ਮਿੱਟੀ ਦਾ ਮੋਹ
❤❤❤❤
ਪਿੰਡ ਦੀ ਜੂਹ ਵਿੱਚ ਦਾਖ਼ਲ ਹੁੰਦਿਆਂ ਸਾਰ , ਚੰਨ ਦਾ ਮਸਤਕ ਖਿੜ ਉੱਠਦਾ। ਮਿੱਟੀ ਦਾ ਮੋਹ ਉਸਦੇ ਰੋਮ-ਰੋਮ ਚੋਂ ਧੜਕਣ ਲਗਦਾ। ਭਾਵੇਂ ਵਤਨਾਂ ਨੂੰ ਗੇੜੀ 5-6 ਸਾਲਾਂ ਬਾਅਦ ਹੀ ਲਗਦੀ ਪਰ ਵਤਨ ਪ੍ਰਸਤੀ ਜਿਉਂ ਦੀ ਤਿਉਂ ਡੁਲ-ਡੁਲ ਪੈੰਦੀ।
ਹਰ ਵਾਰ ਦੀ ਤਰ੍ਹਾਂ ਹਵਾਈ ਅੱਡੇ ਤੋਂ ਲੈਣ ਆਏ ਜਿਗਰੀ ਯਾਰ ਗਿੰਦਰ ਨੂੰ ਪਿੰਡ ਵਾਸੀਆਂ ਬਾਰੇ ਏਨੇ ਸਵਾਲ ਪੁੱਛਦਾ ਕਿ ਲੜੀ ਨਾ ਟੁੱਟਣ ਦੇੰਦਾ।
ਉਹ ਕਦੀ ਤਾਰੇ ਤਰਖਾਣ , ਕਦੀ ਰੱਖੇ ਮੋਚੀ ਤੇ ਕਦੇ ਭਾਗੋ ਭੱਠੀ ਵਾਲੀ ਦੀ ਸੁੱਖ-ਸਾਂਦ ਜਾਨਣ ਲਈ ਤਰਲੋਮੱਛਲੀ ਹੁੰਦਾ । ਸੱਥ ਵਿੱਚ ਹੁਣ ਕੌਣ-ਕੌਣ ਆਉਂਦਾ ? ਨਹਿਰ ਵਾਲਾ ਮੋਘਾ ਵੱਡਾ ਹੋਇਆ ਕਿ ਹਾਲੇ ਨਿੱਕਾ ਈ ਆ। ਸੁਣਿਆ ਪਿੰਡ ਦੀ ਫਿਰਨੀ ਪੱਕੀ ਹੋ ਗਈ ।
ਚੰਨ ਭਾਨੇ ਮਰਾਸੀ ਬਾਰੇ ਪੁੱਛਣਾ ਨਾ ਭੁੱਲਦਾ ਜੋ ਸੱਥ ਵਿੱਚ ਦੂਸਰਿਆਂ ਦੀਆਂ ਨਕਲਾਂ ਉਤਾਰ ਢਿੱਡੀੰ ਪੀੜਾਂ ਪਾਉਂਣ ਦਾ ਪੁੱਜਕੇ ਜੁੱਗਤੀ ਸੀ। ਗਿੰਦਰ ਹਾਲੇ ਪਹਿਲੇ ਸਵਾਲ ਦਾ ਜਵਾਬ ਦੇਕੇ ਹੱਟਦਾ ਕਿ ਚੰਨ ਦੂਸਰਾ ਦਾਗ ਦੇੰਦਾ ।
ਜਦੋਂ ਗਿੰਦਰ ਦਸਦਾ ਕਿ ਪਿੰਡ ਦੀ ਫਿਰਨੀ ਹਾਲੇ ਵੀ ਕੱਚੀ ਆ , ਸਕੂਲ ਦੀਆਂ ਛੱਤਾਂ ਉਸੇ ਤਰ੍ਹਾਂ ਚੋੰਦੀਆਂ , ਬਾਬਾ ਬਖਤੋਰਾ ਚੜ੍ਹਾਈ ਕਰ ਗਿਆ ਤੇ ਡੇਰੇ ਵਾਲਾ ਸਾਧ ਪਿੰਡ ਦੀ ਜਨਾਨੀ ਕੱਢਕੇ ਭੱਜ ਗਿਆ ਤਾਂ ਉਸਦਾ ਜੀਅ ਕਰਦਾ ਸਾਧ ਦੀ ਸੰਘੀ ਘੁੱਟ ਦੇਵੇ। ਸੋਚਾਂ ਵਿੱਚ ਡੁੱਬ ਉਹ ਡੂੰਘੀ ਉਦਾਸੀ ਦੇ ਆਲਾਮ ਵੱਲ ਧੱਕਿਆ ਜਾਂਦਾ ।
ਕਰਮੂ ਟਾਂਗੇ ਵਾਲੇ ਦੀ ਧੀ ਜੱਜ ਬਣ ਗਈ, ਪਿੰਡ ਵਾਲੇ ਹੁਣ ਸਰਕਾਰੀ RO ਦਾ ਪਾਣੀ ਪੀੰਦੇ ਤੇ ਸਾਡੇ ਡਿਸਪੈੰਸਰੀ ਵੀ ਖੁੱਲ੍ਹ ਗਈ। ਸੁਣਦਿਆਂ ਸਾਰ ਚੰਨ ਦੀ ਰੂਹ ਗੱਦ-ਗੱਦ ਹੋ ਜਾਂਦੀ । ਉਹ ਆਪ ਮੁਹਾਰੇ ਬੋਲ ਉੱਠਦਾ , ” ਵਾਹ ਬਾਈ ਵਾਹ !! ਇਹ ਤਾਂ ਕਮਾਲ ਹੋ ਗਿਆ ।
“ਗਿੰਦਰਾ ! ਸੱਚ ਜਾਣੀ , ਪਤਾ ਨਹੀਂ ਕੀ ਮਿੱਗਨਾਤੀਸੀ ਖਿੱਚ ਆ ਵਤਨ ਦੀ ਮਿੱਟੀ ਵਿੱਚ , ਸੱਤ ਸਮੁੰਦਰੋਂ ਪਾਰ ਰਹਿੰਦਿਆਂ ਵੀ ਸਾਡੀ ਪਰਦੇਸੀਆਂ ਦੀ ਰੂਹ ਹਮੇਸ਼ਾ ਪਿੰਡਾਂ ਦੀਆਂ ਜੂਹਾਂ ਵਿੱਚ ਕੁੱਝ ਨਾ ਕੁੱਝ ਟਟੋਲਦੀ , ਖੇਡਦੀ ਤੇ ਮੌਲਦੀ ਰਹਿੰਦੀ । ਜਦੋਂ ਸਾਡੇ ਪਿੰਡਾਂ ਵਿੱਚ ਕੁੱਝ ਚੰਗਾ ਵਾਪਰਦਾ, ਅਸੀਂ ਪਰਦੇਸੀ ਫੁੱਲੇ ਨਹੀਂ ਸਮਾਉੰਦੇ। ”
“ਰੱਬ ਨਾ ਕਰੇ ਜੇ ਮਾੜਾ ਵਾਪਰ ਜਾਏ ਤਾਂ ਅਸੀਂ ਸੱਤ ਸਮੁੰਦਰੋਂ ਪਾਰ ਧੁਰ ਅੰਦਰ ਤੱਕ ਵਲੂੰਦਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ