(ਮਿੱਟੀ ਦੀ ਖੁਸ਼ਬੂ)
ਕਿੰਨੀ ਪਿਆਰੀ ਮਿੱਟੀ ਦੀ ਖੁਸ਼ਬੂ ਹੁੰਦੀ ਹੈ! ਇੱਕ ਅਜੀਬ ਜਿਹੇ ਅਨੰਦ ਵਰਗੀ। ਅੱਜ ਥੋੜੀ ਜਹੀ ਬਰਸਾਤ ਪਈ ਤਾਂ ਖਿੜਕੀ ਵਿੱਚੋ ਦੀ ਬੜੀ ਪਿਆਰੀ ਖੁਸ਼ਬੂ ਆਈ। ਇਹ ਸਵਾਦ ਬਿਆਨ ਨਹੀਂ ਕੀਤਾ ਜਾਂਦਾ, ਸਿਰਫ਼ ਮਹਿਸੂਸ ਕੀਤਾ ਜਾਂਦਾ ਹੈ। ਕਲਾਸ ਵਿੱਚ ਬੱਚਿਆਂ ਨੇ ਵੀ ਇਸ ਖੁਸ਼ਬੂ ਦਾ ਭਰਪੂਰ ਅਨੰਦ ਲਿਆ। ਖੁਸ਼ਬੂ ਨੂੰ ਮਹਿਸੂਸ ਕਰਕੇ ਇਕਦਮ ਤਿੰਨ ਚਾਰ ਬੱਚੇ ਇਕੱਠੇ ਬੋਲੇ, “ਇਹ ਮਿੱਟੀ ਦੀ ਖੁਸ਼ਬੂ ਆ ਰਹੀ ਹੈ।”
ਇਹ ਮਿੱਟੀ ਦੀ ਖੁਸ਼ਬੂ ਸਾਨੂੰ ਹਮੇਸ਼ਾ ਆਪਣੇ ਵੱਲ ਖਿੱਚਦੀ ਹੈ।
ਫਿਰ ਚਾਹੇ ਅਸੀਂ ਵਤਨ ਵਿਚ ਹੋਈਏ ਜਾਂ ਵਤਨ ਤੋਂ ਪਰ੍ਹੇ ਦੂਸਰੀ ਧਰਤੀ ‘ਤੇ ਹੋਈਏ। ਇਹ ਪਿਆਰੀ ਜਿਹੀ, ਮਿੱਠੀ ਜਿਹੀ ਮਹਿਕ ਸਾਨੂੰ ਸਦਾ ਹੀ ਆਪਣੇ ਵਜੂਦ ਨਾਲ ਜੋੜ ਕੇ ਰੱਖਦੀ ਹੈ। ਇਸ ਮਿੱਟੀ ਦੀ ਖੁਸ਼ਬੂ ਵਿੱਚ ਕਿੰਨੀ ਅਪਣੱਤ ਭਰੀ ਹੁੰਦੀ ਹੈ। ਇਹ ਮਿੱਟੀ ਦਾ ਮੋਹ ਹੀ ਹੈ, ਜੋ ਸਾਨੂੰ ਦੂਰ-ਦੁਰਾਡੇ ਬੈਠਿਆਂ ਨੂੰ ਵੀ ਆਪਣੇ ਵਤਨਾਂ ਨਾਲ ਜੋੜੀ ਰੱਖਦਾ ਹੈ।
ਇਨਸਾਨਾਂ ਵਾਂਗ ਰੰਗ ਅਤੇ ਗੁਣ ਭਾਵੇਂ ਇਲਾਕੇ ਅਨੁਸਾਰ ਵੱਖਰੇ-ਵੱਖਰੇ ਹਨ, ਪਰ ਅਪਣੱਤ ਦੀ ਮਹਿਕ ਇੱਕ ਹੀ ਹੈ। ਹਲੀਮੀ ਵਿਚ ਰਹਿੰਦੀ ਹੈ, ਪਰ ਉੱਡਦੀ ਉਦੋਂ ਹੈ ਜਦੋਂ ਤੂਫ਼ਾਨ ਆਵੇ। ਉਂਝ ਕਿਸੇ ਨੂੰ ਕੁਝ ਨਹੀਂ ਕਹਿੰਦੀ। ਇਵੇਂ ਹੀ ਕਈ ਇਨਸਾਨਾਂ ਦੀ ਵੀ ਫ਼ਿਤਰਤ ਹੁੰਦੀ ਹੈ। ਉਹ ਆਮ ਤੌਰ ‘ਤੇ ਹਲੀਮੀ ਵਿੱਚ ਹੀ ਰਹਿੰਦੇ ਹਨ,ਪਰ ਜਦੋਂ ਕੋਈ ਬਹੁਤਾ ਹੀ ਤੰਗ ਕਰੇ, ਫਿਰ ਵਾਵਰੋਲੇ ਵਾਂਗ ਆਪਣੇ ਲਪੇਟੇ ਵਿਚ ਲੈ ਲੈਂਦੇ ਹਨ।
ਮਿੱਟੀ ਦੇ ਮੋਹ ਸਦਕਾ ਹੀ ਸ਼ਹੀਦ ਊਧਮ ਸਿੰਘ ਨੇ ਸ਼ੀਸ਼ੀ ਵਿਚ ਮਿੱਟੀ ਪਾ ਕੇ ਆਪਣੇ ਕੋਲ ਰੱਖੀ ਸੀ, ਤਾਂ ਕਿ ਆਪਣਿਆਂ ਦੇ ਵਗੇ ਲਹੂ ਦੇ ਦਰਿਆ ਦਾ ਬਦਲਾ ਲੈ ਸਕੇ। ਸੋਚਦੀ ਹਾਂ, ਇਹਨਾਂ ਵਤਨ ਦੇ ਪਰਵਾਨਿਆਂ ਨੂੰ ਆਪਣੀ ਮਿੱਟੀ ਨਾਲ ਕਿੰਨਾਂ ਮੋਹ ਹੋਵੇਗਾ।ਆਪਣੀ ਜ਼ਿੰਦਗੀ ਨੂੰ ਮਾਣਿਆ ਹੀ ਨਹੀਂ, ਸਗੋਂ ਆਪਣੇ ਲੋਕਾਂ ਲਈ, ਆਪਣੀ ਮਿੱਟੀ ਖਾਤਰ ਹੱਸ-ਹੱਸ ਕੇ ਕੁਰਬਾਨ ਹੋ ਗਏ।
ਭਗਤ ਸਿੰਘ ਨੇ ਆਪਣੀ ਮਿੱਟੀ ਵਿੱਚ ਦਮੂਖਾ (ਬੰਦੂਕਾਂ) ਬੀਜਣ ਦੀ ਗੱਲ ਭੋਲੇ ਭਾਅ ਹੀ ਕਹੀ ਹੋਵੇਗੀ, ਪਰ ਕੀ ਪਤਾ ਸੀ ਕਿ ਵਤਨ ਦੀ ਮਿੱਟੀ ਨੂੰ ਅਜ਼ਾਦ ਕਰਵਾਉਣ ਲਈ ਉਹਨੂੰ ਸੱਚਮੁੱਚ ਹੀ ਇਹ ਖੇਤੀ ਕਰਨੀ ਪਵੇਗੀ। ਭਰ ਜਵਾਨੀ ਵਿਚ ਇਹ ਜ਼ਿੰਦਾਦਿਲ ਇਨਸਾਨ ਗ਼ਲਤ ਨੀਤੀਆਂ ਦੀ ਭੇਟ ਚੜ੍ਹ ਗਿਆ। ਅਜਿਹੇ ਕਈ ਮਹਾਨ ਯੋਧੇ ਹਨ ਜਿਨ੍ਹਾਂ ਦੀਆਂ ਮਿਸਾਲਾਂ ਇਤਿਹਾਸ ਦਿੰਦਾ ਹੈ।
ਆਪਣੀ ਮਿੱਟੀ ਖਾਤਰ ਹੀ ਤਾਂ ਕਿਸਾਨੀ ਅੰਦੋਲਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ