨੇ ਸਾਡੇ ਸਾਰਿਆਂ ਨਾਲ ਕਿੰਨੀਆਂ ਗੱਲਾਂ ਕਰਦੇ ਰਹਿਣਾ..ਫੇਰ ਜਦੋਂ ਓਦੇ ਘਰ ਵਾਲੇ ਦੇ ਆਉਣ ਦਾ ਟਾਈਮ ਹੋਣਾ ਤਾਂ ਉਸਨੇ ਆਖਣਾ ਹੁਣ ਆਪੋ ਆਪਣੇ ਘਰੇ ਜਾਓ..
ਫੇਰ ਖੇਡਦੇ ਮੱਲਦੇ ਓਸੇ ਘਰ ਵਿਚੋਂ ਆਉਂਦੀਆਂ ਉੱਚੀਆਂ ਉੱਚੀਆਂ ਅਵਾਜਾਂ ਨਾਲ ਡਰ ਜਾਇਆ ਕਰਦੇ..
ਦੋਵੇਂ ਕਿਸੇ ਗੱਲੋਂ ਲੜ ਰਹੇ ਹੁੰਦੇ..ਮਾਨਸਿਕਤਾ ਅਵਿਕਸਤ ਸੀ ਪਰ ਏਨਾ ਪਤਾ ਲੱਗ ਜਾਂਦਾ ਕੇ ਅੰਕਲ ਓਸਤੇ ਸ਼ੱਕ ਕਰਿਆ ਕਰਦਾ..
ਇਥੋਂ ਤੱਕ ਅਸੀ ਨਿੱਕੇ-ਨਿੱਕੇ ਵੀ ਉਸਦੇ ਸ਼ੱਕ ਦੇ ਦਾਇਰੇ ਵਿਚ ਆ ਜਾਇਆ ਕਰਦੇ..!
ਕੁਝ ਮਹੀਨਿਆਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ..ਮੈਨੂੰ ਯਾਦ ਏ ਲਾਲ ਚੂੜੇ ਵਾਲੀ ਨੂੰ ਉਸਦਾ ਬਜ਼ੁਰਗ ਬਾਪ ਵਾਪਿਸ ਅਮ੍ਰਿਤਸਰ ਲੈ ਗਿਆ..ਬੜਾ ਰੋ ਰਹੀ ਸੀ..ਸਾਨੂੰ ਬੜਾ ਬੁਰਾ ਲੱਗਾ..ਉਦਾਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gagandeep Kaur
❤heart touching story ❤
Rekha Rani
right G. nice story